ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉੱਥੇ 1,040 ਜਾਂ ਇਸ ਤਰ੍ਹਾਂ ਦੇ ਕੁਝ ਸਨ, ਘੱਟ ਜਾਂ ਵੱਧ। ਘੱਟੋ-ਘੱਟ ਇਹ 1,000 ਤੋਂ ਵੱਧ ਸੀ। ਇਹ ਆਖਰੀ ਬੈਚ ਸੀ। ਉਥੇ ਬਹੁਤ ਹੁੰਦਾ ਹੈ, ਹਰ ਸਮੇਂ। ਜ਼ਿਆਦਾਤਰ ਸਮਾਂ, ਇਸ ਵਿੱਚ ਇੰਨਾ ਸਮਾਂ ਲੱਗਦਾ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫੋਟੋਆਂ। ਮੈਨੂੰ ਨਹੀਂ ਲੱਗਦਾ ਕਿ ਮੈਂ ਕੰਮ ਕਰਨ ਬਾਰੇ ਸ਼ਿਕਾਇਤ ਕਰਦੀ ਹਾਂ। ਮੈਂ ਸਾਰਾ ਦਿਨ ਫੋਟੋ ਖਿਚਣ ਜਾ ਸਕਦੀ ਹਾਂ। ਜੇ ਮੈਂ ਕੁਝ ਨਵਾਂ ਅਤੇ ਸੁੰਦਰ ਖੋਜ ਸਕਾਂ ਤਾਂ ਮੈ ਕਦੇ ਵੀ ਬੋਰ ਨਹੀਂ ਹੋਵਾਂਗੀ। ਅਤੇ ਇਹ ਬਹੁਤ ਸਾਰੇ ਘੰਟੇ ਹੁੰਦੇ ਹਨ ਜਦੋਂ ਮੈਂ ਬਾਹਰ ਜਾ ਕੇ ਫੋਟੋਆਂ ਖਿੱਚ ਸਕਦੀ ਹਾਂ, ਬਹੁਤ ਸਾਰੇ, ਬਹੁਤ ਸਾਰੇ ਘੰਟੇ, ਅਤੇ ਕਈ, ਬਹੁਤ ਸਾਰੇ ਸੈਂਕੜੇ ਜਾਂ ਹਜ਼ਾਰਾਂ ਤੋਂ ਵੱਧ ਨਾਲ ਵਾਪਸ ਆਵਾਂਗੀ। ਪਰ ਮੇਰੇ ਕੋਲ ਹਮੇਸ਼ਾ ਅਜਿਹਾ ਕਰਨ ਲਈ ਸਮਾਂ ਨਹੀਂ ਹੁੰਦਾ। ਇਸ ਲਈ ਕਦੇ-ਕਦੇ, ਜੇ ਮੈਂ ਬਾਹਰ ਜਾ ਕੇ ਇਹ ਕਰ ਸਕਦੀ ਹਾਂ, ਤਾਂ ਇਹ ਹਰ ਦਿਨ, ਬਹੁਤ ਲੰਬੇ ਸਮੇਂ ਤੱਕ ਚੱਲੇਗਾ, ਜਦੋਂ ਤੱਕ ਮੇਰੇ ਕੋਲ ਉਨ੍ਹਾਂ ਨੂੰ ਦੇਣ ਲਈ ਅਗਲਾ ਬੈਚ ਨਹੀਂ ਹੁੰਦਾ। ਜ਼ਿਆਦਾਤਰ, ਉਹ ਪੁਰਾਣੇ ਅਤੇ ਨਵੇਂ ਨੂੰ ਮਿਲਾਉਂਦੇ ਹਨ। ਇਸ ਲਈ ਤੁਸੀਂ ਕਦੇ ਨਹੀਂ ਜਾਣ ਸਕਦੇ ਕਿ ਮੈਂ ਉਹ ਫੋਟੋਆਂ ਕਿੱਥੇ ਲਈਆਂ ਹਨ। ਅਤੇ ਭਾਵੇਂ ਤੁਸੀਂ ਮੇਰੇ ਨਾਲ ਹੋ, ਤੁਹਾਨੂੰ ਉਨ੍ਹਾਂ ਦੀ ਯਾਦ ਵੀ ਆ ਸਕਦੀ ਹੈ, ਜ਼ਮੀਨ 'ਤੇ ਜਾਂ ਰੁੱਖਾਂ 'ਤੇ। ਮੇਰੀ ਨਜ਼ਰ ਬਹੁਤ ਤੇਜ਼ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ। ਮੈਨੂੰ ਰੁੱਖ, ਫੁੱਲ, ਇੱਥੋਂ ਤੱਕ ਕਿ ਘਾਹ ਦੇ ਫੁੱਲ ਵੀ ਬਹੁਤ ਪਸੰਦ ਹਨ, ਇੰਨੇ ਛੋਟੇ, ਛੋਟੇ। ਸ਼ਾਇਦ ਸਿਰਫ਼ ਇੱਕ-ਮਿਲੀਮੀਟਰ ਕਿਸਮ ਦੇ ਘਾਹ ਦੇ ਫੁੱਲ, ਪਰ ਜਦੋਂ ਮੈਂ ਉਹਨਾਂ ਨੂੰ ਆਪਣੇ ਕੈਮਰੇ ਵਿੱਚ ਲੈਂਦੀ ਹਾਂ ਅਤੇ ਘਰ ਆ ਕੇ ਉਹਨਾਂ ਨੂੰ ਸੰਪਾਦਿਤ ਕਰਦੀ ਹਾਂ, ਓਹ, ਉਹ ਸੁੰਦਰ ਅਤੇ ਪਿਆਰੇ, ਪਿਆਰੇ, ਪਿਆਰੇ ਹੋ ਜਾਂਦੇ ਹਨ। ਬੇਸ਼ੱਕ, ਉਹ ਹੋਰ ਵੀ ਦਿਖਾਈ ਦਿੰਦੇ ਹਨ। ਸੁੰਦਰਤਾ ਪਹਿਲਾਂ ਹੀ ਮੌਜੂਦ ਹੈ, ਸਿਰਫ਼ ਸਕ੍ਰੀਨ 'ਤੇ ਹੋਰ ਵੀ ਦਿਖਾਈ ਦਿੰਦੀ ਹੈ। ਅਤੇ ਮੇਰੇ ਲਈ ਐਡੀਟਿੰਗ ਦਾ ਸਮਾਂ ਵੀ ਹਰੇਕ ਬੈਚ ਲਈ ਕਈ, ਕਈ ਘੰਟੇ ਲੈਂਦਾ ਹੈ। ਹਰੇਕ ਬੈਚ ਵਿੱਚ 100, ਘੱਟ ਜਾਂ ਵੱਧ, ਜਾਂ 200ਫੋਟੋਆਂ ਹੋ ਸਕਦੀਆਂ ਹਨ। ਅਤੇ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ। ਮੈਂ ਹਰ ਰੋਜ਼ ਕੁਝ ਨਾ ਕੁਝ ਕਰਦੀ ਹਾਂ। ਮੈਂ ਪੇਸ਼ੇਵਰ ਤੌਰ 'ਤੇ ਸਿਰਫ਼ ਫੋਟੋਗ੍ਰਾਫੀ ਬਾਰੇ ਚਿੰਤਾ ਹੀ ਨਹੀਂ ਕਰ ਰਹੀ। ਅਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਕੈਮਰਾ ਬਹੁਤ ਸ਼ਾਨਦਾਰ ਹੈ ਜਦੋਂ ਮੈਂ ਫੋਟੋ ਦਿਖਾ ਰਹੀ ਹਾਂ। ਪਰ ਜਦੋਂ ਗੱਲ ਪੀਸੀ (ਕੰਪਿਉਟਰ) ਦੀ ਆਉਂਦੀ ਹੈ ਅਤੇ ਕਿਸੇ ਹੋਰ ਪੀਸੀ ਦੀ ਆਉਂਦੀ ਹੈ, ਤਾਂ ਇਹ ਬਿਲਕੁਲ ਵੱਖਰਾ ਦਿਖਾਈ ਦਿੰਦਾ ਹੈ। ਅਤੇ ਕਈ ਵਾਰ ਮੈਂ ਇਸਨੂੰ ਪਛਾਣਦੀ ਨਹੀਂ। ਰੰਗ ਬਿਲਕੁਲ ਵੱਖਰਾ ਹੈ। ਇਹ ਮੇਰੀ ਫੋਟੋ ਦੇ ਅਸਲੀ ਰੰਗ ਦਾ ਸਿਰਫ਼ 30% ਹੈ। ਤਾਂ, ਤੁਸੀਂ ਦੇਖੋ, ਕਈ ਵਾਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਜ਼ਿਆਦਾ ਸਮਾਂ ਬਰਬਾਦ ਕਰ ਰਹੀ ਹਾਂ, ਪਰ ਮੈਂ ਇਸਨੂੰ ਰੋਕ ਨਹੀਂ ਸਕੀ। ਮੈਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਕੁਦਰਤ ਬਹੁਤ ਸੁੰਦਰ ਹੈ ਅਤੇ ਇਹ ਸੰਭਾਲਣ ਦੇ ਯੋਗ ਹੈ। ਇਹ ਮੇਰਾ ਵਿਚਾਰ ਹੈ, ਕੁਦਰਤ ਨੂੰ ਪਿਆਰ ਕਰਨ ਅਤੇ ਕੁਦਰਤ ਵਿੱਚ ਸੁੰਦਰਤਾ ਨੂੰ ਪਿਆਰ ਕਰਨ ਤੋਂ ਇਲਾਵਾ, ਕੁਦਰਤ ਨਾਲ ਅਤੇ ਕੁਦਰਤ ਦੁਆਰਾ, ਕੁਦਰਤ ਦੀ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੇਰੇ ਕੋਲ ਕੁਝ ਪ੍ਰਤਿਭਾਸ਼ਾਲੀ ਸੰਪਾਦਕ ਹਨ ਜੋ ਸੁੰਦਰਤਾ ਦੇ ਕੁਝ ਹਿੱਸੇ ਨੂੰ ਬਹਾਲ ਕਰਨ ਵਿੱਚ ਮਦਦ ਕਰਦੇ ਹਨ ਜੋ ਨਹੀਂ ਤਾਂ ਕੰਪਿਊਟਰ ਦੇ ਘੱਟ-ਅਧੂਰੇ ਪ੍ਰੋਗਰਾਮ ਦੁਆਰਾ ਗੁਆਚ ਜਾਂਦਾ। ਅਸੀਂ ਵੱਖਰੇ ਪੀਸੀ (ਕੰਪਿਉਟਰਾਂ) ਨਾਲ ਕੋਸ਼ਿਸ਼ ਕਰ ਰਹੇ ਹਾਂ। ਸ਼ਾਇਦ ਕਿਸੇ ਦਿਨ ਸਾਡੇ ਕੋਲ ਇੱਕ ਅਜਿਹਾ ਹੋਵੇਗਾ ਜੋ ਉਨ੍ਹਾਂ ਫੋਟੋਆਂ ਨੂੰ ਪੂਰੀ ਤਰ੍ਹਾਂ ਕੈਦ ਕਰ ਸਕੇਗਾ ਜੋ ਮੈਂ ਮਿਹਨਤ ਨਾਲ ਖਿੱਚ ਰਹੀ ਹਾਂ। ਰੁੱਖਾਂ ਅਤੇ ਫੁੱਲਾਂ ਦਾ ਧੰਨਵਾਦ ਕਰਨਾ ਅਤੇ ਘਰ ਵਾਪਸ ਆਉਣਾ, ਉਨ੍ਹਾਂ ਨੂੰ ਉਹ ਇਨਸਾਫ਼ ਦਿਵਾਉਣ ਲਈ ਮਿਹਨਤ ਨਾਲ ਉਨ੍ਹਾਂ ਨੂੰ ਸੰਪਾਦਿਤ ਕਰਨਾ ਜਿਸਦੇ ਉਹ ਹੱਕਦਾਰ ਹਨ, ਅਤੇ ਆਪਣੇ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਲਈ ਉੱਚੀ ਆਵਾਜ਼ ਵਿੱਚ ਕਹਿਣਾ ਕਿ ਕੁਦਰਤ ਸੱਚਮੁੱਚ, ਸੱਚਮੁੱਚ ਸ਼ਾਨਦਾਰ ਹੈ। ਜਦੋਂ ਤੁਸੀਂ ਆਪਣੇ ਕੈਮਰੇ ਨਾਲ ਉਨ੍ਹਾਂ ਨੂੰ ਪਿਆਰ ਕਰਦੇ ਹੋ ਤਾਂ ਉਹ ਆਪਣੇ ਆਪ ਨੂੰ, ਆਪਣਾ ਅਸਲੀ ਰੰਗ ਦਿਖਾ ਸਕਦੇ ਹਨ। ਮੈਂ ਹਮੇਸ਼ਾ ਉਨ੍ਹਾਂ ਦੀ ਪ੍ਰਸ਼ੰਸਾ ਕਰਦੀ ਹਾਂ, "ਓਹ, ਤੁਸੀਂ ਸੁੰਦਰ ਹੋ, ਸੁੰਦਰ। ਪ੍ਰਮਾਤਮਾ ਦਾ ਸ਼ੁਕਰ ਹੈ ਜੋ ਤੁਹਾਨੂੰ ਰੱਖਦਾ ਹੈ, ਤੁਹਾਨੂੰ ਇੰਨਾ ਸੁੰਦਰ ਬਣਾਉਂਦਾ ਹੈ। ਅਤੇ ਤੁਹਾਨੂੰ ਆਪਣੀ ਟੀਵੀ ਸਕ੍ਰੀਨ 'ਤੇ ਅਮਰ ਬਣਾਉਣ ਦੇਣ ਲਈ ਤੁਹਾਡਾ ਧੰਨਵਾਦ।" ਅਤੇ ਉਹ ਬਹੁਤ ਖੁਸ਼ ਹਨ। ਤੁਸੀਂ ਦੇਖ ਸਕਦੇ ਹੋ, ਜੇ ਤੁਸੀਂ ਧਿਆਨ ਦਿਓ, ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਜ਼ਿਆਦਾਤਰ ਤਸਵੀਰਾਂ ਵਿੱਚ ਆਤਮਾਵਾਂ ਹਨ। ਉਹ ਇੱਕ ਦੂਜੇ 'ਤੇ ਝੁਕਦੇ, ਇੱਕ ਦੂਜੇ ਨਾਲ ਗੱਲਾਂ ਕਰਦੇ, ਇੱਕ ਦੂਜੇ ਦੇ ਹੱਥ ਫੜਦੇ ਜਾਂ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਜਾਂ ਗਲੇ ਲਗਾਉਣਾ ਚਾਹੁੰਦੇ, ਕਿਸੇ ਤਰੀਕੇ ਨਾਲ ਹੱਥ ਮਿਲਾਉਂਦੇ ਜਾਪਦੇ ਹਨ। ਮੈਂ ਇਸਨੂੰ ਹਰ ਵੇਲੇ ਦੇਖਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸੱਚਮੁੱਚ ਧਿਆਨ ਦਿਓਗੇ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਅੱਖੋਂ ਪਰੋਖੇ ਕਰਕੇ ਪੜ੍ਹੋਗੇ, ਜਿਸ ਨਾਲ ਤੁਸੀਂ ਉਨ੍ਹਾਂ ਨੂੰ ਦੇਖ ਕੇ ਵਧੇਰੇ ਖੁਸ਼ ਹੋਵੋਗੇ, ਅਤੇ ਪ੍ਰਮਾਤਮਾ ਨੇ ਸਾਡੇ ਲਈ ਜੋ ਬਣਾਇਆ ਹੈ ਉਸ ਦੀ ਹੋਰ ਕਦਰ ਕਰੋਗੇ। ਕਿਰਪਾ ਕਰਕੇ ਕਿਤੇ ਵੀ ਹੋਰ ਜੰਗਲੀ ਜੀਵਾਂ, ਜੰਗਲੀ ਜੰਗਲਾਂ, ਜੰਗਲੀ ਪ੍ਰਕਿਰਤੀ ਨੂੰ ਤਬਾਹ ਨਾ ਕਰੋ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਰੱਖੋ, ਉਨ੍ਹਾਂ ਦੀ ਰੱਖਿਆ ਕਰੋ, ਉਨ੍ਹਾਂ ਦਾ ਪਾਲਣ-ਪੋਸ਼ਣ ਕਰੋ ਤਾਂ ਜੋ ਉਹ ਤੁਹਾਡੇ ਜੀਵਨ ਵਿੱਚ ਹੋਰ ਖੁਸ਼ੀਆਂ, ਸਿਹਤ ਅਤੇ ਹੈਰਾਨੀ ਲਿਆ ਸਕਣ। ਇਸੇ ਲਈ ਮੈਨੂੰ ਕੁਦਰਤ ਦੀਆਂ ਤਸਵੀਰਾਂ ਖਿੱਚਣਾ ਬਹੁਤ ਪਸੰਦ ਹੈ। ਮੈਨੂੰ ਬਾਕੀ ਸਭ ਕੁਝ ਵੀ ਪਸੰਦ ਹੈ, ਪਰ ਮੈਂ ਬਹੁਤ ਸਾਰੀਆਂ ਚੀਜ਼ਾਂ ਅਤੇ ਸਭ ਕੁਝ ਨਹੀਂ ਕਰ ਸਕਦੀ। ਤੁਸੀਂ ਜਾਣਦੇ ਹੋ, ਸਾਡੀ ਜ਼ਿੰਦਗੀ ਵਿੱਚ ਹਰ ਦਿਨ ਇਕ ਸੀਮਤ ਸਮਾਂ ਹੁੰਦਾ ਹੈ, ਅਤੇ ਮੇਰੇ ਕੋਲ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ। ਭਾਵੇਂ ਮੇਰੀ ਟੀਮ ਦੇ ਮੈਂਬਰ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੀ ਕਈ ਵਾਰ ਮਦਦ ਦੀ ਲੋੜ ਹੁੰਦੀ ਹੈ, ਪਰਿਵਾਰਕ ਦਿਲਾਸੇ ਦੀ ਲੋੜ ਹੁੰਦੀ ਹੈ ਜਾਂ ਮੁਸੀਬਤ ਦੇ ਸਮੇਂ ਮਦਦ ਦੀ ਲੋੜ ਹੁੰਦੀ ਹੈ। ਇਸ ਲਈ, ਮੈਂ ਵੀ ਕਾਫ਼ੀ ਰੁੱਝੀ ਹੋਈ ਹਾਂ, ਇੱਕ ਆਮ, ਆਮ ਵਿਅਕਤੀ ਵਾਂਗ, ਪਰਿਵਾਰ ਅਤੇ ਦੋਸਤਾਂ ਅਤੇ ਕੁੱਤੇ-, ਪੰਛੀ-ਲੋਕਾਂ ਦੀ ਦੇਖਭਾਲ ਕਰਨ ਵਿੱਚ - ਇਥੋਂ ਤਕ ਦੂਰੋਂ ਵੀ। ਅਸੀਂ ਪ੍ਰੇਮ-ਰੇਖਾ ਨੂੰ ਜ਼ਿੰਦਾ ਰੱਖਦੇ ਹਾਂ। ਅਤੇ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਮੇਰੇ ਨਾਲ ਹਨ। ਮੈਂ ਉਨ੍ਹਾਂ ਦੇ ਨੇੜੇ ਮਹਿਸੂਸ ਕਰਦੀ ਹਾਂ, ਜਿਵੇਂ ਮੈਂ ਬਿਲਕੁਲ ਵੀ ਇਕੱਲੀ ਨਹੀਂ ਹਾਂ, ਭਾਵੇਂ ਮੈਂ ਉਨ੍ਹਾਂ ਨੂੰ ਨਾ ਦੇਖਾਂ। ਅਤੇ ਮੈਂ ਉਨ੍ਹਾਂ ਨਾਲ ਬਹੁਤ ਗੱਲਾਂ ਕਰਦੀ ਹਾਂ, ਹਰ ਸਮੇਂ, ਜ਼ਿਆਦਾਤਰ, ਅੰਦਰ ਅਤੇ ਬਾਹਰ, ਤਾਂ ਜੋ ਉਹ ਜਾਣ ਸਕਣ ਕਿ ਉਹਨਾਂ ਨੂੰ ਅਣਗੌਲਿਆ ਜਾਂ ਪਿਆਰ ਤੋਂ ਰਹਿਤ ਜਾਂ ਤਿਆਗਿਆ ਨਹੀਂ ਗਿਆ ਹੈ, ਇਸ ਤਰ੍ਹਾਂ ਕੁਝ ਵੀ ਨਹੀਂ। ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ - ਭੋਜਨ, ਜਦੋਂ ਵੀ ਲੋੜ ਹੋਵੇ ਦਵਾਈ, ਅਤੇ ਉਨ੍ਹਾਂ ਦੇ ਆਪਣੇ ਘਰ ਵਿੱਚ ਸਾਰਾ ਆਰਾਮ ਹੈ। ਉਹਨਾਂ ਦਾ ਆਪਣਾ ਕਮਰਾ ਹੈ। ਜਦੋਂ ਉਹ ਆਰਾਮ ਅਤੇ ਸੁਰੱਖਿਆ ਦੀ ਭਾਵਨਾ ਲਈ ਅੰਦਰ ਜਾਣਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਕੋਲ ਇੱਕ ਪਿੰਜਰਾ ਵੀ ਹੁੰਦਾ ਹੈ। ਉਨ੍ਹਾਂ ਕੋਲ ਸਰਦੀਆਂ ਵਿੱਚ ਗਰਮ ਕੰਬਲ ਹੁੰਦੇ ਹਨ, ਗਰਮੀਆਂ ਵਿੱਚ ਠੰਡੇ ਕੰਬਲ ਹੁੰਦੇ ਹਨ, ਅਤੇ ਨਾਲ ਹੀ ਉਨ੍ਹਾਂ ਕੋਲ ਕਾਫ਼ੀ ਠੰਢਕ ਹੁੰਦੀ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਰਹਿੰਦੇ ਹਨ, ਆਧੁਨਿਕ ਤਕਨਾਲੋਜੀ ਦੇ ਨਾਲ, ਜਿਵੇਂ ਕਿ ਏਅਰਕੰਡੀਸ਼ਨਿੰਗ, ਪੱਖੇ ਦੇ ਨਾਲ। ਇਸ ਲਈ ਉਹ ਕੁਦਰਤ ਵਾਂਗ ਹਵਾਦਾਰ ਮਹਿਸੂਸ ਕਰ ਸਕਦੇ ਹਨ। ਅਤੇ ਉਹ ਆਪਣੇ ਸਹਾਇਕਾਂ ਨਾਲ ਤੁਰ ਸਕਦੇ ਹਨ। ਉਹ ਘਾਹ 'ਤੇ ਆਰਾਮ ਕਰ ਸਕਦੇ ਹਨ ਜਾਂ ਰੁੱਖਾਂ ਦੇ ਆਲੇ-ਦੁਆਲੇ, ਰੁੱਖਾਂ ਦੇ ਵਿਚਕਾਰ, ਉੱਚੇ ਘਾਹ ਦੇ ਅੰਦਰ ਘੁੰਮ ਸਕਦੇ ਹਨ, ਅਤੇ ਉਹਨਾਂ ਨੂੰ ਇਹ ਬਹੁਤ ਪਸੰਦ ਹੈ। ਜੇਕਰ ਤੁਸੀਂ ਆਪਣੇ ਕੁੱਤੇ-ਵਿਅਕਤੀ ਨੂੰ ਕਈ ਵਾਰ ਅਪਾਰਟਮੈਂਟ ਤੋਂ ਬਾਹਰ, ਪਾਰਕ ਵਿੱਚ ਜਾਂ ਜੰਗਲ ਵਿੱਚ ਲਿਜਾ ਸਕਦੇ ਹੋ, ਤਾਂ ਕਿਰਪਾ ਕਰਕੇ ਜ਼ਰੂਰ ਲਿਜਾਓ। ਪਰ ਇਹ ਯਕੀਨੀ ਬਣਾਓ ਕਿ ਤੁਸੀਂ ਇਕੱਠੇ ਸੁਰੱਖਿਅਤ ਹੋ। ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਛੋਟੀ ਜਿਹੀ ਤੁਰਨ-ਵਾਲੀ ਸੋਟੀ ਹੋਵੇ, ਜੇਕਰ ਕੋਈ ਵੱਡਾ ਜੰਗਲੀ ਜਾਨਵਰ-ਵਿਅਕਤੀ ਆ ਜਾਵੇ, ਅਤੇ ਤੁਸੀਂ ਉਨ੍ਹਾਂ ਨੂੰ ਸੋਟੀ ਨਾਲ ਆਉਣ ਤੋਂ ਰੋਕ ਸਕਦੇ ਹੋ। ਉਨ੍ਹਾਂ ਨੂੰ ਨਾ ਮਾਰੋ। ਬੱਸ ਤੁਹਾਡੇ ਕੋਲ ਇੱਕ ਸੋਟੀ ਹੈ ਅਤੇ ਤੁਸੀਂ ਇਸਨੂੰ ਹਿਲਾਓ, ਅਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ। ਉਹ ਸ਼ਾਇਦ ਡਰ ਜਾਣਗੇ ਜਾਂ ਘੱਟੋ-ਘੱਟ ਪਿੱਛੇ ਹਟ ਜਾਣਗੇ ਅਤੇ ਤੁਹਾਨੂੰ ਅਤੇ ਤੁਹਾਡੇ ਕੁੱਤੇ-ਲੋਕਾਂ ਨੂੰ ਇਕੱਲਾ ਛੱਡ ਦੇਣਗੇ। ਜੇ ਤੁਸੀਂ ਕਰ ਸਕਦੇ ਹੋ, ਤਾਂ ਬਿਹਤਰ ਹੈ ਕਿ ਕਿਸੇ ਹੋਰ ਜਾਂ ਕੁਝ ਹੋਰ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਜਾਓ। ਉੱਥੇ ਜਾਓ ਜਿੱਥੇ ਤੁਹਾਨੂੰ ਪਤਾ ਹੋਵੇ ਕਿ ਇਹ ਸੁਰੱਖਿਅਤ ਹੈ। ਅਤੇ ਆਪਣੇ ਜਾਨਵਰ-ਲੋਕਾਂ ਨੂੰ ਯਾਦ ਰੱਖੋ - ਜ਼ਿਆਦਾਤਰ ਉਹ ਕੁਦਰਤ ਤੋਂ ਹਨ, ਜੰਗਲੀ ਤੋਂ। ਇਸ ਲਈ ਉਨ੍ਹਾਂ ਨੂੰ ਉਦੋਂ ਤੱਕ ਭੜਕਾਉਣ ਦੀ ਕੋਸ਼ਿਸ਼ ਨਾ ਕਰੋ ਜਦੋਂ ਤੱਕ ਉਹ ਹੋਰ ਬਰਦਾਸ਼ਤ ਨਾ ਕਰ ਸਕਣ। ਕੋਮਲ ਬਣੋ, ਦ੍ਰਿੜ ਰਹੋ, ਪਿਆਰ ਕਰੋ, ਦਿਆਲੂ ਬਣੋ, ਅਤੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੇ ਮਾਨਸਿਕ ਜਾਂ ਸਰੀਰਕ ਸੁਭਾਅ ਦਾ ਧਿਆਨ ਰੱਖੋ। ਉਹ ਪੂਰੀ ਤਰ੍ਹਾਂ ਇਨਸਾਨ ਨਹੀਂ ਹਨ ਜਿਵੇਂ ਤੁਸੀਂ ਸੋਚਦੇ ਹੋ ਕਿ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ, ਪਰ ਉਹ ਤੁਹਾਨੂੰ ਦੁਨੀਆਂ ਦੇ ਅੰਤ ਤੱਕ ਪਿਆਰ ਕਰਦੇ ਹਨ। ਤੁਹਾਡੇ ਕੁੱਤੇ-, ਬਿੱਲੀ-, ਪੰਛੀ-, ਬੱਤਖ-, ਟਰਕੀ-, ਹੰਸ-, ਜੰਗਲੀ ਹੰਸ-ਲੋਕਾਂ ਤੋਂ ਵੱਧ ਕੋਈ ਤੁਹਾਨੂੰ ਪਿਆਰ ਨਹੀਂ ਕਰੇਗਾ ਜਿਨ੍ਹਾਂ ਨਾਲ ਤੁਸੀਂ ਜਾਣੂ ਹੋ। ਜਦੋਂ ਤੁਸੀਂ ਘਰ ਆਓਗੇ ਤਾਂ ਉਹ ਤੁਹਾਡੇ ਕੋਲ ਭੱਜੇ ਆਉਣਗੇ, ਉਨ੍ਹਾਂ ਵਿੱਚੋਂ ਕੋਈ ਵੀ। ਅਤੇ ਗਊ-ਲੋਕ ਵੀ। ਇੱਕ ਵਿਅਕਤੀ ਸੀ ਜਿਸਨੇ ਕਿਹਾ ਕਿ ਅੱਠ ਸਾਲਾਂ ਤੋਂ ਉਸਨੇ ਉਸ ਗਊ-ਵਿਅਕਤੀ ਨੂੰ ਨਹੀਂ ਦੇਖਿਆ ਜਿਸਨੂੰ ਉਹ ਉਸ ਕੇਂਦਰ ਵਿੱਚ ਮਿਲਣ ਆਉਂਦਾ ਸੀ। ਅੱਠ ਸਾਲ ਬਾਅਦ, ਉਸਨੂੰ ਨਹੀਂ ਲੱਗਦਾ ਸੀ ਕਿ ਉਹ ਉਸਨੂੰ ਯਾਦ ਰੱਖੇਗਾ। ਨਹੀਂ, ਜਦੋਂ ਉਹ ਆਇਆ, ਤਾਂ ਗਊ-ਵਿਅਕਤੀ ਭੱਜਿਆ ਹੋਇਆ ਆਇਆ ਅਤੇ ਆਪਣਾ ਸਿਰ ਉਸ ਮਹਿਮਾਨ ਵਿੱਚ ਮਾਰ ਦਿੱਤਾ। ਅੱਠ ਸਾਲਾਂ ਤੱਕ ਉਨ੍ਹਾਂ ਨੇ ਇੱਕ ਦੂਜੇ ਨੂੰ ਨਹੀਂ ਦੇਖਿਆ। ਉਹ ਭੱਜਿਆ ਗਿਆ ਅਤੇ ਆਪਣਾ ਸਿਰ ਉਸਦੀ ਛਾਤੀ ਨਾਲ ਮਾਰਿਆ ਕਿਉਂਕਿ ਉਸਨੇ ਉਸਨੂੰ ਪਛਾਣ ਲਿਆ ਸੀ ਅਤੇ ਉਸਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਬਹੁਤ ਸਾਰੇ ਜਾਨਵਰ-ਲੋਕ ਅਜਿਹੇ ਹੁੰਦੇ ਹਨ। ਜੇ ਤੁਸੀਂ ਉਨ੍ਹਾਂ ਦੇ ਨੇੜੇ ਹੋ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹੋ, ਤਾਂ ਉਹ ਤੁਹਾਨੂੰ ਕਦੇ ਨਹੀਂ ਭੁੱਲਣਗੇ। ਅਤੇ ਤੁਸੀਂ ਜਾਣਦੇ ਹੋ, ਭਾਵੇਂ ਤੁਹਾਡੇ ਬੱਚੇ ਕੁੱਤੇ-ਲੋਕਾਂ ਨੂੰ ਪਿਆਰ ਕਰਦੇ ਹਨ, ਪਰ ਕੁੱਤੇ-ਲੋਕ ਕਈ ਵਾਰ ਬਹੁਤ ਅਣਪਛਾਤੇ ਹੋ ਸਕਦੇ ਹਨ। ਜੇ ਉਹ ਕੁਝ ਦੇਖਦੇ ਹਨ ਜਾਂ ਕੁਝ ਅਜਿਹਾ ਸੁਣਦੇ ਹਨ ਜੋ ਬੱਚੇ ਲਈ ਜਾਂ ਤੁਹਾਡੇ ਲਈ ਖ਼ਤਰਨਾਕ ਹੈ, ਤਾਂ ਉਹ ਤੁਹਾਡੇ ਹੱਥੋਂ, ਪੱਟੇ ਤੋਂ ਬਚ ਕੇ ਉਸ ਖੇਤਰ ਵੱਲ ਭੱਜ ਜਾਣਗੇ। ਇਸ ਲਈ ਇਹ ਬਹੁਤ ਅਚਾਨਕ ਹੋ ਸਕਦਾ ਹੈ ਕਿ ਤੁਹਾਡੇ ਕੋਲ ਪ੍ਰਤੀਕਿਰਿਆ ਕਰਨ ਲਈ ਕਾਫ਼ੀ ਸਮਾਂ ਨਾ ਹੋਵੇ, ਅਤੇ ਤੁਸੀਂ ਡਿੱਗ ਕੇ ਆਪਣੇ ਆਪ ਨੂੰ ਸੱਟ ਮਾਰ ਸਕਦੇ ਹੋ। ਇਸੇ ਤਰ੍ਹਾਂ, ਤੁਹਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ ਅਤੇ ਉਨ੍ਹਾਂ ਨੂੰ ਕੁੱਤੇ-ਵਿਅਕਤੀ ਦਾ ਪੱਟਾ ਥੋੜ੍ਹੇ ਸਮੇਂ ਲਈ ਹਮੇਸ਼ਾ ਆਪਣੇ ਨਾਲ ਰੱਖਣ ਦਿਓ। ਆਪਣੇ ਬੱਚੇ ਨੂੰ ਕਦੇ ਵੀ ਕੁੱਤੇ-ਵਿਅਕਤੀ ਕੋਲ ਇਕੱਲਾ ਨਾ ਛੱਡੋ, ਭਾਵੇਂ ਉਹ ਬਹੁਤ ਹੀ ਕੋਮਲ, ਪਾਲਤੂ ਅਤੇ ਬਹੁਤ ਭਰੋਸੇਮੰਦ ਦਿਖਾਈ ਦਿੰਦਾ ਹੈ। ਪਰ ਤੁਹਾਨੂੰ ਕਦੇ ਨਹੀਂ ਪਤਾ ਕਿ ਕੁੱਤੇ-ਵਿਅਕਤੀ ਨੂੰ ਕੀ ਕਰਨਾ ਪੈਂਦਾ ਹੈ। ਤੁਹਾਨੂੰ ਕਦੇ ਨਹੀਂ ਪਤਾ ਕਿ ਤੁਹਾਡੇ ਵਲ ਕੀ ਆ ਰਿਹਾ ਹੈ। ਕੁੱਤਾ-ਵਿਅਕਤੀ ਇਸਨੂੰ ਦੇਖਦਾ ਹੈ, ਇਸਨੂੰ ਜਾਣਦਾ ਹੈ, ਇਸਨੂੰ ਸੁਣਦਾ ਹੈ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸਦਾ ਅਹਿਸਾਸ ਵੀ ਹੋਵੇ। ਅਤੇ ਉਹ ਤੁਹਾਡੀ ਰੱਖਿਆ ਲਈ ਬਹੁਤ ਤੇਜ਼ ਛਾਲ ਮਾਰ ਸਕਦਾ ਹੈ। ਕੁਝ ਤਾਂ ਅਦਿੱਖ ਜੀਵ ਜਿਵੇਂ ਕਿ ਭੂਤ ਅਤੇ ਉਹ ਸਭ ਕੁਝ, ਕੁੱਤੇ-ਲੋਕ ਦੇਖ ਸਕਦੇ ਹਨ, ਤੁਸੀਂ ਨਹੀਂ ਦੇਖ ਸਕਦੇ। ਅਤੇ ਜੇਕਰ ਇਹ ਭੂਤ ਤੁਹਾਡੇ ਨੇੜੇ ਜਾਣਾ ਚਾਹੁੰਦੇ ਹਨ ਅਤੇ ਤੁਹਾਨੂੰ ਕਿਸੇ ਤਰੀਕੇ ਨਾਲ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਤਾਂ ਕੁੱਤਾ-ਵਿਅਕਤੀ ਬਹੁਤ ਭੌਂਕੇਗਾ ਅਤੇ ਆਪਣੇ ਆਪ ਨੂੰ ਲੈ ਜਾਵੇਗਾ, ਤੁਹਾਡੇ ਪੱਟੇ ਤੋਂ, ਤੁਹਾਡੇ ਹੱਥ ਤੋਂ ਭੱਜ ਜਾਵੇਗਾ। ਤੁਸੀਂ ਸ਼ਾਇਦ ਕੁਝ ਨਾ ਦੇਖੋ, ਪਰ ਉਹ ਸਭ ਕੁਝ ਦੇਖਦਾ ਹੈ। ਕੁੱਤਾ-ਵਿਅਕਤੀ ਸਭ ਕੁਝ ਦੇਖਦਾ ਹੈ, ਇਸ ਲਈ ਕਿਰਪਾ ਕਰਕੇ ਉਸਨੂੰ ਸਜ਼ਾ ਨਾ ਦਿਓ, ਉਸਨੂੰ ਝਿੜਕੋ ਨਾ। ਉਹ ਤੁਹਾਡੇ ਤੋਂ ਦੂਰ ਕਿਉਂ ਭੱਜਦਾ ਹੈ ਅਤੇ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਤੇ ਇੰਨੀ ਉੱਚੀ-ਉੱਚੀ ਭੌਂਕਦਾ ਹੈ? ਜੇਕਰ ਤੁਹਾਡੇ ਕੋਲ ਸਮਾਂ ਹੈ ਅਤੇ ਤੁਸੀਂ ਕੁੱਤੇ-ਲੋਕਾਂ ਨੂੰ ਪਿਆਰ ਕਰਦੇ ਹੋ, ਤਾਂ ਤੁਹਾਨੂੰ ਕੁੱਤੇ-ਵਿਅਕਤੀ ਨੂੰ ਕਿਵੇਂ ਸਿਖਲਾਈ ਦੇਣੀ ਹੈ, ਕੁੱਤੇ-ਵਿਅਕਤੀ ਨੂੰ ਕਿਵੇਂ ਖੁਆਉਣਾ ਹੈ, ਇਸ ਬਾਰੇ ਥੋੜ੍ਹਾ ਹੋਰ ਅਧਿਐਨ ਕਰਨਾ ਚਾਹੀਦਾ ਹੈ। ਉਦਾਹਰਣ ਵਜੋਂ, ਬਹੁਤ ਸਾਰੇ ਭੋਜਨ ਹਨ ਜੋ ਉਨ੍ਹਾਂ ਲਈ ਜ਼ਹਿਰ ਹਨ। ਆਪਣੇ ਬੱਚਿਆਂ ਨੂੰ ਦੱਸੋ। ਆਪਣੇ ਬੱਚਿਆਂ ਨੂੰ ਦੱਸੋ ਤਾਂ ਜੋ ਉਹ ਅਚਾਨਕ ਉਨ੍ਹਾਂ ਨੂੰ ਜ਼ਹਿਰ ਨਾ ਦੇ ਦੇਣ। ਰਾਜਾ ਸਾਈ ਵੱਲ ਵਾਪਸ ਜਾ ਰਹੀ ਹਾਂ... ਰਾਜੇ ਨੇ ਟਿੱਪਣੀ ਕੀਤੀ ਕਿ ਲੋਕਾਂ, ਮਨੁੱਖਾਂ ਨੂੰ, ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਕੁਆਨ ਯਿਨ ਮੈਡੀਟੇਸ਼ਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼ 'ਤੇ) ਅਭਿਆਸ ਕਰਨਾ ਚਾਹੀਦਾ ਹੈ। ਉਸਦਾ ਮਤਲਬ ਹੈ, ਬੇਸ਼ੱਕ, ਘੱਟੋ ਘੱਟ ਇੱਥੋਂ ਪਰੇ। ਪਰ, ਜਦੋਂ ਮੈਂ ਇਹ ਸੁਣਿਆ, ਉਸਦੀ ਦੂਜੀ ਵਿਆਖਿਆ ਸੁਣਨ ਤੋਂ ਬਾਅਦ, ਮੈਨੂੰ ਖੁਸ਼ੀ ਨਹੀਂ ਹੋਈ। ਪਹਿਲਾਂ, ਮੈਂ ਸੋਚਿਆ ਕਿ ਅਸੀਂ ਕੁਆਨ ਯਿਨ ਮੈਡੀਟੇਸ਼ਨ ਕਰ ਸਕਦੇ ਹਾਂ ਅਤੇ ਕੁਝ ਘੰਟੇ ਦੁਨੀਆ ਲਈ ਸਮਰਪਿਤ ਕਰ ਸਕਦੇ ਹਾਂ, ਪਰ ਰਾਜਾ ਸਾਈ ਨੇ ਕਿਹਾ ਕਿ ਇਹ ਹਰ ਕਿਸੇ ਲਈ ਕਾਫ਼ੀ ਨਹੀਂ ਹੈ। ਇਹ ਕਿਸੇ ਤਰ੍ਹਾਂ ਦੁਨੀਆਂ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦਾ ਹੈ, ਪਰ ਇਹ ਹਰ ਉਸ ਵਿਅਕਤੀ ਲਈ ਨਹੀਂ ਹੈ ਜੋ ਅਜਿਹਾ ਨਹੀਂ ਕਰਦਾ। ਇਹ ਉਨ੍ਹਾਂ ਦੇ ਰਿਸ਼ਤੇਦਾਰਾਂ, ਉਨ੍ਹਾਂ ਦੇ ਦੋਸਤਾਂ, ਕੁਆਨ ਯਿਨ ਅਭਿਆਸੀ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਲਈ ਮਦਦਗਾਰ ਹੋ ਸਕਦਾ ਹੈ, ਪਰ ਪੂਰੀ ਦੁਨੀਆ ਲਈ ਨਹੀਂ, ਕਿਉਂਕਿ ਕਿੰਨੇ ਲੋਕ ਕੁਆਨ ਯਿਨ ਮੈਡੀਟੇਸ਼ਨ (ਅੰਦਰੂਨੀ ਸਵਰਗੀ ਪ੍ਰਕਾਸ਼ ਅਤੇ ਆਵਾਜ਼ 'ਤੇ) ਅਭਿਆਸ ਕਰਦੇ ਹਨ? ਇਸੇ ਕਰਕੇ ਮੈਨੂੰ ਦੁੱਖ ਹੋਇਆ। ਮੈਂ ਬਸ ਇਹੀ ਸੋਚਿਆ, ਅਤੇ ਫਿਰ ਮੈਂ ਉਸਨੂੰ ਦੱਸਿਆ ਕਿ ਮੈਂ ਤਾਂ ਉਹਨਾਂ ਨੂੰ ਵੀਗਨ ਖੁਰਾਕ ਖਾਣ ਦੀ ਸਲਾਹ ਦਿੱਤੀ ਹੈ ਤਾਂ ਜੋ ਉਹਨਾਂ ਨੂੰ ਮਾਰਨ ਦਾ ਕੋਈ ਕਰਮ ਨਾ ਹੋਵੇ, ਇਸ ਲਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਇੰਨੇ ਦਰਦਨਾਕ ਢੰਗ ਨਾਲ ਨਹੀਂ ਮਾਰਿਆ ਜਾਵੇਗਾ। ਬਸ ਇਹੀ, ਅਤੇ ਉਹ ਇਹ ਨਹੀਂ ਕਰ ਸਕੇ। ਜੇਕਰ ਸਾਰਾ ਸੰਸਾਰ ਵੀਗਨ ਬਣ ਜਾਵੇ, ਤਾਂ ਸਾਡੇ ਕੋਲ ਪਹਿਲਾਂ ਹੀ ਸ਼ਾਂਤੀ ਹੈ, ਘੱਟੋ ਘੱਟ ਇਸ ਸੰਸਾਰ ਵਿੱਚ ਇਸ ਜੀਵਨ ਕਾਲ ਵਿੱਚ। ਅਤੇ ਜੇ ਉਹ ਸਾਰੇ ਕੁਆਨ ਯਿਨ ਵਿਧੀ ਦੀ ਪਾਲਣਾ ਕਰਦੇ ਹਨ ਅਤੇ ਕਰਦੇ ਹਨ, ਹੇ ਮੇਰੇ ਰੱਬਾ, ਤਾਂ ਸਾਨੂੰ ਤੁਰੰਤ ਸਵਰਗ ਮਿਲੇਗਾ। ਕਿਉਂਕਿ ਮੇਰੇ ਸਾਰੇ ਅਖੌਤੀ ਪੈਰੋਕਾਰ, ਪ੍ਰਮਾਤਮਾ ਦੇ ਪੈਰੋਕਾਰ ਇਹ ਜਾਣਦੇ ਹਨ, ਅਤੇ ਉਹ ਆਪਣਾ ਜੀਵਨ ਇਕ ਸਵਰਗੀ ਜੀਵਨ ਵਿੱਚ ਬਦਲਣ ਲਈ ਮੇਰਾ ਧੰਨਵਾਦ ਕਰਦੇ ਹਨ। ਪਰ ਮੈਂ ਸਾਰੀ ਦੁਨੀਆਂ ਨੂੰ ਕਿਵੇਂ ਯਕੀਨ ਦਿਵਾਵਾਂਗੀ ਜੋ ਪਹਿਲਾਂ ਹੀ ਮਾਨਸਿਕ, ਸਰੀਰਕ, ਭਾਵਨਾਤਮਕ, ਮਨੋਵਿਗਿਆਨਕ, ਅਧਿਆਤਮਿਕ ਤੌਰ 'ਤੇ ਇੰਨੀ ਬਿਮਾਰ ਹੈ, ਇੰਨੀ ਡੂੰਘਾਈ ਨਾਲ, ਬਹੁਤ ਸਮੇਂ ਤੋਂ, ਬਹੁਤ ਪੁਰਾਣੇ ਸਮੇਂ ਤੋਂ ਜ਼ਹਿਰੀਲੀ ਹੋ ਚੁੱਕੀ ਹੈ? ਇਸ ਲਈ ਮੈਂ ਬਹੁਤ ਉਦਾਸ ਸੀ, ਮੈਂ ਸੋਚ ਰਹੀ ਸੀ, "ਓਹ, ਠੀਕ ਹੈ, ਅਸੀਂ ਸ਼ਾਇਦ ਕਦੇ ਵੀ ਲੰਬੇ ਸਮੇਂ ਤੱਕ ਚੱਲਣ ਵਾਲੀ ਸ਼ਾਂਤੀ ਨਹੀਂ ਪਾ ਸਕਦੇ। ਸ਼ਾਇਦ ਕਿਸੇ ਦਿਨ ਇੱਥੇ ਸ਼ਾਂਤੀ ਆਵੇ, ਅਤੇ ਫਿਰ ਦੂਜੇ ਦਿਨ ਉੱਥੇ ਸ਼ਾਂਤੀ ਨਾ ਰਹੇ।" ਅਸੀਂ ਉਦੋਂ ਤੋਂ ਹੀ ਇਸਦੇ ਗਵਾਹ ਹਾਂ। ਘੱਟੋ ਘੱਟ ਇਸ ਜੀਵਨ ਕਾਲ ਵਿੱਚ, ਜਾਂ ਅਸੀਂ ਇਤਿਹਾਸ ਪੜ੍ਹ ਸਕਦੇ ਹਾਂ ਜਾਂ ਅਸੀਂ ਇਹ ਦਸਤਾਵੇਜ਼ੀ ਫਿਲਮਾਂ ਵਿੱਚ ਦੇਖ ਸਕਦੇ ਹਾਂ ਕਿ ਮਨੁੱਖਾਂ ਨੇ ਕਦੇ ਵੀ ਇੱਕ ਦੂਜੇ ਨਾਲ ਸ਼ਾਂਤੀ ਰੱਖਣਾ ਨਹੀਂ ਸਿੱਖਿਆ। ਜੰਗ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਹੈ ਜਾਂ ਬਿਨਾਂ ਕਿਸੇ ਕਾਰਨ ਦੇ। ਤਾਂ ਮੈਂ ਸੋਚ ਰਹੀ ਸੀ ਕਿ ਮੇਰੇ ਵਿਚਾਰੇ ਪੈਰੋਕਾਰ ਇੰਨਾ ਮੈਡੀਟੇਸ਼ਨ ਕਰਦੇ ਹਨ, ਆਪਣਾ ਸਾਰਾ ਸਮਾਂ ਇਸ 'ਤੇ ਬਿਤਾਉਂਦੇ ਹਨ। ਭਾਵੇਂ ਬਹੁਤ ਸਾਰੇ ਜਾਨਵਰ-ਲੋਕ ਮੇਰੇ ਕੋਲ ਵਾਰ-ਵਾਰ ਆਉਂਦੇ ਹਨ, ਹਾਲ ਹੀ ਦੇ ਦਿਨਾਂ ਵਿੱਚ ਆਮ ਨਾਲੋਂ ਕਿਤੇ ਜ਼ਿਆਦਾ, ਮੈਂ ਉਨ੍ਹਾਂ ਨੂੰ ਨਹੀਂ ਪੁੱਛਦੀ। ਪਰ ਅੱਜ ਮੈਂ ਪੁੱਛਿਆ, ਮੈਂ ਕਿਹਾ, "ਤੁਹਾਨੂੰ ਇਹ ਕਿਸਨੇ ਦੱਸਿਆ?" ਤੁਹਾਨੂੰ ਸ਼ਾਂਤੀ ਬਾਰੇ ਕਿਸਨੇ ਦੱਸਿਆ ਅਤੇ ਮੈਨੂੰ ਚਿੰਤਾ ਨਾ ਕਰਨ ਲਈ ਕਿਹਾ?" ਉਸਨੇ ਕਿਹਾ ਕਿ ਇੱਕ ਭਰਾ ਨੇ ਉਸਨੂੰ ਦੱਸਿਆ, ਮੈਂ ਕਿਹਾ, "ਕਿਹੜਾ ਭਰਾ? ਮੇਰੇ ਗਰੁੱਪ ਵਿੱਚ ਬਹੁਤ ਸਾਰੇ ਹਨ, ਬਹੁਤ ਸਾਰੇ ਭਰਾ, ਬਹੁਤ ਸਾਰੀਆਂ ਭੈਣਾਂ। ਕਿਹੜਾ?" ਉਸਨੇ ਕਿਹਾ, "ਨਹੀਂ, ਸਵਰਗ ਤੋਂ ਇੱਕ ਭਰਾ।" ਇਹ ਸ਼ਾਇਦ ਇੱਕ ਭਰਾ ਪੰਛੀ ਹੈ ਜੋ ਇਸ ਦੁਨੀਆਂ ਤੋਂ ਚਲਾ ਗਿਆ ਹੈ, ਪਰ ਹੁਣ ਸਵਰਗ ਵਿੱਚ ਹੈ ਅਤੇ ਉਹ ਅਜੇ ਵੀ ਇੱਕ ਦੂਜੇ ਨਾਲ ਜੁੜ ਰਹੇ ਹਨ। Photo Caption: "ਜ਼ਿੰਦਗੀ ਜੋ ਬਖਸ਼ਦੀ ਹੈ ਉਸ ਨਾਲ ਸੰਤੁਸ਼ਟ ਰਹੋ"











