ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੰਗਰੇਜ਼ਾਂ ਬਾਰੇ ਇੱਕ ਹੋਰ ਗੱਲ। ਬਹੁਤ ਸਾਰੀਆਂ ਚੀਜ਼ਾਂ ਹਨ; ਸ਼ਾਇਦ ਮੈਂ ਬਹੁਤ ਕੁਝ ਭੁੱਲ ਗਈ ਹਾਂ। ਕੁਝ ਮੈਨੂੰ ਯਾਦ ਹਨ, ਮੈਂ ਤੁਹਾਨੂੰ ਦੱਸਾਂਗੀ, ਗਲ ਵਿਚ ਗਲ ਕਰਦਿਆਂ, ਜਦੋਂ ਕਿ ਅਸੀਂ ਇੰਗਲੈਂਡ ਬਾਰੇ ਗੱਲ ਕਰਦੇ ਹਾਂ। ਗੁਆਂਢੀਆਂ ਵਿਚੋਂ ਇੱਕ ਨੇ ਮੈਨੂੰ ਕੱਪੜੇ ਧੋਣ ਦਾ ਤਰੀਕਾ ਵੀ ਸਿਖਾਇਆ। ਉਸਨੇ ਕਿਹਾ ਕਿ ਜਿਹੜੇ ਕੱਪੜੇ ਤੁਸੀਂ ਇੱਕ ਦਿਨ ਜਾਂ ਕੁਝ ਦਿਨਾਂ ਬਾਅਦ ਧੋਂਦੇ ਹੋ, ਉਹ ਬਹੁਤ ਲੰਬੇ ਸਮੇਂ ਤੱਕ ਪਹਿਨਣ ਨਾਲੋਂ ਜਲਦੀ ਅਤੇ ਆਸਾਨੀ ਨਾਲ ਧੋਤੇ ਜਾਂਦੇ ਹਨ, ਕਿਉਂਕਿ ਦਾਗ ਅਤੇ ਪਸੀਨਾ, ਸਰੀਰ ਦਾ ਤੇਲ ਕੋਲਰ 'ਤੇ ਹੀ ਰਹੇਗਾ ਅਤੇ ਇਹ ਸਭ । ਉਸ ਸਥਿਤੀ ਵਿੱਚ, ਤੁਹਾਨੂੰ ਇਸਨੂੰ ਮਸ਼ੀਨ ਵਿੱਚ ਧੋਣ ਤੋਂ ਪਹਿਲਾਂ ਵੱਖਰੇ ਸਾਬਣ ਨਾਲ ਚੰਗੀ ਤਰ੍ਹਾਂ ਬੁਰਸ਼ ਕਰਨਾ ਪਵੇਗਾ। ਅਜਿਹੀਆਂ ਗੱਲਾਂ ਵੀ ਉਨ੍ਹਾਂ ਨੇ ਮੈਨੂੰ ਸਿਖਾਈਆਂ। ਮੈਂ ਕੋਈ ਸਲਾਹ ਨਹੀਂ ਮੰਗੀ। ਉਨ੍ਹਾਂ ਸਮਿਆਂ 'ਤੇ, ਮੈਂ ਇੱਕ ਕਿਸ਼ੋਰ ਸੀ, ਜ਼ਿਆਦਾ ਬੋਲਦੀ ਨਹੀਂ ਸੀ, ਅਤੇ ਫਿਰ ਵੀ ਅਖ਼ਬਾਰਾਂ ਅਤੇ ਹੋਰ ਚੀਜ਼ਾਂ ਪੜ੍ਹ ਕੇ ਅੰਗਰੇਜ਼ੀ ਸਿੱਖ ਰਹੀ ਸੀ। ਅਤੇ ਫਿਰ ਗੁਆਂਢੀਆਂ ਵਿਚੋਂ ਇੱਕ - ਕੋਈ ਨੇੜਲਾ ਗੁਆਂਢੀ ਵੀ ਨਹੀਂ, ਇੱਕ ਦੂਰ ਵਾਲਾ, ਸ਼ਾਇਦ ਕੁਝ ਬਲਾਕ ਦੂਰ, ਪਰ ਮੈਂ ਪੇਂਡੂ ਇਲਾਕੇ ਦੇ ਨੇੜੇ ਰਹਿੰਦੀ ਸੀ, ਇਸ ਲਈ ਮੈਂ ਤੁਹਾਡੇ ਲਈ ਇਸਦੀ ਤੁਲਨਾ ਕਰ ਰਹੀ ਹਾਂ; ਪਰ ਉਸ ਸਮੇਂ ਕਾਲਜ ਤੋਂ ਇਲਾਵਾ ਕੋਈ ਵੱਡੇ ਬਲਾਕ ਜਾਂ ਵੱਡੀਆਂ ਇਮਾਰਤਾਂ ਨਹੀਂ ਸਨ - ਅਤੇ ਉਸਨੇ ਮੈਨੂੰ ਕਿਹਾ, "ਤੁਹਾਨੂੰ ਪਤਾ ਹੈ ਕੀ?" ਉਹ ਮੈਨੂੰ ਨਹੀਂ ਜਾਣਦੀ ਸੀ। ਉਸਨੇ ਕਿਹਾ, "ਤੁਸੀਂ ਕਿੱਥੋਂ ਆਏ ਹੋ?" ਅਤੇ ਮੈਂ ਉਸਨੂੰ ਦੱਸਿਆ ਕਿ ਮੈਂ ਔ ਲੈਕ (ਵੀਐਤਨਾਮ) ਤੋਂ ਆਈ ਹਾਂ ਅਤੇ ਇਹ ਸਭ ਇੱਕ ਵਿਦਿਆਰਥੀ ਦੇ ਰੂਪ ਵਿੱਚ। ਉਸਨੇ ਕਿਹਾ, "ਓਹ, ਕੱਲ੍ਹ ਤੁਸੀਂ ਮੇਰੇ ਘਰ ਕੋਲੋਂ ਲੰਘੇ ਸੀ, ਉਧਰ ਉੱਥੇ।" ਉਸਨੇ ਮੈਨੂੰ ਦਿਖਾਇਆ - ਥੋੜ੍ਹਾ ਦੂਰ, ਸ਼ਾਇਦ 100 ਮੀਟਰ ਦੂਰ। ਉਸਨੇ ਕਿਹਾ, "ਮੇਰੀ ਧੀ ਨੇ ਕੱਲ੍ਹ ਤੁਹਾਨੂੰ ਲੰਘਦੇ ਦੇਖਿਆ ਸੀ, ਅਤੇ ਉਸਨੇ ਮੈਨੂੰ ਕਿਹਾ, 'ਮੰਮੀ, ਓਹ, ਮੈਂ ਹੁਣ ਤੱਕ ਦੀ ਸਭ ਤੋਂ ਸੋਹਣੀ ਕੁੜੀ ਦੇਖੀ ਹੈ।'" ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੈਨੂੰ ਕਿਵੇਂ ਵੀ ਕਦੇ ਵੀ ਵਿਸ਼ਵਾਸ ਨਹੀਂ ਸੀ ਕਿ ਮੈਂ ਸੁੰਦਰ ਹਾਂ। ਮੈਨੂੰ ਵੱਡੀਆਂ ਕੁੜੀਆਂ ਅਤੇ ਇੱਥੋਂ ਤੱਕ ਕਿ ਵੱਡੇ ਚਚੇਰੇ ਭਰਾਵਾਂ ਦੁਆਰਾ ਤੰਗ ਕੀਤਾ ਗਿਆ ਹੈ ਅਤੇ ਛੇੜਿਆ ਗਿਆ ਹੈ। ਮੈਂ ਛੋਟੀ ਸੀ, ਨਾਜ਼ੁਕ। ਅਤੇ ਕੁਝ ਮੁੰਡੇ ਸਕੂਲ ਵਿੱਚ ਮੈਨੂੰ ਛੇੜਦੇ ਵੀ ਸਨ ਅਤੇ ਉਸ ਸਭ ਕੁਝ- ਉਹ ਧੱਕੇਸ਼ਾਹੀ ਕਰ ਰਹੇ ਸਨ। ਅਤੇ ਇੱਕ ਮੁੰਡੇ ਨੇ ਤਾਂ ਮੈਨੂੰ ਬਿਨਾਂ ਕਿਸੇ ਕਾਰਨ ਥੱਪੜ ਵੀ ਮਾਰ ਦਿੱਤਾ। ਉਸਨੇ ਇਹ ਨਹੀਂ ਦੱਸਿਆ ਕਿ ਕਿਉਂ, ਉਹ ਬਸ ਆਇਆ ਅਤੇ ਮੈਨੂੰ ਇਸ ਤਰ੍ਹਾਂ ਥੱਪੜ ਮਾਰਿਆ। ਉਸ ਸਮੇਂ, ਮੈਨੂੰ ਆਪਣਾ ਬਚਾਅ ਕਰਨਾ ਵੀ ਨਹੀਂ ਆਉਂਦਾ ਸੀ, ਭਾਵੇਂ ਮੈਂ ਪਹਿਲਾਂ ਹੀ ਕੁਝ ਕੁੰਗ ਫੂ ਸਿੱਖ ਲਿਆ ਸੀ। ਪਰ ਮੈਂ ਇੱਕ ਬਹੁਤ ਸ਼ਰਮੀਲੀ, ਇੱਕ ਬਹੁਤ ਹੀ ਅੰਤਰਮੁਖੀ ਵਿਅਕਤੀ ਸੀ। ਇਹ ਔ ਲੈਕ (ਵੀਐਤਨਾਮ) ਵਿੱਚ ਸੀ। ਇਸ ਲਈ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਕੁਝ ਸੁੰਦਰ ਹਾਂ। ਮੈਂ ਅਜੇ ਵੀ ਕਦੇ ਅਜਿਹਾ ਨਹੀਂ ਸੋਚਦੀ। ਪਰ ਜਦੋਂ ਮੈਂ ਆਪਣੀਆਂ ਕੁਝ ਫੋਟੋਆਂ ਦੇਖੀਆਂ ਜੋ ਉਨ੍ਹਾਂ ਨੇ ਮੈਨੂੰ ਭੇਜੀਆਂ, ਵੈਸੇ, ਮੇਰੇ ਕੰਮ ਦੇ ਸ਼ਡਿਊਲ ਦੇ ਨਾਲ, ਜਿਵੇਂ ਕਿ ਜਦੋਂ ਉਨ੍ਹਾਂ ਨੇ ਮੇਰਾ ਭਾਸ਼ਣ ਜਾਂ ਕੁਝ ਹੋਰ ਹਵਾਲਾ ਦਿੱਤਾ, ਤਾਂ ਉਨ੍ਹਾਂ ਨੇ ਮੇਰੀ ਫੋਟੋ ਪਾ ਦਿੱਤੀ। ਮੈਂ ਦੇਖਿਆ ਕਿ ਕੁਝ ਫੋਟੋਆਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਮੈਂ ਸੋਚਿਆ, "ਓਹ, ਇਹ ਔਰਤ ਕੌਣ ਹੈ?" ਇਹ ਕੈਮਰਾ ਹੈ; ਇਹ ਇੱਕ ਚੰਗਾ ਕੈਮਰਾ ਹੈ ਜੋ ਇਸਨੂੰ ਇਸ ਤਰ੍ਹਾਂ ਬਣਾਉਂਦਾ ਹੈ। ਇਹ ਕਈ ਵਾਰ ਬਹੁਤ ਸੁੰਦਰ ਹੁੰਦਾ ਹੈ - ਕਈ ਵਾਰ ਨਹੀਂ। ਜ਼ਿੰਦਗੀ ਤੁਹਾਨੂੰ ਕੁਝ ਪਲਾਂ ਵਿੱਚ ਥੋੜ੍ਹੀ ਜਿਹੀ ਖੁਸ਼ੀ, ਖੁਸ਼ੀ ਦੇ ਸਕਦੀ ਹੈ। ਪਰ ਜਦੋਂ ਮੈਂ ਛੋਟੀ ਸੀ, ਮੇਰੇ ਬਹੁਤੇ ਦੋਸਤ ਨਹੀਂ ਸਨ। ਮੇਰਾ ਕੋਈ ਨਿੱਜੀ ਸਭ ਤੋਂ ਚੰਗਾ ਦੋਸਤ ਜਾਂ ਅਜਿਹਾ ਕੁਝ ਨਹੀਂ ਸੀ। ਮੇਰੇ ਮਾਤਾ-ਪਿਤਾ ਮੈਨੂੰ ਸਕੂਲ ਜਾਣ ਅਤੇ ਘਰ ਆਉਣ ਤੋਂ ਇਲਾਵਾ ਕਿਸੇ ਨਾਲ ਕਿਤੇ ਵੀ ਨਹੀਂ ਜਾਣ ਦਿੰਦੇ ਸਨ। ਪਰ ਮੇਰੇ ਸਕੂਲ ਅਤੇ ਗੁਆਂਢੀ ਸਕੂਲ ਦੇ ਕਈ ਦੋਸਤਾਂ, ਅਖੌਤੀ ਦੋਸਤਾਂ ਨੇ ਵੀ ਮੈਨੂੰ ਆਪਣੇ ਘਰ ਬੁਲਾਇਆ ਅਤੇ ਇਹ ਸਭ । ਉਹ ਇੱਕ ਚੰਗੀ ਯਾਦ ਸੀ। ਅਤੇ ਮੇਰੇ ਗੁਆਂਢੀ ਹਮੇਸ਼ਾ ਮੈਨੂੰ ਕੁਝ ਖਾਣ ਲਈ ਦਿੰਦੇ ਸਨ ਜੇਕਰ ਮੈਂ ਉੱਥੇ ਜਾਂਦੀ ਸੀ ਜਾਂ ਸਕੂਲ ਜਾਂਦੇ ਸਮੇਂ ਉੱਥੋਂ ਦੀ ਲੰਘਦੀ ਸੀ। ਉਹ ਹਮੇਸ਼ਾ ਮੈਨੂੰ ਆਪਣੇ ਕੋਲ ਬੁਲਾਉਂਦੇ ਸਨ ਅਤੇ ਪ੍ਰਾਇਮਰੀ ਸਕੂਲ ਦੇ ਨਾਲ-ਨਾਲ ਹਾਈ ਸਕੂਲ ਵਿੱਚ ਵੀ ਕੁਝ ਕੌਂਜੀ ਜਾਂ ਭੁੰਨੇ ਹੋਏ ਚੌਲ ਦਿੰਦੇ ਸਨ। ਮੈਨੂੰ ਲੱਗਦਾ ਹੈ ਕਿ ਮੈਂ ਛੋਟੀ ਦਿਖਦੀ ਸੀ ਅਤੇ ਲੋਕ ਛੋਟੀ ਕੁੜੀ ਨਾਲ ਵਧੇਰੇ ਸੁਰੱਖਿਆਤਮਕ ਮਹਿਸੂਸ ਕਰਦੇ ਸਨ। ਇੰਗਲੈਂਡ ਵਿੱਚ ਵੀ, ਗੁਆਂਢੀਆਂ ਨੇ ਮੈਨੂੰ ਚੀਜ਼ਾਂ ਦਿੱਤੀਆਂ, ਖਾਣ ਲਈ ਸੱਦਾ ਦਿੱਤਾ। ਜਿਵੇਂ, ਜੇ ਉਹ ਕੁਝ ਆਲੂ ਬਣਾਉਂਦੇ ਹਨ ਅਤੇ ਹੋਰ ਭੋਜਨ ਦੇ ਨਾਲ - ਇਹ ਸ਼ਾਇਦ, ਸਟਾਰਟਰ ਵਿੱਚੋਂ ਇੱਕ ਹੋਵੇ ਜਾਂ ਕੁਝ - ਫਿਰ ਉਹ ਮੈਨੂੰ ਕਹਿੰਦੇ, "ਇਹ ਗਰਮ ਹੈ, ਰੁਕੋ।" ਅਤੇ ਫਿਰ, ਕੁਝ ਸਮੇਂ ਬਾਅਦ, ਉਹ ਮੈਨੂੰ ਕਹਿੰਦੇ, "ਹੁਣ ਤੁਸੀਂ ਖਾ ਸਕਦੇ ਹੋਂ।" ਤੁਸੀਂ ਦੇਖੋ ਅੰਗਰੇਜ਼ ਲੋਕ ਕਿੰਨੇ ਚੰਗੇ ਹਨ। ਉਹ ਮੇਰੇ 'ਤੇ ਬਹੁਤ ਦਿਆਲੂ ਰਹੇ ਹਨ। ਮੇਰਾ ਖਿਆਲ ਹੈ ਕਿ ਦੁਨੀਆ ਦੇ ਲੋਕ ਇਹ ਜਾਣਦੇ ਹਨ, ਕਿਉਂਕਿ ਜਿੱਥੇ ਵੀ ਅੰਗਰੇਜ਼ ਗਏ, ਉਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਰਾਸ਼ਟਰਮੰਡਲ ਵਿੱਚ ਸ਼ਾਮਲ ਕੀਤਾ, ਅਤੇ ਲੋਕ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ, ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਅੰਗਰੇਜ਼ਾਂ ਨਾਲ ਬਹੁਤ ਵਧੀਆ ਵਿਵਹਾਰ ਕਰਦੇ ਹਨ, ਬਹੁਤ ਸਵਾਗਤ ਹੈ। ਬਹੁਤ ਸਾਰੇ ਹੋਰ ਬਸਤੀਵਾਦੀਆਂ ਦੇ ਮੁਕਾਬਲੇ, ਲੋਕ ਉਨ੍ਹਾਂ ਨੂੰ ਇੱਕ ਵਾਰ ਫੇਰੀ ਲਈ ਵੀ ਵਾਪਸ ਆਉਣਾ ਪਸੰਦ ਨਹੀਂ ਕਰਦੇ। ਇਹ ਹੈ ਜੋ ਮੈਂ ਸੁਣਿਆ ਹੈ। ਮੈਨੂੰ ਇਸ ਬਾਰੇ ਪੱਕਾ ਪਤਾ ਨਹੀਂ। ਪਰ ਫਿਰ ਵੀ ਬ੍ਰਿਟਿਸ਼ ਪਾਸਪੋਰਟ ਅਜੇ ਵੀ ਦੁਨੀਆ ਦੇ ਸਭ ਤੋਂ ਵਧੀਆ ਪਾਸਪੋਰਟਾਂ ਵਿੱਚੋਂ ਇੱਕ ਹੈ, ਦੁਨੀਆ ਦੇ ਸਭ ਤੋਂ ਸਵਾਗਤਯੋਗ ਪਾਸਪੋਰਟਾਂ ਵਿੱਚੋਂ ਇੱਕ। ਇਹ ਹੈ ਜੋ ਮੈਂ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਲੋਕ ਇਸਨੂੰ ਜਾਣਦੇ ਹਨ। ਇਸੇ ਕਰਕੇ ਬਹੁਤ ਸਾਰੇ ਲੋਕ ਕਿਸ਼ਤੀਆਂ ਰਾਹੀਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਇੰਗਲੈਂਡ ਆਏ। ਅਤੇ ਬ੍ਰਿਟਿਸ਼ ਲੋਕ, ਅੰਗਰੇਜ਼, ਸਰਕਾਰ ਪਹਿਲਾਂ ਇਨ੍ਹਾਂ ਸਾਰਿਆਂ ਨੂੰ ਸਵੀਕਾਰ ਕਰਦੇ ਸਨ। ਹਾਲ ਹੀ ਵਿੱਚ, ਉਹ ਸ਼ਾਇਦ ਇੰਨੇ ਸਵਾਗਤਯੋਗ ਨਹੀਂ ਹਨ, ਕਿਉਂਕਿ ਉਹਨਾਂ ਨੂੰ ਦੂਜੇ ਗੁਆਂਢੀ ਦੇਸ਼ਾਂ ਨਾਲ ਕੰਮ ਕਰਨਾ ਪੈਂਦਾ ਹੈ ਤਾਂ ਜੋ ਉਹਨਾਂ ਵਿੱਚੋਂ ਜਾਂ ਗੁਆਂਢੀ ਦੇਸ਼ਾਂ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਪ੍ਰਵਾਸੀ ਬਣਨ ਲਈ ਉਤਸ਼ਾਹਿਤ ਨਾ ਕੀਤਾ ਜਾ ਸਕੇ, ਅਤੇ ਨਾਲੇ ਆਪਣੇ ਦੇਸ਼ ਲਈ ਇੱਕ ਬੋਝ ਵਾਂਗ ਨਾ ਬਣ ਜਾਣ। ਅਤੇ ਕਈ ਵਾਰ ਇਹਨਾਂ ਵਿੱਚੋਂ ਕੁਝ ਗੈਰ-ਕਾਨੂੰਨੀ ਪ੍ਰਵਾਸੀ ਮੁਸੀਬਤ ਪੈਦਾ ਕਰਦੇ ਹਨ ਅਤੇ ਇੱਥੋਂ ਤੱਕ ਕਿ ਮੂਲ ਨਿਵਾਸੀਆਂ ਜਾਂ ਪੁਲਿਸ ਨੂੰ ਵੀ ਜ਼ਖਮੀ ਕਰਦੇ ਹਨ, ਕੁਝ ਤਰੀਕਿਆਂ ਨਾਲ, ਕੁਝ ਮਾਮਲਿਆਂ ਵਿੱਚ। ਇਹ ਬਹੁਤ ਹੀ ਤਰਸਯੋਗ ਹੈ। ਬ੍ਰਿਟੇਨ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਹੈ, ਇੱਕ ਸ਼ਾਂਤੀਪੂਰਨ ਦੇਸ਼ - ਨਿਰਪੱਖ, ਦੋਸਤਾਨਾ, ਪਿਆਰ-ਕਰਨ ਵਾਲਾ, ਦਿਆਲੂ, ਹਮਦਰਦ ਅਤੇ ਆਜ਼ਾਦ। ਅਜੇ ਵੀ ਯੂਰਪੀਅਨ ਯੂਨੀਅਨ ਦੇ ਕੁਝ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਆਜ਼ਾਦ ਹੈ। ਯੂਰਪੀਅਨ ਯੂਨੀਅਨ ਦੇ ਕਾਨੂੰਨ ਦੇ ਕਾਰਨ, ਉਹ ਪਹਿਲਾਂ ਨਾਲੋਂ ਵਧੇਰੇ ਸੀਮਤ, ਘੱਟ ਦੋਸਤਾਨਾ ਅਤੇ ਘੱਟ ਸਵਾਗਤਯੋਗ ਹੋ ਗਏ ਹਨ। ਮੈਨੂੰ ਇਸਦਾ ਅਫ਼ਸੋਸ ਹੈ। ਮੈਂ ਯੂਰਪ ਵਿੱਚ ਜਿੱਥੇ ਮਰਜ਼ੀ ਦੌੜ ਸਕਦੀ ਸੀ, ਕਿਉਂਕਿ ਯੂਰਪੀਅਨ ਯੂਨੀਅਨ ਵੱਲੋਂ ਅਜੇ ਤੱਕ ਇਕ ਪਾਬੰਦੀਸ਼ੁਦਾ ਕਾਨੂੰਨ ਨਹੀਂ ਸੀ। ਇਹ ਰੁਕਾਵਟਾਂ ਵਿਚੋਂ ਇਕ ਹੈ। ਪਰ ਉਹ ਇਸ 'ਤੇ ਕੰਮ ਕਰਨਗੇ, ਅਤੇ ਚੀਜ਼ਾਂ ਬਿਹਤਰ ਹੋ ਜਾਣਗੀਆਂ। ਬਹੁਤ ਸਾਰੀਆਂ ਸਰਕਾਰਾਂ ਸੋਚਦੀਆਂ ਹਨ ਕਿ ਉਹਨਾਂ ਨੂੰ ਇਹ ਕਰਨਾ ਪਵੇਗਾ, ਉਹ ਕਰਨਾ ਪਵੇਗਾ, ਆਪਣੇ ਸਿਸਟਮ ਨੂੰ ਬਿਹਤਰ ਬਣਾਉਣ ਲਈ ਜਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ। ਪਰ ਕਈ ਵਾਰ ਜੇਕਰ ਸਿਸਟਮ ਬਹੁਤ ਜ਼ਿਆਦਾ ਕਰ ਰਿਹਾ ਹੈ, ਤਾਂ ਇਹ ਦਮਨਕਾਰੀ ਮਹਿਸੂਸ ਹੋ ਸਕਦਾ ਹੈ, ਇਹ ਬਹੁਤ ਜ਼ਿਆਦਾ ਨਿਯੰਤਰਿਤ ਮਹਿਸੂਸ ਹੋ ਸਕਦਾ ਹੈ। ਮੈਨੂੰ ਕਦੇ-ਕਦੇ ਆਪਣੇ ਨਿੱਜੀ ਬੈਂਕ ਖਾਤਿਆਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਵੀ ਅਜਿਹਾ ਮਹਿਸੂਸ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਮੈਂ ਕਈ ਵਾਰ ਬੈਂਕ ਵਿੱਚ ਪੈਸੇ ਉਦੋਂ ਤੱਕ ਪਾਉਂਦੀ ਹਾਂ ਜਦੋਂ ਤੱਕ ਇਹ ਕਾਫ਼ੀ ਇਕਠੇ ਜਮਾਂ ਨਹੀਂ ਹੋ ਜਾਂਦੇ, ਫਿਰ ਅਸੀਂ ਤੁਹਾਡੇ ਲਈ ਇੱਕ ਛੋਟਾ ਸੈਂਟਰ ਜਾਂ ਇੱਕ ਵੱਡਾ ਸੈਂਟਰ ਖਰੀਦ ਸਕਦੇ ਹਾਂ। ਅਤੇ ਬੈਂਕ ਨੇ ਮੈਨੂੰ ਦੱਸਿਆ ਕਿ ਮੇਰਾ ਕੋਈ ਮਾੜਾ ਰਿਕਾਰਡ ਜਾਂ ਕੁਝ ਵੀ ਨਹੀਂ ਹੈ। ਮੈਂ ਕਿਹਾ, "ਹਾਂਜੀ, ਫਿਰ ਮੇਰੇ ਵਿਚ ਪਾਉਣ ਜਾਂ ਕਢਾਉਣ ਵਿਚ ਬਹੁਤ ਜ਼ਿਆਦਾ ਪਾਬੰਦੀ ਕਿਉਂ ਹੈ?" ਕੋਈ ਗੱਲ ਨਹੀਂ, ਜੋ ਵੀ ਹੋਵੇ। ਪੈਸਾ ਵੱਡੀ ਚੀਜ਼ ਨਹੀਂ ਹੈ। ਜੇ ਸਾਡੇ ਕੋਲ ਪੈਸੇ ਹਨ, ਤਾਂ ਅਸੀਂ ਖਰੀਦਦੇ ਹਾਂ। ਜੇ ਸਾਡੇ ਕੋਲ ਨਹੀਂ ਹੈ, ਤਾਂ ਅਸੀਂ ਨਹੀਂ ਖਰੀਦਦੇ। ਇਹ ਮੇਰੀ ਹਮੇਸ਼ਾ ਨੀਤੀ ਹੈ, ਅਤੇ ਮੈਂ ਇਸ 'ਤੇ ਕਾਇਮ ਰਹਿੰਦੀ ਹਾਂ ਭਾਵੇਂ ਕੁਝ ਵੀ ਹੋਵੇ। ਇੰਗਲੈਂਡ ਅਜੇ ਵੀ ਰਹਿਣ ਲਈ ਇੱਕ ਬਹੁਤ ਆਰਾਮਦਾਇਕ ਜਗ੍ਹਾ ਹੈ। ਮੈਨੂੰ ਲੱਗਦਾ ਹੈ ਕਿ ਇਸੇ ਕਰਕੇ ਲੋਕ ਇੰਗਲੈਂਡ ਵਿੱਚ ਰਹਿਣ ਲਈ ਆਉਣਾ ਚਾਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਇੰਗਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ ਵੀ ਚੰਗੇ ਹਨ। ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਸਰਕਾਰ ਅਤੇ ਉਸ ਦੇਸ਼ ਨਾਲ ਤੁਹਾਡੀ ਨੇੜਤਾ 'ਤੇ ਵੀ ਨਿਰਭਰ ਕਰਦਾ ਹੈ। ਜੋ ਵੀ ਹੁੰਦਾ ਹੈ, ਉਹ ਬਸ ਹੁੰਦਾ ਹੈ। ਕਿਸੇ ਵੀ ਤਰ੍ਹਾਂ ਚੰਗੀ ਤਰ੍ਹਾਂ ਜੀਓ। ਜੀਉਂਦੇ ਰਹੋ। ਮੈਂ ਜੀਉ ਰਹੀ ਹਾਂ, ਭਾਵੇਂ ਮੈਂ ਚੰਗੀ ਤਰ੍ਹਾਂ ਜੀਵਾਂ ਜਾਂ ਨਾ ਜੀਵਾਂ। ਮੇਰਾ ਤੰਬੂ ਇੱਕ ਮਹਿਲ ਜਾਂ ਇੱਕ ਘਰ ਜਿੰਨਾ ਹੀ ਵਧੀਆ ਹੈ ਜਿਸ ਵਿੱਚ ਤੁਸੀਂ ਸਿਰਫ਼ ਰਹਿ ਸਕਦੇ ਹੋ। ਵੈਸੇ ਵੀ ਤੁਹਾਨੂੰ ਇਸਦੀ ਬਹੁਤੀ ਲੋੜ ਨਹੀਂ ਹੈ। ਅੱਜਕੱਲ੍ਹ, ਸਾਡੇ ਕੋਲ ਇਹ ਡਿਲੀਵਰੀ ਸਿਸਟਮ ਹੈ। ਕਿਤੇ ਵੀ ਰਹਿਣਾ ਬਹੁਤ ਸੁਵਿਧਾਜਨਕ ਹੈ। ਉਹ ਬਸ ਚੀਜ਼ਾਂ ਉੱਥੇ ਲਿਆਉਂਦੇ ਹਨ ਜਿੱਥੇ ਵੀ ਤੁਸੀਂ ਰਹਿੰਦੇ ਹੋ। ਅਤੇ ਜੇਕਰ ਤੁਹਾਡੇ ਕੋਲ ਘਰ ਨਹੀਂ ਹੈ, ਤਾਂ ਤੁਸੀਂ ਕਿਸੇ ਗੁਆਂਢੀ ਦੇ ਘਰ ਦਾ ਪਤਾ ਉਧਾਰ ਲੈ ਸਕਦੇ ਹੋ ਅਤੇ ਉੱਥੇ ਜਾ ਕੇ ਆਪਣੇ ਸਮਾਨ ਦੀ ਡਿਲੀਵਰੀ ਦੀ ਉਡੀਕ ਕਰ ਸਕਦੇ ਹੋ। ਅਜਿਹਾ ਸਿਸਟਮ ਮੇਰੇ ਲਈ ਬਹੁਤ ਸੁਵਿਧਾਜਨਕ ਹੈ। ਇਹ ਕਈ ਵਾਰ ਹੁੰਦਾ ਹੈ ਕਿ ਉਹ ਵਾਅਦਾ ਕੀਤੀ ਮਿਤੀ 'ਤੇ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਕੋਲ ਸਟਾਫ ਦੀ ਘਾਟ ਹੁੰਦੀ ਹੈ ਜਾਂ ਕੁਝ। ਜਾਂ ਡਿਲੀਵਰੀ ਵਾਲੇ ਨੂੰ ਕੁਝ ਹੋ ਜਾਂਦਾ ਹੈ। ਜਾਂ ਕਈ ਵਾਰ, ਉਹ ਤੁਹਾਨੂੰ ਗਲਤ ਚੀਜ਼ ਭੇਜਦੇ ਹਨ। ਫਿਰ ਤੁਹਾਨੂੰ ਇਸਨੂੰ ਵਾਪਸ ਕਰਨਾ ਪਵੇਗਾ ਜਾਂ ਇਹ ਵਾਪਸ ਨਹੀਂ ਕਰਨਾ ਪਵੇਗਾ; ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ। ਪਰ ਅੱਜਕੱਲ੍ਹ, ਕਿਤੇ ਵੀ ਰਹਿਣਾ, ਭਾਵੇਂ ਜੰਗਲ ਵਿੱਚ ਵੀ, ਕਾਫ਼ੀ ਆਰਾਮਦਾਇਕ ਹੈ। ਮੈਂ ਤੁਹਾਨੂੰ ਐਮਾਜ਼ਾਨ ਵਿੱਚ ਰਹਿਣ ਅਤੇ ਉੱਥੋਂ ਦੇ ਮੂਲ,ਆਦਿਵਾਸੀ ਲੋਕਾਂ ਨਾਲ ਰਲਣ ਦੀ ਸਲਾਹ ਨਹੀਂ ਦੇਵਾਂਗੀ। ਬੱਸ ਉਨ੍ਹਾਂ ਨੂੰ ਇਕੱਲਾ ਛੱਡ ਦਿਓ। ਉਹ ਆਪਣੀ ਦੁਨੀਆਂ ਤੋਂ ਬਾਹਰ ਦੇ ਲੋਕਾਂ ਦੇ ਆਦੀ ਨਹੀਂ ਹਨ। ਕਈ ਵਾਰ, ਉਹ ਕਦੇ ਬਾਹਰ ਨਹੀਂ ਗਏ ਸਨ। ਉਹ ਕੁਦਰਤ ਦੁਆਰਾ ਜੋ ਵੀ ਪ੍ਰਮਾਤਮਾ ਦਿੰਦਾ ਹੈ ਉਸ ਨਾਲ ਜੀਉਂਦੇ ਹਨ। ਅਤੇ ਉਨ੍ਹਾਂ ਦੇ ਸਰੀਰ ਵਿੱਚ ਬਹੁਤਾ ਇੱਕ ਇਮਿਊਨ ਸਿਸਟਮ ਨਹੀਂ ਹੁੰਦਾ। ਇਸ ਲਈ ਜੇਕਰ ਤੁਸੀਂ ਆਉਂਦੇ ਹੋ, ਤਾਂ ਤੁਸੀਂ ਉਨ੍ਹਾਂ ਦੀ ਸ਼ਾਂਤੀ ਨੂੰ ਭੰਗ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਕੋਈ ਬਿਮਾਰੀ ਫੈਲਾ ਸਕਦੇ ਹੋ ਜੋ ਉਨ੍ਹਾਂ ਲਈ ਲਾਇਲਾਜ ਹੈ ਕਿਉਂਕਿ ਉਨ੍ਹਾਂ ਕੋਲ ਆਧੁਨਿਕ ਦਵਾਈ ਨਹੀਂ ਹੈ। ਉਨ੍ਹਾਂ ਕੋਲ ਹਸਪਤਾਲ ਨਹੀਂ ਹਨ। ਉਨ੍ਹਾਂ ਕੋਲ ਬੁਸ਼ਕ੍ਰਾਫਟ ਡਾਕਟਰ ਤੋਂ ਇਲਾਵਾ ਕੋਈ ਡਾਕਟਰ ਨਹੀਂ ਹੈ। ਉਨ੍ਹਾਂ ਕੋਲ ਸਾਰੀਆਂ ਜ਼ਰੂਰਤਾਂ ਨਹੀਂ ਹਨ, ਆਪਣੇ ਆਪ ਨੂੰ ਠੀਕ ਕਰਨ ਦਾ ਕੋਈ ਸੁਵਿਧਾਜਨਕ ਤਰੀਕਾ ਨਹੀਂ ਹੈ। ਕਿਉਂਕਿ ਅਸੀਂ ਬਚਪਨ ਤੋਂ ਹੀ ਇੱਕ ਮਿਸ਼ਰਤ ਸਮਾਜ ਵਿੱਚ ਰਹਿੰਦੇ ਹਾਂ। ਸਾਡਾ ਸਰੀਰ ਕਈ ਤਰ੍ਹਾਂ ਦੇ ਰੱਖਿਆ ਪ੍ਰਣਾਲੀਆਂ ਦਾ ਨਿਰਮਾਣ ਕਰਦਾ ਹੈ, ਪਰ ਉਹ ਨਹੀਂ। ਉਹ ਆਪਣੇ ਸ਼ੁੱਧ, ਸਾਫ਼, ਸਾਦੇ, ਪ੍ਰਮਾਤਮਾ-ਸੁਰੱਖਿਅਤ ਵਾਤਾਵਰਣ ਵਿੱਚ ਇਕੱਠੇ ਰਹਿੰਦੇ ਹਨ। ਉਹ ਕਦੇ ਨੁਕਸਾਨ ਨਹੀਂ ਪਹੁੰਚਾਉਂਦੇ। ਉਨ੍ਹਾਂ ਕੋਲ ਨਕਾਰਾਤਮਕ ਵਿਚਾਰ ਨਹੀਂ ਹਨ##ਜੋ ਉਨ੍ਹਾਂ ਨੂੰ ਬਿਮਾਰ ਕਰਦੇ ਹਨ। ਉਨ੍ਹਾਂ ਕੋਲ ਕੋਈ ਵੀ ਮਾੜਾ ਕਰਮ ਨਹੀਂ ਹੈ ਜੋ ਉਨ੍ਹਾਂ ਨੇ ਬਣਾਇਆ ਹੈ ਜਿਸਦੇ ਨਤੀਜੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਮਾੜੇ ਹੁੰਦੇ ਹਨ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਪਰੇਸ਼ਾਨ ਕਰਨ ਨਾ ਆਓ, ਅਤੇ ਬਿਹਤਰ ਹੋਵੇਗਾ ਕਿ ਦੁਨੀਆਂ ਦੇ ਲੋਕ ਉਨ੍ਹਾਂ ਦੇ ਨੇੜੇ ਨਾ ਜਾਣ। ਕਿਸੇ ਦੇਸ਼ ਵਿੱਚ, ਮੈਂ ਭੁੱਲ ਗਈ ਕਿ ਇਹ ਕਿੱਥੇ ਹੈ... ਜਿੱਥੇ ਉਨ੍ਹਾਂ ਦੇ ਆਪਣੇ ਦੇਸ਼ ਦੇ ਜੰਗਲਾਂ ਵਿੱਚ, ਜਾਂ ਐਮਾਜ਼ਾਨ ਵਿੱਚ, ਡੂੰਘੇ ਜੰਗਲਾਂ ਵਿੱਚ ਰਹਿਣ ਵਾਲੇ ਆਦਿਵਾਸੀ ਲੋਕ ਹਨ। ਸਰਕਾਰ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਤਿੰਨ ਮੀਲ ਜਾਣ ਤੋਂ ਵਰਜਦੀ ਹੈ, ਜੋ ਕਿ ਇੱਕ ਬਹੁਤ ਵਧੀਆ, ਬਹੁਤ ਵਧੀਆ ਸਰਕਾਰੀ ਸੁਰੱਖਿਆ ਉਪਾਅ ਹੈ। ਮੇਰਾ ਖਿਆਲ ਹੈ ਕਿ ਹਰ ਉਸ ਦੇਸ਼ ਵਿੱਚ ਜਿੱਥੇ ਆਦਿਵਾਸੀ ਲੋਕ ਹਨ ਜੋ ਕਦੇ ਬਾਹਰ ਨਹੀਂ ਆਉਂਦੇ ਅਤੇ ਨਾ ਹੀ ਕਦੇ ਕਿਸੇ ਨੂੰ ਦੇਖਿਆ ਹੈ, ਉਨ੍ਹਾਂ ਦੀ ਸੁਰੱਖਿਆ ਲਈ ਇੱਹੋ ਜਿਹਾ ਸਮਾਨ ਕਾਨੂੰਨ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ, ਕਿਸੇ ਵੀ ਤਰੀਕੇ ਨਾਲ ਆਦਿਵਾਸੀ ਲੋਕਾਂ ਦੀ ਰੱਖਿਆ ਕਰੋ, ਕਿਉਂਕਿ ਉਹ ਮਾਸੂਮ ਹਨ, ਉਹ ਕਮਜ਼ੋਰ ਹਨ,##ਅਤੇ ਉਹ ਮੀਂਹ ਦੇ ਜੰਗਲਾਂ ਦੀ ਰੱਖਿਆ ਕਰਦੇ ਹਨ! ਉਹਨਾਂ ਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਕਿ ਆਪਣਾ ਬਚਾਅ ਕਿਵੇਂ ਕਰਨਾ ਹੈ। ਉਹ ਆਪਣਾ ਜੀਵਨ ਸਵਰਗ ਦੀ ਬਖਸ਼ਿਸ਼ ਅਤੇ ਪ੍ਰਮਾਤਮਾ ਦੀ ਕਿਰਪਾ 'ਤੇ ਨਿਰਭਰ ਕਰਦੇ ਹੋਏ ਜੀਉਂਦੇ ਹਨ। ਉਹ ਜਾ ਕੇ ਕਿਸੇ ਲਈ ਮੁਸੀਬਤ ਨਹੀਂ ਬਣਾਉਂਦੇ। ਉਹ ਚੋਰੀ ਨਹੀਂ ਕਰਦੇ; ਉਹ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਇਕੱਲਾ ਛੱਡ ਦਿਓ। ਵੈਸੇ, ਇਹ ਸਵਦੇਸ਼ੀ ਰੱਖਿਆ ਬਾਰੇ ਕੋਈ ਭਾਸ਼ਣ ਨਹੀਂ ਹੈ। ਇਹ ਬਸ ਮੈਨੂੰ ਨਹੀਂ ਪਤਾ ਕਿਉਂ, ਵੈਸੇ, ਮੈਨੂੰ ਇਹ ਯਾਦ ਆਇਆ। ਮੈਂ ਪਹਿਲਾਂ ਹੀ ਦੁਨੀਆਂ ਦੇ ਆਦਿਵਾਸੀ ਲੋਕਾਂ ਦੀ ਰੱਖਿਆ ਕਰਨ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ, ਪਰ ਮੈਂ ਹਮੇਸ਼ਾ ਉਨ੍ਹਾਂ ਬਾਰੇ ਸੋਚਦੀ ਹਾਂ, ਉਹ ਕਿੰਨੇ ਬੇਸਹਾਰਾ ਹਨ, ਉਨ੍ਹਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਕਮਜ਼ੋਰ ਹਨ। ਅਤੇ ਮੈਨੂੰ ਬਹੁਤ, ਬਹੁਤ ਅਫ਼ਸੋਸ ਹੈ। ਮੈਨੂੰ ਅਫ਼ਸੋਸ ਨਹੀਂ ਹੁੰਦਾ ਜੇਕਰ ਉਹ ਉੱਥੇ ਇਕੱਲੇ ਰਹਿੰਦੇ ਹਨ ਜਾਂ ਇਕੱਲੇ, ਮੈਨੂੰ ਸਿਰਫ਼ ਅਫ਼ਸੋਸ ਹੁੰਦਾ ਹੈ ਜੇਕਰ ਅਖੌਤੀ ਸੱਭਿਅਕ ਲੋਕ ਆਉਂਦੇ ਹਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਬਿਮਾਰੀ, ਰੋਗ ਅਤੇ ਇਹ ਸਭ ਕੁਝ ਦਿੰਦੇ ਹਨ, ਬਿਨਾਂ ਦੋ ਵਾਰ ਸੋਚੇ, ਇਸਨੂੰ ਸਮਝੇ ਬਿਨਾਂ ਵੀ। ਇਸ ਲਈ ਮੈਂ ਉਮੀਦ ਕਰਦੀ ਹਾਂ ਕਿ ਸਾਰੀਆਂ ਸਰਕਾਰਾਂ ਇਸ ਕਮਜ਼ੋਰ ਸਮੂਹ ਦੇ ਲੋਕਾਂ ਦੀ ਰੱਖਿਆ ਕਰਨ ਬਾਰੇ ਹੋਰ ਸੋਚਣਗੀਆਂ ਅਤੇ ਆਪਣੇ ਸੱਭਿਅਕ ਨਾਗਰਿਕਾਂ ਨੂੰ ਉੱਥੇ ਨਾ ਜਾਣ, ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ, ਹੋਰ ਵੀ ਘੱਟ ਉੱਥੇ ਜਾ ਕੇ ਉਨ੍ਹਾਂ ਦੇ ਜੰਗਲ, ਉਨ੍ਹਾਂ ਦੇ ਘਰ, ਉਨ੍ਹਾਂ ਦੀ ਸ਼ਾਂਤੀ ਨੂੰ ਤਬਾਹ ਨਾ ਕਰਨ ਲਈ ਸਿੱਖਿਅਤ ਕਰਨਗੀਆਂ। ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਉਹ ਉਨ੍ਹਾਂ ਦੀ ਰੱਖਿਆ ਕਰੇ। ਆਮੇਨ। Photo Caption: “ਪ੍ਰਮਾਤਮਾ ਦਿੰਦਾ ਹੈ ਜਦੋਂ ਡਿਲੀਵਰੀ ਆਦਮੀ ਸਕਿਪ ਕਰਦਾ ਹੈ”











