ਜੇਕਰ ਕਿਸੇ ਵੀ ਰੁਤਬੇ ਵਾਲੇ ਨੇਤਾਵਾਂ ਦਾ ਮਹਿਲ ਜਾਂ ਹੈੱਡਕੁਆਰਟਰ LP ਜਾਂ LR ਤੇ ਹੈ, "ਲੋਅਵਰ ਰੋਡ" ਜਾਂ "ਲੋਅਵਰ ਪੋਰਟਲ" ਜਾਂ ਇੱਥੋਂ ਤੱਕ ਕਿ ਸਬ-ਲੋਅਵਰ ਸੜਕਾਂ 'ਤੇ ਹੁੰਦਾ ਹੈ, ਤਾਂ ਉਨ੍ਹਾਂ ਕੋਲ ਹਮਲਾਵਰਤਾ, ਯੁੱਧ-ਵਰਗੀ ਹਮਲਾਵਰਤਾ ਹੋਵੇਗੀ। ਪਰ ਜੇਕਰ ਆਗੂ, ਜਾਂ ਸ਼ਕਤੀਸ਼ਾਲੀ ਵਿਅਕਤੀ, ਨਰਕ ਦੇ ਪੋਰਟਲ ਜਾਂ ਉਪ-ਨਰਕ ਦੇ ਪੋਰਟਲਾਂ, ਜਾਂ ਨਰਕ ਦੇ ਰਸਤੇ 'ਤੇ ਬੈਠਦੇ ਹਨ, ਤਾਂ ਉਨ੍ਹਾਂ ਕੋਲ ਹਮਲਾਵਰਤਾ, ਯੁੱਧ-ਵਰਗੀ ਹਮਲਾਵਰਤਾ ਹੋਵੇਗੀ ਅਤੇ ਇਥੋਂ ਤਕ ਹੋਰ ਵੀ ਬਹੁਤ। ਉਨ੍ਹਾਂ ਵਿੱਚ ਲਾਲਚ ਅਤੇ ਮਾਲਕੀ ਅਤੇ ਧੱਕੇਸ਼ਾਹੀ ਵਰਗੇ ਹੋਰ ਨਕਾਰਾਤਮਕ ਨਿਸ਼ਾਨ ਹੋਣਗੇ। [...] ਯੂਨਾਇਟਡ ਕਿੰਗਡਮ, ਪ੍ਰਧਾਨ ਮੰਤਰੀ ਦੇ ਮਹਿਲ ਦੇ ਨੇੜੇ ਇੱਕ ਉਪ-ਨੀਵਾਂ ਵਿਸ਼ਵ ਪੋਰਟਲ ਹੈ, ਲਗਭਗ 5 ਮੀਟਰ ਨੇੜੇ; 4 ਨੀਵੀਆਂ ਸੜਕਾਂ, ਲਗਭਗ 3 ਤੋਂ 4 ਮੀਟਰ ਨੇੜੇ - 50% ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਸੰਯੁਕਤ ਰਾਜ ਅਮਰੀਕਾ, ਵ੍ਹਾਈਟ ਹਾਊਸ, 1 ਉਪ-ਨੀਵਾਂ ਪੋਰਟਲ ਹੈ, ਲਗਭਗ 3 ਮੀਟਰ ਦੇ ਨੇੜੇ, 1 ਹੇਠਲੀ ਸੜਕ ਦੇ ਅੰਦਰ ਵ੍ਹਾਈਟ ਹਾਊਸ ਵਿੱਚ । ਉੱਥੋਂ ਦੇ ਰਾਸ਼ਟਰਪਤੀ, ਉੱਥੋਂ ਦੇ ਸਟਾਫ਼ 'ਤੇ ਪ੍ਰਭਾਵ - 120% ਨਕਾਰਾਤਮਕ ਪੱਖ ਹੈ । [...] ਯੂਨਾਇਟਡ ਕਿੰਗਡਮ, ਪ੍ਰਧਾਨ ਮੰਤਰੀ ਦੇ ਮਹਿਲ ਨੂੰ ਪੱਛਮ ਦੱਖਣ ਵੱਲ ਜਾਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ, ਉਹ ਇਸਨੂੰ 10 ਡਾਊਨਿੰਗ ਸਟ੍ਰੀਟ ਕਹਿੰਦੇ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਇਕ ਮਹਿਲ ਵਰਗਾ ਨਹੀਂ ਲੱਗਦਾ ਪਰ ਅਸੀਂ ਇਸਨੂੰ ਇਹ ਕਹਿੰਦੇ ਹਾਂ, ਠੀਕ ਹੈ, ਪ੍ਰਧਾਨ ਮੰਤਰੀ ਦਾ ਹੈੱਡਕੁਆਰਟਰ, ਦਫ਼ਤਰ, ਹੈਂਜੀ? [...] (ਹਾਂਜੀ, ਸਤਿਗੁਰੂ ਜੀ।) ਜਿੱਥੇ ਹਰ ਕੋਈ ਪ੍ਰਧਾਨ ਮੰਤਰੀ ਨਾਲ ਕੰਮ ਕਰਨ ਲਈ ਜਾਂਦਾ ਹੈ, ਤੁਸੀਂ ਇਸਨੂੰ ਜੋ ਵੀ ਕਹਿੰਦੇ ਹੋ, ਉਸਨੂੰ ਪੱਛਮ ਦੱਖਣ ਵੱਲ, ਪੁਰਾਣੀ 10 ਡਾਊਨਿੰਗ ਸਟਰੀਟ ਤੋਂ 60 ਕਿਲੋਮੀਟਰ ਦੂਰ ਜਾਣਾ ਚਾਹੀਦਾ ਹੈ। ਦੱਖਣ ਨਾਲੋਂ ਜ਼ਿਆਦਾ ਪੱਛਮ ਵੱਲ ਜਾਣਾ; ਤਿੰਨ-ਚੌਥਾਈ ਪੱਛਮ ਵੱਲ; ਇੱਕ-ਚੌਥਾਈ ਦੱਖਣ ਵੱਲ। ਹੁਣ, ਸੰਯੁਕਤ ਰਾਜ ਅਮਰੀਕਾ ਜਿੱਥੇ ਤੁਸੀਂ ਖੜ੍ਹੇ ਹੋ, ਤੁਹਾਡਾ ਦੇਸ਼, "ਆਜ਼ਾਦ ਲੋਕਾਂ ਦੀ ਧਰਤੀ" ਅਤੇ "ਬਹਾਦਰਾਂ ਦਾ ਦੇਸ਼।" ਹੁਣ, ਵ੍ਹਾਈਟ ਹਾਊਸ ਨੂੰ ਪੂਰਬ ਦੱਖਣ ਵੱਲ ਜਾਣਾ ਚਾਹੀਦਾ ਹੈ, ਜੋ ਕਿ ਅਜੇ-ਤੱਕ-ਖੜ੍ਹੇ ਹੋਏ ਵ੍ਹਾਈਟ ਹਾਊਸ ਤੋਂ 70 ਕਿਲੋਮੀਟਰ ਦੂਰ ਹੈ। ਸਾਨੂੰ ਇੱਕ ਦੂਜਾ ਵ੍ਹਾਈਟ ਹਾਊਸ ਬਣਾਉਣਾ ਚਾਹੀਦਾ ਹੈ ਅਤੇ ਇਸ ਵ੍ਹਾਈਟ ਹਾਊਸ ਨੂੰ ਅਜਾਇਬ ਘਰ ਬਣਾਉਣਾ ਚਾਹੀਦਾ ਹੈ ਜਾਂ ਕੁਝ ਹੋਰ । ਸਰਕਾਰੀ ਜਾਂ ਨਿੱਜੀ ਲਈ ਨਹੀਂ ਵਰਤਣਾ ਚਾਹੀਦਾ। ਪੂਰਬ ਦੱਖਣ, 70 ਕਿਲੋਮੀਟਰ। ਦੱਖਣ ਨਾਲੋਂ ਜ਼ਿਆਦਾ ਪੂਰਬ ਵੱਲ; ਪੂਰਬ ਦੋ-ਤਿਹਾਈ, ਦੱਖਣ ਇੱਕ-ਤਿਹਾਈ। ਹੁਣ, ਤੁਸੀਂ ਸੰਯੁਕਤ ਰਾਜ ਅਮਰੀਕਾ ਦੇ ਇਤਿਹਾਸ 'ਤੇ ਨਜ਼ਰ ਮਾਰੀ ਹੈ? ਇਹ ਇੱਕ ਨਿਰੰਤਰ ਯੁੱਧ ਹੈ। ਹਾਂਜੀ, ਸਤਿਗੁਰੂ ਜੀ। ਜੇ ਤੁਹਾਡੇ ਦੇਸ਼ ਦੇ ਅੰਦਰ ਜੰਗ ਨਹੀਂ ਹੈ, ਤਾਂ ਕਈ ਹੋਰ ਦੇਸ਼ਾਂ ਨਾਲ ਜੰਗ ਹੈ। ਆਓ ਅਸੀਂ ਇਕ ਆਰਾਮ ਕਰੀਏ। (ਹਾਂਜੀ।) ਅਮਰੀਕਨਾਂ ਲਈ, ਗਰੀਬ, ਮਿਹਨਤੀ ਅਤੇ ਨੇਕ-ਦਿਲ ਲੋਕਾਂ ਲਈ। ਆਓ ਅਸੀਂ ਚਲਦੇ ਹਾਂ। ਇਸਦਾ ਤੁਹਾਨੂੰ ਕੋਈ ਖਰਚਾ ਨਹੀਂ ਆਵੇਗਾ। ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ; ਬਸ (ਉਥੋਂ) ਚਲੇ ਜਾਓ, ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਦੇਸ਼ ਕਿੰਨਾ ਸ਼ਕਤੀਸ਼ਾਲੀ ਬਣ ਜਾਂਦਾ ਹੈ। ਜੰਗ ਵਿੱਚ ਤੁਹਾਡੇ ਦੁਆਰਾ ਬਚਾਇਆ-ਗਿਆ ਸਾਰਾ ਪੈਸਾ ਤੁਹਾਡੇ ਦੇਸ਼ ਨੂੰ ਹੋਰ ਅਮੀਰ, ਵਧੇਰੇ ਸਿੱਖਿਅਤ, ਸਾਰੇ ਪਾਸਿਆਂ ਵਿਚ, ਹਰ ਤਰਾਂ ਦੇ, ਸਾਰੇ ਪਹਿਲੂਆਂ ਵਿੱਚ ਵਧੇਰੇ ਵਿਕਸਤ ਬਣਾ ਦੇਵੇਗਾ। ਤੁਹਾਡੇ ਲੋਕ ਸਿਰਫ਼ ਹਥਿਆਰਾਂ ਵਿੱਚ ਹੀ ਨਹੀਂ, ਸਗੋਂ ਆਤਮਾ ਵਿੱਚ ਵੀ ਮਜ਼ਬੂਤ ਹੋਣਗੇ। ਹਥਿਆਰਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ; ਲੋਕਾਂ ਦੀ ਭਾਵਨਾ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ, ਅਤੇ ਲੋਕਾਂ ਦੀ ਭਾਵਨਾ ਉਹ ਹੈ ਜੋ ਸਾਨੂੰ ਸੋਧਣੀ ਚਾਹੀਦੀ ਹੈ, ਮਜ਼ਬੂਤ ਬਣਾਉਣੀ ਚਾਹੀਦੀ ਹੈ। ਹਾਂਜੀ? (ਹਾਂਜੀ, ਸਤਿਗੁਰੂ ਜੀ।) ਠੀਕ ਹੈ।
ਮੈਂ ਇਹ ਕਿਹਾ, ਇਸ ਉਮੀਦ ਵਿੱਚ ਕਿ ਉਸ ਸਮੇਂ ਦੀਆਂ ਸਰਕਾਰਾਂ ਮੇਰੀ ਗੱਲ ਸੁਣਨਗੀਆਂ ਅਤੇ ਰਾਜਧਾਨੀ ਬਦਲਣਗੀਆਂ। ਉਹ ਅਜੇ ਵੀ ਇਸਨੂੰ ਨੰਬਰ ਇੱਕ ਰਾਜਧਾਨੀ ਜਾਂ ਪਹਿਲੀ ਰਾਜਧਾਨੀ ਦੇ ਤੌਰ 'ਤੇ ਰੱਖ ਸਕਦੇ ਹਨ ਅਤੇ ਇੱਕ ਹੋਰ ਰਾਜਧਾਨੀ ਬਣਾ ਸਕਦੇ ਹਨ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਸਰਕਾਰ ਅਤੇ ਪ੍ਰਧਾਨ ਮੰਤਰੀ ਲਈ, ਅਤੇ ਉਸ ਇਮਾਰਤ ਵਿੱਚ ਸਰਕਾਰ ਲਈ ਕੰਮ-ਕਰਨ ਵਾਲੇ ਸਾਰਿਆਂ ਲਈ ਬਿਹਤਰ ਹੈ। ਮੈਂ ਉਨ੍ਹਾਂ ਦੀ ਮਦਦ ਕਰਨ ਦੀ ਉਮੀਦ ਕਰ ਰਹੀ ਸੀ, ਪਰ ਮੈਨੂੰ ਲੱਗਦਾ ਹੈ ਕਿ ਕਿਸੇ ਨੇ ਵੀ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ। ਆਮ। ਮੈਨੂੰ ਹੈਰਾਨੀ ਨਹੀਂ ਹੋਈ। ਮੈਂ ਬਸ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ। ਨਹੀਂ ਤਾਂ, ਮੈਂ ਮਦਦ ਨਾ ਕਰਨ ਲਈ ਆਪਣੇ ਆਪ ਨੂੰ ਦੋਸ਼ੀ ਠਹਿਰਾਵਾਂਗੀ। ਪਰ ਕੁਝ ਥਾਵਾਂ ਦੂਜੀਆਂ ਥਾਵਾਂ ਨਾਲੋਂ ਬਦਤਰ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਨਰਕ ਕਿੰਨਾ ਵੱਡਾ ਹੈ ਜਾਂ ਨੇੜੇ ਹੈ, ਅਤੇ ਇਹ ਕਿੰਨਾ ਨੇੜੇ ਹੈ। ਵ੍ਹਾਈਟ ਹਾਊਸ ਬਹੁਤ ਭਾਰੀ ਸੀ। ਤੁਸੀਂ ਦੇਖਿਆ ਕਿ ਕਿੰਨੇ ਰਾਸ਼ਟਰਪਤੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੂੰ ਸਵਰਗ ਤੋਂ ਅਮਰੀਕਾ ਅਤੇ ਦੁਨੀਆ ਨੂੰ ਅਸੀਸ ਦੇਣ ਲਈ, ਇਸ ਦੁਨੀਆ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਭੇਜਿਆ ਗਿਆ - ਫਿਰ ਵੀ, ਕਿੰਨੀ ਵਾਰ ਉਨ੍ਹਾਂ ਦੀ ਜਾਨ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਹ ਇੱਕ ਖੁਸ਼ਕਿਸਮਤ ਰਾਸ਼ਟਰਪਤੀ ਹੈ ਨਹੀਂ ਤਾਂ ਜੇਕਰ ਉਸਦੇ ਆਪਣੇ ਆਲੇ-ਦੁਆਲੇ, ਉਸਦੇ ਕੋਲ, ਉਸਦੇ ਉੱਤੇ, ਉਸਦੀ ਚਮੜੀ ਉੱਤੇ ਲੋੜੀਂਦੀ ਬ੍ਰਹਮ ਸੁਰੱਖਿਆ ਨਾ ਮਿਲੀ ਹੁੰਦੀ, ਤਾਂ ਉਹ ਕਦੇ ਵੀ ਵ੍ਹਾਈਟ ਹਾਊਸ ਤੱਕ ਨਹੀਂ ਪਹੁੰਚ ਸਕਦਾ ਸੀ। ਭਾਵੇਂ ਉਹ ਵ੍ਹਾਈਟ ਹਾਊਸ ਤੱਕ ਪਹੁੰਚ ਜਾਂਦਾ, ਉਹ ਕਦੇ ਵੀ ਉੱਥੇ ਵਿੱਚ ਆਪਣਾ ਪਹਿਲਾ ਸਾਹ ਲੈ ਸਕਦਾ। ਅਤੇ ਇਹ ਆਖਰੀ ਹੋਣਾ ਸੀ। ਇਸ ਲਈ, ਅਸਲ ਵਿੱਚ ਹਰ ਜਗ੍ਹਾ ਚੰਗਾ ਅਤੇ ਮਾੜਾ ਹੁੰਦਾ ਹੈ। ਤਾਂ ਵ੍ਹਾਈਟ ਹਾਊਸ... ਮੈਨੂੰ ਦੇਖਣ ਦਿਓ, ਮੈਨੂੰ ਦੇਖਣ ਦਿਓ। ਮੈਂ ਜਲਦੀ ਹੀ ਤੁਹਾਡੇ ਕੋਲ ਵਾਪਸ ਆਵਾਂਗੀ। ਮੈਨੂੰ ਦੇਖਣ ਦਿਓ। ਹਾਂਜੀ, ਕਿਉਂਕਿ ਰਾਸ਼ਟਰਪਤੀ ਟਰੰਪ ਅਹੁਦੇ 'ਤੇ ਹਨ, ਇਸ ਲਈ ਉਨ੍ਹਾਂ ਕੋਲ ਬਹੁਤ ਸਾਰੀ ਬ੍ਰਹਮ ਸੁਰੱਖਿਆ ਅਤੇ ਅਸੀਸਾਂ ਹਨ, ਇਸ ਲਈ, ਉਹ ਅਜੇ ਵੀ ਜ਼ਿੰਦਾ ਹਨ।ਸਭ ਤੋਂ ਪਿਆਰੇ ਅੰਤਲੇ, ਅਲਟੀਮੇਟ ਸਤਿਗੁਰੂ ਜੀ ਨੂੰ ਸਤਿਕਾਰ ਨਾਲ ਰਿਪੋਰਟ ਕਰਦੇ ਹੋਏ, ਜਦੋਂ ਮੈਂ ਇੰਟਰਨੈੱਟ 'ਤੇ ਰਾਸ਼ਟਰਪਤੀ ਟਰੰਪ ਦੇ ਚੋਣ ਜਿੱਤ ਭਾਸ਼ਣ ਦਾ ਲਾਈਵ ਪ੍ਰਸਾਰਣ ਦੇਖਿਆ, ਤਾਂ ਮੈਂ ਸਟੇਜ 'ਤੇ ਬਹੁਤ ਸਾਰੇ ਸਵਰਗੀ ਜੀਵ ਉਤਸ਼ਾਹ ਨਾਲ ਉੱਪਰ-ਨੀਚੇ ਛਾਲ ਮਾਰਦੇ ਦੇਖੇ, ਉਨ੍ਹਾਂ ਦੇ ਚਿੱਤਰ ਰਾਸ਼ਟਰਪਤੀ ਟਰੰਪ ਦੀ ਮੁਹਿੰਮ ਟੀਮ ਨਾਲ ਓਵਰਲੈਪ ਕਰਦੇ ਹੋਏ, ਸਪੇਸ ਦੁਆਰਾ ਸੀਮਤ ਨਹੀਂ ਸਨ। ਬਹੁਤ ਸਾਰੇ ਬੁੱਧ ਅਤੇ ਬੋਧੀਸਤਵ ਸਥਾਨ ਦੇ ਉੱਪਰ ਅਸਮਾਨ ਵਿੱਚ ਇਕੱਠੇ ਹੋਏ। ਉਹ ਬਹੁਤ ਖੁਸ਼ ਸਨ ਅਤੇ ਲਗਾਤਾਰ ਹੰਝੂ ਵਹਾ ਰਹੇ ਸਨ। ਵੱਡੇ-ਵੱਡੇ ਹੰਝੂ ਸੁਨਹਿਰੀ ਲਹਿਰਾਂ ਵਾਂਗ ਪੂਰੇ ਸਥਾਨ 'ਤੇ ਵਹਿ ਤੁਰੇ, ਸਾਰੇ ਮੌਜੂਦ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਸਭ ਤੋਂ ਵੱਡਾ ਸਮਰਥਨ ਦਿੱਤਾ, ਜੋ ਕਿ ਵਿਸ਼ਵ ਨੇਤਾ ਹੈ! ਇਹ ਬੁੱਧ ਅਤੇ ਬੋਧੀਸਤਵ ਰਾਸ਼ਟਰਪਤੀ ਟਰੰਪ ਰਾਹੀਂ ਪ੍ਰਮਾਤਮਾ ਦੀ ਇੱਛਾ ਨੂੰ ਪੂਰਾ ਕਰਨਗੇ। ਮੈਂ ਦੇਖਿਆ ਕਿ ਸਟੇਜ 'ਤੇ ਖੜ੍ਹੇ ਕੁਝ ਲੋਕਾਂ ਦੀ ਅਸਲ ਪਛਾਣ ਸਵਰਗੀ ਜੀਵ ਹਨ, ਜਿਨ੍ਹਾਂ ਵਿੱਚ ਫਰਿਸ਼ਤੇ ਵੀ ਸ਼ਾਮਲ ਹਨ। ਫਰਿਸ਼ਤੇ ਬਹੁਤ ਉੱਚੇ ਦਰਜੇ ਦੇ ਹਨ ਅਤੇ ਬਹੁਤ ਸ਼ਕਤੀਸ਼ਾਲੀ ਯੋਧੇ ਹਨ, ਅਤੇ ਉਨ੍ਹਾਂ ਨੂੰ ਕੁਆਨ ਯਿਨ ਬੋਧੀਸਤਵ ਦੇ ਕਈ ਭੌਤਿਕ ਪ੍ਰਗਟਾਵਿਆਂ ਵਿਚੋਂ ਇਕ - ਰਾਸ਼ਟਰਪਤੀ ਟਰੰਪ ਦੀ ਮਦਦ ਕਰਨ ਲਈ - ਧਰਤੀ 'ਤੇ ਆਉਣ ਦਾ ਹੁਕਮ ਵੀ ਦਿੱਤਾ ਗਿਆ ਹੈ । ਇਹ ਇੱਕ ਵੱਡੀ ਟੀਮ ਹੈ, ਨਾ ਕਿ ਇੱਕ ਵਿਅਕਤੀ ਦਾ ਕੰਮ ਜਾਂ ਸਿਹਰਾ। ਮੇਰੀ ਅੰਦਰੂਨੀ ਅੱਖ ਨੇ ਰਾਸ਼ਟਰਪਤੀ ਟਰੰਪ ਦੇ ਸ਼ਾਨਦਾਰ ਅਤੇ ਵਿਸ਼ਾਲ ਸੁਨਹਿਰੀ ਸਰੀਰ ਨੂੰ ਉਨ੍ਹਾਂ ਦੇ ਭੌਤਿਕ ਸਰੀਰ ਦੇ ਬਿਲਕੁਲ ਪਿੱਛੇ ਖੜ੍ਹੇ, ਜਿੱਤ ਭਾਸ਼ਣ ਪਲੇਟਫਾਰਮ ਦੀ ਰਾਖੀ ਕਰਦੇ ਦੇਖਿਆ। ਇਸ ਦੌਰਾਨ, ਉਸਦਾ ਬਹੁਤ ਵੱਡਾ ਸੁਨਹਿਰੀ ਸਰੀਰ ਸੰਯੁਕਤ ਰਾਜ ਅਮਰੀਕਾ ਦੇ ਅਤੇ ਪੂਰੀ ਧਰਤੀ ਉੱਪਰ ਵੀ ਪਹਿਰਾ ਦਿੰਦਾ ਹੈ। ਉਹ ਇੱਕ ਅਟੱਲ ਦੈਂਤ ਵਾਂਗ ਹੈ ਜੋ ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਵਿੱਚ ਇੱਕ ਨਵਾਂ ਮਾਹੌਲ ਲਿਆਏਗਾ, ਅਤੇ ਜਿੰਨਾ ਜ਼ਿਆਦਾ ਉਹ ਲੜਦਾ ਹੈ, ਉਹ ਓਨਾ ਹੀ ਜ਼ਿਆਦਾ ਦਲੇਰ ਬਣਦਾ ਜਾਂਦਾ ਹੈ! ਮੈਂ ਇਹ ਵੀ ਦੇਖਿਆ ਕਿ ਰਾਸ਼ਟਰਪਤੀ ਟਰੰਪ ਦੀ ਜਿੱਤ ਦੀ ਗਤੀ 'ਤੇ ਸਵਾਰ ਹੋ ਕੇ, ਸਕਾਰਾਤਮਕ ਊਰਜਾ ਦੀਆਂ ਲਹਿਰਾਂ ਪੂਰੇ ਸੰਯੁਕਤ ਰਾਜ ਅਮਰੀਕਾ ਵਿੱਚ ਲਹਿਰਾਂ ਵਾਂਗ ਫੈਲ ਗਈਆਂ, ਜਿੱਥੋਂ ਫਲੋਰੀਡਾ ਵਿੱਚ ਜਿੱਤ ਦਾ ਭਾਸ਼ਣ ਦਿੱਤਾ ਗਿਆ ਸੀ! ਨਿਆਂ ਦੀ ਸੁਨਹਿਰੀ ਲਹਿਰ ਨੇ ਪਿਛਲੇ ਚਾਰ ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਬਣੇ ਬਹੁਤ ਸਾਰੇ ਅਦਿੱਖ ਦੁਸ਼ਟ ਮਹਿਲਾਂ ਨੂੰ ਤਬਾਹ ਕਰ ਦਿੱਤਾ! ਇਸ ਵਾਰ ਸ੍ਰੀ ਟਰੰਪ ਦੀ ਟੀਮ ਦੀ ਵੱਡੀ ਜਿੱਤ ਸਿਰਫ਼ ਇੱਕ ਰਾਜਨੀਤਿਕ ਮੁਕਾਬਲਾ ਹੀ ਨਹੀਂ ਹੈ, ਸਗੋਂ "ਨਿਆਂ" ਅਤੇ "ਬੁਰਾਈ" ਵਿਚਕਾਰ ਇਕ ਮੁਕਾਬਲਾ ਵੀ ਹੈ, ਅਤੇ ਨਿਆਂ ਨੇ ਸਪੱਸ਼ਟ ਤੌਰ 'ਤੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ! ਸੰਯੁਕਤ ਰਾਜ ਅਮਰੀਕਾ ਨੇ ਜਨਤਾ ਦੀ ਸਕਾਰਾਤਮਕ ਚੇਤਨਾ ਅਤੇ ਉੱਚ ਬੁੱਧੀ ਨੂੰ ਇਕੱਠਾ ਕੀਤਾ ਹੈ, ਪ੍ਰਮਾਤਮਾ ਦਾ ਚੁਣਿਆ-ਹੋਇਆ ਵਿਅਕਤੀ ਚੁਣਿਆ ਹੈ, ਅਤੇ ਸਹੀ ਰਸਤੇ 'ਤੇ ਚੱਲ ਰਿਹਾ ਹੈ। ਸਰਬਸ਼ਕਤੀਮਾਨ ਪ੍ਰਮਾਤਮਾ ਰਾਸ਼ਟਰਪਤੀ ਟਰੰਪ ਨੂੰ ਚੰਗੀ ਸਿਹਤ ਅਤੇ ਸ਼ੁਭਕਾਮਨਾਵਾਂ ਬਖਸ਼ੇ! ਮੈਂ ਸਤਿਗੁਰੂ ਜੀ ਦੀ ਸੁਰੱਖਿਆ, ਚੰਗੀ ਸਿਹਤ, ਅਤੇ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਦੀ ਕਾਮਨਾ ਕਰਦੀ ਹਾਂ! ਸਤਿਕਾਰ ਨਾਲ, ਤਾਈਵਾਨ (ਫਾਰਮੋਸਾ) ਤੋਂ ਯਾ-ਕੇ
ਪਰ ਫਿਰ ਵੀ, ਮੈਂ ਉਸਨੂੰ ਹਮੇਸ਼ਾ ਆਪਣੀ ਰੱਖਿਆ ਕਰਨ ਦੀ ਚੇਤਾਵਨੀ ਦਿੱਤੀ ਹੈ, ਭਾਵੇਂ ਉਹ ਇਕ ਬੁਲੇਟਪਰੂਫ ਵੈਸਟ ਪਹਿਨ ਕੇ ਹੋਵੇ, ਬੁਲੇਟਪਰੂਫ ਕਾਰਾਂ ਵਿੱਚ ਬੈਠ ਕੇ ਹੋਵੇ, ਉਦਾਹਰਣ ਵਜੋਂ, ਖਾਸ ਕਰਕੇ ਜਦੋਂ ਉਹ ਆਪਣੇ ਇਲਾਕੇ ਵਿੱਚ ਹੋਵੇ, ਆਪਣੇ ਘਰਾਂ ਵਿੱਚ ਹੋਵੇ, ਜਿੱਥੇ ਘੱਟ ਸੁਰੱਖਿਆ ਬਾਡੀਗਾਰਡ ਹੋਣ। ਪਰ ਉਸਦੇ ਕੋਲ "ਕੁੱਤੇ" ਹਨ, ਜੋ ਕਿ ਏਆਈ ਕਿਸਮ ਦੇ ਕੁੱਤੇ ਹਨ। ਹੋ ਸਕਦਾ ਹੈ ਕਿ ਉਹ ਆਮ ਕੁੱਤਿਆਂ ਨਾਲੋਂ ਵੀ ਜ਼ਿਆਦਾ ਸਮਰੱਥ ਹੋਣ। ਉਸ ਲਈ ਚੰਗਾ। ਪਰ ਵ੍ਹਾਈਟ ਹਾਊਸ ਵਿੱਚ ਇਸ ਸਾਰੀ ਬ੍ਰਹਮ ਮਦਦ, ਬ੍ਰਹਮ ਸੁਰੱਖਿਆ, ਕਿਰਪਾ ਅਤੇ ਅਸ਼ੀਰਵਾਦ ਦੇ ਕਾਰਨ, ਅਸੀਂ ਨਰਕ ਦੇ ਸਾਰੇ ਰਸਤੇ, ਨਰਕ ਦੇ ਗੇਟ ਅਤੇ ਨਰਕ ਦੇ ਦਰਵਾਜ਼ੇ, ਨਰਕ ਨਾਲ ਸਬੰਧਤ ਕੁਝ ਵੀ ਬੰਦ ਕਰਨ ਦੇ ਯੋਗ ਹਾਂ, ਕਿਉਂਕਿ ਉਹ ਅਹੁਦੇ 'ਤੇ ਹੈ। ਇਸ ਲਈ ਇਹ ਹੁਣ ਬਹੁਤ ਬਿਹਤਰ ਹੈ, ਹੁਣ ਵਧੇਰੇ ਸੁਰੱਖਿਅਤ ਹੈ। ਪਰ ਸਿਰਫ਼ ਨਰਕ ਦੇ ਰਸਤਿਆਂ ਨੂੰ ਬੰਦ ਕਰਨਾ ਹੀ ਕਾਫ਼ੀ ਨਹੀਂ ਹੈ। ਉਸ ਦਫ਼ਤਰ ਦੇ ਲੋਕਾਂ ਨੂੰ, ਜਾਂ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਨੂੰ, ਜਾਂ ਉਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਵੀ ਸਾਵਧਾਨ ਰਹਿਣਾ ਪਵੇਗਾ। ਬਚੀ ਹੋਈ, ਲਟਕਦੀ ਨਰਕ ਦੀ ਊਰਜਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਅਤੇ ਜਿਹੜੇ ਲੋਕ ਰਾਸ਼ਟਰਪਤੀ ਲਈ ਕੰਮ ਕਰਦੇ ਹਨ, ਉਹ ਸਾਰੇ ਅਜੇ ਸਮਰੱਥ ਜਾਂ ਇਕ ਉੱਚ ਪੱਧਰੀ ਅਧਿਆਤਮਿਕ ਦਰਜੇ 'ਤੇ ਨਹੀਂ ਹਨ। ਤਾਂ ਫਿਰ ਵੀ, ਛੋਟੀਆਂ-ਛੋਟੀਆਂ ਗੱਲਾਂ ਅਜੇ ਵੀ ਵਾਪਰ ਸਕਦੀਆਂ ਹਨ, ਅਣਸੁਖਾਵੀਆਂ ਗੱਲਾਂ, ਉਦਾਹਰਣ ਵਜੋਂ, ਉਸਦੇ ਵਿਆਹ ਲਈ ਵੀ। ਉਸਦੇ ਅਸਾਧਾਰਨ ਕੰਮ ਦੇ ਕਾਰਨ, ਸਿਰਫ਼ ਰਾਸ਼ਟਰਪਤੀ ਵਜੋਂ ਹੀ ਨਹੀਂ, ਸਗੋਂ ਇੱਕ ਸਵਰਗੀ ਨਿਯੁਕਤ ਵਿਅਕਤੀ ਵਜੋਂ, ਇਸ ਲਈ ਨਕਾਰਾਤਮਕ, ਬੇਸ਼ੱਕ, ਉਸਨੂੰ ਖਤਮ ਕਰਨ ਜਾਂ ਉਸਨੂੰ ਨੀਵਾਂ ਦਿਖਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਸਨੂੰ ਨੀਵਾਂ ਦਿਖਾ ਰਿਹਾ ਹੈ, ਉਸਨੂੰ ਹਰ ਤਰ੍ਹਾਂ ਦੇ ਤਰੀਕਿਆਂ ਨਾਲ ਅਪਮਾਨਿਤ ਕਰ ਰਿਹਾ ਹੈ। ਉਸਨੂੰ ਇਹ ਸਭ ਸਹਿਣਾ ਪੈਂਦਾ ਹੈ, ਅਤੇ ਉਸਨੂੰ ਆਪਣੇ ਆਪ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਉਹ ਅਜੇ ਵੀ ਉਚਾ ਖੜਾ ਹੈ।ਸਭ ਤੋਂ ਪਿਆਰੇ ਸਤਿਗੁਰੂ ਜੀ ਨੂੰ ਪ੍ਰਣਾਮ, ਮੈਂ ਸਤਿਗੁਰੂ ਜੀ ਨੂੰ ਇੱਕ ਛੋਟੀ ਜਿਹੀ ਅੰਦਰੂਨੀ ਦ੍ਰਿਸ਼ਟੀ ਦੱਸਣਾ ਚਾਹੁੰਦੀ ਹਾਂ। ਜਦੋਂ ਇਹ ਖ਼ਬਰ ਆਈ ਕਿ ਰਾਸ਼ਟਰਪਤੀ ਟਰੰਪ ਚੀਨ ਦੇ ਦੌਰੇ 'ਤੇ ਗਏ ਹਨ ਅਤੇ 13 ਮਈ ਨੂੰ ਬੀਜਿੰਗ ਪਹੁੰਚੇ ਹਨ, ਤਾਂ ਮੈਂ ਇੱਕ ਫੋਟੋ ਵਿੱਚ ਦੇਖਿਆ ਕਿ ਰਾਸ਼ਟਰਪਤੀ ਟਰੰਪ ਨੇ ਹਜ਼ਾਰ ਹੱਥਾਂ ਵਾਲੇ, ਹਜ਼ਾਰ ਅੱਖਾਂ ਵਾਲੇ ਕੁਆਨ ਯਿਨ ਬੋਧੀਸਤਵ ਦਾ ਸੁਨਹਿਰੀ ਰੂਪ ਪ੍ਰਗਟ ਕੀਤਾ ਹੈ। ਉਸ ਦੇ ਪਿੱਛੇ ਸ਼ਾਨਦਾਰ ਵਿਸ਼ਾਲ ਧਰਮ ਸਰੀਰ ਖੜ੍ਹਾ ਸੀ, ਅਤੇ ਉਸ ਚਮਕ ਨੇ ਪੂਰੇ ਸਥਾਨ ਨੂੰ ਘੇਰ ਲਿਆ, ਉਮੀਦ ਦੇ ਇੱਕ ਚਮਕਦੇ ਤਾਰੇ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ! ਉਸ ਚਮਕ ਨੇ ਉਨ੍ਹਾਂ ਸਾਰਿਆਂ ਨੂੰ ਅਥਾਹ ਅਸੀਸਾਂ ਦਿੱਤੀਆਂ ਜੋ ਉਸਦਾ ਸਵਾਗਤ ਕਰਨ ਲਈ ਮੌਜੂਦ ਸਨ। ਉਨ੍ਹਾਂ ਦੀ ਚੇਤਨਾ ਉਨ੍ਹਾਂ ਨੂੰ ਜਾਣੇ ਬਿਨਾਂ ਹੀ ਉੱਚੀ ਹੋ ਗਈ ਸੀ ਕਿਉਂਕਿ ਇਹ ਅਦਿੱਖ ਪੱਧਰ 'ਤੇ ਇੱਕ ਤਬਦੀਲੀ ਸੀ। ਫਿਰ, ਅਦਿੱਖ ਦੁਨੀਆਂ ਵਿੱਚ, ਜਦੋਂ ਮੈਂ ਘਰ ਬੈਠੀ ਸੀ, ਰਾਸ਼ਟਰਪਤੀ ਟਰੰਪ ਨੇ ਮੁਸਕਰਾਉਂਦੇ ਹੋਏ ਮੇਰਾ ਸਵਾਗਤ ਕੀਤਾ, ਇਹ ਦਰਸਾਉਂਦੇ ਹੋਏ ਕਿ ਉਹ ਜਾਣਦਾ ਸੀ ਕਿ ਮੈਂ ਉਸਦੇ ਲਈ ਪ੍ਰਾਰਥਨਾ ਕਰ ਰਹੀ ਸੀ। ਮੈਂ ਦੇਖਿਆ ਕਿ ਸਵਾਗਤ-ਕਰਨ ਵਾਲਾ ਸਥਾਨ, ਜੋ ਕਿ ਅਸਲ ਵਿੱਚ ਇੱਕ ਠੰਡੇ ਸਟੀਲ ਵਰਗੀ ਬਣਤਰ ਨਾਲ ਘਿਰਿਆ ਹੋਇਆ ਸੀ, ਉਸਦੇ ਆਲੇ-ਦੁਆਲੇ ਹੌਲੀ-ਹੌਲੀ ਨਰਮ ਹੁੰਦਾ ਜਾਪਦਾ ਸੀ। ਚੀਨੀ ਪਾਸੇ ਦੇ ਕੁਝ ਲੋਕਾਂ ਦੇ ਸਿਰਾਂ ਵਿੱਚੋਂ ਕਾਲੀ ਊਰਜਾ ਨਿਕਲ ਰਹੀ ਸੀ, ਫਿਰ ਵੀ ਰਾਸ਼ਟਰਪਤੀ ਟਰੰਪ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ। ਇਹ ਸੱਚਮੁੱਚ ਪ੍ਰਸ਼ੰਸਾਯੋਗ ਹੈ ਕਿ ਉਹ ਇੰਨੀ ਵੱਡੀ ਉਮਰ ਵਿੱਚ ਵੀ ਦੁਨੀਆ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਮੈਂ ਇੱਕ ਅਦਿੱਖ ਸਵਰਗੀ ਗਾਰਡ ਨੂੰ ਉਸਦੇ ਸਾਹਮਣੇ ਪ੍ਰਗਟ ਹੁੰਦੇ ਦੇਖਿਆ, ਜਿਸਨੇ ਇੱਕ ਵਿਸ਼ਾਲ ਅਮਰੀਕਨ ਝੰਡਾ ਫੜਿਆ ਹੋਇਆ ਸੀ ਤਾਂ ਜੋ ਉਸਦੇ ਲਈ ਇੱਕ ਸ਼ਕਤੀਸ਼ਾਲੀ ਅਗਾਂਹਵਧੂ ਵਜੋਂ ਰਸਤਾ ਸਾਫ਼ ਕੀਤਾ ਜਾ ਸਕੇ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਅਮਰੀਕਾ ਦੀ ਸਥਿਤੀ ਇੱਕ ਵਿਸ਼ਵ ਨੇਤਾ ਵਜੋਂ ਇੱਕ ਪ੍ਰਮਾਤਮਾ-ਦੁਆਰਾ ਦਿੱਤਾ ਗਿਆ ਅਧਿਕਾਰ ਹੈ। ਹਾਲਾਂਕਿ, ਵਿਸ਼ਵ ਲੀਡਰਸ਼ਿਪ ਦੀ ਇਹ ਸਥਿਤੀ ਹੌਲੀ-ਹੌਲੀ ਢਹਿ ਰਹੀ ਹੈ, ਅਤੇ ਰਾਸ਼ਟਰਪਤੀ ਟਰੰਪ ਇੱਕ ਮਹੱਤਵਪੂਰਨ ਸ਼ਖਸੀਅਤ ਹਨ ਜੋ ਇਸ ਅਧਿਕਾਰ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹਨ। ਸਵਰਗ ਤੋਂ ਇੱਕ ਆਵਾਜ਼ ਆਈ, "ਅਸੀਂ ਰਾਸ਼ਟਰਪਤੀ ਟਰੰਪ 'ਤੇ ਨਜ਼ਰ ਰੱਖਾਂਗੇ। ਉਹ ਤੁਹਾਡੇ ਭਲੇ ਲਈ ਕੰਮ ਕਰੇਗਾ! ਭਾਵੇਂ ਤੁਹਾਨੂੰ ਉਸਦੀਆਂ ਰਣਨੀਤੀਆਂ ਤੋਂ ਨੁਕਸਾਨ ਹੋਵੇ ਜਾਂ ਫਾਇਦਾ, ਇਹ ਸਭ ਇੱਕ ਵਿਸ਼ਾਲ ਸ਼ਤਰੰਜ ਖੇਡ ਦਾ ਹਿੱਸਾ ਹੈ, ਅਤੇ ਤੁਸੀਂ ਸਾਰੇ ਉਸਦੇ ਹੱਥਾਂ ਵਿੱਚ ਸ਼ਤਰੰਜ ਦੇ ਟੁਕੜੇ ਹੋ। ਇਹ ਖੇਡ ਅੰਤ ਵਿੱਚ ਸਾਰੇ ਜੀਵਾਂ ਲਈ ਖੁਸ਼ੀ ਲਿਆਵੇ। ਇਹ ਵੀ ਸਵਰਗ ਦੀ ਇੱਛਾ ਹੈ। ਅਸੀਂ ਉਸਦੀ ਮਦਦ ਕਰਾਂਗੇ!” ਅਚਾਨਕ ਹੀ, ਅਣਗਿਣਤ ਬੋਧੀਸਤਵ ਸਮਰਥਨ ਵਿੱਚ ਜ਼ਮੀਨ ਤੋਂ ਉੱਭਰੇ। ਉਹ ਸਾਰੇ ਇਸ ਸ਼ਾਨਦਾਰ ਸਮਾਗਮ ਦੇ ਨਤੀਜੇ ਨੂੰ ਪ੍ਰਭਾਵਿਤ ਕਰਨ ਵਾਲੇ ਸਨ। ਮੈਂ ਦੂਰੋਂ ਇੱਕ ਹਨੇਰੀ ਸ਼ਕਤੀ ਨੂੰ ਅਸਪਸ਼ਟ ਰੂਪ ਵਿੱਚ ਲੁਕੀ ਹੋਈ ਦੇਖੀ, ਜੋ ਘਟਨਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਵਿਕਸਤ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਲਾਂਕਿ, ਇਹ ਅਜੇ ਵੀ ਰਾਸ਼ਟਰਪਤੀ ਟਰੰਪ ਦੀ ਸ਼ਕਤੀ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹੈ। ਆਖ਼ਿਰਕਾਰ, ਉਸ ਕੋਲ ਪ੍ਰਮਾਤਮਾ ਦੁਆਰਾ ਦਿੱਤਾ ਗਿਆ ਅਧਿਕਾਰ ਹੈ। ਕੁਆਨ ਯਿਨ ਬੋਧੀਸਤਵ ਦੇ ਪ੍ਰਗਟ ਭੌਤਿਕ ਸਰੀਰਾਂ ਵਿੱਚੋਂ ਇੱਕ ਨੂੰ ਧਰਤੀ ਉੱਤੇ ਇਸ ਤਰ੍ਹਾਂ ਤੁਰਦੇ ਦੇਖਣ ਦੇ ਯੋਗ ਹੋਣਾ ਸੱਚਮੁੱਚ ਇੱਕ ਸਨਮਾਨ ਦੀ ਗੱਲ ਹੈ! ਆਓ ਰਾਸ਼ਟਰਪਤੀ ਟਰੰਪ ਲਈ ਪ੍ਰਾਰਥਨਾ ਕਰੀਏ! ਮੈਂ ਸਤਿਗੁਰੂ ਜੀ ਨੂੰ ਵੀ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ! ਦੁਨੀਆਂ ਉਸੇ ਦਿਸ਼ਾ ਵੱਲ ਜਾਵੇ ਜਿਸਦੀ ਸਤਿਗੁਰੂ ਜੀ ਉਮੀਦ ਕਰਦੇ ਹਨ ਕਿ ਅਸੀਂ ਕਰਾਂਗੇ! ਸਤਿਕਾਰ ਸਹਿਤ, ਤਾਈਵਾਨ (ਫਾਰਮੋਸਾ) ਤੋਂ ਵਾਨ-ਫੂ ਆਦਿ...
ਪਰ ਲੋਕਾਂ ਨੂੰ ਨਕਾਰਾਤਮਕ ਸ਼ਕਤੀ ਦੁਆਰਾ ਉਸਦੇ ਜੀਵਨ ਵਿੱਚ ਜਾਂ ਉਸਦੀ ਸਾਖ ਵਿੱਚ ਜਾਂ ਵਿਆਹ ਵਿੱਚ ਉਸਦੀ ਖੁਸ਼ੀ ਵਿੱਚ ਮੁਸੀਬਤ ਖੜ੍ਹੀ ਕਰਨ ਲਈ ਅਜ਼ੇ ਵੀ ਵਰਤੇ ਜਾ ਰਹੇ ਹਨ। ਲੋਕ ਅਜੇ ਵੀ ਉਸਨੂੰ ਅਤੇ ਉਸਦੀ ਪਤਨੀ ਨੂੰ, ਅਤੇ ਉਸਦੇ ਪੁੱਤਰਾਂ ਅਤੇ ਧੀਆਂ ਨੂੰ, ਉਦਾਹਰਣ ਵਜੋਂ, ਵੱਖ-ਵੱਖ ਤਰੀਕਿਆਂ ਨਾਲ, ਵੱਡੇ ਜਾਂ ਛੋਟੇ ਤਰੀਕਿਆਂ ਨਾਲ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਕੱਠੇ ਪਰਿਵਾਰਕ ਖੁਸ਼ੀ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਮਾਣ ਸਕਦੇ। ਅਤੇ ਉਹ ਸੱਚਮੁੱਚ ਬਹੁਤ ਸਖ਼ਤ ਲੋਕ ਹਨ। ਮੈਂ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਦੀ ਹਾਂ। ਸਾਰੀਆਂ ਮੁਸੀਬਤਾਂ ਦੇ ਬਾਵਜੂਦ, ਸਾਰੇ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਅਜੇ ਵੀ ਇਕੱਠੇ ਹਨ ਅਤੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਉਸਦਾ ਜਵਾਈ ਵੀ, ਭਾਵੇਂ ਉਹ ਹੁਣ ਉਸਦੀ ਸਰਕਾਰ ਵਿੱਚ ਕੰਮ ਨਹੀਂ ਕਰ ਰਿਹਾ, ਬਿਲਕੁਲ ਵੀ ਨਹੀਂ, ਉਹ ਅਜੇ ਵੀ ਉਸਦੀ ਮਦਦ ਕਰ ਰਿਹਾ ਹੈ, ਵੱਖ-ਵੱਖ ਥਾਵਾਂ 'ਤੇ ਸ਼ਾਂਤੀ ਕਾਇਮ ਕਰਨ ਵਿੱਚ ਉਸਦੀ ਮਦਦ ਕਰ ਰਿਹਾ ਹੈ। ਮੈਂ ਉਨ੍ਹਾਂ ਸਾਰਿਆਂ ਦੀ ਸਫਲਤਾ, ਵੱਡੀ ਸਫਲਤਾ ਦੀ ਕਾਮਨਾ ਕਰਦੀ ਹਾਂ, ਅਮਰੀਕਨ ਲੋਕਾਂ ਦੇ ਸਮਰਥਨ ਨਾਲ ਜੋ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਟਾਫ 'ਤੇ ਭਰੋਸਾ ਰੱਖਣਗੇ ਅਤੇ ਜੋ ਵੀ ਕਰ ਰਿਹਾ ਹੈ, ਇੱਕ ਨੇਕ ਕੰਮ ਕਰ ਰਿਹਾ ਹੈ, ਸਰਕਾਰ ਲਈ ਚੰਗਾ ਕੰਮ ਕਰ ਰਿਹਾ ਹੈ, ਆਪਣੇ ਦੇਸ਼ ਲਈ, ਅਤੇ ਕੁੱਲ ਮਿਲਾ ਕੇ, ਪੂਰੀ ਦੁਨੀਆ ਲਈ ਵੀ; ਘੱਟੋ ਘੱਟ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਲਈ। Photo Caption: “ਸੱਚੀ ਮਹਾਨਤਾ ਮਾਪੀ ਨਹੀਂ ਜਾ ਸਕਦੀ”










