ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਮੈਂ ਫ਼ੋਨ ਕਰਦੀ ਹਾਂ, ਤਾਂ ਮੈਂ ਕੁੱਤੇ-ਲੋਕ ਸਹਾਇਕ ਨੂੰ ਆਪਣਾ ਆਈਫੋਨ ਬਹੁਤ ਉੱਚੀ ਆਵਾਜ਼ ਵਿੱਚ ਰੱਖਣ ਲਈ ਕਹਿੰਦੀ ਹਾਂ ਤਾਂ ਜੋ ਜਦੋਂ ਮੈਂ ਗੱਲ ਕਰਾਂ, ਸਹਾਇਕ ਸੁਣ ਸਕੇ ਅਤੇ ਕੁੱਤੇ-ਲੋਕ ਸੁਣ ਸਕਣ। ਕਈ ਵਾਰ ਮੈਂ ਵੱਖ-ਵੱਖ ਚੀਜ਼ਾਂ ਬਾਰੇ ਗੱਲ ਕਰਦੀ ਹਾਂ। ਅਤੇ ਮੈਂ ਹਮੇਸ਼ਾ ਕੁੱਤੇ(-ਲੋਕਾਂ) ਬਾਰੇ ਜਾਂ ਕੁੱਤੇ(-ਲੋਕਾਂ) ਨਾਲ ਜਾਂ ਕੁੱਤੇ(-ਲੋਕਾਂ) ਲਈ ਗੱਲ ਨਹੀਂ ਕਰਦੀ, ਸਗੋਂ ਹੋਰ ਕਿਸੇ ਵੀ ਚੀਜ਼ ਬਾਰੇ ਵੀ ਗੱਲ ਕਰਦੀ ਹਾਂ, ਘਰੇਲੂ ਸਮਾਨ, ਭੋਜਨ ਅਤੇ ਲਾਭਦਾਇਕ ਚੀਜ਼ਾਂ, ਜਾਂ ਘਰੇਲੂ ਆਮ ਚੀਜ਼ਾਂ, ਜਿਵੇਂ ਕਿ ਕੁੱਤੇ(-ਲੋਕਾਂ) ਦੀ ਦੇਖਭਾਲ ਕਿਵੇਂ ਕਰਨੀ ਹੈ ਜਾਂ ਬਿਜਲੀ ਤੋਂ ਬਿਨਾਂ ਉਨ੍ਹਾਂ ਲਈ ਗਰਮ ਕੰਬਲ ਖਰੀਦਣੇ। ਹਾਂਜੀ, ਕੁੱਤੇ-ਲੋਕਾਂ ਲਈ, ਜਾਂ ਇੱਥੋਂ ਤੱਕ ਕਿ ਮਨੁੱਖਾਂ ਲਈ ਵੀ ਬਿਜਲੀ ਤੋਂ ਬਿਨਾਂ ਇੱਕ ਅਜਿਹੇ ਗਰਮ ਕੰਬਲ ਵਰਗੀ ਕੋਈ ਚੀਜ਼ ਹੈ। ਇਹ ਇੱਕ ਤਰ੍ਹਾਂ ਦਾ ਇਕ ਸਪੇਸ-ਗ੍ਰੇਡ ਹੈ। ਇਸ ਲਈ ਜੇਕਰ ਤੁਸੀਂ ਆਪਣੇ ਕੁੱਤੇ-ਲੋਕਾਂ ਨੂੰ ਗਰਮ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬਿਜਲੀ ਦੇ ਕੰਬਲ ਖਰੀਦਣ ਦੀ ਲੋੜ ਨਹੀਂ ਹੈ। ਆਪਣੇ ਕੁੱਤੇ-ਲੋਕਾਂ ਨੂੰ ਬਿਜਲੀ ਦੇ ਕੰਬਲ ਨਾ ਦਿਓ। ਮੇਰੇ ਸਹਾਇਕ ਨੇ ਮੈਨੂੰ ਦੱਸੇ ਬਿਨਾਂ ਕੁਝ ਖਰੀਦ ਲਏ, ਅਤੇ ਜਦੋਂ ਮੈਂ ਇਸ ਬਾਰੇ ਸੁਣਿਆ, ਮੈਂ ਕਿਹਾ, "ਨਹੀਂ, ਨਹੀਂ, ਨਹੀਂ, ਉਨ੍ਹਾਂ ਨੂੰ ਪਾਸੇ ਲੈ ਜਾਓ। ਇਹ ਬਹੁਤ ਖ਼ਤਰਨਾਕ ਹੈ, ਕਿਉਂਕਿ ਕੁੱਤੇ-ਲੋਕ ਗਲਤੀ ਨਾਲ ਬਿਜਲੀ ਦੇ ਕੰਬਲ 'ਤੇ ਪਿਸ਼ਾਬ ਕਰ ਸਕਦੇ ਹਨ, ਜਾਂ ਉਹ ਆਪਣੇ ਆਪ ਨੂੰ ਚੱਟਦੇ ਰਹਿ ਸਕਦੇ ਹਨ, ਜਾਂ ਜਦੋਂ ਉਹ ਪਾਣੀ ਪੀਂਦੇ ਹਨ, ਤਾਂ ਉਹ ਹਰ ਜਗ੍ਹਾ ਪਾਣੀ ਟਪਕਾਉਂਦੇ ਹਨ ਅਤੇ ਇਸਨੂੰ ਆਪਣੇ ਕੰਬਲ 'ਤੇ ਲੈ ਜਾਂਦੇ ਹਨ। ਇਹ ਸੁਰੱਖਿਅਤ ਨਹੀਂ ਹੈ।" ਇਸ ਲਈ ਅਸੀਂ ਉਨ੍ਹਾਂ ਨੂੰ ਲੈ ਗਏ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਨਾ ਵਰਤਣ, ਅਤੇ ਹੁਣ ਤੁਸੀਂ ਕੁੱਤੇ-ਲੋਕਾਂ ਲਈ ਇਕ ਪਲੱਗ ਤੋਂ ਬਿਨਾਂ ਗਰਮ ਕੰਬਲ ਖਰੀਦ ਸਕਦੇ ਹੋ। ਅਤੇ ਉਹਨਾਂ ਨੂੰ ਠੰਡਾ ਪਾਣੀ ਦੇਣ ਤੋਂ ਇਲਾਵਾ ਜਾਂ ਪਾਣੀ ਵਿੱਚ ਥੋੜ੍ਹੀ ਜਿਹੀ ਬਰਫ਼ ਪਾਉਣ ਤੋਂ ਇਲਾਵਾ, ਉਹਨਾਂ ਨੂੰ ਇਕ ਠੰਡੇ ਘਰ ਵਿੱਚ ਰਖਣ ਨਾਲ, ਛਾਂ ਵਾਲੇ ਘਰ ਵਿੱਚ, ਜਾਂ ਏਅਰ ਕੰਡੀਸ਼ਨਰ, ਪੱਖੇ ਆਦਿ ਦੇ ਨਾਲ, ਤੁਸੀਂ ਉਹਨਾਂ ਨੂੰ ਇੱਕ ਕੂਲਿੰਗ ਪੈਡ ਵੀ ਦੇ ਸਕਦੇ ਹੋ, ਉਹ ਪੈਡ ਜਿਸ 'ਤੇ ਜਦੋਂ ਤੁਸੀਂ ਖੁਦ ਬੈਠਦੇ ਹੋ, ਤਾਂ ਇਹ ਬਹੁਤ ਠੰਡਾ ਮਹਿਸੂਸ ਹੁੰਦਾ ਹੈ, ਕਿਸੇ ਵੀ ਹੋਰ ਡਿਵਾਈਸ ਦੇ ਨਾਲ ਜੋ ਤੁਹਾਡੇ ਕੁੱਤੇ-ਵਿਅਕਤੀ ਨੂੰ ਆਰਾਮਦਾਇਕ ਰੱਖਣ ਲਈ ਹੈ। ਅਤੇ ਜੇ ਤੁਸੀਂ ਆਪਣੇ ਕੁੱਤੇ-ਲੋਕਾਂ ਨੂੰ ਇੱਕ ਕਮਰੇ ਵਿੱਚ, ਜਾਂ ਵੱਡੀਆਂ, ਸਾਫ਼ ਖਿੜਕੀਆਂ ਵਾਲੇ ਆਪਣੇ ਕਮਰੇ ਵਿੱਚ ਰੱਖਣ ਦਾ ਖਰਚਾ ਚੁੱਕ ਸਕਦੇ ਹੋ, ਤਾਂ ਉਹਨਾਂ ਨੂੰ ਉੱਥੇ ਰਹਿਣ ਦਿਓ, ਕਿਉਂਕਿ ਉਹ ਤੁਹਾਡੇ ਬਾਗ ਵਿੱਚ ਦਰੱਖਤਾਂ, ਘਾਹ ਅਤੇ ਫੁੱਲਾਂ ਨੂੰ ਬਾਹਰ ਦੇਖਣਾ ਪਸੰਦ ਕਰਨਗੇ, ਜਾਂ ਜੇ ਤੁਸੀਂ ਜੰਗਲ ਦੇ ਨੇੜੇ, ਜੰਗਲ ਵਿੱਚ ਜਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਵਿੱਚ ਰਹਿੰਦੇ ਹੋ। ਕਿਉਂਕਿ ਕੁੱਤੇ-ਲੋਕ ਆਮ ਤੌਰ 'ਤੇ ਜੰਗਲ ਦੇ ਹੁੰਦੇ ਹਨ। ਉਹਨਾਂ ਨੂੰ ਕਿੰਨੇ ਵੀ ਲੰਬੇ ਸਮੇਂ ਤੋਂ ਪਾਲਤੂ ਬਣਾਇਆ ਜਾਂਦਾ ਰਿਹਾ ਹੈ - ਇਤਿਹਾਸ ਵਿੱਚ ਇੱਕ ਲੰਮਾ, ਲੰਮਾ ਸਮਾਂ। ਉਹਨਾਂ ਨੂੰ ਇਨਸਾਨਾਂ ਨਾਲ ਰਹਿਣ ਦੀ ਆਦਤ ਪੈ ਗਈ। ਅਤੇ ਹੁਣ ਵੀ, ਕੰਡੋਮੀਨੀਅਮ ਜਾਂ ਅਪਾਰਟਮੈਂਟਾਂ ਵਿੱਚ ਰਹਿੰਦੇ ਹੋਏ, ਜੇ ਉਹ ਕਰ ਸਕਣ ਤਾਂ ਉਹ ਦ੍ਰਿਸ਼ ਦੇਖਣਾ ਪਸੰਦ ਕਰਨਗੇ। ਇਸ ਲਈ ਜੇਕਰ ਤੁਹਾਡੇ ਕੋਲ ਅਜਿਹਾ ਇਕ ਚਮਕਦਾਰ, ਸਾਫ਼ ਕਮਰਾ ਹੈ, ਤਾਂ ਉਹਨਾਂ ਨੂੰ ਅਜਿਹਾ ਕਮਰਾ ਦਿਓ, ਘੱਟੋ ਘੱਟ ਦਿਨ ਵੇਲੇ ਤੁਹਾਡੇ ਨਾਲ, ਜਿੱਥੇ ਉਹ ਬਾਹਰ ਦੇਖ ਸਕਣ - ਅਸਮਾਨ, ਸੂਰਜ, ਰੁੱਖ, ਜਾਂ ਇੱਥੋਂ ਤੱਕ ਕਿ ਬਾਹਰ ਘੁੰਮਦੇ ਲੋਕ ਵੀ। ਜੇਕਰ ਤੁਸੀਂ ਇਹ ਗਰਮ ਪੈਡ, ਗਰਮ ਗੱਦਾ, ਬਹੁਤ ਪਤਲਾ ਅਤੇ ਬਹੁਤ ਹਲਕਾ ਨਹੀਂ ਖਰੀਦ ਸਕਦੇ, ਵੈਸੇ ਵੀ, ਜੇਕਰ ਤੁਸੀਂ ਕਿਸੇ ਵੀ ਤਰੀਕੇ ਨਾਲ ਇਕ ਗਰਮ ਪੈਡ ਨਹੀਂ ਖਰੀਦ ਸਕਦੇ, ਤਾਂ ਤੁਸੀਂ ਇਹਨਾਂ ਹਥਾਂ ਨੂੰ ਹੈਂਡ ਵਾਰਮਰਾਂ ਦੀ ਵਰਤੋਂ ਉਹਨਾਂ ਨੂੰ ਉਹਨਾਂ ਦੀਆਂ ਚਾਦਰਾਂ ਦੇ ਹੇਠਾਂ ਜਾਂ ਉਹਨਾਂ ਦੇ ਕੰਬਲ ਦੇ ਹੇਠਾਂ ਰੱਖਣ ਲਈ ਵਰਤ ਸਕਦੇ ਹੋ, ਸਰਦੀਆਂ ਦੇ ਕੰਬਲ, ਸਰਦੀਆਂ ਦੀਆਂ ਚਾਦਰਾਂ, ਸਿੱਧੇ ਉਹਨਾਂ ਦੇ ਸਰੀਰ 'ਤੇ ਨਹੀਂ ਕਿਉਂਕਿ ਇਹ ਉਹਨਾਂ ਦੇ ਸੰਵੇਦਨਸ਼ੀਲ ਖੇਤਰ ਨੂੰ ਸਾੜ ਸਕਦਾ ਹੈ, ਜਿਵੇਂ ਕਿ ਉਹਨਾਂ ਦਾ ਪੇਟ, ਉਦਾਹਰਣ ਵਜੋਂ, ਜਿੱਥੇ ਵਾਲ ਨਹੀਂ ਹੁੰਦੇ। ਇਹੀ ਮੈਂ ਆਪਣੇ ਕੁੱਤੇ-ਲੋਕਾਂ ਲਈ ਕਰਦੀ ਹਾਂ। ਭਾਵੇਂ ਮੈਂ ਉਨ੍ਹਾਂ ਦੇ ਆਲੇ-ਦੁਆਲੇ ਨਹੀਂ ਹਾਂ, ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਉਨ੍ਹਾਂ ਕੋਲ ਇਹ ਸਭ ਕੁਝ ਹੋਵੇ, ਜੋ ਵੀ ਸੰਭਵ ਹੋਵੇ। ਅਤੇ ਜੇਕਰ ਬਹੁਤ ਜ਼ਿਆਦਾ ਗਰਮੀ ਹੈ, ਜੇਕਰ ਤੁਸੀਂ ਏਅਰਕੰਡੀਸ਼ਨਿੰਗ ਖਰੀਦ ਸਕਦੇ ਹੋ, ਤਾਂ ਤੁਸੀਂ ਉਹਨਾਂ ਨੂੰ ਇਹ ਦੇਵੋ, ਭਾਵੇਂ ਇਹ ਸਿਰਫ਼ ਇੱਕ ਅਸਥਾਈ ਹੋਵੇ, ਜਿਵੇਂ ਕਿ ਇੱਕ ਪੋਰਟੇਬਲ ਏਅਰਕੰਡੀਸ਼ਨਿੰਗ। ਉਹ ਕਾਫ਼ੀ ਵਧੀਆ ਹਨ। ਜੇਕਰ ਤੁਸੀਂ ਅਸਲੀ ਏਅਰਕੰਡੀਸ਼ਨਿੰਗ, ਕੰਧ ਵਿੱਚ ਡ੍ਰਿਲਿੰਗ ਅਤੇ ਇਹ ਸਭ ਕੁਝ ਨਹੀਂ ਲਗਾਉਣਾ ਚਾਹੁੰਦੇ, ਤਾਂ ਹੋ ਸਕਦਾ ਹੈ ਕਿ ਇਹ ਬਹੁਤ ਜ਼ਿਆਦਾ ਲਾਗਤ, ਬਹੁਤ ਜ਼ਿਆਦਾ ਸ਼ੋਰ ਅਤੇ ਬਹੁਤ ਜ਼ਿਆਦਾ ਸਮਾਂ ਹੋਵੇ। ਕੁਝ ਨਵੀਆਂ ਕਿਸਮਾਂ ਦੇ ਪੋਰਟੇਬਲ ਏਅਰਕੌਂਡ ਹਨ - ਉਹ ਕਾਫ਼ੀ ਵਧੀਆ ਹਨ। ਤੁਸੀਂ ਉਸ ਏਅਰਕੰਡੀਸ਼ਨ ਨੂੰ ਆਪਣੀ ਕੰਧ ਦੇ ਬਾਹਰ ਜਾਂ ਆਪਣੀ ਜਾਲ ਵਾਲੀ ਖਿੜਕੀ ਦੇ ਬਾਹਰ ਵੀ ਲਗਾ ਸਕਦੇ ਹੋ ਅਤੇ ਪਾਈਪ ਨੂੰ ਅੰਦਰ ਪਾ ਸਕਦੇ ਹੋ, ਅਤੇ ਠੰਡੀ ਹਵਾ ਅੰਦਰ ਆ ਜਾਵੇਗੀ, ਅਤੇ ਤੁਹਾਡੇ ਕਮਰੇ ਵਿੱਚੋਂ ਗਰਮ ਹਵਾ ਨੂੰ ਬਾਹਰ ਕੱਢਣ ਲਈ ਇੱਕ ਹੋਰ ਹੋਜ਼ ਹੈ ਅਤੇ ਉਹ ਗਰਮ ਹਵਾ ਏਅਰਕੰਡੀਸ਼ਨ ਵਿੱਚੋਂ ਲੰਘਦੀ ਹੈ। ਇਹ ਬਹੁਤ ਵਧੀਆ ਹੋ ਜਾਂਦਾ ਹੈ। ਇਸ ਲਈ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਲਈ ਅਸੀਂ ਸ਼ੁਕਰਗੁਜ਼ਾਰ ਹਾਂ, ਬਹੁਤ ਸੁਵਿਧਾਜਨਕ ਅਤੇ ਚੰਗੀਆਂ। ਕੁੱਤੇ-ਲੋਕਾਂ ਨੂੰ, ਉਹਨਾਂ ਨੂੰ ਕਿਸੇ ਵੀ ਐਸ਼ੋ-ਆਰਾਮ ਦੀ ਲੋੜ ਨਹੀਂ ਹੈ, ਪਰ ਉਹਨਾਂ ਨੂੰ ਆਰਾਮ ਦੀ ਲੋੜ ਹੈ, ਅਤੇ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਪਿਆਰ ਮਹਿਸੂਸ ਕਰਨ ਦੀ ਲੋੜ ਹੈ, ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਉਹਨਾਂ ਕੋਲ ਇੱਕ ਘਰ ਹੈ। ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ ਹੋਵੇਗੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਖੁਸ਼ ਰਹਿਣ। ਕੁੱਤੇ-ਲੋਕ ਅੰਦਰੋਂ ਸੁੰਦਰ ਹੁੰਦੇ ਹਨ। ਮੇਰਾ ਮਤਲਬ ਹੈ ਕੁੱਤੇ-, ਬਿੱਲੀ-ਲੋਕ, ਤੁਸੀਂ ਜੋ ਵੀ ਚੁਣਦੇ ਹੋ ਜਾਂ ਗੋਦ ਲੈਂਦੇ ਹੋ। ਉਹ ਸਾਰੇ ਆਪਣੇ ਦੇਖਭਾਲ ਕਰਨ ਵਾਲੇ ਨਾਲ ਰਹਿ ਕੇ ਖੁਸ਼ ਹਨ। ਉਹ ਤੁਹਾਨੂੰ ਉਨ੍ਹਾਂ ਦੇ ਮੰਮੀ ਅਤੇ ਡੈਡੀ ਸਮਝਦੇ ਹਨ। ਮੇਰਾ ਭਾਵ ਹੈ ਭੌਤਿਕ ਅਰਥਾਂ ਵਿੱਚ, ਪਰ ਅਧਿਆਤਮਿਕ ਅਰਥਾਂ ਵਿੱਚ, ਉਹ ਜਾਣਦੇ ਹਨ। ਉਹ ਜਾਣਦੇ ਹਨ ਕਿ ਤੁਸੀਂ ਕੌਣ ਹੋ, ਉਹ ਜਾਣਦੇ ਹਨ ਕਿ ਉਹ ਕੌਣ ਹਨ। ਉਹ ਹਰੇਕ ਵਿਅਕਤੀ ਦੀ ਅਧਿਆਤਮਿਕ ਸਥਿਤੀ ਬਾਰੇ ਮਨੁੱਖਾਂ ਨਾਲੋਂ ਵਧੇਰੇ ਸਪੱਸ਼ਟ ਹਨ। ਨਾਲ ਹੀ, ਉਹ ਜਾਣਦੇ ਹਨ ਕਿ ਉਹ ਕਿਸ ਦੇ ਨਾਲ ਹਨ ਅਤੇ ਉਹ ਉਨ੍ਹਾਂ ਦੇ ਨਾਲ ਕਿਉਂ ਹਨ। ਉਹ ਵਫ਼ਾਦਾਰ ਰਹਿਣਗੇ, ਜਿਵੇਂ ਮੌਤ ਤੱਕ ਅਸੀਂ ਵੱਖ ਨਹੀਂ ਹੋ ਜਾਂਦੇ। ਕਈ ਮਾਮਲਿਆਂ ਵਿੱਚ, ਵਿਆਹੁਤਾ ਸਾਥੀਆਂ, ਜਾਂ ਸਭ ਤੋਂ ਚੰਗੇ ਦੋਸਤਾਂ ਦੇ ਰਿਸ਼ਤੇ ਅਤੇ ਹੋਰ ਬਹੁਤ ਸਾਰੇ ਰਿਸ਼ਤਿਆਂ ਨਾਲੋਂ ਵੀ ਵੱਧ ਵਫ਼ਾਦਾਰ। ਕੁੱਤੇ-, ਬਿੱਲੀ-, ਪੰਛੀ-, ਬੱਤਖ-, ਹੰਸ-, ਟਰਕੀ-ਲੋਕ, ਓਹ, ਤੁਸੀਂ ਇਹਨਾਂ ਸਭ ਬਾਰੇ ਕਹਿ ਸਕਦੇ ਹੋਂ। ਇੱਥੋਂ ਤੱਕ ਕਿ ਗਿਲਹਿਰੀ-, ਸਕੰਕ-ਲੋਕ, ਹਰ ਤਰ੍ਹਾਂ ਦੇ ਜਾਨਵਰ-ਲੋਕ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਉਹ ਕੁਝ ਵੀ ਨਹੀਂ ਜਾਣਦੇ, ਕਿ ਉਹ ਸਿਰਫ਼ ਜਾਨਵਰ ਹਨ - ਨਹੀਂ, ਨਹੀਂ, ਨਹੀਂ। ਉਹ ਬਹੁਤ ਹੀ ਸਤਿਕਾਰਯੋਗ ਅਤੇ ਬੁੱਧੀਮਾਨ ਜੀਵ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਤੁਹਾਡੇ ਕੋਲ ਆਉਂਦੇ ਹਨ ਜਾਂ ਤੁਹਾਨੂੰ ਜਾਣਬੁੱਝ ਕੇ ਚੁਣਦੇ ਹਨ, ਕਿਉਂਕਿ ਉਨ੍ਹਾਂ ਦਾ ਇੱਕ ਮਿਸ਼ਨ ਹੁੰਦਾ ਹੈ, ਜਾਂ ਤਾਂ ਤੁਹਾਡੀ ਰੱਖਿਆ ਕਰਨਾ, ਤੁਹਾਨੂੰ ਪਿਆਰ ਕਰਨਾ, ਤੁਹਾਨੂੰ ਸਿਹਤਯਾਬ ਕਰਨਾ, ਤੁਹਾਨੂੰ ਦਿਲਾਸਾ ਅਤੇ ਪਿਆਰ ਮਹਿਸੂਸ ਕਰਵਾਉਣਾ, ਜਾਂ ਉਹ ਤੁਹਾਡੇ ਜੀਵਨ ਵਿੱਚ ਕਿਸਮਤ ਲਿਆਉਂਦੇ ਹਨ, ਉਹ ਤੁਹਾਡੇ ਜੀਵਨ ਪ੍ਰਣਾਲੀ ਵਿੱਚ ਚੰਗੀ ਤਬਦੀਲੀ ਲਿਆਉਂਦੇ ਹਨ। ਜਾਨਵਰ-ਲੋਕ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਨ। ਇਹ ਸਿਰਫ਼ ਇੰਨਾ ਹੈ ਕਿ ਸਰੀਰਕ ਤੌਰ 'ਤੇ, ਉਹ ਮਨੁੱਖਾਂ ਵਾਂਗ ਸਮਰੱਥ ਨਹੀਂ ਹਨ, ਪਰ ਅਦਿੱਖ ਤੌਰ 'ਤੇ, ਅਧਿਆਤਮਿਕ ਅਤੇ ਅੰਦਰੋਂ, ਉਹ ਮਨੁੱਖਾਂ ਲਈ ਬਹੁਤ ਵਧੀਆ ਮਦਦਗਾਰ ਹਨ, ਜੋ ਵੀ ਉਨ੍ਹਾਂ ਦੀ ਚੰਗੀ ਦੇਖਭਾਲ ਕਰਦਾ ਹੈ। ਇਸ ਲਈ ਜੇਕਰ ਕੋਈ ਕੁੱਤੇ-ਲੋਕਾਂ ਦੀ ਮਾੜੀ ਦੇਖਭਾਲ ਕਰਦਾ ਹੈ ਜਾਂ ਉਨ੍ਹਾਂ ਨਾਲ ਬੇਰਹਿਮ ਹੁੰਦਾ ਹੈ ਜਾਂ ਉਨ੍ਹਾਂ ਨਾਲ ਦੁਰਵਿਵਹਾਰ ਕਰਦਾ ਹੈ ਅਤੇ ਇਹ ਸਭ ਕੁਝ, ਓਹ, ਉਹ ਆਪਣੀ ਕਿਸਮਤ ਤੋਂ ਬਹੁਤ ਅਣਜਾਣ ਹਨ ਕਿ ਉਨ੍ਹਾਂ ਦੇ ਕੋਲ ਇੱਕ ਜਾਨਵਰ-ਵਿਅਕਤੀ ਹੈ। ਕਿਉਂਕਿ ਜਾਨਵਰ-ਲੋਕ, ਉਹ ਬਹੁਤ, ਬਹੁਤ ਸ਼ਕਤੀਸ਼ਾਲੀ ਹਨ। ਜੇ ਤੁਹਾਡੇ ਕੋਲ ਮਾਨਸਿਕ ਸ਼ਕਤੀ ਹੈ, ਤਾਂ ਤੁਸੀਂ ਇਸਨੂੰ ਦੇਖੋਗੇ। ਜਿਸ ਤਰੀਕੇ ਨਾਲ ਉਹ ਭੌਤਿਕ ਸਰੀਰ ਦੇ ਪਿੱਛੇ ਅਦਿੱਖ ਰੂਪ ਵਿੱਚ ਕੰਮ ਕਰਦੇ ਹਨ, ਉਹ ਅਦਭੁਤ ਹੈ, ਅਦਭੁਤ ਹੈ। ਉਹ ਦੇਖ ਸਕਦੇ ਹਨ ਕਿ ਕੌਣ ਕੌਣ ਹੈ, ਕਿਉਂਕਿ ਉਹ ਆਭਾ ਪੜ੍ਹ ਸਕਦੇ ਹਨ, ਉਹ ਊਰਜਾ ਪੜ੍ਹ ਸਕਦੇ ਹਨ, ਜੋ ਕਿ ਬਹੁਤ ਸਾਰੇ ਮਨੁੱਖ ਨਹੀਂ ਕਰ ਸਕਦੇ। ਕੋਈ ਫ਼ਰਕ ਨਹੀਂ ਪੈਂਦਾ, ਉਹ ਮਨੁੱਖਾਂ ਦੇ ਜੀਵਨ ਵਿੱਚ ਕਿਸਮਤ ਲਿਆਉਂਦੇ ਹਨ, ਅਤੇ ਉਹ ਵਫ਼ਾਦਾਰ ਹੁੰਦੇ ਹਨ, ਅਤੇ ਉਹ ਤੁਹਾਡੀ ਕਈ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੇ ਹਨ ਜਿਨਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹਨ ਅਤੇ ਉਹ ਕਦੇ ਵੀ ਤੁਹਾਡੇ ਲਈ ਕੀਤੇ ਗਏ ਉਪਕਾਰ ਬਾਰੇ ਸ਼ੇਖੀ ਨਹੀਂ ਮਾਰਨਗੇ। ਬਹੁਤ ਸਾਰੀਆਂ ਚੀਜ਼ਾਂ, ਜਾਨਵਰ-ਲੋਕ, ਇੱਥੋਂ ਤੱਕ ਕਿ ਜੰਗਲੀ ਜਾਨਵਰ-ਲੋਕ ਵੀ, ਜੇਕਰ ਤੁਸੀਂ ਉਨ੍ਹਾਂ ਦੇ ਨੇੜੇ ਹੋ ਜਾਂ ਉਨ੍ਹਾਂ ਨਾਲ ਦਿਆਲੂ ਹੋ, ਤਾਂ ਉਹ ਵੀ ਅਦਿੱਖ ਰੂਪ ਵਿੱਚ ਤੁਹਾਡੀ ਦੇਖਭਾਲ ਕਰਨਗੇ, ਅਤੇ ਕਈ ਤਰੀਕਿਆਂ ਨਾਲ ਤੁਹਾਡੀ ਰੱਖਿਆ ਕਰਨਗੇ। ਜਾਨਵਰ-ਲੋਕ ਤੁਹਾਡੀ ਬਿਮਾਰੀ ਨੂੰ ਘਟਾ ਸਕਦੇ ਹਨ, ਤੁਹਾਡੀ ਖੁਸ਼ੀ, ਤੁਹਾਡਾ ਆਤਮਵਿਸ਼ਵਾਸ, ਤੁਹਾਡੀ ਬੁੱਧੀ ਨੂੰ ਵੀ ਵਧਾ ਸਕਦੇ ਹਨ, ਅਤੇ ਤੁਹਾਡੇ ਵਧੇਰੇ ਦਿਆਲੂ ਜੀਵਨ ਢੰਗ ਨੂੰ ਵੀ, ਜੇਕਰ ਤੁਸੀਂ ਸੱਚਮੁੱਚ ਉਨਾਂ ਨੂੰ ਸੁਣਦੇ ਹੋਂ, ਤਾਂ ਤੁਸੀਂ ਇਸਨੂੰ ਦੇਖ ਸਕਦੇ ਹੋ। ਓਹ, ਵੈਸੇ, ਮੈਂ ਆਪਣੇ ਕੁੱਤੇ-ਲੋਕਾਂ ਨੂੰ ਵੀ ਪੁੱਛਿਆ ਕਿ ਕੀ ਉਹ ਜ਼ਿਆਦਾ ਆਰਾਮਦਾਇਕ ਹਨ ਜਾਂ ਨਹੀਂ, ਕਿ ਸ਼ਾਂਤੀ ਆ ਰਹੀ ਹੈ, ਸ਼ਾਂਤੀ ਨੇੜੇ ਹੈ, ਅਤੇ ਅਧਿਕਾਰਤ ਤੌਰ 'ਤੇ, ਸ਼ਾਇਦ ਜਲਦੀ ਹੀ। ਉਹਨਾਂ ਨੇ ਕਿਹਾ, "ਹਾਂ।" ਹਾਂਜੀ, ਉਹ ਖੁਸ਼ ਹਨ। ਇਸੇ ਕਰਕੇ ਉਹ ਇੰਨੇ ਚਿਪਕਦੇ ਅਤੇ ਆਪਣੇ ਆਪ ਨੂੰ ਘੇਰਦੇ ਨਹੀਂ ਹਨ, ਪਰ ਉਹ ਹੁਣ ਆਤਮਵਿਸ਼ਵਾਸ ਨਾਲ ਤੁਰਦੇ ਹਨ, ਦੌੜਦੇ ਹਨ ਅਤੇ ਖੁਸ਼ ਹਨ। ਬਹੁਤ ਸਵੈਵਿਸ਼ਵਾਸੀ ਅਤੇ ਬਹੁਤ ਆਤਮਵਿਸ਼ਵਾਸੀ ਅਤੇ ਖੁਸ਼। ਮੈਂ ਉਨ੍ਹਾਂ ਲਈ ਬਹੁਤ ਖੁਸ਼ ਹਾਂ। ਮੈਂ ਬਹੁਤ ਸਾਰੇ ਹੋਰ ਕੁੱਤੇ-ਲੋਕਾਂ ਲਈ ਬਹੁਤ ਖੁਸ਼ ਹਾਂ ਜੋ ਇਹੀ ਗੱਲ ਜਾਣਦੇ ਹਨ। ਕੁਝ ਸਮਾਂ ਪਹਿਲਾਂ ਮੈਂ ਆਪਣੇ ਕੁੱਤੇ(-ਲੋਕਾਂ) ਦੇ ਸਮੂਹ ਨੂੰ ਪੁੱਛਿਆ ਕਿ ਉਹ ਮੇਰੇ ਨਾਲ ਇੰਨਾ ਕਿਉਂ ਰਹਿਣਾ ਪਸੰਦ ਕਰਦੇ ਹਨ, ਹਾਲਾਂਕਿ ਮੇਰੇ ਕੁੱਤੇ(-ਲੋਕਾਂ) ਦੇ ਦੇਖਭਾਲ ਕਰਨ ਵਾਲੇ ਵੀ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਹਰੇਕ ਨੇ ਵੱਖਰੇ ਢੰਗ ਨਾਲ ਜਵਾਬ ਦਿੱਤਾ: ਉਦਾਹਰਣ ਵਜੋਂ, YW ਨੇ ਕਿਹਾ: "ਕਿਉਂਕਿ ਦਿਆਲਤਾ ਲੱਭਣੀ ਔਖੀ ਹੈ।" TY ਨੇ ਕਿਹਾ: "ਤੁਸੀਂ ਮੇਰੀ ਜਾਨ ਬਚਾਈ, ਇਹ ਤੁਹਾਡੀ ਹੈ।" SZ ਨੇ ਕਿਹਾ: "ਕਿਉਂਕਿ ਤੁਸੀਂ ਮੇਰੇ ਪੂਰੇ ਪਰਿਵਾਰ ਨੂੰ ਬਚਾਇਆ, ਇਸ ਲਈ ਤੁਸੀਂ ਮੇਰੇ ਹੀਰੋ ਹੋ, ਮੈਂ ਤੁਹਾਨੂੰ ਪਿਆਰ ਕਰਦਾ ਹਾਂ।" ਅਤੇ RN ਨੇ ਕਿਹਾ: "ਤੁਸੀਂ ਮੇਰੇ ਪਿਆਰੇ, ਪਿਆਰੇ ਦੋਸਤ ਹੋਂ," ਆਦਿ... ਮੈਂ ਦੂਜੇ ਕੁੱਤੇ(-ਲੋਕਾਂ) ਨੂੰ ਨਹੀਂ ਪੁੱਛਿਆ। ਮੈਨੂੰ ਲੱਗਦਾ ਹੈ ਕਿ ਉਹ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਹਿਣਗੇ। ਹਾਲ ਹੀ ਵਿੱਚ TY ਇੱਕ ਜੈਨੇਟਿਕ ਸਮੱਸਿਆ ਨਾਲ ਬਹੁਤ ਬਿਮਾਰ ਸੀ। ਮੈਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਉਸਦਾ ਕਰਮ ਲੈਣ ਦੀ ਆਗਿਆ ਦੇਵੇ, ਅਤੇ TY ਨੇ ਕਿਹਾ: "ਨਹੀਂ, ਨਹੀਂ, ਨਹੀਂ, ਕਿਰਪਾ ਕਰਕੇ ਨਾ ਕਰੋ। ਤੁਹਾਡੇ ਕੋਲ ਪਹਿਲਾਂ ਹੀ ਵੱਡੇ ਸੰਸਾਰਕ ਕਰਮ ਹਨ..." ਖੈਰ, ਮੈਂ ਤੁਹਾਨੂੰ ਆਪਣੇ ਅਤੇ ਕੁਝ ਰਾਜਿਆਂ ਵਿਚਕਾਰ ਹੋਈਆਂ ਬਹੁਤ ਸਾਰੀਆਂ ਗੱਲਾਂਬਾਤਾਂ ਦਿਖਾਉਣਾ ਚਾਹੁੰਦੀ ਸੀ, ਪਰ ਮੈਂ ਫਿਰ ਵੀ ਅਜਿਹਾ ਨਹੀਂ ਕਰ ਸਕੀ। ਮੈਂ ਹੁਣੇ ਹੀ ਹਜ਼ਾਰਾਂ ਤਸਵੀਰਾਂ ਪੂਰੀਆਂ ਕੀਤੀਆਂ ਹਨ ਜੋ ਪਿਛਲੇ ਸਾਲ ਤੋਂ ਮੇਰਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ, ਇੱਕ ਸਾਲ ਤੋਂ ਵੱਧ ਸਮੇਂ ਤੋਂ ਉਹ ਮੇਰੇ ਕੈਮਰੇ ਵਿੱਚ ਸਟੋਰ ਕੀਤੀਆਂ ਹੋਈਆਂ ਹਨ। ਅਤੇ ਮੇਰੇ ਕੋਲ ਇਹ ਸਭ ਕਰਨ ਲਈ ਕਦੇ ਵੀ ਕਾਫ਼ੀ ਸਮਾਂ ਨਹੀਂ ਸੀ। ਮੈਂ ਕਦੇ-ਕਦੇ, ਕਦੇ-ਕਦੇ, ਕਦੇ-ਕਦੇ, ਕਦੇ-ਕਦੇ ਕੁਝ ਕੀਤਾ, ਪਰ ਹਾਲ ਹੀ ਵਿੱਚ ਮੈਂ ਇਹ ਕਰਨਾ ਪੂਰਾ ਕੀਤਾ ਹੈ। ਖੈਰ ਅਸਲ ਵਿੱਚ ਉਨਾਂ ਵਿਚੋਂ ਕੁਝ। ਮੈਂ ਸੰਪਾਦਿਤ ਨਹੀਂ ਕੀਤਾ। ਮੈਂ ਮੋਟੇ ਤੌਰ 'ਤੇ ਸੰਪਾਦਿਤ ਕੀਤਾ ਹੈ, ਪਰ ਪੂਰੀ ਤਰ੍ਹਾਂ ਨਹੀਂ। ਨਾਲ ਹੀ, ਮੈਨੂੰ ਬਹੁਤ ਖੁਸ਼ੀ ਨਹੀਂ ਹੁੰਦੀ ਕਿਉਂਕਿ ਮੇਰੇ ਕੈਮਰੇ ਵਿੱਚ, ਫੋਟੋ ਸ਼ਾਨਦਾਰ ਅਤੇ ਸੁੰਦਰ ਹੈ, ਪਰ ਜਦੋਂ ਮੈਂ ਉਹਨਾਂ ਨੂੰ ਭੇਜਣ ਲਈ PC (ਕੰਪਿਉਟਰ) ਤੇ ਟ੍ਰਾਂਸਫਰ ਕਰਦੀ ਹਾਂ, ਅਤੇ ਉਹ PC ਉਹਨਾਂ ਨੂੰ ਪ੍ਰਸਾਰਿਤ ਕਰਨ ਲਈ ਦੂਜੇ PC ਤੇ ਭੇਜਦਾ ਹੈ, ਫਿਰ ਉਹ ਇੱਕੋ ਜਿਹੇ ਨਹੀਂ ਦਿਖਦੇ। ਇਹ ਸਿਰਫ਼ 30% ਰੰਗ ਜਾਂ ਇਸਦੀ ਗੁਣਵੱਤਾ ਦਾ 50% ਦਿਖਾਈ ਦਿੰਦਾ ਹੈ। ਅਤੇ ਕਈ ਵਾਰ, ਮੈਂ ਬਸ ਹਾਰ ਮੰਨਣਾ ਚਾਹੁੰਦੀ ਹਾਂ। ਮੈਂ ਬਹੁਤ ਉਦਾਸ ਅਤੇ ਨਿਰਾਸ਼ ਮਹਿਸੂਸ ਕਰਦੀ ਹਾਂ। ਇਹੀ ਇੱਕ ਕਾਰਨ ਹੈ ਕਿ ਫੋਟੋਆਂ ਨੂੰ ਲੰਬੇ ਸਮੇਂ ਤੋਂ ਸੰਪਾਦਿਤ ਨਹੀਂ ਕੀਤਾ ਗਿਆ ਹੈ। ਪਰ ਹਾਲ ਹੀ ਵਿੱਚ, ਕੁਝ ਦਿਨ ਪਹਿਲਾਂ, ਕੁਝ ਦਿਨ ਪਹਿਲਾਂ, ਮੈਂ ਆਖਰੀ ਬੈਚ ਪੂਰਾ ਕਰ ਲਿਆ। ਉੱਥੇ 1,040 ਜਾਂ ਇਸ ਤਰ੍ਹਾਂ ਕੁਝ ਸਨ, ਘੱਟ ਜਾਂ ਵੱਧ। ਘੱਟੋ-ਘੱਟ ਇਹ 1,000 ਤੋਂ ਵੱਧ ਸੀ। ਇਹ ਆਖਰੀ ਬੈਚ ਸੀ। ਉਥੇ ਬਹੁਤ ਹੁੰਦਾ ਹੈ, ਹਰ ਸਮੇਂ। ਜ਼ਿਆਦਾਤਰ ਸਮਾਂ, ਇਸ ਵਿੱਚ ਇੰਨਾ ਸਮਾਂ ਲੱਗਦਾ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੋਟੋਆਂ। ਮੈਨੂੰ ਨਹੀਂ ਲੱਗਦਾ ਕਿ ਮੈਂ ਕੰਮ ਕਰਨ ਬਾਰੇ ਸ਼ਿਕਾਇਤ ਕਰਦੀ ਹਾਂ। ਮੈਂ ਸਾਰਾ ਦਿਨ ਫੋਟੋ ਖਿਚਣ ਜਾ ਸਕਦੀ। ਜੇ ਮੈਂ ਕੁਝ ਨਵਾਂ ਅਤੇ ਸੁੰਦਰ ਲਭ ਸਕਾਂ ਤਾਂ ਮੈਂ ਕਦੇ ਵੀ ਬੋਰ ਨਹੀਂ ਹੋਵਾਂਗੀ। ਅਤੇ ਇਹ ਬਹੁਤ ਸਾਰੇ ਘੰਟੇ ਹੁੰਦੇ ਹਨ ਜਦੋਂ ਮੈਂ ਬਾਹਰ ਜਾ ਕੇ ਫੋਟੋਆਂ ਖਿੱਚ ਸਕਦੀ ਹਾਂ, ਬਹੁਤ ਸਾਰੇ, ਬਹੁਤ ਸਾਰੇ ਘੰਟੇ, ਅਤੇ ਕਈ, ਬਹੁਤ ਸਾਰੇ ਸੈਂਕੜੇ ਜਾਂ ਹਜ਼ਾਰਾਂ ਤੋਂ ਵੱਧ ਨਾਲ ਵਾਪਸ ਆਵਾਂਗੀ। ਪਰ ਮੇਰੇ ਕੋਲ ਹਮੇਸ਼ਾ ਅਜਿਹਾ ਕਰਨ ਲਈ ਸਮਾਂ ਨਹੀਂ ਹੁੰਦਾ। ਇਸ ਲਈ ਕਦੇ-ਕਦੇ, ਜੇ ਮੈਂ ਬਾਹਰ ਜਾ ਕੇ ਇਹ ਕਰ ਸਕਦੀ ਹਾਂ, ਤਾਂ ਇਹ ਹਰ ਦਿਨ, ਇਕ ਬਹੁਤ ਲੰਬੇ ਸਮੇਂ ਤੱਕ ਚੱਲੇਗਾ, ਜਦੋਂ ਤੱਕ ਮੇਰੇ ਕੋਲ ਉਨ੍ਹਾਂ ਨੂੰ ਦੇਣ ਲਈ ਅਗਲਾ ਬੈਚ ਨਹੀਂ ਹੁੰਦਾ। Photo Caption: “ਕੁਝ ਬਹੁਤ ਜਲਦਬਾਜ਼ੀ-ਹਲਚਲ ਨਾਲ ਹੋਰ ਚੀਜ਼ਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਭ ਕੁਝ ਗੁਆ ਰਹੇ ਹਨ, ਅੰਤ ਵਿੱਚ ਜ਼ਿੰਦਗੀ ਸਮੇਤ। ਕੁਝ ਚੁੱਪ-ਚਾਪ ਵਧਦੇ ਹਨ ਸੈਂਕੜੇ ਸਾਲ ਅਤੇ ਹੋਰ ਵੀ ਬਹੁਤ”











