ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਿਕਸ਼ੂਓ, ਮੈਂ ਤੁਹਾਨੂੰ ਯਾਦ ਦਿਵਾ ਸਕਦੀ ਹਾਂ ਕਿ ਤੁਹਾਨੂੰ ਗੱਪਾਂ ਨਹੀਂ ਮਾਰਨੀਆਂ ਚਾਹੀਦੀਆਂ। ਇਹ ਤੁਹਾਡੇ ਉਪਦੇਸ਼ਾਂ ਵਿੱਚੋਂ ਇੱਕ ਹੈ। ਤੁਸੀਂ ਉਹ ਗੱਲਾਂ ਨਹੀਂ ਦੱਸਦੇ ਜੋ ਸੱਚ ਨਹੀਂ ਹਨ, ਸਿਰਫ਼ ਕਿਸੇ ਹੋਰ ਨੂੰ ਨੀਵਾਂ ਦਿਖਾਉਣ ਲਈ, ਜਿਵੇਂ ਤੁਸੀਂ ਮੇਰੇ ਨਾਲ ਕੀਤਾ ਸੀ। ਭਾਵੇਂ ਜੇਕਰ ਤੁਸੀਂ ਗੱਪਾਂ ਮਾਰਨੀਆਂ ਹੀ ਚਾਹੁੰਦੇ ਹੋ, ਤੁਹਾਨੂੰ ਇਹ ਖੋਜ ਕਰਨੀ ਪਵੇਗੀ ਕਿ ਇਹ ਸਭ ਗੱਪਾਂ ਸੱਚ ਹਨ ਜਾਂ ਨਹੀਂ। ਜਾਣਬੁੱਝ ਕੇ ਝੂਠ ਬੋਲਣਾ ਹੋਰ ਵੀ ਮਾੜਾ ਹੈ। ਉਹ ਨਰਕ ਵਿੱਚ ਤੁਹਾਡੀ ਜੀਭ ਵੱਢ ਦੇਣਗੇ, ਤੁਸੀਂ ਇਹ ਜਾਣਦੇ ਹੋਂ। ਬੁੱਧ ਨੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਹਨ ਕਿ ਜੇਕਰ ਲੋਕ ਨੇਕ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨਰਕ ਵਿੱਚ ਕਿਵੇਂ ਸਜ਼ਾ ਦਿੱਤੀ ਜਾਂਦੀ ਹੈ - ਸਿਰਫ਼ ਇੱਕ ਚੰਗਾ ਇਨਸਾਨ ਬਣਨ ਲਈ ਹੀ, ਅਜ਼ੇ ਇੱਕ ਸੰਤ ਹੋਣ ਬਾਰੇ ਗਲ ਨਹੀਂ ਕਰ ਰਹੇ। ਇਥੋਂ ਤਕ ਆਮ ਲੋਕਾਂ ਲਈ ਸਿਰਫ਼ ਪੰਜ ਉਪਦੇਸ਼ਾਂ ਦੀ ਹੀ, ਤੁਸੀਂ ਲਗਭਗ ਸਾਰਿਆਂ ਦੀ ਉਲੰਘਣਾ ਕੀਤੀ ਹੈ। […] ਇਸ ਲਈ ਕਿਰਪਾ ਕਰਕੇ ਸਾਵਧਾਨ ਰਹੋ। ਮੇਰੇ ਬਾਰੇ ਗੱਪਾਂ ਨਾ ਮਾਰੋ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਹੁਣ ਆਪਣੀ ਸਾਖ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੈਂ ਤੁਹਾਡੇ ਸਾਰਿਆਂ ਨਾਲ, ਭਿਕਸ਼ੂਆਂ ਨਾਲ ਅਤੇ ਆਮ ਲੋਕਾਂ ਨਾਲ ਨਹੀਂ ਲੜ ਸਕਦੀ, ਬਹੁਤੇ ਜ਼ਿਆਦਾ। ਪਰ ਇਹ ਤੁਹਾਡੇ ਦੇਸ਼, ਔ ਲੈਕ (ਵੀਐਤਨਾਮ) ਲਈ ਵੀ ਬਦਕਿਸਮਤੀ ਲਿਆਉਂਦਾ ਹੈ। ਇਹ ਸਮਝੇ? ਕੋਈ ਵੀ ਬੁਰਾਈ ਤੁਹਾਡੇ ਲਈ ਅਤੇ ਤੁਹਾਡੇ ਰਿਸ਼ਤੇਦਾਰਾਂ, ਤੁਹਾਡੇ ਦੋਸਤਾਂ, ਤੁਹਾਡੇ ਪਰਿਵਾਰ, ਤੁਹਾਡੇ ਦੇਸ਼ ਲਈ ਮਾੜੀ ਹੋਵੇਗੀ। […] ਇੱਕ ਸਾਧੂ ਹੋਣ ਦੇ ਨਾਤੇ, ਸਭ ਤੋਂ ਵੱਧ, ਤੁਹਾਡੇ ਕੋਲ ਦਇਆ ਹੋਣੀ ਚਾਹੀਦੀ ਹੈ। ਤੁਸੀਂ ਮੇਰੇ ਸਰੀਰਕ ਵਜੂਦ ਨੂੰ ਵੀ ਅਪਮਾਨਿਤ ਕਰਦੇ ਹੋ, ਸਿਰਫ਼ ਆਪਣੀ ਮੌਜ-ਮਸਤੀ ਲਈ, ਤਾਂ ਜੋ ਲੋਕ ਸੋਚਣ ਕਿ ਮੈਂ ਇਹ ਅਤੇ ਉਹ ਅਤੇ ਹੋਰ ਹਾਂ। ਤੁਹਾਨੂੰ ਅਜਿਹਾ ਕਿਉਂ ਕਰਨਾ ਪੈਂਦਾ ਹੈ? ਆਪਣੀ ਆਵਦੀ ਪ੍ਰਤਿਭਾ ਵਰਤੋ, ਆਪਣੀ ਆਵਦੀ ਵਾਕਫੀਅਤ ਵਰਤੋ, ਬੁੱਧ ਧਰਮ ਬਾਰੇ ਆਪਣੇ ਗਿਆਨ ਦੀ ਵਰਤੋਂ ਕਰੋ, ਘੱਟੋ ਘੱਟ ਸਿਰਫ਼ ਸੂਤਰਾਂ ਤੋਂ, ਇਸ ਬਾਰੇ ਤਾਂ ਗਲ ਹੀ ਨਹੀਂ ਕਰ ਰਹੇ ਕਿ ਤੁਸੀਂ ਬਿਲਕੁਲ ਵੀ ਗਿਆਨਵਾਨ ਨਹੀਂ ਹੋ। ਨਹੀਂ ਤਾਂ, ਤੁਸੀਂ ਅਜਿਹਾ ਕੁਝ ਨਾ ਕਰਦੇ, ਜਿਵੇਂ ਕਿ ਮੇਰੇ ਬਾਰੇ ਗੱਪਾਂ ਮਾਰਨਾ, ਕਿਉਂਕਿ ਮੈਂ ਇੱਕ ਬਹੁਤ ਚੰਗੀ ਇਨਸਾਨ ਹਾਂ, ਇਸ ਬਾਰੇ ਤਾਂ ਗੱਲ ਹੀ ਨਹੀਂ ਕਰ ਰਹੇ ਕਿ ਮੈਂ ਇੱਕ ਬੁੱਧ ਹਾਂ ਜਾਂ ਨਹੀਂ, ਜਾਂ ਗਿਆਨਵਾਨ ਹਾਂ ਜਾਂ ਨਹੀਂ। ਮੈਂ ਇੱਕ ਬਹੁਤ ਚੰਗੀ ਇਨਸਾਨ ਹਾਂ। ਆਪਣੀ ਸਾਰੀ ਜ਼ਿੰਦਗੀ, ਮੈਂ ਬਸ ਲੋਕਾਂ ਦੀ ਮਦਦ ਕਰਦੀ ਰਹੀ ਹਾਂ, ਜਾਨਵਰ-ਲੋਕਾਂ ਦੀ ਮਦਦ ਕਰਦੀ ਰਹੀ ਹਾਂ, ਮੰਦਰ ਬਣਾਉਣ ਵਿੱਚ ਮਦਦ ਕਰਦੀ ਰਹੀ ਹਾਂ, ਕੁਝ ਸਾਧਵੀਆਂ ਜਾਂ ਭਿਕਸ਼ੂਆਂ ਦੀ ਮਦਦ ਕਰਦੀ ਰਹੀ ਹਾਂ, ਜਿਨ੍ਹਾਂ ਨੂੰ ਉਸ ਸਮੇਂ ਅਤੇ ਇਸ ਸਮੇਂ ਕੁਝ ਵਿੱਤੀ ਮਦਦ ਦੀ ਲੋੜ ਸੀ, ਜਾਂ ਕੁਝ ਹੋਰ ਚੀਜ਼ਾਂ। ਮੈਂ ਕਦੇ ਵੀ ਤੁਹਾਨੂੰ, ਤੁਹਾਡੇ ਮੰਦਰ ਨੂੰ ਜਾਂ ਤੁਹਾਡੀ ਸਾਖ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੈਨੂੰ ਤੁਹਾਡਾ ਨਾਮ ਵੀ ਨਹੀਂ ਪਤਾ ਸੀ। ਤੁਹਾਡੇ ਵਿੱਚੋਂ ਬਹੁਤ ਸਾਰੇ - ਮੈਂ ਤੁਹਾਨੂੰ ਨਹੀਂ ਜਾਣਦੀ ਸੀ। ਮੈਂ ਤੁਹਾਨੂੰ ਕਦੇ ਨਹੀਂ ਜਾਣਦੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਭਿਕਸ਼ੂ ਨੂੰ ਜੱਫੀ ਪਾ ਕੇ ਨਹੀਂ ਕਿਹਾ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਮੈਨੂੰ ਇਸ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ। ਜੇ ਮੈਂ ਸੱਚਮੁੱਚ ਉਸ ਵਿਅਕਤੀ ਨੂੰ ਪਿਆਰ ਕਰਦੀ ਹੋਵਾਂ, ਤਾਂ ਮੈਂ ਉਸਨੂੰ (ਮਰਦ ਜਾਂ ਔਰਤ), ਜਾਂ ਬੱਚਿਆਂ ਨੂੰ, ਜੱਫੀ ਪਾਉਂਦੀ। ਅਤੇ ਮੈਂ ਇਹ ਆਪਣੇ ਪੈਰੋਕਾਰਾਂ ਨਾਲ ਕਈ ਵਾਰ ਕਰਦੀ ਹਾਂ। ਜੇ ਕੋਈ ਚੰਗਾ ਹੈ ਜਾਂ ਮੈਨੂੰ ਲੱਗਦਾ ਹੈ ਕਿ ਉਹ ਪਿਆਰ-ਕਰਨ ਵਾਲੇ ਅਤੇ ਦਿਆਲੂ ਹਨ ਅਤੇ ਉਨ੍ਹਾਂ ਨੇ ਸਮਾਜ ਲਈ ਕੁਝ ਚੰਗਾ ਕੀਤਾ ਹੈ, ਉਨ੍ਹਾਂ ਨੇ ਜਨਤਕ ਤੌਰ 'ਤੇ ਕੁਝ ਚੰਗਾ ਕੀਤਾ ਹੈ ਇਥੋਂ ਤਕ ਜਿਵੇਂ ਬੇਘਰ ਜਾਂ ਗਰੀਬ ਲੋਕ, ਮੈਂ ਉਨ੍ਹਾਂ ਨੂੰ ਜੱਫੀ ਪਾਵਾਂਗੀ। ਜਾਂ ਜੇ ਉਹ ਗਰੀਬ ਅਤੇ ਬੇਸਹਾਰਾ ਹਨ ਜਾਂ ਉਨ੍ਹਾਂ ਦੀ ਬਾਂਹ ਟੁੱਟ ਗਈ ਹੈ ਜਾਂ ਕੁਝ ਹੋਰ, ਤਾਂ ਮੈਂ ਉਨ੍ਹਾਂ ਨੂੰ ਜੱਫੀ ਪਾਵਾਂਗੀ ਅਤੇ ਕਹਾਂਗੀ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ," ਜ਼ਰੂਰ। ਪਰ ਭਿਕਸ਼ੂਆਂ ਲਈ, ਮੈਂ ਅਜਿਹਾ ਕਦੇ ਨਹੀਂ ਕੀਤਾ। ਕਿਉਂਕਿ ਮੈਂ ਭਿਕਸ਼ੂਆਂ ਦੇ ਉਪਦੇਸ਼ਾਂ ਨੂੰ ਜਾਣਦੀ ਹਾਂ। ਉਹਨਾਂ ਨੂੰ ਕਿਸੇ ਵੀ ਔਰਤ ਦੇ ਨੇੜੇ ਨਹੀਂ ਹੋਣਾ ਚਾਹੀਦਾ, ਜੱਫੀ ਪਾਉਣ ਅਤੇ "ਮੈਂ ਤੁਹਾਨੂੰ ਪਿਆਰ ਕਰਦੀ ਹਾਂ" ਕਹਿਣ ਬਾਰੇ ਤਾਂ ਗਲ ਹੀ ਨਹੀਂ, ਅਤੇ ਇਹ ਸਭ ਕੁਝ। ਇਸ ਤਰ੍ਹਾਂ ਦੀ ਗੱਲ, ਤੁਸੀਂ ਆਪਣੇ ਆਪ ਨੂੰ ਕੁੱਟਦੇ ਹੋ, ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਇੱਕ ਅਸਲੀ ਸਾਧੂ, ਭਿਕਸ਼ੂ ਨਹੀਂ ਹੋ। ਖਾਸ ਕਰਕੇ ਮੈਂ ਤੁਹਾਨੂੰ ਜਾਣਦੀ ਵੀ ਨਹੀਂ। ਮੈਂ ਤੁਹਾਨੂੰ ਕਦੇ ਨਹੀਂ ਜਾਣਦੀ ਸੀ। ਅਤੇ ਭਾਵੇਂ ਮੈਂ ਤੁਹਾਨੂੰ ਜੱਫੀ ਪਾਈ ਹੋਵੇ, ਭਾਵੇਂ ਕੋਈ ਹੋਵੇ, ਓਹ, ਮੈਨੂੰ ਨਹੀਂ ਪਤਾ, 10,000 ਮਿਲੀਅਨ ਵਾਰ, ਉਨ੍ਹਾਂ ਵਿੱਚੋਂ ਇੱਕ ਵਾਰ, ਮੈਂ ਤੁਹਾਨੂੰ ਜੱਫੀ ਪਾਈ ਹੋਵੇ, ਇੱਕ ਵਾਰ ਜਦੋਂ ਮੈਂ ਤੁਹਾਨੂੰ ਜੱਫੀ ਪਾਈ ਹੋਵੇ ਜਾਂ ਕਿਹਾ ਹੋਵੇ, "ਮੈਂ ਤੁਹਾਨੂੰ ਪਿਆਰ ਕਰਦੀ ਹਾਂ," ਤਾਂ ਇਸਦਾ ਮਤਲਬ ਹੈ ਕਿ ਮੈਂ ਤੁਹਾਡੇ ਲਈ ਚੰਗੀ ਹਾਂ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਫਿਰ ਤੁਸੀਂ ਮੇਰੇ ਬਾਰੇ ਕਿਉਂ ਬੁਰਾ ਬੋਲਦੇ ਹੋ, ਮੇਰੇ ਬਾਰੇ ਝੂਠੀਆਂ ਗੱਲਾਂ ਕਰਦੇ ਹੋ, ਮੈਨੂੰ ਬਦਨਾਮ ਕਰਦੇ ਹੋ ਤਾਂ ਜੋ ਲੋਕ ਮੈਨੂੰ ਬੁਰਾ ਸਮਝਣ ਜਾਂ ਮੇਰੇ ਪੈਰੋਕਾਰ ਘੱਟ ਭਰੋਸਾ ਕਰਨਗੇ ਜਾਂ ਮੈਨੂੰ ਛੱਡ ਦੇਣਗੇ? ਇਹ ਮੇਰੇ ਬਾਰੇ ਗੱਪਾਂ ਮਾਰਨ ਅਤੇ ਝੂਠ ਬੋਲਣ ਦੇ ਪਾਪ ਨਾਲੋਂ ਵੀ ਭੈੜਾ ਹੈ। ਇਸ ਤੋਂ ਵੀ ਮਾੜਾ, ਕਿਉਂਕਿ ਬੁੱਧ ਧਰਮ ਵਿੱਚ ਸੰਘ ਨੂੰ ਵੱਖ ਕਰਨਾ, ਇਹ ਤੁਹਾਡੇ ਦੁਆਰਾ ਕੀਤੇ ਜਾਣ ਵਾਲੇ ਸਭ ਤੋਂ ਭੈੜੇ ਪਾਪਾਂ ਵਿੱਚੋਂ ਇੱਕ ਹੈ, ਜਿੰਨਾ ਮਾੜਾ ਆਪਣੇ ਮਾਪਿਆਂ ਨੂੰ ਮਾਰਨਾ ਜਾਂ ਬੁੱਧ ਨੂੰ ਮਾਰਨਾ ਜਾਂ ਨੁਕਸਾਨ ਪਹੁੰਚਾਉਣਾ। ਤੁਸੀਂ ਇਹ ਜਾਣਦੇ ਹੋ। ਜੇ ਤੁਸੀਂ ਨਹੀਂ ਕਰਦੇ, ਤਾਂ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਆਪਣਾ ਚੋਗਾ ਉਤਾਰ ਦਿਓ। ਬੋਧੀ ਵਿਸ਼ਵਾਸੀਆਂ ਨੂੰ ਹੋਰ ਧੋਖਾ ਦੇਣਾ ਅਤੇ ਆਪਣੇ ਉੱਤੇ ਹੋਰ ਅਤੇ ਹੋਰ ਸਦਾ ਲਈ ਨਰਕ ਦੇ ਕਰਮਾਂ ਦਾ ਢੇਰ ਲਗਾਉਣਾ ਨਾ ਜਾਰੀ ਰੱਖੋ। ਇਸ ਬਾਰੇ ਸੋਚੋ। ਸੂਤਰਾਂ ਨੂੰ ਦੁਬਾਰਾ ਪੜ੍ਹੋ ਅਤੇ ਕਿਸੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਚੋ, ਸਿਰਫ਼ ਮੇਰੇ ਨਾਲ ਹੀ ਨਹੀਂ। ਮੇਰੇ ਲਈ, ਤੁਸੀਂ ਇਹ ਪਹਿਲਾਂ ਹੀ ਕਰ ਲਿਆ ਹੈ। ਹੁਣ ਬਹੁਤ ਦੇਰ ਹੋ ਗਈ ਹੈ। ਮੈਨੂੰ ਨਹੀਂ ਪਤਾ ਕਿ ਤੁਸੀਂ ਤੋਬਾ ਕਰ ਸਕਦੇ ਹੋ ਅਤੇ ਆਪਣੇ ਪਾਪ ਨੂੰ ਸਾਫ਼ ਕਰ ਸਕਦੇ ਹੋ ਜਾਂ ਨਹੀਂ। ਭਾਵੇਂ ਮੈਂ ਤੁਹਾਨੂੰ ਮਾਫ਼ ਕਰ ਦੇਵਾਂ ਅਤੇ ਹਮੇਸ਼ਾ ਲਈ ਮਾਫ਼ ਕਰ ਦੇਵਾਂ, ਜਾਂ ਤੁਹਾਡੀ ਮਦਦ ਕਰਨਾ ਵੀ ਚਾਹਾਂ, ਮੈਨੂੰ ਨਹੀਂ ਪਤਾ ਕਿ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ। ਆਮ ਲੋਕ, ਆਮ ਔਲੈਕਸੀਜ਼ (ਵੀਐਤਨਾਮੀਜ਼) ਲੋਕ, ਉਹ ਅਜੇ ਵੀ ਕਮਜ਼ੋਰ ਹਨ। ਉਹ ਸਾਰੇ ਗਿਆਨਵਾਨ ਨਹੀਂ ਹਨ। ਜੇਕਰ ਉਹ ਤੁਹਾਡੇ ਵਰਗੇ ਭਿਕਸ਼ੂਆਂ ਦੀ ਪਾਲਣਾ ਕਰਦੇ ਹਨ, ਤਾਂ ਉਹ ਕਦੇ ਵੀ ਗਿਆਨ ਪ੍ਰਾਪਤ ਨਹੀਂ ਕਰ ਸਕਣਗੇ। ਇਸ ਲਈ ਜੇ ਉਹ ਮੈਨੂੰ ਝਿੜਕਦੇ ਹਨ, ਮੇਰੀ ਨਿੰਦਿਆ ਕਰਦੇ ਹਨ, ਕਿਸੇ ਵੀ ਤਰੀਕੇ ਨਾਲ ਮੇਰਾ ਅਪਮਾਨ ਕਰਦੇ ਹਨ, ਮੈਂ ਸਮਝਦੀ ਹਾਂ। ਮੈਂ ਉਨ੍ਹਾਂ ਨੂੰ ਮਾਫ਼ ਕਰਦੀ ਹਾਂ ਅਤੇ ਉਨ੍ਹਾਂ ਲਈ, ਉਨ੍ਹਾਂ ਦੇ ਪਾਪ ਲਈ ਪ੍ਰਾਰਥਨਾ ਕਰਦੀ ਹਾਂ। ਪਰ ਤੁਹਾਨੂੰ, ਇੱਕ ਗੁਰੂ, ਮਾਸਟਰ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਇੱਕ ਸੰਨਿਆਸੀ, ਭਿਕਸ਼ੂ ਹੁੰਦੇ ਹੋ, ਤਾਂ ਹਰ ਕੋਈ ਤੁਹਾਨੂੰ ਪਹਿਲਾਂ ਹੀ ਇੱਕ ਗੁਰੂ ਕਹਿੰਦਾ ਹੈ, ਭਾਵੇਂ ਤੁਸੀਂ ਕਿੰਨੇ ਹੀ ਸਮੇਂ ਤੋਂ ਇੱਕ ਭਿਕਸ਼ੂ, ਸੰਨਿਆਸੀ ਹੋ। ਭਾਵੇਂ ਤੁਸੀਂ ਆਪਣਾ ਸਿਰ ਮੁੰਨਵਾ ਲੈਂਦੇ ਹੋ, ਉਹ ਤੁਹਾਡਾ ਸਤਿਕਾਰ ਕਰਦੇ ਹਨ, ਉਹ ਤੁਹਾਨੂੰ ਦਾਨ, ਭੇਟਾਂਵਾਂ ਦਿੰਦੇ ਹਨ। ਉਹ ਤੁਹਾਡੇ ਅੱਗੇ ਝੁਕਦੇ ਹਨ। ਉਹ ਤੁਹਾਨੂੰ ਮੱਥਾ ਟੇਕਦੇ ਹਨ। ਅਤੇ ਤੁਸੀਂ ਇਸ ਤਰ੍ਹਾਂ ਵਿਵਹਾਰ ਕਰਦੇ ਹੋ? ਇਸ ਬਾਰੇ ਸੋਚੋ। ਹੋਰ ਨਰਕ ਨਾ ਬਣਾਓ, ਤੁਹਾਡੇ ਲਈ ਹਮੇਸ਼ਾ ਲਈ ਨਰਕ, ਉਹ ਬੇਰਹਿਮ ਨਰਕ ਜਿਸਦਾ ਜ਼ਿਕਰ ਬੋਧੀ ਸੂਤਰਾਂ ਵਿੱਚ ਕੀਤਾ ਗਿਆ ਹੈ। ਬੁੱਧ ਨੇ ਇਸਦਾ ਕਈ ਵਾਰ ਜ਼ਿਕਰ ਕੀਤਾ ਹੈ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ। ਸਿਰਫ਼ ਚੋਗਾ ਨਾ ਪਹਿਨੋ ਅਤੇ ਬੋਧੀ ਸੂਤਰਾਂ ਬਾਰੇ ਕੁਝ ਨਾ ਜਾਣੋ। ਇਹ ਤੁਹਾਨੂੰ ਨਰਕ ਵੱਲ ਲੈ ਜਾਵੇਗਾ, ਬੁੱਧ ਦੀ ਧਰਤੀ ਵੱਲ ਨਹੀਂ। ਮੈਂ ਤੁਹਾਨੂੰ ਇਹਦਾ ਵਾਅਦਾ ਕਰਦੀ ਹਾਂ। ਅਤੇ ਮੈਂ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ, ਸਾਰੇ ਬੁੱਧਾਂ ਨੂੰ, ਸਹੁੰ ਖਾਂਦੀ ਹਾਂ ਕਿ ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ। ਤਾਂ ਸਾਵਧਾਨ ਰਹੋ। ਦੇਖੋ, ਤੁਸੀਂ ਇੱਕ ਸਤਿਕਾਰਯੋਗ ਹੋ। ਆਪਣੇ ਤਰੀਕੇ ਬਦਲੋ ਅਤੇ ਇੱਕ ਸੱਚਾ ਸ਼ਰਧਾਲੂ ਬਣੋ, ਆਪਣੇ ਸਾਰੇ ਪੈਰੋਕਾਰਾਂ ਲਈ ਇੱਕ ਪਨਾਹ ਬਣੋ। ਇੱਕ "ਕੂੜਾ" ਨਾ ਬਣੋ, ਇੱਕ "ਕੂੜਾ।" ਕੂੜਾ ਪਨਾਹ ਤੋਂ ਵੱਖਰਾ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਬਦਲ ਜਾਓ ਅਤੇ ਜਿਸ ਵੀ ਤਰੀਕੇ ਨਾਲ ਤੁਸੀਂ ਲੱਭ ਸਕਦੇ ਹੋ, ਉਸ ਵਿੱਚ ਗਿਆਨਵਾਨ ਬਣੋ। ਅਤੇ ਨਰਕ ਨੂੰ ਯਾਦ ਰੱਖੋ ਤਾਂ ਜੋ ਤੁਸੀਂ ਉਸ ਵਿੱਚ ਨਾ ਡਿਗ ਪਵੋਂ, ਤਾਂ ਜੋ ਤੁਸੀਂ ਬਦਲ ਸਕੋ, ਅਤੇ ਇੱਕ ਸੱਚਾ ਚੰਗਾ ਭਿਕਸ਼ੂ, ਸਾਧੂ ਬਣ ਸਕੋ। ਬੁੱਧ ਤੁਹਾਨੂੰ ਅਸ਼ੀਰਵਾਦ ਦੇਵੇ। ਮੇਰੇ ਸਾਰੇ ਪ੍ਰਮਾਤਮਾ ਦੇ ਪਿਆਰੇ ਬੱਚੇ, ਪ੍ਰਮਾਤਮਾ ਦੇ ਪੈਰੋਕਾਰ, ਮੈਨੂੰ ਨਹੀਂ ਪਤਾ ਕਿ ਕਿੰਨੇ ਗੈਰ-ਪੈਰੋਕਾਰ ਸਾਡਾ ਟੀਵੀ ਦੇਖਣਗੇ, ਮੇਰਾ ਮਤਲਬ ਹੈ ਇਹ ਦੇਖਣਗੇ, ਜੇਕਰ ਅਸੀਂ ਇਸਨੂੰ ਕਦੇ ਫਲਾਈ-ਇਨ ਨਿਊਜ਼ ਤੇ ਪ੍ਰਕਾਸ਼ਿਤ ਕਰਦੇ ਹਾਂ, ਪਰ ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਸਮਝਦੇ ਹੋ ਅਤੇ ਪੱਕਾ ਜਾਣਦੇ ਹੋ ਕਿ ਮੈਂ ਤੁਹਾਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ। ਇਹ ਬਸ, ਮੈਨੂੰ ਲੱਗਦਾ ਹੈ ਕਿ ਤੁਹਾਡੇ ਲਈ ਗਲੋਵਰਮ, ਜੁਗਨੂੰ ਬਾਰੇ ਜਾਣਨਾ ਦਿਲਚਸਪ ਹੈ, ਉਦਾਹਰਣ ਵਜੋਂ, ਜਿਸਨੇ ਮੇਰੀ ਜਵਾਨੀ ਨੂੰ ਨੀਵਾਂ ਸਮਝਿਆ ਅਤੇ ਮੈਨੂੰ ਕਿਹਾ ਕਿ ਮੈਂ ਨਕਾਰਾਤਮਕਤਾ ਨਾਲ ਲੜਨ ਲਈ "ਬਹੁਤ ਬੁੱਢੀ" ਹਾਂ। ਮੈਂ ਬਸ ਹੱਸੀ ਅਤੇ ਬਹੁਤ ਮਜ਼ਾ ਆਇਆ। ਮੈਂ ਉਸ ਨਾਲ ਕਦੇ ਨਾਰਾਜ਼ ਨਹੀਂ ਹੁੰਦੀ। ਉਹ ਸਿਰਫ਼ ਕੁਝ ਦੇਰ ਰਹੀ ਅਤੇ ਫਿਰ ਚਲੀ ਗਈ। ਅਤੇ ਕੁਝ ਦੇਰ ਬਾਅਦ ਮੈਂ ਉਸਨੂੰ ਪੁੱਛਿਆ, "ਹੇ, ਤੁਸੀਂ ਕਿਥੇ ਹੋਂ?" ਉਸਨੇ ਕਿਹਾ ਕਿ ਉਹ ਹੁਣ ਬਹੁਤ ਦੂਰ ਹੈ। ਅਤੇ ਇਸ ਤੋਂ ਤਿੰਨ ਘੰਟੇ ਬਾਅਦ ਸੀ। ਪਰ ਮੈਂ ਕਿਹਾ, "ਤੁਸੀਂ ਕਿੰਨੀ ਦੂਰ ਹੋ?" ਅਤੇ ਉਸਨੇ ਕਿਹਾ ਕਿ ਮੇਰੇ ਤੋਂ ਲਗਭਗ 200 ਮੀਟਰ ਦੂਰ, ਮੇਰੇ ਤੰਬੂ ਤੋਂ। ਹਾਏ ਰੱਬਾ, ਉਸਨੂੰ 200 ਮੀਟਰ ਤੈਅ ਕਰਨ ਵਿੱਚ ਤਿੰਨ ਘੰਟੇ ਲੱਗ ਗਏ। ਅਤੇ ਉਹ ਸਾਥੀ ਦੀ ਭਾਲ ਲਈ ਅੱਗੇ ਵਧ ਰਹੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਜਾਨਵਰ-ਲੋਕ ਹੋਣ ਕਰਕੇ, ਕੀੜੇ-ਮਕੌੜੇ ਵੀ, ਇਹ ਇਕ ਬਹੁਤ ਮੁਸ਼ਕਲ ਜੀਵਨ ਹੈ। ਅਤੇ ਅਸੀਂ ਸੋਚਿਆ ਕਿ ਅਸੀਂ ਮਨੁੱਖ ਪਹਿਲਾਂ ਹੀ ਬਹੁਤ ਗੁੰਝਲਦਾਰ ਅਤੇ ਮੁਸ਼ਕਲ-ਭਰੀਆਂ ਜ਼ਿੰਦਗੀਆਂ ਜੀ ਰਹੇ ਹਾਂ। ਇਸ ਲਈ ਬਿਹਤਰ ਹੈ ਕਿ ਅਸੀਂ ਪਿੱਛੇ ਨਾ ਹਟੀਏ। ਆਪਣੀ ਕੁਆਨ ਯਿਨ ਵਿਧੀ ਦਾ ਅਭਿਆਸ ਕਰੋ ਜਿਵੇਂ ਕਿ ਤੁਹਾਨੂੰ ਦੀਖਿਆ ਦੇ ਸਮੇਂ ਸਿਖਾਇਆ ਗਿਆ ਸੀ। ਘੱਟੋ ਘੱਟ ਇੱਕ ਚੰਗਾ ਇਨਸਾਨ ਬਣੋ। ਪੰਜ ਉਪਦੇਸ਼ਾਂ ਨੂੰ ਮੰਨੋ। ਇਸ ਤਰ੍ਹਾਂ ਤੁਸੀਂ ਹਮੇਸ਼ਾ ਇੱਕ ਚੰਗੇ ਇਨਸਾਨ ਬਣ ਸਕਦੇ ਹੋ। ਅਤੇ ਭਾਵੇਂ ਤੁਹਾਨੂੰ ਦੁਬਾਰਾ ਇਕ ਇਨਸਾਨ ਬਣ ਕੇ ਵਾਪਸ ਆਉਣਾ ਪਵੇ, ਤੁਸੀਂ ਇਕ ਇਨਸਾਨ ਹੋ ਸਕਦੇ ਹੋ। ਤੁਹਾਨੂੰ ਵਿਕਾਸ ਦੇ ਪੈਮਾਨੇ ਤੋਂ ਹੇਠਾਂ ਜਾਣ ਦੀ ਲੋੜ ਨਹੀਂ ਹੈ, ਪਰ ਤੁਸੀਂ ਸਿਰਫ਼ ਉੱਪਰ ਹੀ ਜਾਂਦੇ ਹੋ। ਅਤੇ ਫਿਰ ਤੁਹਾਡੀ ਜ਼ਿੰਦਗੀ ਇੱਕ ਆਰਾਮਦਾਇਕ, ਇੱਕ ਅਮੀਰ ਜ਼ਿੰਦਗੀ ਹੋਵੇਗੀ। ਇਹ ਤੁਹਾਡੀ ਯੋਗਤਾ 'ਤੇ ਨਿਰਭਰ ਕਰਦਾ ਹੈ, ਬੇਸ਼ੱਕ, ਜੀਵਨ ਤੋਂ ਬਾਅਦ ਜੀਵਨ, ਅਤੇ ਇਸ ਜੀਵਨ 'ਤੇ ਵੀ। ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਸਭ ਤੋਂ, ਉਸ ਸਭ ਤੋਂ ਮੁਕਤ ਕਰੋ। ਆਜ਼ਾਦ, ਹਰ ਚੀਜ਼ ਤੋਂ ਮੁਕਤ - ਕਿਸਮਤ ਤੋਂ, ਬਦਕਿਸਮਤੀ ਤੋਂ, ਪ੍ਰਸਿੱਧੀ ਤੋਂ, ਮਾੜੇ ਅਤੇ ਚੰਗੇ ਤੋਂ, ਸਭ ਕੁਝ ਤੋਂ - ਆਜ਼ਾਦ, ਆਪਣੇ ਆਪ ਨੂੰ ਇਸ ਸਭ ਤੋਂ ਮੁਕਤ ਕਰੋ। ਜਿੰਨਾ ਚਿਰ ਤੁਸੀਂ ਇੱਥੇ ਰਹਿੰਦੇ ਹੋ, ਇਸ ਦੁਨੀਆਂ ਵਿੱਚ ਕਿਸੇ ਵੀ ਚੀਜ਼ ਨੂੰ ਕੀਮਤੀ ਨਾ ਸਮਝੋ। ਫਿਰ ਤੁਸੀਂ ਹਮੇਸ਼ਾ ਲਈ ਆਜ਼ਾਦ ਹੋ ਜਾਵੋਗੇ। ਅਤੇ ਤੁਸੀਂ ਦੂਜਿਆਂ ਨੂੰ ਆਜ਼ਾਦ ਹੋਣ ਵਿੱਚ ਵੀ ਮਦਦ ਕਰ ਸਕਦੇ ਹੋ, ਜਿਵੇਂ ਕਿ ਮੈਂ ਇਸ ਸਮੇਂ ਕਰ ਰਹੀ ਹਾਂ। ਮੈਨੂੰ ਥੋੜ੍ਹਾ ਪਾਣੀ ਪੀਣ ਦਿਓ। ਮੈਂ ਵਾਪਸ ਆਵਾਂਗੀ। ਹਾਲ ਹੀ ਵਿੱਚ, ਮੇਰੇ ਕੁੱਤੇ-ਲੋਕਾਂ ਵਿੱਚੋਂ ਇੱਕ ਬਹੁਤ ਬਿਮਾਰ ਸੀ, ਅਚਾਨਕ ਇਸ ਤਰ੍ਹਾਂ ਬਿਮਾਰ ਹੋ ਗਿਆ। ਅਤੇ ਮੈਂ ਉਸਨੂੰ ਡਾਕਟਰ ਕੋਲ ਵੀ ਨਹੀਂ ਲਿਜਾ ਸਕਦੀ ਸੀ ਅਤੇ ਨਾ ਹੀ ਖੁਦ ਦਵਾਈ ਦੇ ਸਕਦੀ ਸੀ। ਉਹ ਇਸ ਵੇਲੇ ਮੇਰੇ ਨਾਲ ਨਹੀਂ ਹੈ। ਸਵਰਗ ਨੇ ਮੈਨੂੰ ਦੱਸਿਆ ਕਿ ਇਹ ਨਕਾਰਾਤਮਕ ਸ਼ਕਤੀ ਤੋਂ ਹੈ, ਜੋ ਮੇਰੇ ਕੁੱਤੇ-ਵਿਅਕਤੀ ਨੂੰ ਮੈਨੂੰ ਦਰਦ ਦੇਣ ਲਈ ਵਰਤ ਰਹੀ ਹੈ। ਸਰੀਰਕ ਤੌਰ 'ਤੇ ਤਾਂ ਨਹੀਂ, ਪਰ... ਅਤੇ ਮੈਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਉਸਦੇ ਕਰਮ ਦੀ ਦੇਖਭਾਲ ਕਰਨ ਦੀ ਇਜਾਜ਼ਤ ਦੇਵੇ, ਪਰ ਮੈਨੂੰ ਇਜਾਜ਼ਤ ਨਹੀਂ ਹੈ, ਕਿਉਂਕਿ ਇਹ ਮੇਰੇ ਲਈ ਬਹੁਤ ਚੰਗਾ ਹੋਵੇਗਾ। ਹੁਣ ਤੱਕ, ਖਾਸ ਕਰਕੇ ਹਾਲ ਹੀ ਦੇ ਸਾਲਾਂ ਵਿੱਚ, ਮੈਨੂੰ ਅਜਿਹਾ ਕੁਝ ਵੀ ਲੈਣ ਦੀ ਇਜਾਜ਼ਤ ਨਹੀਂ ਹੈ ਜੋ ਮੈਨੂੰ ਖੁਸ਼ੀ ਦਿੰਦਾ ਹੈ, ਮੈਨੂੰ ਖੁਸ਼ੀ ਦਿੰਦਾ ਹੈ। ਜਿਵੇਂ ਕਿ ਕੁੱਤੇ-ਲੋਕਾਂ ਦਾ ਮੇਰੇ ਨਾਲ ਹੋਣਾ, ਜਾਂ ਪੰਛੀ-ਲੋਕਾਂ ਦਾ ਮੇਰੇ ਨਾਲ ਹੋਣਾ, ਜਾਂ ਕਿਸੇ ਚੰਗੇ ਟੀਮ ਮੈਂਬਰ ਦਾ ਮੇਰੇ ਨਾਲ ਹੋਣਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਜਾਂ ਚੰਗਾ ਖਾਣਾ ਵੀ ਚੱਖਣਾ, ਬਹੁਤ ਘੱਟ। ਉਹੀ ਖਾਣਾ, ਪਰ ਜੇ ਤੁਸੀਂ ਇਸਨੂੰ ਖਾਓਗੇ, ਤਾਂ ਤੁਸੀਂ ਕਹੋਗੇ, "ਵਾਹ, ਇਹ ਸਵਰਗ ਹੈ।" ਮੇਰੇ ਲਈ, ਇਹ ਬਿਲਕੁਲ ਸਾਦਾ ਹੈ, ਘਾਹ ਵਾਂਗ, ਜਾਂ ਥੋੜ੍ਹਾ ਜਿਹਾ ਨਮਕੀਨ ਜਾਂ ਮਿੱਠਾ ਲੱਗਦਾ ਹੈ - ਬੱਸ ਇੰਨਾ ਹੀ, ਹੋਰ ਕੁਝ ਨਹੀਂ, ਭੁੱਖ-ਵਧਾਉਣ ਵਾਲਾ ਜਾਂ ਆਨੰਦਦਾਇਕ ਵੀ ਨਹੀਂ। ਮੈਂ ਸਿਰਫ਼ ਇਸ ਲਈ ਖਾਂਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ##ਮੈਨੂੰ ਖਾਣਾ ਪਵੇਗਾ। ਮੇਰੇ ਲਈ ਖਾਣਾ ਵੀ ਦੁਨੀਆ ਨਾਲ ਜੁੜੇ ਰਹਿਣ ਵਾਂਗ ਹੈ। ਮੈਂ ਇਹ ਪਹਿਲਾਂ ਹੀ ਸਮਝਾਇਆ ਹੈ। ਪਰ ਮੈਨੂੰ ਇੱਥੇ ਰਹਿ ਕੇ ਖੁਸ਼ੀ ਹੋ ਰਹੀ ਹੈ, ਇਸ ਸਮੇਂ ਇਸ ਜਗ੍ਹਾ 'ਤੇ, ਕਿਉਂਕਿ ਇਹ ਇੱਕ ਬਹੁਤ ਹੀ ਮੁਬਾਰਕ ਜੰਗਲ ਹੈ, ਇੱਕ ਬਹੁਤ ਹੀ ਮੁਬਾਰਕ ਸਥਾਨ ਹੈ ਜਿੱਥੇ ਮੈਂ ਆਪਣਾ ਤੰਬੂ ਲਗਾਇਆ ਹੈ - ਇੱਕ ਬਹੁਤ ਹੀ ਉੱਚ ਅਧਿਆਤਮਿਕ ਖਜ਼ਾਨਾ। Photo Caption: "ਚੰਗੀ ਦਿੱਖ ਦਾ ਮਤਲਬ ਹਮੇਸ਼ਾ ਅਸਲੀ ਚੰਗੀ ਕੁਆਲਿਟੀ ਨਹੀਂ ਹੁੰਦਾ!"











