ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਨੁੱਖਤਾ ਲਈ ਭਿਆਨਕ ਉਥਲ-ਪੁਥਲ ਦੇ ਇਸ ਸਮੇਂ ਵਿੱਚ, ਯਾਦ ਰੱਖੋ ਕਿ ਇੱਕ ਉਮੀਦ ਹੈ। ਸੰਸਾਰ ਭਰ ਦੇ ਪੈਗੰਬਰਾਂ ਨੇ ਸਾਨੂੰ ਦੱਸਿਆ ਹੈ ਕਿ ਪ੍ਰਮਾਤਮਾ ਸਾਨੂੰ ਭਿਆਨਕ ਤੂਫਾਨਾਂ ਦੇ ਵਿਚਕਾਰ ਕਿਨਾਰੇ ਤੱਕ ਪਹੁੰਚਣ ਲਈ ਇੱਕ ਸੁਰੱਖਿਅਤ ਬੇੜਾ ਭੇਜੇਗਾ!"ਆਖ਼ਰੀ ਦਿਨਾਂ ਵਿੱਚ, ਲੋਕ ਮੂਰਖ, ਕਮਲੇ, ਅੰਨ੍ਹੇ ਅਤੇ ਅਗਿਆਨੀ ਹਨ (ਗੁਣਾਂ ਅਤੇ ਨੈਤਿਕਤਾ ਤੋਂ), ਅਤੇ ਆਪਣੇ ਦੇਸ਼ਾਂ ਦੇ ਉਭਾਰ ਅਤੇ ਪਤਨ ਨੂੰ ਘਾਹ ਅਤੇ ਤੂੜੀ ਵਾਂਗ ਮਾਮੂਲੀ ਸਮਝਦੇ ਹਨ। ਪਿਤਾ ਅਤੇ ਪੁੱਤਰ ਜਾਇਦਾਦ ਨੂੰ ਲੈ ਕੇ ਲੜਦੇ ਹਨ, ਅਤੇ ਪਤੀ-ਪਤਨੀ ਤਲਾਕ ਲੈ ਲੈਂਦੇ ਹਨ। ਸੂਰਜ ਅਤੇ ਚੰਦ ਧੁੰਦਲੇ ਹੋ ਗਏ ਹਨ, ਅਤੇ ਅਸਮਾਨ ਧੂੜ ਦੇ ਬੱਦਲਾਂ ਨਾਲ ਢੱਕਿਆ ਹੋਇਆ ਹੈ।ਪਹਿਲਾਂ ਨਾਲੋਂ ਵੀ ਵੱਡੀਆਂ ਕੁਦਰਤੀ ਆਫ਼ਤਾਂ ਆਉਣਗੀਆਂ। ਧਰਤੀ ਅਤੇ ਅਸਮਾਨ ਭੂਚਾਲਾਂ ਨਾਲ ਕੰਬਦੇ ਹਨ, ਅਤੇ ਅੱਗ ਉੱਡ ਕੇ ਜ਼ਮੀਨ 'ਤੇ ਡਿੱਗਦੀ ਹੈ।ਤਿੰਨੋਂ ਆਫ਼ਤਾਂ (ਹੜ੍ਹ, ਅੱਗ ਅਤੇ ਹਵਾ) ਅਤੇ ਅੱਠ ਦੁੱਖ (ਭੁੱਖ, ਪਿਆਸ, ਠੰਢ, ਗਰਮੀ, ਯੁੱਧ, ਹਿੰਸਾ, ਹੜ੍ਹ ਅਤੇ ਅੱਗ) ਇੱਕੋ ਸਮੇਂ ਆਉਣਗੇ।ਦੁਨਿਆਵੀ ਲੋਕੋ, ਕੀ ਤੁਸੀਂ ਜਾਣਦੇ ਹੋ ਕਿ ਇਹ (ਅੰਤ ਦੇ ਦਿਨਾਂ ਦਾ) ਸਮਾਂ ਹੈ?"ਅਸੀਂ ਮੁਕਤੀਦਾਤਾ, ਮਸੀਹਾ, ਜਾਂ ਸਾਰੇ ਰਾਜਿਆਂ ਦੇ ਰਾਜਾ 'ਤੇ ਭਰੋਸਾ ਕਰ ਸਕਦੇ ਹਾਂ, ਸਾਨੂੰ ਸੁਰੱਖਿਆ ਤਕ ਅਤੇ ਸਾਡੇ ਸਵਰਗੀ ਘਰ ਵੱਲ ਲਿਜਾਣ ਲਈ।"ਜਲਦੀ ਕਰੋ। ਸੁਰੱਖਿਅਤ ਪਨਾਹਗਾਹ ਵਿੱਚ ਆਓ, ਸਦੀਵੀ ਜਵਾਨੀ ਅਤੇ ਅਮਰਤਾ ਦੀ ਇਕ ਸਵਰਗੀ ਧਰਤੀ। ਜਾਮਨੀ (ਸਵਰਗੀ) ਰੌਸ਼ਨੀ ਦਾ ਟਾਪੂ ਦੱਖਣੀ ਚੀਨ ਸਾਗਰ ਦੇ ਪੂਰਬੀ ਹਿੱਸੇ ਵਿੱਚ ਉਹ ਥਾਂ ਹੈ ਜਿੱਥੇ ਸੰਸਾਰ ਦੇ ਲੋਕ ਰਾਹਤ ਪਾਉਂਦੇ ਹਨ।""ਸੱਚੇ ਸਰੂਪ ਦੇ ਕਾਰਨ ਜੋ ਸ਼ੀਹੂ (ਜਿਸਨੂੰ ਜ਼ੀਹੂ ਵੀ ਲਿਖਿਆ ਜਾਂਦਾ ਹੈ) ਤੋਂ ਪ੍ਰਗਟ ਹੋਵੇਗਾ, ਸਾਰੇ ਸੰਤ, ਅਮਰ, ਅਤੇ ਦੇਵਤੇ ਸਵਰਗ ਤੋਂ ਆਪਣੇ ਸਵਰਗੀ ਸਿਪਾਹੀਆਂ ਨੂੰ ਇਕੱਠਾ ਕਰਨਗੇ।"ਹੈਰਾਨੀਜਨਕ! ਇੱਥੇ, ਨਾਮ ਸਾ-ਗੋ ਨੇ ਉਸ ਸਹੀ ਸਥਾਨ ਦਾ ਨਾਮ ਦਿੱਤਾ ਹੈ ਜਿੱਥੋਂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹਨ: ਸ਼ੀਹੂ (ਜਾਂ ਜ਼਼ੀਹੂ)।ਇਹ "ਸ਼ੀਹੂ" ਤਾਈਵਾਨ (ਫਾਰਮੋਸਾ) ਵਿੱਚ ਕਿਉਂ ਹੈ ਅਤੇ ਸੰਸਾਰ ਦੇ ਹੋਰ ਕਿਤੇ ਕਿਉਂ ਨਹੀਂ? ਦਰਸ਼ਕ ਨਾਮ ਸਾ-ਗੋ ਸਾਨੂੰ ਹੋਰ ਸੁਰਾਗ ਦਿੰਦਾ ਹੈ।"ਗੈਰਯੋਂਗ ਪਹਾੜ 'ਤੇ ਗੈਬੇਉਲਗਾਕ ਮੰਦਰ ਵਿੱਚ, ਜਾਮਨੀ (ਸਵਰਗੀ) ਰੌਸ਼ਨੀ ਸੂਰਜ ਵਿੱਚ ਪ੍ਰਵੇਸ਼ ਕਰਦੀ ਹੈ, ਅਤੇ ਅਸਮਾਨ ਚਮਕਦਾਰ-ਲਾਲ ਸਤਰੰਗੀ ਪੀਂਘਾਂ ਨਾਲ ਭਰ ਜਾਂਦਾ ਹੈ।"ਕੋਰੀਅਨ ਵਿੱਚ, "ਗੈਬਿਊਲ" ਦਾ ਅਰਥ ਹੈ "ਪਹਿਲਾ ਅਤੇ ਦੂਜਾ।" ਸ਼ੀਹੂ (ਜਾਂ ਸ਼ਿਹੂ) ਵਿਖੇ ਪਹਿਲਾ ਮੰਦਰ ਆਸ਼ਰਮ ਨੂੰ ਢਾਹ ਦਿੱਤਾ ਗਿਆ, ਅਤੇ ਦੂਜਾ, ਪਵਿੱਤਰ ਜੰਗਲ ਮੈਡੀਟੇਸ਼ਨ ਹਾਲ, ਬਣਾਇਆ ਗਿਆ।"ਗੈਰਯੋਂਗ" ਨਾਮ "ਚਿਕਨ" (ਗਾਇ) ਅਤੇ "ਡਰੈਗਨ" (ਰਯੋਂਗ) ਦੇ ਅੱਖਰਾਂ ਨੂੰ ਜੋੜਦਾ ਹੈ। ਜਦੋਂ ਸਤਿਗੁਰੂ ਜੀ ਨੇ ਸ਼ੀਹੂ ਆਸ਼ਰਮ ਖਰੀਦਿਆ, ਇਹ ਇੱਕ ਮੁਰਗੀ-ਪਾਲਣ ਵਾਲਾ ਖੇਤਰ ਸੀ, ਜਿੱਥੇ ਬਹੁਤ ਸਾਰੇ ਅਜੇ ਵੀ ਖੁੱਲ੍ਹ ਕੇ ਘੁੰਮਦੇ ਸਨ। ਮੁੱਢਲੀ ਮੁਰੰਮਤ ਤੋਂ ਬਾਅਦ, ਉਹ ਪਹਿਲਾਂ ਦੇ ਮੁਰਗੀਆਂ ਦੇ ਘਰਾਂ ਵਿੱਚੋਂ ਇੱਕ ਵਿੱਚ ਰਹਿੰਦੀ ਸੀ। ਆਸ਼ਰਮ ਦੇ ਅੰਦਰ ਡਰੈਗਨ ਬੋਟ ਝੀਲ (ਲੋਂਗ-ਝੌ ਹੂ) ਹੈ, ਜਿੱਥੇ ਸਤਿਗੁਰੂ ਜੀ ਹੋਰਾਂ ਨੇ ਇੱਕ ਵਾਰ ਆਪਣੇ ਪੈਰੋਕਾਰਾਂ ਨਾਲ ਇੱਕ ਡਰੈਗਨ ਬੋਟ ਚਲਾਈ ਸੀ।ਭਵਿੱਖਬਾਣੀ ਵਿੱਚ ਅਸਾਧਾਰਨ ਰੌਸ਼ਨੀਆਂ ਦਾ ਜ਼ਿਕਰ ਮੁਕਤੀਦਾਤੇ ਦੀ ਸ਼ਰਧਾ ਪ੍ਰਤੀ ਸਵਰਗ ਦੇ ਜਵਾਬ ਨੂੰ ਦਰਸਾ ਸਕਦਾ ਹੈ। ਦਰਅਸਲ, ਬਹੁਤ ਸਾਰੇ ਮੈਂਬਰਾਂ ਨੇ ਆਸ਼ਰਮ ਵਿੱਚ ਚਮਕਦਾਰ ਸਵਰਗੀ ਪ੍ਰਕਾਸ਼ ਅਤੇ ਸ਼ਾਨਦਾਰ ਸਵਰਗੀ ਜੀਵਾਂ ਦੇ ਪ੍ਰਗਟਾਵੇ ਨੂੰ ਦੇਖਿਆ ਹੈ।Q1: ਮੈਂ ਦੇਖਿਆ ਕਿ ਸਾਰਾ ਆਸ਼ਰਮ ਚਮਕਦਾਰ, ਸੁਨਹਿਰੀ ਅਤੇ ਸੁੰਦਰ (ਅੰਦਰੂਨੀ ਸਵਰਗੀ) ਰੌਸ਼ਨੀ ਨਾਲ ਭਰਿਆ ਹੋਇਆ ਸੀ। ਮੈਂ ਜਿੱਥੇ ਵੀ ਗਈ, ਮੈਂ ਦੇਖਿਆ ਕਿ ਪੱਥਰ, ਇੱਟਾਂ, ਦਰੱਖਤ, ਸਭ ਕੁਝ ਬਹੁਤ ਚਮਕਦਾਰ ਸੀ।Q2: ਮੈਂ ਦੇਖਿਆ ਕਿ ਬਹੁਤ ਸਾਰੇ ਸਵਰਗੀ ਜੀਵ ਸਨ, ਅਸਮਾਨ ਵਿੱਚ ਬਹੁਤ ਰੌਸ਼ਨੀ ਸੀ। ਬਹੁਤ ਸਾਰੇ ਸਵਰਗੀ ਜੀਵ ਅਸਮਾਨ 'ਤੇ ਨੱਚ ਰਹੇ ਸਨ, ਰੌਸ਼ਨੀ ਬਹੁਤ ਸੁੰਦਰ ਸੀ। [...] ਫਿਰ ਇਸ ਆਸ਼ਰਮ ਦੇ ਉੱਪਰ, ਅਸਮਾਨ 'ਤੇ ਸੁਨਹਿਰੇ ਅਜਗਰ ਦਿਖਾਈ ਦਿੱਤੇ। ਉਹ ਬਹੁਤ ਹੀ ਵੱਡੇ ਸਨ। ਫਿਰ ਮੈਂ ਬਹੁਤ ਖੁਸ਼ ਸੀ।Q3: ਸਤਿਗੁਰੂ ਜੀ ਇੱਥੇ ਔਲੈਕਸੀਜ਼ (ਵੀਐਤਨਾਮੀਜ਼) ਦੀਖਿਅਕਾਂ ਲਈ ਖਾਸ ਕਰਕੇ ਅਤੇ ਵਿਸ਼ਵਵਿਆਪੀ ਦੀਖਿਅਕਾਂ ਲਈ ਆਮ ਤੌਰ 'ਤੇ ਬਹੁਤ ਸਾਰੀ ਅਸੀਸ ਸ਼ਕਤੀ ਲੈ ਕੇ ਆਏ ਕਿਉਂਕਿ ਸਾਰੇ ਡ੍ਰੈਗਨ ਇੱਥੇ ਇਕੱਠੇ ਹੋ ਰਹੇ ਹਨ। ਇੱਥੇ ਅਸਮਾਨ ਵਿੱਚ ਬਹੁਤ ਸਾਰੇ ਸੁਨਹਿਰੇ ਅਜਗਰ ਇਕੱਠੇ ਹੋ ਰਹੇ ਹਨ। [...] ਇੱਥੇ ਸਾਡੇ ਮੈਡੀਟੇਸ਼ਨ ਦੌਰਾਨ ਅਜਗਰ ਉੱਪਰ ਉੱਡਦੇ ਰਹਿੰਦੇ ਹਨ।ਸਤਿਗੁਰੂ ਜੀ ਨੇ ਪਹਿਲਾਂ ਕਿਹਾ ਸੀ: "ਡਰੈਗਨ ਸਕਾਰਾਤਮਿਕ ਸ਼ਕਤੀ ਤੋਂ ਸਵਰਗੀ ਰਖਿਅਕ ਹਨ।"Q4: "ਜ਼ਿਗਜ਼ੈਗ ਪੁਲ ਦੇ ਹੇਠਾਂ ਉਸਾਰੀ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ, ਮੈਂ ਇਸਨੂੰ ਮੈਡੀਟੇਸ਼ਨ ਵਿੱਚ ਪੂਰਾ ਹੁੰਦਾ ਦੇਖ ਲਿਆ ਸੀ। ਮੈਂ ਬਹੁਤ ਸਾਰੇ ਅਜਗਰਾਂ ਨੂੰ ਪਿਛਲੀ ਪਹਾੜੀ ਤੋਂ ਹੇਠਾਂ ਉੱਡਦੇ ਅਤੇ ਕਮਲ ਦੇ ਤਲਾਅ ਵਿੱਚ ਖੁਸ਼ੀ ਨਾਲ ਤੈਰਦੇ ਵੀ ਦੇਖਿਆ। ਅੰਮ੍ਰਿਤ ਨਦੀ, ਜੋ ਕਿ ਸਤਿਗੁਰੂ ਜੀ ਦੇ ਪਿਆਰ ਨਾਲ ਬਣੀ ਹੈ, ਆਮ ਮਨੁੱਖੀ ਅੱਖਾਂ ਨੂੰ ਇੱਕ ਤੰਗ ਵਗਦੀ ਧਾਰਾ ਵਾਂਗ ਲੱਗ ਸਕਦੀ ਹੈ, ਪਰ, ਜਦੋਂ ਮੈਂ ਮੈਡੀਟੇਸ਼ਨ ਕਰ ਰਹੀ ਸੀ, ਤਾਂ ਅੰਮ੍ਰਿਤ ਨਦੀ ਇੱਕ ਬੇਅੰਤ ਨਦੀ ਅਤੇ ਸਮੁੰਦਰ ਵਿੱਚ ਬਦਲ ਗਈ। ਨਦੀ ਦੇ ਸਾਰੇ ਕੰਕਰ ਸੰਵੇਦਨਸ਼ੀਲ ਜੀਵ ਬਣ ਗਏ, ਅਤੇ ਫਿਰ ਤੁਰੰਤ ਚਮਕਦਾਰ ਦੀਵਿਆਂ ਵਿੱਚ ਬਦਲ ਗਏ - ਬਿਲਕੁਲ ਮੰਦਰਾਂ ਵਿੱਚ ਪ੍ਰਦਰਸ਼ਿਤ ਕੀਤੇ-ਗਏ ਦੀਵਿਆਂ ਵਾਂਗ। ਪ੍ਰਤੀਕਾਤਮਕ ਅਰਥ ਇਹ ਹੈ ਕਿ ਉਹ ਦੂਜੇ ਕਿਨਾਰੇ ਵਾਪਸ ਜਾਣ ਵਾਲੇ ਸੰਵੇਦਨਸ਼ੀਲ ਜੀਵਾਂ ਲਈ ਰਸਤਾ ਰੌਸ਼ਨ ਕਰਦੇ ਹਨ।"ਆਦਿ...ਪੂਰੀ ਪੇਸ਼ਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: SupremeMasterTV.com/AP











