ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੀ ਧਰਤੀ ਦੇ ਮਹਾਰਾਜ, ਰਾਜਾ ਪੋ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ ਮੈਂ ਇੱਕ ਰਾਜੇ ਨਾਲ ਮੁਲਾਕਾਤ ਦੀ ਉਡੀਕ ਕਰ ਰਹੀ ਸੀ, ਇੱਕ ਹੋਰ ਰਾਜਾ ਜੋ ਕਿ ਇੱਕ ਦੂਰ-ਦੁਰਾਡੇ ਤੋਂ ਹੈ। ਪਰ ਸਵੇਰੇ ਕੁਝ ਨਹੀਂ ਆਇਆ। ਇਸ ਲਈ ਮੈਂ ਸ਼ਾਂਤੀ ਰਾਜੇ ਨੂੰ ਪੁੱਛਿਆ ਕਿ ਕਿਉਂ, ਅਤੇ ਉਸਨੇ ਕਿਹਾ ਕਿ MAPA ਉਸਨੂੰ ਮੇਰੇ ਲਈ ਕੁਝ ਵੀ ਪ੍ਰਬੰਧ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਮੈਂ ਅਜੇ ਵੀ ਇਸ ਘਟਨਾ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹਾਂ, ਮੈਨੂੰ ਯਾਦ ਨਹੀਂ, ਦੋ ਦਿਨ ਪਹਿਲਾਂ ਜਾਂ ਤਿੰਨ ਦਿਨ ਪਹਿਲਾਂ। ਮੇਰੇ ਰੱਬਾ, ਮੈਨੂੰ ਨਹੀਂ ਪਤਾ ਸੀ ਕਿ MAPA ਇੰਨਾ ਚਿੰਤਤ ਅਤੇ ਦੇਖਭਾਲ ਕਰਨ ਵਾਲਾ ਹੋ ਸਕਦਾ ਹੈ, ਹਾਲਾਂਕਿ ਉਹ ਚਾਹੁੰਦਾ ਸੀ ਕਿ ਮੈਂ ਸ਼ਾਂਤੀ ਰਾਜੇ ਦੇ ਪ੍ਰਬੰਧ ਨਾਲ ਉਨਾਂ ਦਾ ਕੰਮ ਜਾਰੀ ਰੱਖਾਂ। ਪਰ ਫਿਰ ਬਾਅਦ ਵਿੱਚ, ਮੈਂ ਬੇਨਤੀ ਕੀਤੀ - ਮੇਰੀ ਆਪਣੀ ਬੇਨਤੀ ਤੋਂ ਵਿਚੋਂ। ਇਸ ਲਈ ਅਸੀਂ ਦੂਰ ਦੁਰਾਡੇ ਰਾਜਿਆਂ ਵਿੱਚੋਂ ਇੱਕ ਨਾਲ ਦੁਬਾਰਾ ਇੱਕ ਕਾਨਫਰੰਸ ਕਰ ਰਹੇ ਹਾਂ। ਇਸ ਲਈ ਅੱਜ, ਸਾਨੂੰ "ਵੀ" ਦੇ ਖੇਤਰ ਤੋਂ ਮਹਾਰਾਜਾ ਰਾਜਾ ਬੁੱਧ ਪੋ ਨੂੰ ਮਿਲਣ ਦਾ ਬਹੁਤ ਵੱਡਾ ਸਨਮਾਨ ਅਤੇ ਸੁਭਾਗ ਪ੍ਰਾਪਤ ਹੋਇਆ ਹੈ। ਪੋ, P-O। ਧਰਤੀ ਦਾ ਨਾਮ ਹੈ ਵੀ, W-E।

ਇਹ ਕਿੰਨੀ ਦੂਰ ਹੈ, ਤੁਹਾਡਾ ਅਧਿਆਤਮਿਕ ਉੱਚਤਾ ਦਾ, ਅਧਿਆਤਮਿਕ ਸ਼ਾਨ ਦਾ ਖੇਤਰ? ਮਹਾਰਾਜ ਰਾਜਾ ਪੋ, ਇਹ ਸਾਡੇ ਤੋਂ ਕਿੰਨੀ ਦੂਰ ਹੈ? "ਤੁਹਾਡੇ ਸੰਸਾਰ ਦੇ ਮਾਪ ਅਨੁਸਾਰ, ਇਹ ਲਗਭਗ 18 ਟ੍ਰਿਲੀਅਨ, 900 ਬਿਲੀਅਨ," ਆਦਿ ਹੈ। ਮੈਨੂੰ ਬੱਸ ਇੰਨਾ ਹੀ ਯਾਦ ਹੈ ਕਿਉਂਕਿ ਪਿੱਛੇ ਵਾਲਾ ਨੰਬਰ ਲੰਮਾ ਹੈ। ਇਸ ਲਈ ਮੈਂ ਸੋਚਿਆ ਕਿ ਮੈਂ ਸਿਰਫ਼ ‌ਟ੍ਰਿਲੀਅਨਜ਼ ਅਤੇ ਬਿਲੀਅਨਜ਼ ਰਿਕਾਰਡ ਕਰਾਂਗੀ। ‌ਟ੍ਰਿਲੀਅਨਜ਼ ਅਤੇ ਬਿਲੀਅਨਜ਼ ਸਾਡੇ ਲਈ, ਧਰਤੀ ਦੇ ਲੋਕਾਂ ਲਈ ਬਹੁਤ, ਬਹੁਤ ਹਨ। ਵਾਹ। ਕਲਪਨਾ ਕਰੋ ਕਿ - ਇੰਨਾ ਦੂਰ। ਇਹ ਪ੍ਰਕਾਸ਼-ਸਾਲ ਦੀ ਦੂਰੀ 'ਤੇ ਹੈ। ਇਹ ਕਿਲੋਮੀਟਰ ਦੀ ਦੂਰੀ 'ਤੇ ਨਹੀਂ ਹੈ ਜਿਵੇਂ ਕਿ, ਮੈਨੂੰ ਨਹੀਂ ਪਤਾ, ਪੈਰਿਸ ਤੋਂ ਧਰਤੀ ਦੇ ਕਿਸੇ ਵੀ ਹਿੱਸੇ ਤੱਕ। ਭਾਵੇਂ ਅਸੀਂ ਸ਼ਾਇਦ ਪੈਰਿਸ ਤੋਂ ਨਿਊਯਾਰਕ ਜਾਂਦੇ ਹਾਂ, ਇੱਕ ਸੁਪਰਸੋਨਿਕ ਹਵਾਈ ਜਹਾਜ਼ ਦੁਆਰਾ ਇਹ ਕਈ ਘੰਟੇ ਲੱਗਦੇ ਹਨ, ਸ਼ਾਇਦ ਤਿੰਨ, ਚਾਰ ਘੰਟੇ। ਇਹੀ ਮੈਨੂੰ ਇੱਕ ਬਹੁਤ ਸਮਾਂ ਪਹਿਲਾਂ ਦੀ ਗੱਲ ਯਾਦ ਹੈ। ਮੈਂ ਕਈ ਸਾਲਾਂ ਤੋਂ ਕੋਈ ਹਵਾਈ ਜਹਾਜ਼ ਨਹੀਂ ਵਰਤਿਆ। ਜਿੱਥੇ ਵੀ ਮੈਂ ਜਾ ਸਕਦੀ ਹਾਂ, ਜੇ ਬਹੁਤ ਦੂਰ ਨਹੀਂ ਹੈ, ਤਾਂ ਮੈਂ ਕਿਸ਼ਤੀ ਜਾਂ ਕਾਰ ਰਾਹੀਂ ਜਾਂਦੀ ਹਾਂ। ਇਹ ਟ੍ਰਿਲੀਅਨਜ਼ ਅਤੇ ਬਿਲੀਅਨਜ਼ ਅਤੇ ਮਿਲੀਅਨਜ਼, ਅਤੇ ਵਾਹ… ਇਹ ਪਹਿਲਾਂ ਹੀ ਬਹੁਤ ਹੈ, ਬਹੁਤ ਹੈ। ਸਾਨੂੰ ਪੂਰੀ ਤਰਾਂ ਜਾਣਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪਹਿਲਾਂ ਹੀ ਬਹੁਤ ਹੈ - ਇਸ ਦੁਨੀਆ ਦੀਆਂ ਕਾਢਾਂ ਤੋਂ ਵੱਧ ਜਾਂ ਉੱਚ-ਤਕਨੀਕੀ ਪ੍ਰਾਪਤ ਕਰ ਸਕਦਾ ਹੈ। ਤਾਂ ਕਲਪਨਾ ਕਰੋ ਕਿ ਅਸੀਂ ਦੂਜੇ ਅਧਿਆਤਮਿਕ ਗ੍ਰਹਿਆਂ ਦੇ - ਮੁਕਾਬਲੇ ਕਿੰਨੇ ਪਿੱਛੇ ਹਾਂ।

ਮਹਾਰਾਜ ਰਾਜਾ ਦਾ ਨਾਮ ਪੋ ਹੈ। ਉਨ੍ਹਾਂ ਦੀ ਭਾਸ਼ਾ ਵਿੱਚ ਪੋ ਦਾ ਅਰਥ "ਸ਼ਾਂਤੀ" ਹੈ । ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਇੱਕ ਦੂਜੇ ਨਾਲ ਉਸ ਤਰ੍ਹਾਂ ਗੱਲ ਕਰਨ ਦੀ ਵੀ ਲੋੜ ਹੈ ਜਿਵੇਂ ਸਾਨੂੰ ਇੱਥੇ ਮਨੁੱਖੀ ਭਾਸ਼ਾ ਵਿੱਚ ਕਰਨੀ ਪੈਂਦੀ ਹੈ। ਉਹ ਅੰਦਰੂਨੀ ਟੈਲੀਪੈਥੀ ਦੀ ਵਰਤੋਂ ਕਰਦੇ ਹਨ। ਅਸੀਂ ਇਸਨੂੰ ਟੈਲੀਪੈਥੀ ਕਹਿੰਦੇ ਹਾਂ। ਅਤੇ ਅਧਿਆਤਮਿਕ ਬੁੱਧ ਧਰਤੀ ਦਾ ਨਾਮ, ਬੁੱਧ ਖੇਤਰ ਵੀ - "ਵੀ" ਦਾ ਅਰਥ ਹੈ "ਲਾਇਕ ਲੋਕ।" ਵਾਹ। ਮੈਨੂੰ ਖੁਦ ਵੀ ਅਜਿਹੀ ਇੱਕ ਦੁਨੀਆਂ ਵਿੱਚ ਰਹਿਣਾ ਬਹੁਤ ਪਸੰਦ ਹੁੰਦਾ ਜਿੱਥੇ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਇੱਕ ਲਾਇਕ ਵਿਅਕਤੀ ਵਜੋਂ ਪਛਾਣਿਆ ਜਾਂਦਾ ਅਤੇ ਉਨ੍ਹਾਂ ਦੇ ਰਾਜੇ ਨੂੰ ਸ਼ਾਂਤੀ ਕਿਹਾ ਜਾਂਦਾ।

ਮਹਾਰਾਜ ਰਾਜਾ ਪੋ, ਅੱਜ ਸਾਨੂੰ ਤੁਹਾਡਾ ਸਵਾਗਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਹਾਲਾਂਕਿ ਤੁਹਾਨੂੰ ਥੋੜ੍ਹਾ ਜਿਹਾ ਇਕ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਕਿਉਂਕਿ ਮੇਰਾ ਤੰਬੂ ਸਹਿਣ ਲਈ ਬਹੁਤ ਗਰਮ ਹੈ। ਅੱਜ ਮੇਰੇ ਟੈਂਟ ਦੇ ਅੰਦਰ ਤਾਪਮਾਨ ਲਗਭਗ 36.8 (ਡਿਗਰੀ ਸੈਲਸੀਅਸ) ਹੈ। ਇਸ ਲਈ ਮੈਂ ਇੱਕ ਠੰਢੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਅਸੀਂ ਆਮ ਵਾਂਗ ਤੜਕੇ ਸਵੇਰੇ ਮੀਟਿੰਗ ਦਾ ਪ੍ਰਬੰਧ ਨਹੀਂ ਕਰ ਸਕਦੇ ਸੀ, ਕਿਉਂਕਿ ਤੜਕੇ ਸਵੇਰੇ ਠੰਢਾ, ਠੰਢਾ ਹੋਵੇਗਾ। ਪਰ ਹੁਣ, ਮੈਂ ਇੱਕ ਬਿਹਤਰ ਜਗ੍ਹਾ ਵਿਚ ਹਾਂ, ਠੰਡਾ, ਇਸ ਲਈ ਅਸੀਂ ਆਪਣੀ ਮੁਲਾਕਾਤ ਇੱਕ ਵਧੇਰੇ ਆਰਾਮਦਾਇਕ ਢੰਗ ਨਾਲ ਕਰ ਸਕਦੇ ਹਾਂ, ਮੇਰੇ ਲਈ। ਤੁਹਾਡੇ ਲਈ, ਕੀ ਤੁਸੀਂ ਇਸ ਸਮੇਂ ਸਾਡੇ ਗ੍ਰਹਿ ਤੋਂ ਗਰਮੀ ਮਹਿਸੂਸ ਕਰਦੇ ਹੋ? "ਨਹੀਂ, ਨਹੀਂ। ਨਹੀਂ, ਸਾਨੂੰ ਇੱਥੇ ਕੋਈ ਗਰਮੀ ਮਹਿਸੂਸ ਨਹੀਂ ਹੁੰਦੀ। ਸਾਡੇ ਕੋਲ ਆਪਣਾ ਰੈਗੂਲੇਟਰੀ ਸਿਸਟਮ ਹੈ ਤਾਂ ਜੋ ਠੰਡ ਵੀ ਸਾਨੂੰ ਜਮਾ ਨਾ ਦੇਵੇ ਅਤੇ ਗਰਮੀ ਵੀ ਸਾਨੂੰ ਸਾੜ ਨਾ ਦੇਵੇ।" ਵਾਹ! ਮੈਂ ਖੁਦ ਚਾਹੁੰਦੀ ਹਾਂ ਕਿ ਇਸ ਗ੍ਰਹਿ ਧਰਤੀ ਵਿੱਚ ਅਜਿਹੀ ਯੋਗਤਾ ਹੋਵੇ ਕਿ ਉਹ ਹਰ ਤਰ੍ਹਾਂ ਦੇ ਮੌਸਮ ਨੂੰ ਬਦਲ ਸਕੇ। ਠੰਢ ਬਸ ਆਰਾਮਦਾਇਕ ਹੋ ਜਾਂਦੀ ਹੈ। ਗਰਮੀ ਸਰੀਰ ਲਈ ਆਮ ਵਾਂਗ ਹੋ ਜਾਂਦੀ ਹੈ।

ਇਸ ਸਮੇਂ ਧਰਤੀ 'ਤੇ, ਮੈਂ ਡੇਲੀ ਨਿਊਜ਼ 'ਤੇ ਰਿਪੋਰਟ ਕੀਤੀਆਂ ਖ਼ਬਰਾਂ ਪੜ੍ਹੀਆਂ ਹਨ, ਅਤੇ ਕੁਝ ਬਾਹਰ ਜੋ ਮੈਂ ਖੋਜੀਆਂ ਹਨ, ਕਿ ਇੰਗਲੈਂਡ ਵਰਗੇ ਇੱਕ ਆਮ, ਠੰਡੇ ਦੇਸ਼ ਨੂੰ ਵੀ, ਉਦਾਹਰਣ ਵਜੋਂ, ਆਮ ਤੌਰ 'ਤੇ ਇੱਕ ਗਰਮ ਦੇਸ਼ ਨਹੀਂ ਮੰਨਿਆ ਜਾਂਦਾ, ਪਰ ਇਸ ਹਫ਼ਤੇ, ਉਹ ਕਹਿੰਦੇ ਹਨ ਕਿ ਕੁਝ ਦਿਨ ਬਹੁਤ ਗਰਮ ਹੋਣਗੇ, ਬਹੁਤ ਗਰਮ। ਕੁਝ ਲੋਕ ਇਸਨੂੰ ਬਰਦਾਸ਼ਤ ਨਹੀਂ ਕਰ ਸਕੇ। ਕੁਝ ਲੋਕ ਏਅਰ ਕੰਡੀਸ਼ਨਿੰਗ ਦਾ ਖਰਚਾ ਨਹੀਂ ਚੁੱਕ ਸਕਦੇ। ਅਤੇ ਬਹੁਤ ਸਾਰੇ ਲੋਕ ਇਹ ਉਮੀਦ ਨਹੀਂ ਕਰਦੇ ਕਿ ਇੰਗਲੈਂਡ ਇੰਨਾ ਗਰਮ ਹੋਵੇਗਾ। ਇਥੋਂ ਤਕ 39 ਡਿਗਰੀ ਵਾਂਗ, ਇਹ ਅੰਗਰੇਜ਼ ਲੋਕਾਂ ਲਈ ਬਹੁਤ ਗਰਮ ਹੈ, ਕਿਉਂਕਿ ਉਨ੍ਹਾਂ ਦੀ ਚਮੜੀ ਬਹੁਤ ਨਾਜ਼ੁਕ ਅਤੇ ਚਿੱਟੀ ਹੈ। ਇਸ ਲਈ, ਉਸ ਕਿਸਮ ਦੀ ਗਰਮੀ ਉਨ੍ਹਾਂ ਲਈ ਇੱਕ ਮਾਰੂਥਲ ਵਰਗੀ ਹੈ। ਮੈਨੂੰ ਅੰਗਰੇਜ਼ ਲੋਕਾਂ ਅਤੇ ਹੋਰ ਦੇਸ਼ਾਂ ਲਈ ਅਫ਼ਸੋਸ ਹੈ ਜੋ ਮੌਸਮ, ਗਰਮੀ ਦੀ ਲਹਿਰ, ਇੰਨੀ ਗਰਮੀ ਦਾ ਸਾਹਮਣਾ ਕਰ ਰਹੇ ਹਨ... ਲਗਭਗ ਕੁਝ ਠੰਢੇ ਦਿਨਾਂ ਵਿੱਚ ਸਹਾਰਾ ਵਾਂਗ।

ਹਾਂਜੀ, ਸ਼੍ਰੀਮਾਨ ਜੀ, ਪਰ ਜੇ ਤੁਸੀਂ ਆਪਣੇ ਵਾਹਨ ਦੇ ਅੰਦਰ ਹੋ ਜੋ ਤੁਸੀਂ ਇੱਥੇ ਯਾਤਰਾ ਕਰਨ ਲਈ ਵਰਤਦੇ ਹੋ, ਤਾਂ ਤੁਹਾਡੇ ਕੋਲ ਜ਼ਰੂਰ ਕੁਝ ਏਅਰ-ਰੈਗੂਲੇਟਿੰਗ ਉਪਕਰਣ ਹੋਣਗੇ, ਜਿਵੇਂ ਜਿਨਾਂ ਨੂੰ ਅਸੀਂ ਇੱਥੇ ਇੱਕ ਏਅਰ ਕੰਡੀਸ਼ਨਰ ਕਹਿੰਦੇ ਹਾਂ? "ਨਹੀਂ, ਸਾਡੇ ਕੋਲ ਆਪਣੀ ਜ਼ਮੀਨ ਜਾਂ ਆਪਣੇ ਯਾਤਰਾ ਵਾਹਨ ਵਿੱਚ ਇਕ ਅਜਿਹਾ ਕੋਈ ਯੰਤਰ ਨਹੀਂ ਹੈ।" ਅਸੀਂ ਆਪਣੀ ਅਧਿਆਤਮਿਕ ਸ਼ਕਤੀ ਦੀ ਵਰਤੋਂ ਕਿਸੇ ਵੀ ਅਜਿਹੀ ਚੀਜ਼ ਨੂੰ ਨਿਯਮਤ ਕਰਨ ਲਈ ਕਰਦੇ ਹਾਂ ਜੋ ਸਾਡੇ ਲਈ ਆਮ ਨਹੀਂ ਹੈ। ਜਿਵੇਂ ਮੌਸਮ ਤੁਹਾਡੇ ਗ੍ਰਹਿ ਵਿਚ ਇਥੇ, ਸਾਡੇ ਲਈ, ਇਹ ਸਾਡੇ ਖੇਤਰ ਤੋਂ ਕੁਝ ਵੀ ਵੱਖਰਾ ਨਹੀਂ ਹੈ।" ਵਾਹ, ਵਾਹ, ਵਾਹ! ਕਿੰਨਾ ਵਧੀਆ, ਕਿੰਨਾ ਵਧੀਆ। ਕਿੰਨਾ ਵਧੀਆ ਇਹ ਹੋ ਸਕਦਾ ਹੈ, ਤਾਂ ਜੋ ਸਾਨੂੰ ਇੰਨੇ ਪੈਸੇ ਬਰਬਾਦ ਨਾ ਕਰਨੇ ਪੈਣ ਅਤੇ ਏਅਰ ਕੰਡੀਸ਼ਨਿੰਗ ਕਾਰਨ ਹੋਣ-ਵਾਲਾ ਹਵਾ ਪ੍ਰਦੂਸ਼ਣ ਨਾ ਹੋਵੇ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ। ਤੁਸੀਂ ਜ਼ਰੂਰ ਅਭਿਆਸ ਕੀਤਾ ਹੋਵੇਗਾ, ਮੈਨੂੰ ਨਹੀਂ ਪਤਾ ਕਿ ਕਿੰਨੇਂ ਸਮੇਂ ਲਈ, ਅਜਿਹੀ ਅਧਿਆਤਮਿਕ ਸ਼ਕਤੀ ਪ੍ਰਾਪਤ ਕਰਨ ਲਈ ਕਿ ਤੁਸੀਂ ਆਪਣੇ ਘਰ ਵਾਂਗ ਮਹਿਸੂਸ ਕਰੋ, ਜਿਵੇਂ ਸਾਡੇ ਘਰ ਵਿੱਚ ਏਅਰ ਕੰਡੀਸ਼ਨਿੰਗ ਨਾਲ, ਸਾਡੇ ਗ੍ਰਹਿ ਵਾਂਗ ਮੌਸਮ ਦੀ ਤਬਦੀਲੀ ਤੋਂ ਕਦੇ ਪ੍ਰਭਾਵਿਤ ਨਾ ਹੋਵੇ।

ਅਤੇ ਹਾਲ ਹੀ ਵਿੱਚ, ਸਾਡੇ ਕੋਲ ਹਰ ਜਗ੍ਹਾ ਬਹੁਤ ਸਾਰੇ ਤੂਫਾਨ, ਹੜ੍ਹ ਅਤੇ ਭੂਚਾਲ ਆਏ। ਅਤੇ ਮੇਰਾ ਅੰਦਾਜ਼ਾ ਹੈ ਕਿ ਤੁਹਾਡੇ ਕੋਲ ਇੱਕ ਇਤਨਾ ਅਨਿਯਮਿਤ, ਬੇਆਰਾਮ ਜਾਂ ਨੁਕਸਾਨਦੇਹ ਮੌਸਮ ਨਹੀਂ ਹੈ ਜਿਵੇਂ ਸਾਡੇ ਕੋਲ ਇੱਥੇ ਹੈ। "ਨਹੀਂ, ਸਾਡੇ ਕੋਲ ਨਹੀਂ ਹੈ। ਸਾਡੇ ਅਧਿਆਤਮਿਕ ਖੇਤਰ 'ਤੇ, ਹਰ ਦਿਨ ਹਰ ਦਿਨ ਵਾਂਗ ਹੀ ਆਰਾਮਦਾਇਕ ਹੁੰਦਾ ਹੈ। ਹਰ ਦਿਨ ਇੱਕੋ ਜਿਹਾ ਹੁੰਦਾ ਹੈ। ਅਤੇ ਅਸੀਂ ਹਰ ਸਮੇਂ ਆਰਾਮ ਨਾਲ ਰਹਿੰਦੇ ਹਾਂ।" ਵਾਹ। ਮੈਂ ਚਾਹੁੰਦੀ ਹਾਂ ਕਿ ਇਸ ਧਰਤੀ 'ਤੇ ਇਹ ਦੁਨੀਆਂ ਵੀ ਓਨੀ ਹੀ ਆਰਾਮਦਾਇਕ ਹੋਵੇ ਜਿੰਨੀ ਤੁਹਾਡੀ ਦੁਨੀਆਂ ਵਿੱਚ ਹੈ। ਕਿਉਂਕਿ ਇੱਥੇ, ਧਰਤੀ 'ਤੇ ਵੱਖ-ਵੱਖ ਦੇਸ਼ਾਂ ਦੀ ਸਥਿਤੀ ਅਤੇ ਸਥਾਨ ਦੇ ਕਾਰਨ ਸਾਡੇ ਕੋਲ ਬਹੁਤ ਸਾਰੇ ਵੱਖ-ਵੱਖ ਜਲਵਾਯੂ ਹਨ। ਇਸ ਲਈ ਕੁਝ ਦੇਸ਼ ਸਰਦੀਆਂ ਵਿੱਚ ਜੰਮ ਸਕਦੇ ਹਨ, ਅਤੇ ਕੁਝ ਦੇਸ਼ ਗਰਮੀਆਂ ਵਿੱਚ ਜਾਂ ਸਰਦੀਆਂ ਵਿੱਚ ਵੀ ਬਹੁਤ, ਬਹੁਤ, ਬਹੁਤ ਗਰਮ ਹੋਣਗੇ। ਜਿਵੇਂ ਕਿ ਮਾਰੂਥਲ ਦੇ ਨੇੜੇ ਜਾਂ ਮਾਰੂਥਲ ਵਿੱਚ ਕੁਝ ਦੇਸ਼ਾਂ ਵਿੱਚ, ਇਹ ਬਹੁਤ ਗਰਮ ਹੈ। ਲੋਕ ਕਈ ਵਾਰ ਦਿਨ ਵੇਲੇ ਬਾਹਰ ਨਹੀਂ ਜਾ ਸਕਦੇ, ਕਿਉਂਕਿ ਸੂਰਜ ਉਨ੍ਹਾਂ ਨੂੰ ਬਹੁਤ ਜ਼ਿਆਦਾ ਜਲਣ ਵਾਲੀ ਬੇਅਰਾਮੀ ਦਾ ਕਾਰਨ ਬਣਦਾ ਸੀ।

ਤੁਹਾਡੇ ਲੋਕ ਬਹੁਤ, ਬਹੁਤ ਖੁਸ਼ਕਿਸਮਤ ਹਨ ਕਿ ਤੁਹਾਨੂੰ ਉਨ੍ਹਾਂ ਦੇ ਆਗੂ ਵਜੋਂ, ਆਪਣੇ ਰਾਜਾ, ਬੁੱਧ ਰਾਜਾ ਵਜੋਂ, ਤੁਹਾਡੀ ਯੋਗਤਾ ਨੂੰ ਸਾਂਝਾ ਕਰਨ ਲਈ ਅਤੇ ਸਾਡੀ ਕਲਪਨਾ ਅਨੁਸਾਰ ਜੀਉਣ ਲਈ - ਸਵਰਗ। ਓਹ ਹਾਂਜੀ, ਬੇਸ਼ੱਕ, ਰਾਜਾ ਬੁੱਧ ਧਰਤੀ ਸਵਰਗ ਵਾਂਗ ਹੀ ਸੁੰਦਰ ਹੈ। ਜਾਂ ਤਾਂ ਅਸੀਂ ਇਸਨੂੰ "ਬੁੱਧ ਧਰਤੀ" ਕਹਿੰਦੇ ਹਾਂ, ਜਿਵੇਂ ਕਿ ਸ਼ਕਿਆਮੁਨੀ ਬੁੱਧ ਨੇ ਅਮਿਤਾਭ ਬੁੱਧ ਧਰਤੀ ਵਜੋਂ ਦਰਸਾਇਆ ਹੈ, ਜਾਂ ਫਿਰ ਇੱਕ ਰਾਜਾ ਬੁੱਧ ਧਰਤੀ ਲਈ ਇੱਕ ਹੋਰ ਸ਼ਬਦਾਵਲੀ "ਸਵਰਗ" ਹੈ। ਇਹ ਇਸ ਤਰ੍ਹਾਂ ਹੈ, ਠੀਕ ਹੈ, ਸ਼੍ਰੀਮਾਨ ਜੀ? "ਹਾਂਜੀ, ਹਾਂਜੀ, ਇਹ ਹੈ। ਹਾਂਜੀ, ਹਾਂਜੀ, ਇਹ ਸੱਚਮੁੱਚ ਇਸ ਤਰ੍ਹਾਂ ਹੈ। ਇਹ ਇੱਕ ਅਜਿਹਾ ਸਵਰਗ ਹੈ ਜਿੱਥੇ ਸਾਡੇ ਲੋਕਾਂ ਨੂੰ ਮੌਸਮ, ਗਰਮੀ, ਠੰਢ ਜਾਂ ਭੂਚਾਲ ਜਾਂ ਤੂਫ਼ਾਨੀ ਮੌਸਮ ਜਾਂ ਗਰਜ ਅਤੇ ਭਾਰੀ ਮੀਂਹ ਜਾਂ ਦਰਿਆ ਦੇ ਕੰਢੇ ਜਾਂ ਗਲੀ ਵਿੱਚ ਹੜ੍ਹ ਆਉਣ ਵਰਗੀਆਂ ਵਿਨਾਸ਼ਕਾਰੀ ਘਟਨਾਵਾਂ ਕਾਰਨ ਕਦੇ ਵੀ ਕਿਸੇ ਕਿਸਮ ਦੀ ਦਰਦ, ਦੁੱਖ ਜਾਂ ਅਨੁਭਵ ਨਹੀਂ ਹੁੰਦਾ।" ਓਹ ਹਾਂਜੀ, ਸ਼੍ਰੀਮਾਨ ਜੀ, ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਇਹ ਧਰਤੀ ਇਸ ਤਰ੍ਹਾਂ ਦੀ ਬਣ ਜਾਵੇ।

ਪਰ ਇਹ ਇਸ ਤਰ੍ਹਾਂ ਹੀ ਸੀ, ਇਹ ਲਗਭਗ ਇਸ ਤਰ੍ਹਾਂ ਹੀ ਸੀ, ਜਦੋਂ ਤੱਕ ਕਿ ਇੱਕ ਉੱਚੇ ਆਯਾਮ ਤੋਂ ਆਤਮਾਵਾਂ ਹੇਠਾਂ ਨਹੀਂ ਆਈਆਂ ਅਤੇ ਧਰਤੀ 'ਤੇ ਉੱਗਣ ਵਾਲੇ ਇੱਕ ਪਦਾਰਥ ਨੂੰ ਖਾਣਾ ਸ਼ੁਰੂ ਨਹੀਂ ਕਰ ਦਿੱਤਾ ਅਤੇ ਉਹ ਆਪਣੀ ਦਿੱਖ ਵਿੱਚ ਭਾਰੀ ਅਤੇ ਭਾਰੀ ਹੁੰਦੀਆਂ ਗਈਆਂ ਅਤੇ ਲਿੰਗ ਨੂੰ ਦੋ ਜਾਂ ਤਿੰਨ ਸ਼੍ਰੇਣੀਆਂ ਵਿੱਚ ਬਦਲ ਦਿੱਤਾ - ਉਦਾਹਰਣ ਵਜੋਂ, ਆਦਮੀ, ਔਰਤ, ਸਮਲਿੰਗੀ ਜਾਂ ਲੈਸਬੀਅਨ। ਅਤੇ ਫਿਰ, ਇਸ ਕਰਕੇ, ਲੋਕ ਹੋਰ ਵੀ ਲਾਲਚੀ ਹੁੰਦੇ ਗਏ, ਆਪਣੇ ਲਈ ਸਭ ਕੁਝ ਇਕੱਠਾ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਰਹੇ। ਅਤੇ ਫਿਰ, ਲਾਲਚ ਵਿੱਚ, ਇੱਕ ਦੂਜੇ ਨਾਲ ਲੜਨਾ ਜਾਂ ਹੌਲੀ ਹੌਲੀ ਇੱਕ ਦੂਜੇ ਨੂੰ ਮਾਰਨਾ ਤਾਂ ਜੋ ਆਪਣੇ ਲਈ ਜਾਂ ਆਪਣੇ ਨਿਰਭਰ ਲੋਕਾਂ ਲਈ ਹੋਰ ਭੋਜਨ ਖੋਹਿਆ ਜਾ ਸਕੇ, ਆਦਿ। ਅਤੇ ਫਿਰ ਹੌਲੀ-ਹੌਲੀ, ਹੌਲੀ-ਹੌਲੀ ਇਹ ਦੁਨੀਆਂ ਇੱਕ ਘੱਟ ਆਰਾਮਦਾਇਕ, ਘੱਟ ਸਵਰਗ-ਵਰਗੀ ਜਗ੍ਹਾ ਵਿੱਚ ਬਦਲ ਗਈ, ਅਤੇ ਇਹ ਬਦ ਤੋਂ ਬਦਤਰ ਹੁੰਦੀ ਗਈ ਜਦੋਂ ਤੱਕ ਸਾਡੇ ਕੋਲ ਅੱਜ ਵਾਂਗ ਇੱਕ ਅਰਾਜਕ ਦੁਨੀਆਂ ਨਹੀਂ ਹੈ। ਅਤੇ ਇਸ ਕਰਕੇ, ਲਾਲਚ ਕਰਕੇ, ਵੱਖੋ-ਵੱਖਰੇ ਸਵਾਦਾਂ ਕਰਕੇ, ਧਰਤੀ ਦੇ ਲੋਕ ਇਸਦੇ ਆਦੀ ਹੋ ਗਏ ਸਨ। ਇਸ ਲਈ ਉਨ੍ਹਾਂ ਨੇ ਆਪਣੇ ਸੁਆਦ ਦੀਆਂ ਮੁਕੁਲਾਂ ਜਾਂ ਆਰਾਮ ਅਤੇ ਖੁਸ਼ੀ ਦੀਆਂ ਚੀਜ਼ਾਂ ਦੇ ਲਾਲਚ ਨੂੰ ਸੰਤੁਸ਼ਟ ਕਰਨ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ, ਉਨ੍ਹਾਂ ਨੇ ਸਭ ਤੋਂ ਭੈੜੀਆਂ ਕਿਸਮਾਂ ਦੀਆਂ ਹਸਤੀਆਂ ਨੂੰ ਆਕਰਸ਼ਿਤ ਕੀਤਾ, ਨਕਾਰਾਤਮਕ ਸ਼ਕਤੀ ਤੋਂ, ਜੋ ਦੂਜਿਆਂ ਨੂੰ ਕੰਟਰੋਲ ਕਰਨ, ਪਰੇਸ਼ਾਨ ਕਰਨ, ਧੱਕੇਸ਼ਾਹੀ ਕਰਨ ਅਤੇ ਗੁਲਾਮ ਬਣਾਉਣ ਅਤੇ ਇੱਕ ਦੂਜੇ ਨੂੰ ਤਬਾਹ ਕਰਨ ਜਾਂ ਇੱਕ ਦੂਜੇ ਨੂੰ ਮਾਰਨ ਜਾਂ ਇੱਕ ਦੂਜੇ ਨੂੰ ਤਬਾਹ ਕਰਨ ਤੋਂ ਇਲਾਵਾ ਕੁਝ ਨਹੀਂ ਜਾਣਦੇ। ਇਸ ਲਈ ਅਸੀਂ ਅੱਜ ਦੀ ਦੁਨੀਆਂ ਬਣ ਗਏ, ਸ਼੍ਰੀਮਾਨ ਜੀ।

Photo Caption: “ਜ਼ਿੰਦਗੀ ਉਵੇਂ ਹੈ ਜਿਵੇਂ ਤੁਸੀਂ ਇਸ ਨੂੰ ਬਣਾਉਂਦੇ ਹੋ, ਅਸਥਾਈ ਸਮਾਂ ਕੀਮਤੀ ਸਮਾਂ ਹੈ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-10
5372 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-11
4858 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-12
4759 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-07
495 ਦੇਖੇ ਗਏ
ਧਿਆਨਯੋਗ ਖਬਰਾਂ
2026-11-07
3465 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-07
298 ਦੇਖੇ ਗਏ
34:50
ਧਿਆਨਯੋਗ ਖਬਰਾਂ
2026-11-05
432 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ