ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀਆਂ ਇੱਕ ਲੂੰਬੜੀ-ਵਿਅਕਤੀ ਨਾਲ ਨਿੱਘੀਆਂ ਦਿਲ-ਵਾਲੀਆਂ ਮੁਲਾਕਾਤਾਂ ਅਤੇ MAPA ਅਤੇ ਬੁੱਧ ਰਾਜਿਆਂ ਨਾਲ ਉਨਾਂ ਦੀ ਕਾਨਫਰੰਸ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਗੱਲਬਾਤ ਦੇ ਕਾਰਨ, ਮੁਲਾਕਾਤ, ਪ੍ਰਮਾਤਮਾ ਅਤੇ ਕੁਝ ਬੁੱਧ ਰਾਜਿਆਂ ਨਾਲ ਪਹਿਲਾਂ ਹੋਈ ਕਾਨਫਰੰਸ ਦੇ ਕਾਰਨ... ਜੰਗਲ ਵਿੱਚ ਮੇਰੀ ਸੁਰੱਖਿਆ ਦਾ ਜ਼ਿਕਰ ਸੀ, ਇਸ ਲਈ ਉਦੋਂ ਤੋਂ ਮੈਂ ਥੋੜੀ ਹੋਰ ਸੁਚੇਤ, ਚੌਕਸ ਹੋ ਗਈ ਹਾਂ। ਦਰਅਸਲ, ਜ਼ਿਆਦਾਤਰ ਮੈਂ 10 ਮੀਟਰ ਤੋਂ ਵੱਧ ਦੂਰ ਕਿਤੇ ਬਾਹਰ ਨਹੀਂ ਜਾਂਦੀ, ਇੱਥੋਂ ਤੱਕ ਕਿ ਸਿਰਫ਼ ਘੁੰਮਣ-ਫਿਰਨ ਲਈ, ਇੱਕ ਸੈਰ ਕਰਨ ਲਈ ਜਾਂ ਕੁਝ ਵੀ ਕਰਨ ਲਈ। ਇਸ ਲਈ ਜ਼ਿਆਦਾਤਰ, ਮੈਂ ਸੁਰੱਖਿਅਤ ਹਾਂ। ਇੱਥੇ ਵੱਡੇ ਜਾਨਵਰ-ਲੋਕ ਹਨ ਜਿਵੇਂ ਕਿ ਵੱਡੇ ਹਿਰਨ-ਲੋਕ ਅਤੇ ਕੁਝ ਵੱਡੇ ਵਾਲੇ ਵੀ, ਪਰ ਜਾਨਵਰ-ਲੋਕ, ਉਹ ਮੇਰੇ ਪ੍ਰਤੀ ਬਹੁਤ ਕੋਮਲ ਹਨ। ਉਹ ਸ਼ਾਇਦ ਮੇਰੇ ਵੱਲ ਵੇਖਣ, ਜਾਂ ਦੋ ਕੁ ਵਾਰ ਆਪਣਾ ਸਿਰ ਝੁਕਾ ਲੈਣ, ਅਤੇ ਫਿਰ ਉਹ ਬਸ ਚਲੇ ਜਾਂਦੇ। ਕੋਈ ਸਮੱਸਿਆ ਨਹੀ। ਪਰ ਕਾਨਫਰੰਸ ਤੋਂ ਬਾਅਦ, ਮੈਂ ਆਪਣੇ ਵਾਤਾਵਰਣ ਪ੍ਰਤੀ ਥੋੜ੍ਹਾ ਹੋਰ ਸੁਚੇਤ ਮਹਿਸੂਸ ਕਰ ਰਹੀ ਹਾਂ। ਇਸ ਲਈ ਮੈਂ ਜ਼ਿਆਦਾ ਧਿਆਨ ਦਿੰਦੀ ਹਾਂ।

ਅਤੇ ਕੱਲ੍ਹ ਰਾਤ, ਪ੍ਰਮਾਤਮਾ ਨਾਲ ਕਾਨਫਰੰਸ ਸ਼ੁਰੂ ਹੋਣ ਤੋਂ ਠੀਕ ਬਾਅਦ, ਮੈਂ ਬਾਹਰ ਕੁਝ ਆਵਾਜ਼ਾਂ ਸੁਣੀਆਂ, ਅਤੇ ਮੇਰਾ ਦਿਲ ਥੋੜ੍ਹਾ ਜਿਹਾ ਧੜਕਿਆ। ਅਤੇ ਫਿਰ ਮੈਂ ਚਲੀ ਗਈ। ਮੈਂ ਆਪਣੇ ਮੈਡੀਟੇਸ਼ਨ ਸਥਾਨ ਤੋਂ ਬਾਹਰ ਨਿਕਲਣ ਅਤੇ ਟੈਂਟ ਦੀ ਜ਼ਿਪ ਖੋਲ੍ਹਣ ਦਾ ਬਹਾਨਾ ਮੰਗਿਆ ਤਾਂ ਜੋ ਪਤਾ ਲੱਗ ਸਕੇ ਕਿ ਕੀ ਬਾਹਰ ਕੁਝ ਅਜਿਹਾ ਹੈ ਜਿਸ ਤੋਂ ਮੈਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਜਾਂ ਬਚਣਾ ਚਾਹੀਦਾ ਹੈ। ਮੈਂ ਟਾਰਚ ਜਗਾਈ, ਪਰ ਉਸ ਤੋਂ ਬਾਅਦ ਕੁਝ ਨਹੀਂ ਸੀ। ਕਈ ਵਾਰ ਰੌਲਾ ਪਿਆ, ਬਾਅਦ ਵਿੱਚ ਵੀ। ਉਸ ਤੋਂ ਪਹਿਲਾਂ, ਮੈਂ ਬਹੁਤਾ ਧਿਆਨ ਨਹੀਂ ਦਿੱਤਾ, ਮੈਂ ਪ੍ਰਮਾਤਮਾ ਨਾਲ ਗੱਲ ਕਰ ਰਹੀ ਸੀ। ਅਤੇ ਫਲੈਸ਼ਲਾਈਟ ਨਾਲ ਜਾਂਚ ਕਰਨ ਤੋਂ ਬਾਅਦ, ਉਥੇ ਕੁਝ ਹੋਰ ਆਵਾਜ਼ਾਂ ਆਈਆਂ, ਜਿਵੇਂ ਸ਼ਾਇਦ ਕੁਝ ਮੇਰੇ ਤੰਬੂ ਨੂੰ ਛੂਹ ਰਿਹਾ ਹੋਵੇ, ਜਿਵੇਂ ਇਹ ਪਲਾਸਟਿਕ ਨਾਲ ਆਵਾਜ਼ ਕਰਦਾ ਹੈ, ਪਰ ਇਹ ਬਹੁਤ ਉੱਚੀ ਨਹੀਂ ਸੀ, ਬਹੁਤ ਵੱਡੀ ਨਹੀਂ ਸੀ। ਕੁਝ ਦਿਨ ਪਹਿਲਾਂ, ਜਦੋਂ ਕੁਝ ਵੱਡਾ ਮੀਂਹ ਪੈਣ ਨਾਲ, ਅਤੇ ਕੁਝ ਡਿੱਗ ਪਿਆ ਸੀ, ਸ਼ਾਇਦ ਛੋਟੀਆਂ ਟਾਹਣੀਆਂ ਜਾਂ ਕੁਝ ਤੰਬੂ 'ਤੇ ਡਿੱਗ ਰਿਹਾ ਸੀ, ਉਹ ਵੀ ਸ਼ੋਰ ਮਚਾ ਰਿਹਾ, ਅਤੇ ਇਹ ਸਭ। ਪਰ ਮੈਨੂੰ ਪਤਾ ਸੀ ਕਿ ਇਹ ਸਿਰਫ਼ ਮੀਂਹ ਅਤੇ ਹਵਾ ਸੀ, ਇਸ ਲਈ ਮੈਂ ਕੁਝ ਵੀ ਨਹੀਂ ਲੱਭਿਆ, ਅਤੇ ਕੁਝ ਵੀ ਨਹੀਂ ਹੋ ਰਿਹਾ ਸੀ। ਪਰ ਕੱਲ੍ਹ ਰਾਤ, ਇਹ ਕੁਝ ਵੱਖਰਾ ਸੀ। ਇਸ ਲਈ ਮੈਂ ਜਿਵੇਂ ਛਾਲ ਮਾਰ ਰਹੀ ਸੀ, ਮੇਰਾ ਦਿਲ ਧੜਕ ਰਿਹਾ ਸੀ। ਮੇਰਾ ਦਿਲ ਥੋੜ੍ਹਾ ਜਿਹਾ ਧੜਕ ਰਿਹਾ ਸੀ। ਅਤੇ ਮੈਂ ਜਾਂਚ ਕੀਤੀ ਅਤੇ ਬਿਲਕੁਲ ਕੁਝ ਵੀ ਨਹੀਂ ਸੀ, ਇਸ ਲਈ ਮੈਂ ਦੁਬਾਰਾ ਜਾਂਚ ਨਹੀਂ ਕੀਤੀ।

ਅਤੇ ਫਿਰ, ਇੱਕ ਘੰਟੇ ਬਾਅਦ, ਪਿਆਰੀ ਲੂੰਬੜੀ-ਵਿਅਕਤੀ ਆਈ। ਲੂੰਬੜੀ। ਇਹ ਜਿਨਾਂ ਸਮਾਂ ਉਸਨੂੰ ਮੇਰੇ ਕੋਲ ਆਉਣ ਵਿੱਚ ਲੱਗਿਆ। ਮੈਨੂੰ ਲੱਗਦਾ ਹੈ ਕਿ ਉਹ ਜੰਗਲ ਦੇ ਦੂਜੇ ਪਾਸੇ ਰਹਿੰਦੀ ਹੈ, ਅਤੇ ਉਸਨੂੰ ਆਉਣ ਵਿੱਚ ਇਕ ਬਹੁਤ ਸਮਾਂ ਲੱਗਿਆ, ਖਾਸ ਕਰਕੇ ਰਾਤ ਨੂੰ। ਜੰਗਲ ਦੀ ਸੜਕ ਡਾਮਰ ਜਾਂ ਕਿਸੇ ਹੋਰ ਚੀਜ਼ ਨਾਲ ਪੱਕੀ ਨਹੀਂ ਹੈ, ਅਤੇ ਮੈਂ ਸੋਚ ਰਹੀ ਸੀ, "ਓਹ, ਵਿਚਾਰੀ ਲੂੰਬੜੀ-ਵਿਅਕਤੀ।" ਮੈਨੂੰ ਉਸ ਪ੍ਰਤੀ ਬਹੁਤ ਹਮਦਰਦੀ ਹੈ ਕਿਉਂਕਿ ਰਾਤ ਨੂੰ ਜੰਗਲ ਵਿੱਚ ਇਸ ਤਰ੍ਹਾਂ ਤੁਰਨਾ ਆਸਾਨ ਨਹੀਂ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹੀ ਉਨ੍ਹਾਂ ਦੀ ਜ਼ਿੰਦਗੀ ਹੈ। ਉਹ ਜ਼ਿਆਦਾਤਰ ਰਾਤ ਨੂੰ ਤੁਰਦੇ ਹਨ ਅਤੇ ਲੋਕਾਂ ਦੇ ਘਰਾਂ ਤੋਂ ਬਹੁਤ ਦੂਰ ਜਾਂਦੇ ਹਨ ਕਿਉਂਕਿ ਉਹ ਲੋਕਾਂ ਤੋਂ ਡਰਦੇ ਹਨ। ਮੈਂ ਉਸਨੂੰ ਮੇਰੇ ਤੇ ਇੰਨਾ ਉਪਕਾਰ ਕਰਨ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ, ਉਹ ਹਨੇਰੇ ਵਿੱਚ ਆ ਕੇ ਮੈਨੂੰ ਦੱਸਦੀ ਹੈ ਕਿ ਮੈਂ ਇੱਥੇ ਸੁਰੱਖਿਅਤ ਹਾਂ, "ਚਿੰਤਾ ਨਾ ਕਰੋ।" ਨਹੀਂ, ਉਸਨੇ ਕਿਹਾ, "ਡਰੋ ਨਾ" - "ਡਰੋ ਨਾ। ਤੁਸੀਂ ਇੱਥੇ ਸੁਰੱਖਿਅਤ ਹੋ।" ਉਸਨੇ ਬੱਸ ਇੰਨਾ ਹੀ ਕਿਹਾ। ਅਤੇ ਹੋਰ ਜੋ ਕੁਝ ਵੀ ਮੈਂ ਤੁਹਾਨੂੰ ਦੱਸਿਆ, ਉਹ ਉਸ ਨਾਲ ਮੇਰੀ ਗੱਲਬਾਤ ਤੋਂ ਬਾਹਰ ਸੀ।

ਮੈਂ ਵੀ ਉਤਸੁਕ ਸੀ। ਮੈਂ ਉਸ ਨਾਲ ਗੱਲ ਕਰਨੀ ਚਾਹੁੰਦੀ ਸੀ ਤਾਂ ਜੋ ਇਕ ਦੋਸਤਾਨਾ ਰਿਸ਼ਤਾ ਕਾਇਮ ਹੋ ਸਕੇ। ਪਰ ਉਹ ਅੱਧੇ ਘੰਟੇ ਬਾਅਦ ਚਲੀ ਗਈ, ਮੇਰੇ ਤੰਬੂ ਦੇ ਆਲੇ-ਦੁਆਲੇ ਘੁੰਮਦੀ ਰਹੀ, ਮੇਰੇ ਤੰਬੂ ਦੇ ਕੋਲ ਨਹੀਂ, ਮੇਰੇ ਤੰਬੂ ਦੇ ਆਲੇ-ਦੁਆਲੇ, ਪਰ ਬਹੁਤ ਦੂਰ, ਕਈ ਮੀਟਰ ਦੂਰ, ਅੱਧੇ ਘੰਟੇ ਤੱਕ ਰੋਂਦੀ ਰਹੀ। ਅਤੇ ਫਿਰ ਉਹ ਚਲੀ ਗਈ। ਮੇਰਾ ਦਿਲ ਜਿਵੇਂ ਡੁੱਬ ਗਿਆ। ਮੈਨੂੰ ਬਹੁਤ ਅਫ਼ਸੋਸ ਹੈ। ਇਹ ਉਸਦੀ ਬਿਲਕੁਲ ਵੀ ਗਲਤੀ ਨਹੀਂ ਹੈ। ਜੇਕਰ ਇਸ ਗ੍ਰਹਿ ਨੂੰ ਨਿਯੰਤਰਿਤ ਕਰਨ ਵਾਲੇ ਅਤੇ ਲੋਕਾਂ ਦੇ ਵਿਵਹਾਰ ਅਤੇ ਬੁੱਧੀ ਨੂੰ ਨਿਯੰਤਰਿਤ ਕਰਨ ਵਾਲੇ ਕੋਈ ਨਕਾਰਾਤਮਕ ਹਸਤੀਆਂ ਨਾ ਹੁੰਦੀਆਂ, ਤਾਂ ਉਹ ਇੱਕ ਲੂੰਬੜੀ-ਵਿਅਕਤੀ ਦੇ ਜੀਵਨ ਵਿੱਚ ਨਾ ਪੈਂਦੀ। ਪਰ ਮੈਂ ਉਸਦੀ ਮੁਕਤੀ ਨੂੰ ਤੇਜ਼ ਕਰਨ ਲਈ ਜਿੰਨਾ ਹੋ ਸਕੇ ਉਸਦੀ ਮਦਦ ਕਰਾਂਗੀ। ਵਿਚਾਰੀ ਲੂੰਬੜੀ-ਵਿਅਕਤੀ। ਮੈਨੂੰ ਬਹੁਤ ਅਫ਼ਸੋਸ ਹੈ। ਉਹ ਬਹੁਤ ਰੋਈ ਅਤੇ ਮੇਰਾ ਦਿਲ ਬਹੁਤ ਦੁਖੀ ਹੈ, ਬਹੁਤ ਬੁਰਾ ਮਹਿਸੂਸ ਕਰਦਾ। ਮੈਂ ਉਸਨੂੰ ਦੋਸ਼ੀ ਨਹੀਂ ਠਹਿਰਾਇਆ। ਮੈਂ ਉਸਨੂੰ ਦੋਸ਼ੀ ਨਹੀਂ ਠਹਿਰਾਉਂਦੀ। ਮੈਂ ਉਸਨੂੰ ਕਦੇ ਵੀ ਦੋਸ਼ੀ ਨਹੀਂ ਠਹਿਰਾਵਾਂਗੀ, ਭਾਵੇਂ ਉਹ ਕੁਝ ਵੀ ਬਣ ਜਾਵੇ, ਭਾਵੇਂ ਉਹ ਆਪਣੇ ਅਧਿਆਤਮਿਕ ਯਤਨਾਂ ਵਿੱਚ ਸਫਲ ਹੋਵੇ ਜਾਂ ਨਾ ਹੋਵੇ। ਮੈਨੂੰ ਉਸ ਲਈ ਸਿਰਫ਼ ਪਿਆਰ ਅਤੇ ਹਮਦਰਦੀ ਮਹਿਸੂਸ ਕਰਦੀ ਹਾਂ, ਹੋਰ ਕੁਝ ਨਹੀਂ।

ਮੈਨੂੰ ਲੱਗਦਾ ਹੈ ਕਿ ਮੇਰੀ ਚਿੰਤਾ ਦੀ ਭਾਵਨਾ ਕਰਕੇ, ਜੋ ਮੇਰੇ ਤੰਬੂ ਦੇ ਬਾਹਰ ਆ ਰਹੀਆਂ ਆਵਾਜ਼ਾਂ ਕਾਰਨ ਹੋਈ ਸੀ, ਉਸਨੇ ਇਸਨੂੰ ਮਹਿਸੂਸ ਕੀਤਾ ਅਤੇ ਇਸੇ ਲਈ ਉਹ ਮੈਨੂੰ ਦਿਲਾਸਾ ਦੇਣ ਆਈ। ਅਤੇ ਇਹ ਸਭ ਮੇਰੇ ਲਈ ਕਾਫ਼ੀ ਹੈ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਨੇ ਕੀ ਕੀਤਾ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਨੇ 200 ਸਾਲ ਪਹਿਲਾਂ ਮੇਰੇ ਨਾਲ ਕੀ ਗਲਤ ਕੀਤਾ ਸੀ। ਮੈਂ ਬਸ ਉਸ ਲਈ ਬਹੁਤ ਪਿਆਰ ਮਹਿਸੂਸ ਕਰਦੀ ਹਾਂ, ਉਸ ਪ੍ਰਤੀ ਬਹੁਤ ਸ਼ੁਕਰਗੁਜ਼ਾਰੀ, ਅਤੇ ਉਸ ਲਈ, ਉਸਦੀ ਕਿਸਮਤ ਲਈ, ਉਸਦੀ ਬਦਕਿਸਮਤੀ ਨਾਲ ਕਿਰਪਾ ਤੋਂ ਡਿੱਗਣ ਲਈ ਬਹੁਤ ਜ਼ਿਆਦਾ ਹਮਦਰਦੀ ਅਤੇ ਦੁੱਖ ਹੈ। ਪਰ ਉਹ ਆਪਣੇ ਅਧਿਆਤਮਿਕ ਅਭਿਆਸ ਵਿੱਚ ਬਿਹਤਰ ਹੋ ਰਹੀ ਹੈ। ਉਹ ਚੰਗੀ ਹੈ। ਉਸ ਕੋਲ ਬਹੁਤ ਸਾਰੀਆਂ ਜਾਦੂਈ ਸ਼ਕਤੀਆਂ ਹਨ, ਤਾਂ ਜੋ ਉਹ ਆਪਣੀ ਸਥਿਤੀ ਵਿੱਚ ਅਤੇ ਜੰਗਲ ਵਿੱਚ ਬਿਹਤਰ ਢੰਗ ਨਾਲ ਬਚ ਸਕੇ। ਇਸ ਲਈ ਮੈਨੂੰ ਉਸਦੀ ਘੱਟ ਚਿੰਤਾ ਹੈ। ਮੈਨੂੰ ਬਹੁਤ, ਬਹੁਤ ਅਫ਼ਸੋਸ ਹੋ ਰਿਹਾ ਹੈ। ਕਿਸੇ ਨੂੰ ਵੀ ਉਸ 'ਤੇ ਤਰਸ ਆਵੇਗਾ - ਇਸ ਤਰਾਂ ਇਕ ਇੰਨੀ ਵੱਡੀ ਗਿਰਾਵਟ, ਇੱਕ ਇਨਸਾਨ ਹੋਣ ਦੀ ਉਚਾਈ ਤੋਂ ਲੈ ਕੇ ਜੰਗਲ ਵਿੱਚ ਸਹਿਣ ਕਰਦੇ ਹੋਏ ਇੱਕ ਕਮਜ਼ੋਰ ਲੂੰਬੜੀ-ਵਿਅਕਤੀ ਬਣਨ ਤਕ। ਬਸ ਇਹੀ ਹੈ। ਪਹਿਲਾਂ ਤਾਂ ਮੈਂ ਕੁਝ ਨਹੀਂ ਸੋਚਿਆ, ਪਰ ਕੁਝ ਦੇਰ ਆਰਾਮ ਕਰਨ ਤੋਂ ਬਾਅਦ, ਮੈਂ ਸੋਚਿਆ ਕਿ ਸ਼ਾਇਦ ਮੈਂ ਤੁਹਾਨੂੰ ਇਹ ਕਹਾਣੀ ਸੁਣਾ ਦੇਵਾਂ। ਇਹ ਤੁਹਾਡੇ ਲਈ ਕਿਸੇ ਤਰ੍ਹਾਂ ਮਦਦਗਾਰ ਹੋ ਸਕਦੀ ਹੈ, ਕਿ ਤੁਸੀਂ ਆਪਣੇ ਦਿਲ ਦੇ ਅੰਦਰ, ਆਪਣੇ ਅੰਦਰ ਜਾਂਚ ਕਰ ਸਕੋ ਕਿ ਕੀ ਤੁਸੀਂ ਆਪਣੇ ਆਪ ਨੂੰ ਇਸੇ ਤਰ੍ਹਾਂ ਦੀ ਇਕ ਸਮਾਨ ਸਥਿਤੀ ਤੋਂ ਬਚਾਉਣ ਲਈ ਸਭ ਕੁਝ ਸਹੀ ਕਰ ਰਹੇ ਹੋ ਜਾਂ ਨਹੀਂ।

ਅਜਿਹਾ ਨਹੀਂ ਹੈ ਕਿ ਸਾਰੇ ਲੂੰਬੜੀ-ਲੋਕ ਵੀ ਇਥੋਂ ਤਕ ਕਿਸਮਤ ਵਾਲੇ ਹੋ ਸਕਦੇ ਹਨ ਕਿ ਉਹ ਦੀਖਿਆ ਵਿੱਚ ਸਿੱਖੀਆਂ ਗੱਲਾਂ ਨੂੰ ਯਾਦ ਰੱਖ ਸਕਣ ਅਤੇ ਆਪਣੇ ਆਪ ਨੂੰ ਇਕ ਉੱਚੇ ਵਿਕਾਸ ਵੱਲ ਲੈ ਜਾਣ। ਬੇਸ਼ੱਕ, ਉਹ ਹਰ ਰੋਜ਼ ਪ੍ਰਾਰਥਨਾ ਵੀ ਕਰਦੀ ਹੈ। ਅਤੇ ਉਹ ਜ਼ਿਆਦਾਤਰ ਵੀਗਨ ਹੈ। ਖੈਰ, ਕੁਝ ਮਰੇ ਹੋਏ, ਸੁੱਕੇ ਕੀੜਿਆਂ ਨੂੰ ਛੱਡ ਕੇ। ਵਾਹ, ਹੁਣੇ ਉਸਨੇ ਮੈਨੂੰ ਦੱਸਿਆ। ਹੈਰਾਨੀ। ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਦੇਖੋ, ਇਹ ਹੈ ਜਿਵੇਂ ਉਹ ਅਭਿਆਸ ਜਾਰੀ ਰੱਖ ਸਕਦੀ ਹੈ। ਜੇ ਇਹ ਕੋਈ ਹੋਰ ਹੁੰਦਾ, ਤਾਂ ਉਹ ਹੋਰ ਵੀ ਹੇਠਾਂ ਡਿੱਗ ਸਕਦੇ ਸਨ, ਜਿਵੇਂ ਕਿ ਜਾਨਵਰ-ਲੋਕਾਂ ਦਾ ਮਾਸ ਖਾਣ ਵੱਲ ਵਾਪਸ ਜਾਣਾ, ਉਦਾਹਰਣ ਵਜੋਂ, ਜਾਂ ਕੁਝ ਗੈਰ-ਸਿਹਤਮੰਦ ਕੰਮ ਕਰਨ ਵੱਲ ਵਾਪਸ ਮੁੜਨਾ, ਜਾਂ ਆਦਤ ਵਜੋਂ ਬੁਰੇ ਕੰਮ ਕਰਨ ਵੱਲ ਧੱਕਣਾ। ਫਿਰ ਇਹ ਸ਼ਾਇਦ ਕਾਫੀ ਖੁਸ਼ਕਿਸਮਤ ਵੀ ਨਹੀਂ ਹੈ ਕਿ ਇੱਕ ਜ਼ਿੰਦਾ ਲੂੰਬੜੀ-ਵਿਅਕਤੀ ਬਣ ਜਾਵੇ, ਪਰ ਸ਼ਾਇਦ ਨਰਕ ਵਿੱਚ ਤਸੀਹੇ ਦਿੱਤੇ ਜਾਣ। ਭਾਵੇਂ ਜੇਕਰ ਮੈਂ ਤੁਹਾਨੂੰ ਨਰਕ ਤੋਂ ਬਚਾ ਵੀ ਸਕਾਂ, ਇਸ ਵਿੱਚ ਇਕ ਬਹੁਤ ਲੰਮਾ, ਲੰਮਾ, ਲੰਮਾ ਸਮਾਂ ਦੁੱਖ ਲੱਗ ਸਕਦਾ ਹੈ, ਬਹੁਤ ਸਾਰਾ, ਬਹੁਤ ਸਾਰਾ, ਬਹੁਤ ਸਾਰਾ ਪਹਿਲੇ ਹੀ।

ਇਸ ਲਈ ਕਿਰਪਾ ਕਰਕੇ ਆਪਣਾ ਧਿਆਨ ਰੱਖੋ, ਕੁਆਨ ਯਿਨ ਮੈਡੀਟੇਸ਼ਨ ਦੇ ਪਵਿੱਤਰ ਅਭਿਆਸ ਵਿੱਚ ਸ਼ਾਮਲ ਹੋਣ ਲਈ ਆਪਣੀ ਕਿਸਮਤ ਨੂੰ ਸੰਭਾਲੋ, ਜੋ ਕਿ ਤੁਹਾਡੇ ਕੋਲ ਟ੍ਰਿਲੀਅਨ ਅਤੇ ਗਜ਼ੀਲੀਅਨ ਸਾਲਾਂ ਜਾਂ ਯੁਗਾਂ ਲਈ ਵੀ ਨਹੀਂ ਹੋ ਸਕਦੀ। ਇਹ ਤਾਂ ਹਰ ਕੋਈ ਜਾਣਦਾ ਹੈ। ਸਵਰਗ ਵਿੱਚ ਹਰ ਕੋਈ ਇਹ ਜਾਣਦਾ ਹੈ। ਪਰ ਸਾਰੇ ਮਨੁੱਖ ਇਹ ਨਹੀਂ ਜਾਣਦੇ। ਇਹ ਮਨੁੱਖਾਂ ਲਈ ਇਕ ਬਹੁਤ ਹੀ ਤਰਸਯੋਗ ਸਥਿਤੀ ਹੈ। ਅਤੇ ਮੈਂ ਕਦੇ ਵੀ ਉਨ੍ਹਾਂ ਲਈ ਰੋਣਾ ਨਹੀਂ ਰੋਕ ਸਕਦੀ, ਕਦੇ-ਕਦੇ। ਅਤੇ ਮੈਂ ਆਪਣੀ ਪੂਰੀ ਤਾਕਤ ਨਾਲ, ਆਪਣੀ ਪੂਰੀ ਵਾਹ ਲਾ ਕੇ, ਉਨ੍ਹਾਂ ਨੂੰ ਯਾਦ ਦਿਵਾਉਣ ਦੀ ਕੋਸ਼ਿਸ਼ ਕਰਨਾ ਕਦੇ ਨਹੀਂ ਰੋਕ ਸਕਦੀ ਸੀ ਕਿ ਉਹ ਕੌਣ ਹਨ ਅਤੇ ਸਵਰਗ ਵਿੱਚ ਆਪਣੇ ਸੱਚੇ, ਸ਼ਾਨਦਾਰ, ਸੁੰਦਰ, ਸ਼ਾਂਤਮਈ, ਆਜ਼ਾਦ ਘਰ ਵਿੱਚ ਕਿਵੇਂ ਵਾਪਸ ਆਉਣਾ ਹੈ। ਮੈਂ ਸਿਰਫ਼ ਆਪਣਾ ਸਭ ਤੋਂ ਵਧੀਆ ਕਰ ਸਕਦੀ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।

ਜਾਨਵਰ-ਲੋਕਾਂ ਕੋਲ ਅਧਿਆਤਮਿਕ ਮੁੱਲ ਅਤੇ ਮਨੁੱਖ ਦੇ ਕੀਮਤੀ ਜੀਵਨ ਬਾਰੇ ਮਨੁੱਖਾਂ ਨਾਲੋਂ ਵੀ ਵੱਧ ਬੁੱਧੀ ਹੁੰਦੀ ਹੈ। ਇਕ ਮਨੁੱਖੀ ਸਰੀਰ ਹੋਣਾ ਬ੍ਰਹਿਮੰਡ ਵਿੱਚ ਤੁਹਾਡੇ ਕੋਲ ਹੋਣ ਵਾਲੀਆਂ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ, ਇੱਕ ਜੀਵਤ, ਬਹੁਤ ਅਧਿਆਤਮਿਕ ਤੌਰ 'ਤੇ ਵਿਕਸਤ ਗੁਰੂ ਦੁਆਰਾ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ, ਜਿਸ ਦੁਆਰਾ ਤੁਹਾਨੂੰ ਮੁਕਤੀ ਅਤੇ ਇੱਕ ਸੰਤਮਈ ਜੀਵਨ ਦੀ ਗਰੰਟੀ ਦਿੱਤੀ ਜਾ ਸਕਦੀ ਹੈ - ਜੇ ਤੁਸੀਂ ਅਭਿਆਸ ਕਰਦੇ ਹੋ, ਤਾਂ ਜ਼ਰੂਰ। ਜਾਂ ਘੱਟੋ ਘੱਟ ਤੁਸੀਂ ਉਸ ਗੁਰੂ ਦੀ ਨਿੰਦਿਆ ਨਹੀਂ ਕਰਦੇ, ਜਾਂ ਗੱਪਾਂ ਨਹੀਂ ਮਾਰਦੇ, ਝੂਠ ਨਹੀਂ ਬੋਲਦੇ, ਹਰ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ, ਜਿਵੇਂ ਕਿ ਔ ਲੈਕ (ਵੀਐਤਨਾਮ) ਦੇ ਕੁਝ ਭਿਕਸ਼ੂਆਂ ਨੇ ਕੀਤਾ ਸੀ। ਔ ਲੈਕ (ਵੀਐਤਨਾਮ) ਵਿੱਚ ਨਹੀਂ, ਔ ਲੈਕ (ਵੀਐਤਨਾਮ) ਤੋਂ, ਜਾਂ ਸ਼ਾਇਦ ਕੁਝ ਅਜੇ ਵੀ ਔ ਲੈਕ (ਵੀਐਤਨਾਮ) ਵਿੱਚ ਹਨ।

ਭਿਕਸ਼ੂਓ, ਮੈਂ ਤੁਹਾਨੂੰ ਯਾਦ ਦਿਵਾ ਸਕਦੀ ਹਾਂ ਕਿ ਤੁਹਾਨੂੰ ਗੱਪਾਂ ਨਹੀਂ ਮਾਰਨੀਆਂ ਚਾਹੀਦੀਆਂ। ਇਹ ਤੁਹਾਡੇ ਉਪਦੇਸ਼ਾਂ ਵਿੱਚੋਂ ਇੱਕ ਹੈ। ਤੁਸੀਂ ਉਹ ਗੱਲਾਂ ਨਹੀਂ ਦੱਸਦੇ ਜੋ ਸੱਚ ਨਹੀਂ ਹਨ, ਸਿਰਫ਼ ਕਿਸੇ ਹੋਰ ਨੂੰ ਨੀਵਾਂ ਦਿਖਾਉਣ ਲਈ, ਜਿਵੇਂ ਤੁਸੀਂ ਮੇਰੇ ਨਾਲ ਕੀਤਾ ਸੀ। ਭਾਵੇਂ ਤੁਸੀਂ ਗੱਪਾਂ ਮਾਰਨੀਆਂ ਹੀ ਚਾਹੁੰਦੇ ਹੋ, ਤੁਹਾਨੂੰ ਇਹ ਖੋਜ ਕਰਨੀ ਪਵੇਗੀ ਕਿ ਇਹ ਸਾਰੀ ਗੱਪਾਂ ਸੱਚ ਹਨ ਜਾਂ ਨਹੀਂ। ਜਾਣਬੁੱਝ ਕੇ ਝੂਠ ਬੋਲਣਾ ਹੋਰ ਵੀ ਮਾੜਾ ਹੈ। ਉਹ ਨਰਕ ਵਿੱਚ ਤੁਹਾਡੀ ਜੀਭ ਵੱਢ ਦੇਣਗੇ, ਤੁਸੀਂ ਇਹ ਜਾਣਦੇ ਹੋਂ। ਬੁੱਧ ਨੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਹਨ ਕਿ ਜੇਕਰ ਲੋਕ ਨੇਕ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨਰਕ ਵਿੱਚ ਕਿਵੇਂ ਸਜ਼ਾ ਦਿੱਤੀ ਜਾਂਦੀ ਹੈ - ਸਿਰਫ਼ ਇੱਕ ਚੰਗਾ ਇਨਸਾਨ ਬਣਨ ਲਈ, ਅਜ਼ੇ ਇੱਕ ਸੰਤ ਹੋਣ ਬਾਰੇ ਨਹੀਂ ਕਰ ਰਹੇ। ਆਮ ਲੋਕਾਂ ਲਈ ਸਿਰਫ਼ ਪੰਜ ਉਪਦੇਸ਼ਾਂ ਦੀ ਹੀ, ਤੁਸੀਂ ਲਗਭਗ ਸਾਰਿਆਂ ਦੀ ਉਲੰਘਣਾ ਕੀਤੀ ਹੈ। ਤੁਹਾਡੇ ਕੰਮ ਦੁਆਰਾ, ਤੁਹਾਡੀ ਬੋਲੀ ਦੁਆਰਾ - ਇਹ ਬਹੁਤ ਸਪੱਸ਼ਟ ਹੈ। ਮੈਨੂੰ ਯਕੀਨ ਨਹੀਂ ਹੈ ਕਿ ਤੁਸੀਂ ਜਿਨਸੀ ਦੁਰਵਿਵਹਾਰ ਕੀਤਾ ਹੈ, ਕਿਉਂਕਿ ਇਹ ਕਿਸੇ ਲਈ ਵੀ ਜਾਣਨਾ ਬਹੁਤ ਨਿੱਜੀ ਹੈ। ਤੁਸੀਂ ਇਹ ਕਬੂਲ ਵੀ ਨਹੀਂ ਕਰੋਗੇ। ਪਰ ਬਹੁਤ ਸਾਰੀਆਂ ਗੱਲਾਂ ਜੋ ਤੁਸੀਂ ਕਹੀਆਂ - ਮੈਨੂੰ ਨਹੀਂ ਪਤਾ ਕਿ ਤੁਸੀਂ ਬਾਕੀ ਸਾਰਿਆਂ ਬਾਰੇ ਕੀ ਕਿਹਾ ਹੈ - ਪਰ ਜੋ ਗੱਲਾਂ ਤੁਸੀਂ ਮੇਰੇ ਬਾਰੇ ਕਹੀਆਂ, ਇਹ ਸਭ ਗਲਤ ਹਨ, ਪੂਰੀ ਤਰ੍ਹਾਂ, 360% ਗਲਤ। ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਭਾਵੇਂ ਇਹ ਸੱਚ ਹੈ, ਤੁਸੀਂ ਇਸ ਤਰ੍ਹਾਂ ਗੱਪਾਂ ਨਹੀਂ ਮਾਰਦੇ ਕਿ ਸਾਰੀ ਦੁਨੀਆਂ ਕਿਸੇ ਹੋਰ ਦੀ ਕਮਜ਼ੋਰੀ ਨੂੰ ਜਾਣ ਲਵੇ, ਜਦੋਂ ਤੱਕ ਤੁਸੀਂ ਉਸ ਵਿਅਕਤੀ ਨਾਲ ਗੱਲ ਨਹੀਂ ਕਰਦੇ ਅਤੇ ਇਹ ਨਹੀਂ ਜਾਣਦੇ ਕਿ ਇਹ ਸਭ ਸੱਚ ਹੈ, ਅਤੇ ਉਹ ਵਿਅਕਤੀ ਤੁਹਾਡੇ ਸਾਹਮਣੇ ਇਕਬਾਲ ਕਰੇਗਾ ਅਤੇ ਕਹੇਗਾ ਕਿ, ਇਹ ਉਹ ਹੈ, ਉਹ।

ਪਰ ਤੁਸੀਂ ਜਾਣਦੇ ਹੋ, ਕੈਥੋਲਿਕ ਚਰਚ ਵਿੱਚ, ਉਹ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਕਰ ਸਕਦੇ ਹਨ, ਪਰ ਉਹ ਇਹ ਨਹੀਂ ਕਰਦੇ। ਉਨ੍ਹਾਂ ਦੇ ਵਫ਼ਾਦਾਰ ਉਨ੍ਹਾਂ ਕੋਲ ਆਪਣਾ ਨਿੱਜੀ ਪਾਪ ਕਬੂਲ ਕਰਨ ਲਈ ਆਉਂਦੇ ਹਨ। ਉਹਨਾਂ ਨੂੰ ਕਦੇ ਵੀ ਬਾਹਰ ਦੱਸਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਦੇ ਨਹੀਂ ਕੀਤਾ। ਹੁਣ ਤੱਕ, ਮੈਂ ਕਿਸੇ ਵੀ ਪੁਜਾਰੀ ਨੂੰ ਆਪਣੇ ਕਿਸੇ ਵੀ ਇਕਬਾਲੀਆ ਪੈਰੋਕਾਰ ਤੋਂ ਕੋਈ ਨਿੱਜੀ ਸਮੱਸਿਆ, ਜਾਂ ਕੋਈ ਪਾਪੀ ਨਿੱਜੀ ਕੰਮ ਦੱਸਦੇ ਨਹੀਂ ਦੇਖਿਆ। ਉਨ੍ਹਾਂ ਕੋਲ ਇੱਕ ਬੂਥ ਹੈ, ਉੱਥੇ ਸਿਰਫ਼ ਪੁਜਾਰੀ ਅਤੇ ਵਿਸ਼ਵਾਸੀ ਹੈ ਜੋ ਇਕਬਾਲ ਕਰਨਾ ਚਾਹੁੰਦੇ ਹੈ, ਸਿਰਫ਼ ਉਹ ਦੋਵੇਂ ਹੀ ਹਨ, ਬੱਸ ਇਹੀ ਹੈ। ਅਤੇ ਪੁਜਾਰੀ ਕਦੇ ਵੀ ਵਫ਼ਾਦਾਰ ਵਿਅਕਤੀ ਦੇ ਉਸ ਇਕਬਾਲ ਬਾਰੇ ਕੁਝ ਕਹਿਣ ਲਈ ਆਪਣਾ ਮੂੰਹ ਨਹੀਂ ਖੋਲ੍ਹਦਾ। ਤਾਂ ਫਿਰ ਬੋਧੀ ਅਜਿਹੀਆਂ ਗੱਲਾਂ ਕਿਵੇਂ ਕਹਿ ਸਕਦੇ ਹਨ ਜੋ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ? ਅਤੇ ਜਦੋਂ ਤੁਸੀਂ ਇਹ ਵੀ ਨਹੀਂ ਜਾਂਚਿਆ ਕਿ ਇਹ ਕਿੰਨਾ ਸੱਚ ਹੈ ਜਾਂ ਇਹ ਕਿੰਨਾ ਨਕਲੀ ਸੀ। ਤੁਸੀਂ ਉਹ ਦੇਖਿਆ?

ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਅੱਜ ਤੋਂ, ਮੇਰੇ ਯਾਦ ਦਿਵਾਉਣ ਦੁਆਰਾ, ਤੁਸੀਂ ਇਹ ਦੁਬਾਰਾ ਨਹੀਂ ਕਰੋਗੇ, ਕਿਉਂਕਿ ਇਹ ਤੁਹਾਡੇ ਲਈ ਬਹੁਤ ਬੁਰਾ ਹੈ, ਤੁਹਾਡੇ ਲਈ ਬਹੁਤ, ਬਹੁਤ ਬੁਰਾ ਹੈ। ਤੁਸੀਂ ਉਨ੍ਹਾਂ ਲੋਕਾਂ ਦੇ ਕਰਮ ਲੈਂਦੇ ਹੋ। ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਕੋਲ ਇੰਨੇ ਵੱਡੇ, ਇੰਨੇ ਵੱਡੇ ਕਰਮ ਹਨ ਕਿਉਂਕਿ ਸਾਰੀ ਦੁਨੀਆਂ ਦੇ ਕਰਮ ਹਨ। ਤਾਂ ਕਿਰਪਾ ਕਰਕੇ ਮੇਰੇ ਕਰਮ ਲੈਣ ਲਈ ਇੰਨੇ ਮੂਰਖ ਨਾ ਬਣੋ। ਇਹ ਹਮੇਸ਼ਾ ਤਿਆਰ ਰਹਿੰਦਾ ਹੈ। ਜੇ ਤੁਸੀਂ ਮੈਨੂੰ ਛੂਹਦੇ ਹੋ, ਤਾਂ ਇਹ ਤੁਹਾਨੂੰ ਤੁਰੰਤ ਪਹੁੰਚ ਜਾਵੇਗਾ। ਇਸ ਤਰ੍ਹਾਂ। ਮੇਰਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੇਰੇ ਭੌਤਿਕ ਸਰੀਰ ਨੂੰ ਵੀ ਛੂਹੋ, ਮੇਰੇ ਨਾਲ ਸਬੰਧਤ ਕਿਸੇ ਵੀ ਚੀਜ਼ ਨੂੰ ਛੂਹੋ, ਮੇਰੀ ਜ਼ਿੰਦਗੀ ਨੂੰ, ਕੁਝ ਵੀ,ਚੰਗਾ ਜਾਂ ਮਾੜਾ, ਸੱਚ ਜਾਂ ਝੂਠਾ, ਇਹ ਸਭ ਤੁਹਾਡੇ ਕੋਲ ਆ ਜਾਵੇਗਾ। ਇਸ ਲਈ ਕਿਰਪਾ ਕਰਕੇ ਸਾਵਧਾਨ ਰਹੋ। ਮੇਰੇ ਬਾਰੇ ਗੱਪਾਂ ਨਾ ਮਾਰੋ।

ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਹੁਣ ਆਪਣੀ ਸਾਖ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੈਂ ਤੁਹਾਡੇ ਸਾਰਿਆਂ ਨਾਲ, ਭਿਕਸ਼ੂਆਂ ਨਾਲ ਅਤੇ ਆਮ ਲੋਕਾਂ ਨਾਲ, ਬਹੁਤ ਜ਼ਿਆਦਾ ਲੋਕਾਂ ਨਾਲ ਨਹੀਂ ਲੜ ਸਕਦੀ। ਪਰ ਇਹ ਤੁਹਾਡੇ ਦੇਸ਼, ਔ ਲੈਕ (ਵੀਐਤਨਾਮ) ਲਈ ਵੀ ਬਦਕਿਸਮਤੀ ਲਿਆਉਂਦਾ ਹੈ। ਇਹ ਸਮਝ ਗਏ? ਕੋਈ ਵੀ ਬੁਰਾਈ ਤੁਹਾਡੇ ਲਈ ਅਤੇ ਤੁਹਾਡੇ ਰਿਸ਼ਤੇਦਾਰਾਂ, ਤੁਹਾਡੇ ਦੋਸਤਾਂ, ਤੁਹਾਡੇ ਪਰਿਵਾਰ, ਤੁਹਾਡੇ ਦੇਸ਼ ਲਈ ਮਾੜੀ ਹੋਵੇਗੀ। ਇਸੇ ਲਈ ਲਗਭਗ ਦੋ ਵਾਰ, ਜਿਵੇਂ ਕਿ ਮੈਨੂੰ ਯਾਦ ਹੈ, ਉਨ੍ਹਾਂ ਦਾ ਚੀਨ ਨਾਲ ਇੱਕ ਟਕਰਾਅ ਲਗਭਗ ਹੋ ਗਿਆ ਸੀ, ਸਿਰਫ਼ ਧਮਕੀਆਂ ਦੇਣੀਆਂ। ਅਤੇ ਇੱਕ ਹੋਰ ਮੁਸੀਬਤ ਕੰਬੋਡੀਆ ਨਾਲ ਸੀ। ਇਸਨੂੰ ਠੀਕ ਕੀਤਾ ਗਿਆ ਹੈ, ਜਿੰਨਾ ਸਵਰਗ ਮੈਨੂੰ ਇਜਾਜ਼ਤ ਦਿੰਦਾ ਹੈ, ਪਰ ਉਹ ਹਮੇਸ਼ਾ ਇਸਦੀ ਇਜਾਜ਼ਤ ਨਹੀਂ ਦਿੰਦੇ। ਮੈਂ ਔ ਲੈਕ (ਵੀਐਤਨਾਮ) ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਇਹ ਭਾਸ਼ਾ ਬਹੁਤ ਪਸੰਦ ਹੈ। ਮੈਨੂੰ ਲੋਕ ਬਹੁਤ ਪਸੰਦ ਹਨ। ਅਤੇ ਤੁਸੀਂ, ਇਸ ਸਮੂਹ ਨੇ, ਇਸਨੂੰ ਨੁਕਸਾਨ ਪਹੁੰਚਾਇਆ, ਔ ਲੈਕ (ਵੀਐਤਨਾਮ) ਦੀ ਸਾਖ ਨੂੰ ਦੂਸ਼ਿਤ ਕੀਤਾ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

Photo Caption: “ਇੱਕ ਸੈਰ ਕਰੋ, ਪ੍ਰਮਾਤਮਾ ਦੇ ਪਿਆਰ ਦਾ ਆਨੰਦ ਮਾਣੋ ਉਨਾਂ ਦੀ ਰਚਨਾ ਦੁਆਰਾ!”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-07
495 ਦੇਖੇ ਗਏ
ਧਿਆਨਯੋਗ ਖਬਰਾਂ
2026-11-07
3465 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-07
298 ਦੇਖੇ ਗਏ
34:50
ਧਿਆਨਯੋਗ ਖਬਰਾਂ
2026-11-05
432 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ