ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਤਿਗੁਰੂ ਜੀ ਦੀਆਂ ਇੱਕ ਲੂੰਬੜੀ-ਵਿਅਕਤੀ ਨਾਲ ਨਿੱਘੀਆਂ ਦਿਲ-ਵਾਲੀਆਂ ਮੁਲਾਕਾਤਾਂ ਅਤੇ MAPA ਅਤੇ ਬੁੱਧ ਰਾਜਿਆਂ ਨਾਲ ਉਨਾਂ ਦੀ ਕਾਨਫਰੰਸ, ਗਿਆਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ ਵੀ, ਪ੍ਰਮਾਤਮਾ ਨੇ ਮੈਨੂੰ ਕਿਹਾ... ਕਿਉਂਕਿ ਮੈਂ ਬਹੁਤ ਦੁਖੀ ਸੀ ਕਿ ਸ਼ਾਂਤੀ ਪੂਰੀ ਤਰ੍ਹਾਂ ਨਹੀਂ ਆਈ ਸੀ। ਸਿਰਫ਼ ਯੋਗ ਲੋਕ - ਮਨੁੱਖ ਅਤੇ ਜਾਨਵਰ-ਲੋਕ ਅਤੇ ਜੰਗਲ, ਰੁੱਖ ਅਤੇ ਪਹਾੜ -ਇਸਦਾ ਆਨੰਦ ਮਾਣਦੇ ਹਨ। ਮੈਂ ਹੁਣ ਤੱਕ, ਅਕਸਰ, ਬਹੁਤ ਉਦਾਸ ਰਹੀ ਹਾਂ। ਇਸ ਲਈ ਅੱਜ, ਪ੍ਰਮਾਤਮਾ ਨੇ ਮੇਰੇ ਨਾਲ ਇੱਕ ਮੁਲਾਕਾਤ ਤੈਅ ਕੀਤੀ। ਉਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹ ਕਿਹਾ, "ਵਿਸ਼ਵ ਸ਼ਾਂਤੀ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ।" ਉਹ ਮੈਨੂੰ ਦਿਲਾਸਾ ਦੇਣਾ ਚਾਹੁੰਦੇ ਸਨ, ਇਹ ਕਹਿ ਕੇ ਕਿ ਜੇ ਸਾਰੀ ਦੁਨੀਆਂ ਸ਼ਾਂਤੀ ਮਹਿਸੂਸ ਨਹੀਂ ਕਰਦੀ ਤਾਂ ਮੈਨੂੰ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਇਹ ਉਨ੍ਹਾਂ ਦੀ ਮਰਜ਼ੀ ਹੈ। ਜਾਂ ਤਾਂ ਉਹ ਨਕਾਰਾਤਮਕ ਟੀਮ ਤੋਂ ਹਨ, ਨਕਾਰਾਤਮਕ ਸ਼ਕਤੀ ਜੋ ਦੁਨੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਹੀ ਹੈ, ਜਾਂ ਉਹ ਖੁਦ ਵੀ ਨਕਾਰਾਤਮਕ ਸ਼ਕਤੀ ਦਾ ਇੱਕ ਹਿੱਸਾ ਹਨ, ਜਾਂ ਉਹ ਉਹ ਹਨ ਜੋ ਕਿਸੇ ਵੀ ਨਕਾਰਾਤਮਕ ਚੀਜ਼ 'ਤੇ ਵਿਸ਼ਵਾਸ ਕਰਦੇ ਹਨ ਅਤੇ ਪ੍ਰਮਾਤਮਾ ਨੂੰ ਉਨ੍ਹਾਂ ਨੂੰ ਅਸੀਸ ਦੇਣ, ਉਨ੍ਹਾਂ ਦੀ ਮਦਦ ਕਰਨ, ਉਨ੍ਹਾਂ ਨੂੰ ਆਪਣਾ ਪਿਆਰ ਦਿਖਾਉਣ ਦਾ ਇਕ ਮੌਕਾ ਨਹੀਂ ਦਿੰਦੇ, ਜਾਂ ਉਹ ਸਿਰਫ਼ ਨਰਕ ਤੋਂ ਹਨ।

ਉਹ ਖੁਦ ਸ਼ੈਤਾਨ ਹਨ। ਸ਼ੈਤਾਨ ਅਤੇ ਨਕਾਰਾਤਮਕ ਸ਼ਕਤੀ, ਉਹ ਇਕੱਠੇ ਕੰਮ ਕਰਦੇ ਹਨ। ਉਹ ਵੱਖ-ਵੱਖ ਹਸਤੀਆਂ ਹਨ, ਪਰ ਉਹ ਇਕੱਠੇ ਕੰਮ ਕਰ ਰਹੀਆਂ ਹਨ। ਦੋਵੇਂ ਹੀ ਜ਼ਾਲਮ, ਦੁਸ਼ਟ ਹਨ, ਨਾ ਦਿਲ ਹੈ, ਨਾ ਪਿਆਰ ਹੈ, ਨਾ ਕਿਸੇ ਦੀ ਪਰਵਾਹ ਹੈ, ਇਥੋਂ ਤਕ ਇਸ ਧਰਤੀ ਤੇ ਘਾਹ ਦਾ ਇੱਕ ਪੱਤੇ ਲਈ ਵੀ ਨਹੀਂ। ਜੇ ਉਹ ਆਪਣੀ ਸ਼ਕਤੀ ਬਣਾਈ ਰੱਖਣ ਲਈ, ਜਾਂ ਆਪਣੀ ਸ਼ਕਤੀ ਵਧਾਉਣ ਲਈ ਤਬਾਹੀ ਮਚਾ ਸਕਦੇ ਹਨ, ਤਾਂ ਉਹ ਇਹ ਜ਼ਰੂਰ ਕਰਨਗੇ। ਉਹ ਮਨੁੱਖੀ ਊਰਜਾ, ਉਨ੍ਹਾਂ ਦਾ ਖੂਨ, ਉਨ੍ਹਾਂ ਦਾ ਅਧਿਆਤਮਿਕ ਸਾਰ ਉਨਾਂ ਤੋਂ ਖੋਹ ਲੈਂਦੇ ਹਨ, ਜਿਸ ਨਾਲ ਮਨੁੱਖ ਹੋਰ ਵੀ ਕਮਜ਼ੋਰ ਹੋ ਜਾਂਦੇ ਹਨ। ਅਤੇ ਨਕਾਰਾਤਮਕ ਸ਼ਕਤੀ ਉਸ ਸਭ ਨੂੰ ਭੋਜਨ ਵਜੋਂ ਲੈਂਦੀ ਹੈ ਅਤੇ ਹੋਰ ਅਤੇ ਹੋਰ ਮਜ਼ਬੂਤ ਹੁੰਦੀ ਜਾਂਦੀ ਹੈ। ਇਸੇ ਲਈ ਸਵਰਗੀ ਜੀਵਾਂ ਲਈ, ਉਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਉਹ ਇਹ ਕਰ ਰਹੇ ਹਨ, ਕਈਆਂ ਨੂੰ ਕੁਝ ਤਰੀਕਿਆਂ ਨਾਲ, ਕੁਝ ਖੇਤਰਾਂ ਵਿੱਚ, ਕੁਝ ਦੇਸ਼ਾਂ ਨੂੰ, ਪਰ ਸਾਰੇ ਨਹੀਂ, ਪੂਰੀ ਤਰ੍ਹਾਂ ਨਹੀਂ, ਹਰਾ ਰਹੇ ਹਨ।

ਇਸ ਦੁਨੀਆਂ ਵਿੱਚ ਵਾਪਰਨ ਵਾਲੀਆਂ ਸਾਰੀਆਂ ਮੁਸੀਬਤਾਂ, ਸਾਰੀਆਂ ਜੰਗਾਂ, ਸਾਰੀਆਂ ਆਫ਼ਤਾਂ, ਸਾਰੀਆਂ ਦੁਰਘਟਨਾਵਾਂ, ਮੈਨੂੰ ਸਿੱਧੇ ਤੌਰ 'ਤੇ ਇਨ੍ਹਾਂ ਸਭ ਦੇ ਪਿੱਛੇ ਕੰਮ ਕਰਨ ਵਾਲੀ ਨਕਾਰਾਤਮਕ ਸ਼ਕਤੀ ਵੱਲ ਇਸ਼ਾਰਾ ਕਰਨਾ ਪਵੇਗਾ। ਇਸੇ ਲਈ ਮੈਂ ਅਜੇ ਵੀ ਅਖੌਤੀ ਜੰਗੀ ਲੋਕਾਂ ਨੂੰ ਬਚਾਉਂਦੀ ਹਾਂ, ਜੰਗੀ ਅਪਰਾਧੀਆਂ ਨੂੰ ਵੀ, ਕਿਉਂਕਿ ਭਾਵੇਂ ਉਹ ਬੁਰਾਈ ਨਾਲ ਦੂਸ਼ਿਤ ਹਨ, ਇਹ ਇਸ ਲਈ ਵੀ ਹੈ ਕਿਉਂਕਿ ਨਕਾਰਾਤਮਕ ਸ਼ਕਤੀ ਚਾਹੁੰਦੀ ਸੀ ਕਿ ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਬਣ ਜਾਣ। ਮੈਨੂੰ ਉਨ੍ਹਾਂ ਅਸਲੀ ਇਨਸਾਨਾਂ 'ਤੇ ਬਹੁਤ ਤਰਸ ਆਉਂਦਾ ਹੈ ਜਿਨ੍ਹਾਂ ਨੇ ਆਪਣੀਆਂ ਆਤਮਾਵਾਂ ਵੇਚ ਦਿੱਤੀਆਂ ਹਨ ਤਾਂ ਜੋ ਉਹ ਜੋ ਚਾਹੁੰਦੇ ਹਨ - ਹੋਰ ਦੌਲਤ, ਹੋਰ ਪ੍ਰਸਿੱਧੀ, ਹੋਰ ਜੋ ਵੀ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ। ਮੈਨੂੰ ਉਨ੍ਹਾਂ ਲਈ ਵੀ ਬਹੁਤ ਤਰਸ ਆਉਂਦਾ ਹੈ, ਕਿਉਂਕਿ ਉਹ ਇੰਨੇ ਕਮਜ਼ੋਰ, ਇੰਨੇ ਭਰੋਸੇਮੰਦ, ਅਤੇ ਇੰਨੇ ਅਣਜਾਣ ਵੀ ਹਨ। ਇਸੇ ਲਈ ਉਹ ਨਕਾਰਾਤਮਕ ਜਾਲ ਵਿੱਚ ਫਸ ਜਾਂਦੇ ਹਨ, ਅਤੇ ਫਿਰ ਉਹ (ਨਕਾਰਾਤਮਕ) ਉਹਨਾਂ ਨੂੰ ਗੁਲਾਮ ਬਣਾਉਂਦੇ ਹਨ ਅਤੇ ਉਹਨਾਂ ਨੂੰ ਹਰ ਰੋਜ਼ ਬਦਤਰ ਅਤੇ ਬਦਤਰ ਬਣਾਉਂਦੇ ਹਨ, ਜਦੋਂ ਤੱਕ ਇੱਕ ਦਿਨ ਅੰਤ ਵਿੱਚ ਉਹ ਉਹਨਾਂ ਵਰਗੇ ਨਹੀਂ ਬਣ ਜਾਂਦੇ, ਨਕਾਰਾਤਮਕ ਵਾਂਗ। ਮੈਂ ਹਮੇਸ਼ਾ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹਾਂ ਇਸ ਤੋਂ ਪਹਿਲਾਂ ਕਿ ਉਨ੍ਹਾਂ ਨਾਲ ਉਹ ਆਖਰੀ ਦਿਨ ਆਵੇ। ਪਰ ਨਕਾਰਾਤਮਕ ਗੱਲ ਇਹ ਹੈ ਕਿ ਉਹਨਾਂ ਨੂੰ ਸੱਚਮੁੱਚ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈ। ਉਹ ਬਹੁਤ ਜ਼ਿਆਦਾ ਦੁਸ਼ਟ ਹਨ, ਬਹੁਤ ਜ਼ਿਆਦਾ ਜ਼ਾਲਮ ਹਨ। ਕੁਝ ਵੀ ਉਨ੍ਹਾਂ ਦੇ ਨਿਰਮੋਹ, ਨਿਰਦਈ ਗੁਣ ਦਾ ਵਰਣਨ ਨਹੀਂ ਕਰ ਸਕਦਾ।

ਮੈਂ ਕਿਸੇ ਨੂੰ ਵੀ ਬਚਾ ਸਕਦੀ ਹਾਂ, ਇਸ ਦੁਨੀਆਂ ਦੇ ਸਭ ਤੋਂ ਭੈੜੇ ਪਾਪੀਆਂ ਨੂੰ ਵੀ, ਪਰ ਉਨ੍ਹਾਂ ਨੂੰ ਮੈਨੂੰ ਇਹ ਕਰਨ ਦੇਣਾ ਚਾਹੀਦਾ ਹੈ। ਉਹਨਾਂ ਨੂੰ ਬਾਅਦ ਵਿੱਚ ਵੀ ਬਦਲਣਾ ਪਵੇਗਾ, ਨਹੀਂ ਤਾਂ ਉਹ ਪਲਕ ਝਪਕਦੇ ਹੀ ਨਰਕ ਵਿੱਚ ਵਾਪਸ ਚਲੇ ਜਾਣਗੇ। ਇਸ ਲਈ ਮੈਂ ਅਜੇ ਵੀ ਟ੍ਰਾਨ ਤਾਮ ਨੂੰ ਬਚਾ ਰਹੀ ਹਾਂ। ਪਰ ਉਹ ਤੋਬਾ ਨਹੀਂ ਕਰਦਾ। ਉਹ ਜੇਲ੍ਹ ਜਾ ਰਿਹਾ ਹੈ ਅਤੇ ਨਰਕ ਵਿੱਚ ਜਾ ਰਿਹਾ ਹੈ, ਪਰ ਉਹ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ। ਉਸਨੂੰ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਨਹੀਂ ਹੈ। ਉਹ ਸਿਰਫ਼ ਦੂਜੇ ਲੋਕਾਂ ਦੀਆਂ ਗੱਲਾਂ ਦੀ ਨਕਲ ਕਰਦਾ ਹੈ, ਜਿਵੇਂ ਕਿ ਮੇਰੀਆਂ ਗੱਲਾਂ ਦੀ ਨਕਲ ਕਰਦਾ ਹੈ, ਇਥੋਂ ਤਕ ਮੇਰੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਕਾਰਵਾਈਆਂ ਦੀ ਵੀ ਨਕਲ ਕਰਦਾ ਹੈ, ਕੁਝ ਵੀ, ਬਸ ਬਾਹਰਲੀਆਂ ਚੀਜ਼ਾਂ ਦੀ। ਅਤੇ ਅੰਦਰੋਂ, ਇਹ ਇੰਨਾ ਸੜਿਆ ਹੋਇਆ ਹੈ, ਸਭ ਕੁਝ ਭੂਤਾਂ ਨੇ ਪਹਿਲਾਂ ਹੀ ਖਾ ਲਿਆ ਹੈ। ਉਸ ਕੋਲ ਕੁਝ ਵੀ ਨਹੀਂ ਬਚਿਆ। ਜੇਕਰ ਉਹ ਤੋਬਾ ਕਰਦਾ ਹੈ, ਤਾਂ ਉਸਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਹੌਲੀ-ਹੌਲੀ ਇੱਕ ਆਮ ਸਥਿਤੀ ਵਿੱਚ ਵਾਪਸ ਆ ਸਕਦਾ ਹੈ, ਇੱਕ ਆਮ ਮਨੁੱਖੀ ਜੀਵਨ ਵਿੱਚ ਦੁਬਾਰਾ। ਅਤੇ ਫਿਰ ਕਈ ਜਨਮਾਂ ਤੋਂ ਬਾਅਦ, ਉਹ ਇੱਕ ਚੰਗੇ ਗੁਰੂ ਨੂੰ ਮਿਲ ਸਕਦਾ ਹੈ, ਕੁਆਨ ਯਿਨ ਵਿਧੀ ਦਾ ਅਭਿਆਸ ਕਰ ਸਕਦਾ ਹੈ ਅਤੇ ਹਮੇਸ਼ਾ ਲਈ ਮੁਕਤ ਹੋ ਸਕਦਾ ਹੈ।

ਮੈਨੂੰ ਵੀ ਇਹ ਕਰਨ ਦੀ ਇਜਾਜ਼ਤ ਨਹੀਂ ਹੈ। ਮੈਂ ਉਸਨੂੰ ਨਰਕ ਤੋਂ ਬਚਾ ਸਕਦੀ ਹਾਂ, ਇਹ ਸਭ ਕੁਝ ਮੇਰੇ ਆਪਣੇ ਕਰਮਾਂ ਦੇ ਬੋਝ ਨਾਲ, ਪਰ ਹਮੇਸ਼ਾ ਲਈ ਨਹੀਂ ਕਰ ਸਕਦੀ। ਆਖਰੀ ਵਾਰ ਆਖਰੀ ਵਾਰ ਸੀ। ਹੋਰ ਨਹੀਂ। ਉਸ ਲਈ ਮੁਕਤੀ ਪ੍ਰਾਪਤ ਕਰਨ ਦਾ, ਆਪਣੇ ਆਪ ਨੂੰ ਬਚਾਉਣ ਦਾ ਕੋਈ ਹੋਰ ਮੌਕਾ ਨਹੀਂ, ਸਦਾ ਲਈ ਨਰਕ ਦੇ ਸਿਵਾਏ। ਮੈਨੂੰ ਉਮੀਦ ਹੈ ਕਿ ਉਹ ਮੇਰੀ ਗੱਲ ਸੁਣੇਗਾ ਅਤੇ ਹੁਣ ਬਦਲ ਜਾਵੇਗਾ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਤੇ ਹੋਰ ਕੋਈ ਵੀ ਉਸਨੂੰ ਬਚਾ ਨਹੀਂ ਸਕਦਾ। ਇਹ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਭੂਤ ਲਈ ਕੰਮ ਕਰਦੇ ਹੋ ਅਤੇ ਫਿਰ ਉਹ ਤੁਹਾਨੂੰ ਜਾਂ ਕੁਝ ਵੀ ਪ੍ਰਮੋਟ ਕਰਨਗੇ। ਓਹ, ਇਹ ਇਸ ਤਰ੍ਹਾਂ ਨਹੀਂ ਹੈ। ਨਹੀਂ। ਉਹ ਤਰੱਕੀ ਬਾਰੇ, ਦਿਆਲੂ ਹੋਣ ਬਾਰੇ, ਚੰਗੇ ਹੋਣ ਬਾਰੇ ਕੁਝ ਨਹੀਂ ਜਾਣਦੇ, ਇੱਥੋਂ ਤੱਕ ਕਿ ਉਨ੍ਹਾਂ ਲਈ ਵੀ ਜੋ ਉਨ੍ਹਾਂ ਲਈ ਕੰਮ ਕਰਦੇ ਹਨ, ਜੋ ਨਕਾਰਾਤਮਕ ਸ਼ਕਤੀ ਲਈ ਕੰਮ ਕਰਦੇ ਹਨ। ਉਨ੍ਹਾਂ ਕੋਲ ਆਤਮਾਵਾਂ ਨਹੀਂ ਹਨ; ਉਹਨਾਂ ਕੋਲ ਪਿਆਰ ਨਹੀਂ ਹੈ। ਉਹ ਦਿਲਹੀਣ, ਆਤਮਾਹੀਣ, ਅਧਿਆਤਮਿਕ-ਹੀਣ ਹਨ। ਹਾਏ, ਮੇਰੇ ਰੱਬਾ।

ਟ੍ਰਾਨ ਟਾਮ (ਰੂਮਾ) ਦੇ ਅਸਲੀ ਅਤੇ ਨਕਲੀ ਨਾਵਾਂ ਦੀ ਸੂਚੀ:

ਟੌਮ ਵਾਨ ਟ੍ਰਾਨ (ਜਨਮ ਨਾਮ)

ਜੌਨ ਸੇਂਟ (ਮੌਜੂਦਾ ਕਾਨੂੰਨੀ ਨਾਮ ਅਤੇ ਉਸਦੇ ਅਮਰੀਕਨ ਪਾਸਪੋਰਟ 'ਤੇ ਵਰਤਿਆ ਗਿਆ)

ਗੁਰੂਜੀ ਸਾਗਰਰੁਮਾਗਰਮਾਥਾ (ਉਹ ਨਾਮ ਜੋ ਉਹ ਇਸ ਸਮੇਂ ਪਸੰਦ ਕਰਦਾ ਹੈ)

ਤ੍ਰਾਨ ਤਾਮ

ਤ੍ਰਾਨ ਵਾਨ ਤਾਮ

ਤ੍ਰਾਨ ਵਾਨ ਊਟ

ਹਵਿਨ ਲੋਂਗ

ਤ੍ਰਾਨ ਊਟ ਹਵਿਨ ਲੋਂਗ

ਤਾਮ ਤ੍ਰਾਨ

ਟੌਮ ਤ੍ਰਾਨ/ਟੌਮ ਤ੍ਰਾਨ

ਮਾਸਟਰ ਤ੍ਰਾਨ ਤਾਮ

ਟ੍ਰਾਨ ਯਾਨ ਟੌਮ

ਟ੍ਰਾਨ ਯੇਨ ਟੌਮ

ਕਾਓ ਊਟ

ਰੂਮਾ

ਮਾਸਟਰ ਰੂਮਾ

ਰੂਮਾ ਜੌਨ ਸੇਂਟ

ਮਾਸਟਰ ਰੂਮਾ ਜੌਨ ਸੇਂਟ

ਮਿੰਨ ਸ ਰੂਮਾ

ਮਿੰਨ ਸ ਤ੍ਰਾਨ ਤਾਮ

ਗੁਰੂਜੀ ਰੂਮਾ

ਓਮ ਰੂਮਾ

ਸਾਗਰਰੁਮਾਗਰਮਾਥਾ

ਆਦਿ...

ਵਧੀਕ ਚੇਤਾਵਨੀ: ਬੂਈ ਤਾਨ ਕੀਟ ਇੱਕ ਹੋਰ ਜਾਅਲੀ ਮਾਸਟਰ ਅਤੇ ਤ੍ਰਾਨ ਤਾਮ ਫਾਲੋਅਰ ਹੈ। ਸਾਡਾ ਮੰਨਣਾ ਹੈ ਕਿ ਤ੍ਰਾਨ ਤਾਮ ਨੇ ਬੂਈ ਤਾਨ ਕੀਟ ਨੂੰ ਔਲੈਕ (ਵੀਐਤਨਾਮ) ਵਿੱਚ ਆਪਣਾ ਅਧਿਆਤਮਿਕ ਸਮੂਹ ਸਥਾਪਿਤ ਕਰਨ ਲਈ ਨਿਰਦੇਸ਼ ਦਿੱਤਾ ਹੈ ਤਾਂ ਜੋ ਉੱਥੇ ਹੋਆ ਹਾਓ ਦੇ ਅਨੁਯਾਈਆਂ ਨੂੰ ਤ੍ਰਾਨ ਤਾਮ ਦਾ ਅਨੁਸਰਣ ਕਰਨ ਲਈ ਯਕੀਨ ਦਿਵਾਇਆ ਜਾ ਸਕੇ। ਬੂਈ ਤਾਨ ਕੀਟ ਉਹਨਾਂ ਨੂੰ ਦੱਸਦਾ ਹੈ ਕਿ ਤ੍ਰਾਨ ਤਾਮ ਹੋਆ ਹਾਓ ਦੇ ਸੰਸਥਾਪਕ, ਪੂਜਨੀਕ ਗਿਆਨਵਾਨ ਮਾਸਟਰ ਹੁਈਨ ਫੂ ਸੋ (ਵੀਗਨ) ਦਾ ਇੱਕ ਪੁਨਰਜਨਮ ਹੈ, ਜੋ ਕਿ ਇੱਕ ਝੂਠ ਹੈ। ਬੂਈ ਤਾਨ ਕੀਟ ਜਨਤਾ ਨੂੰ ਇਹ ਵੀ ਦੱਸਦਾ ਹੈ ਕਿ ਤ੍ਰਾਨ ਤਾਮ 'ਜੇਡ ਸਮਰਾਟ' ਹੈ, ਇੱਕ ਹੋਰ ਝੂਠਾ ਤੱਥ, ਦੇਸ਼ ਦੇ ਅਧਿਆਤਮਿਕ ਭਾਈਚਾਰਿਆਂ ਵਿੱਚ ਤ੍ਰਾਨ ਤਾਮ ਦੀ ਅਪੀਲ ਨੂੰ ਅੱਗੇ ਵਧਾਉਣ ਲਈ। ਆਖਰ ਵਿੱਚ, ਬੂਈ ਤਾਨ ਕੀਟ ਝੂਠੇ ਤੌਰ 'ਤੇ ਆਪਣੇ ਆਪ ਨੂੰ 'ਵੀਐਤਨਾਮ ਦਾ ਮਤ੍ਰੇਆ' ਘੋਸ਼ਿਤ ਕਰਦਾ ਹੈ।

ਓਹ, ਮੈਂ ਭੁੱਲ ਗਈ, ਠੀਕ ਪਹਿਲਾਂ ਜਦੋਂ ਮੈਂ ਰਿਕਾਰਡਿੰਗ ਬੰਦ ਕਰਨਾ ਭੁੱਲ ਗਈ। ਮੈਂ ਲਗਭਗ ਸਮਾਧੀ ਵਿੱਚ ਚਲੀ ਗਈ। ਮੈਨੂੰ ਹੁਣ ਇਸਨੂੰ ਰੋਕਣਾ ਪਵੇਗਾ ਕਿਉਂਕਿ ਮੇਰੇ ਕੋਲ ਅਜੇ ਵੀ ਬਹੁਤ ਸਾਰਾ ਸੁਪਰੀਮ ਮਾਸਟਰ ਟੀਵੀ ਕੰਮ ਹੈ। ਅਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਪ੍ਰਮਾਤਮਾ ਅਤੇ ਕੁਝ ਬੁੱਧ ਰਾਜਿਆਂ ਨਾਲ ਕਾਨਫਰੰਸ ਰਿਕਾਰਡ ਕਰਨੀ ਪਵੇਗੀ ਜਿਸਦਾ ਮੈਂ ਤੁਹਾਨੂੰ ਹੁਣੇ ਜ਼ਿਕਰ ਕੀਤਾ ਹੈ। ਅਤੇ ਇਸਨੂੰ ਪ੍ਰਸਾਰਿਤ ਕਰਨਾ ਜਾਂ ਨਹੀਂ ਕਰਨਾ ਵੱਖਰੀ ਗੱਲ ਹੈ। ਪਰ ਜੇ ਮੈਂ ਇਸਨੂੰ ਤੁਹਾਨੂੰ, ਇੰਨ-ਹਾਓਸ ਮੈਂਬਰਾਂ ਨੂੰ ਭੇਜਣ ਬਾਰੇ ਵੀ ਸੋਚਦੀ ਹਾਂ, ਤਾਂ ਮੈਨੂੰ ਇਸਨੂੰ ਰਿਕਾਰਡ ਕਰਨ ਦੀ ਜ਼ਰੂਰਤ ਹੈ। ਅਸੀਂ ਵੇਖਾਂਗੇ। ਇਸ ਵੇਲੇ, ਮੈਂ ਥੋੜ੍ਹੀ ਜਿਹੀ ਥਕੀ ਹੋਈ ਮਹਿਸੂਸ ਕਰ ਰਹੀ ਹਾਂ।

ਹਾਲ ਹੀ ਵਿੱਚ ਬਹੁਤ ਜ਼ਿਆਦਾ ਕੰਮ, ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ। ਅਤੇ ਮੇਰੇ ਵਿਚਾਰੇ, ਵਿਚਾਰੇ ਮਾਸੂਮ ਕੁੱਤੇ-ਵਿਅਕਤੀ ਲਈ ਬਹੁਤ ਦਰਦ। ਅਸੀਂ ਉਸਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰ ਰਹੇ ਹਾਂ। ਇੱਥੋਂ ਤੱਕ ਕਿ ਕੁਝ ਟੀਮ ਮੈਂਬਰ ਜੋ ਇਸ ਬਾਰੇ ਜਾਣਦੇ ਹਨ, ਉਸ ਲਈ ਪ੍ਰਾਰਥਨਾ ਕਰਦੇ ਹਨ। ਅਤੇ ਵੈਸੇ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਵੈਸੇ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਟੀਮ ਦੇ ਮੈਂਬਰਾਂ ਦਾ, ਜੋ ਵੀ ਮੇਰੇ ਕੁੱਤੇ-ਵਿਅਕਤੀ ਲਈ ਇਮਾਨਦਾਰੀ, ਪਵਿੱਤਰਤਾ ਅਤੇ ਪਿਆਰ ਨਾਲ ਪ੍ਰਾਰਥਨਾ ਕਰਦੇ ਹਨ। ਪ੍ਰਮਾਤਮਾ ਤੁਹਾਨੂੰ ਦਿੱਤੇ-ਗਏ ਦਾਨ ਤੋਂ ਕਈ ਗੁਣਾ ਜ਼ਿਆਦਾ ਅਸੀਸ ਦੇਵੇ।

ਅਤੇ ਵੈਸੇ, ਮੇਰਾ ਕੁੱਤਾ-ਵਿਅਕਤੀ ਹੁਣ ਠੀਕ ਹੋ ਗਿਆ ਹੈ। ਉਨ੍ਹਾਂ ਨੇ ਮੈਨੂੰ ਕਿਸੇ ਕਲੀਨਿਕ ਬਾਰੇ ਜਾਣਕਾਰੀ ਭੇਜੀ, ਬਹੁਤ ਖਾਸ ਅਤੇ ਵਧੀਆ। ਅਤੇ ਪ੍ਰਮਾਤਮਾ ਨੇ ਖੁਦ ਮੈਨੂੰ ਦਿਖਾਇਆ ਕਿ ਕਿਹੜਾ, ਭਾਵੇਂ ਮੈਨੂੰ ਸ਼ੱਕ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਦੂਜਾ ਕਲੀਨਿਕ ਦੁਨੀਆ ਦੇ ਸਭ ਤੋਂ ਵਧੀਆ ਕਲੀਨਿਕਾਂ ਵਿੱਚੋਂ ਇੱਕ ਸੀ। ਇਹੀ ਮੈਨੂੰ ਆਪਣੇ ਕੁੱਤੇ-ਵਿਅਕਤੀ ਲਈ ਪਸੰਦ ਹੁੰਦਾ। ਪਰ ਪ੍ਰਮਾਤਮਾ ਨੇ ਕਿਹਾ, "ਨਹੀਂ, ਇਹ ਇੱਕ, ਇਹ ਵਾਲਾ ਬਿਹਤਰ ਹੈ।" ਇਸ ਲਈ ਮੈਨੂੰ ਸਿਰਫ਼ ਪ੍ਰਮਾਤਮਾ ਦਾ ਕਹਿਣਾ ਮੰਨਣਾ ਪਵੇਗਾ। ਅਤੇ ਇਹ ਕੰਮ ਕਰਦਾ ਹੈ! ਇਹ ਇਸ ਸਾਰੇ ਸਮੇਂ ਨਾਲੋਂ ਕਿਤੇ ਜ਼ਿਆਦਾ ਕੰਮ ਕਰਦਾ ਹੈ ਜਦੋਂ ਮੇਰੇ ਲੋਕ ਉਸਨੂੰ ਇੰਨੇ ਸਾਰੇ ਡਾਕਟਰਾਂ ਕੋਲ ਲੈ ਗਏ, ਪਰ ਇਹ ਸਿਰਫ਼ ਠੀਕ ਹੀ ਸੀ। ਪਰ ਫਿਰ ਉਹ ਬਦ ਤੋਂ ਬਦਤਰ ਹੁੰਦਾ ਗਿਆ, ਅਤੇ ਫਿਰ ਉਹ ਅੰਨ੍ਹਾ ਵੀ ਹੋ ਗਿਆ ਸ਼ਾਇਦ ਦਵਾਈ ਦੀ ਮਾਤਰਾ ਕਾਰਨ, ਜਾਂ ਸ਼ਾਇਦ ਬਿਮਾਰੀ ਕਾਰਨ, - ਭਿਆਨਕ । ਵਿਚਾਰਾ ਕੁੱਤਾ-ਵਿਅਕਤੀ। ਅਤੇ ਇਹ ਮੇਰਾ ਦਿਲ ਤੋੜ ਰਿਹਾ ਹੈ, ਤੁਸੀਂ ਜਾਣਦੇ ਹੋ।

ਇਹ ਹਾਲ ਹੀ ਦੇ ਹਫ਼ਤਿਆਂ ਵਿੱਚ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ। ਇੰਨੀਆਂ ਸਾਰੀਆਂ ਚੀਜ਼ਾਂ ਅੰਦਰ ਧੱਕਾ ਮਾਰ ਰਹੀਆਂ ਹਨ। ਉਹ ਮੈਨੂੰ ਨਹੀਂ ਫੜ ਸਕਦੇ, ਨਕਾਰਾਤਮਕ, ਇਸ ਲਈ ਉਹ ਮੇਰੇ ਕੁੱਤੇ-ਲੋਕਾਂ ਨੂੰ ਫੜ ਲੈਂਦੇ ਹਨ। ਪਰ ਅਸੀਂ ਉਸਨੂੰ ਸਿਹਤਯਾਬ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਜੋ ਕਦੇ ਮੇਰੇ ਕੁੱਤੇ-ਵਿਅਕਤੀ ਲਈ ਪ੍ਰਾਰਥਨਾ ਕਰਦੇ ਹਨ। ਪ੍ਰਮਾਤਮਾ ਤੁਹਾਨੂੰ ਤੁਹਾਡੇ ਵੱਲੋਂ ਦਿੱਤੇ ਗਏ ਨਾਲੋਂ ਵੱਧ ਦੇਵੇ। ਦਰਅਸਲ, ਕਿਸੇ ਹੋਰ ਕੁੱਤੇ-ਵਿਅਕਤੀ ਨੂੰ ਵੀ ਥੋੜ੍ਹੀ ਜਿਹੀ ਸਮੱਸਿਆ ਹੈ, ਇੰਨੀ ਬੁਰੀ ਨਹੀਂ। ਇਕ ਡਾਕਟਰ ਦੀ ਕੋਈ ਲੋੜ ਨਹੀਂ, ਬਸ ਕੁਝ ਹੋਰ ਦੇਖਭਾਲ, ਟੀਐਲਸੀ (ਕੋਮਲ ਪਿਆਰ-ਭਰੀ ਦੇਖਭਾਲ) ਦੀ ਲੋੜ ਹੈ। ਇਸ ਲਈ ਮੈਂ ਮਦਦ ਕਰਨ ਵਾਲੀ ਟੀਮ ਨੂੰ ਇਸ ਬਾਰੇ ਦੱਸਿਆ। ਅਤੇ ਨਾਲ ਹੀ, ਉਹ ਠੀਕ ਹੋ ਰਹੀ ਹੈ। ਇਹ ਜ਼ਿਆਦਾ ਭਾਵਨਾਤਮਕ ਅਤੇ ਮਨੋਵਿਗਿਆਨਕ ਹੈ, ਮਨੋਵਿਗਿਆਨ ਮਦਦ ਦੀ ਲੋੜ ਹੈ। ਮੈਨੂੰ ਯਕੀਨ ਨਹੀਂ ਹੈ ਕਿ ਮੈਨੂੰ ਆਪਣੇ ਕੁੱਤੇ-ਲੋਕਾਂ ਬਾਰੇ ਇਹ ਹਿੱਸਾ ਤੁਹਾਡੇ ਸੁਣਨ ਲਈ ਛੱਡ ਦੇਣਾ ਚਾਹੀਦਾ ਹੈ। ਮੈਂ ਇਸ ਬਾਰੇ ਸੋਚਾਂਗੀ ਅਤੇ ਪ੍ਰਮਾਤਮਾ ਨੂੰ ਪੁੱਛਾਂਗੀ ਕਿ ਕੀ ਉਹ ਇਸਨੂੰ ਪ੍ਰਸਾਰਿਤ ਕਰਨਾ ਚਾਹੁੰਦੇ ਹਨ ਜਾਂ ਨਹੀਂ, ਨਹੀਂ ਤਾਂ ਮੈਂ ਇਸਨੂੰ ਮਿਟਾ ਦੇਵਾਂਗੀ।

Photo Caption: “ਰੁੱਖ ਢਾਲਣ, ਛਾਂ ਦੇਣ ਅਤੇ ਸੁੰਦਰਤਾ ਬਣਾਉਣ ਲਈ ਇੱਥੇ ਹਨ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-07
495 ਦੇਖੇ ਗਏ
ਧਿਆਨਯੋਗ ਖਬਰਾਂ
2026-11-07
3465 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-07
298 ਦੇਖੇ ਗਏ
34:50
ਧਿਆਨਯੋਗ ਖਬਰਾਂ
2026-11-05
432 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ