ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਫਲੋ ਦੇ ਮਹਾਰਾਜਾ ਰਾਜਾ ਕਲੇ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਸੀਂ ਕਿਸ ਤਰ੍ਹਾਂ ਦੇ ਅਧਿਆਤਮਿਕ ਅਭਿਆਸ ਦਾ ਪਾਲਣ ਕਰ ਰਹੇ ਹਾਂ - ਮੈਨੂੰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ, ਮੇਤ੍ਰਿਆ ਬੁੱਧ ਰਾਜਾ, ਅਤੇ ਨਾਲ ਹੀ ਧਰਤੀ 'ਤੇ ਤੁਸੀਂ ਯਿਸੂ ਮਸੀਹ ਵਜੋਂ ਜਾਣੇ ਜਾਂਦੇ ਹੋ। ਤੁਸੀਂ ਇਸ ਧਰਤੀ 'ਤੇ ਦੁਬਾਰਾ ਇਕ ਮਨੁੱਖੀ ਰੂਪ ਵਿੱਚ ਵਾਪਸ ਆਏ ਹੋ, ਬਹੁਤ ਸਾਰਾ ਦੁੱਖ, ਦਰਦ ਸਹਿ ਕੇ, ਮਦਦ ਕਰਨ ਲਈ ਜਿਸ ਕਿਸੇ ਦੀ ਤੁਸੀਂ ਕਰ ਸਕਦੇ ਹੋ। ਸਭ ਤੋਂ ਭੈੜਾ ਪਾਪੀ ਵੀ, ਜੇਕਰ ਉਹ ਤੁਹਾਨੂੰ ਸਿਰਫ਼ ਪੁਕਾਰਦਾ ਹੈ, ਤਾਂ ਤੁਸੀਂ ਉਨ੍ਹਾਂ ਕੋਲ ਜਲਦੀ ਤੋਂ ਜਲਦੀ ਆਓਗੇ, ਉਨ੍ਹਾਂ ਨੂੰ ਉੱਪਰ ਚੁੱਕਣ ਲਈ, ਉਨ੍ਹਾਂ ਨੂੰ ਨਰਕ ਦੇ ਸਾਰੇ ਦੁੱਖਾਂ ਤੋਂ ਦੂਰ ਲੈ ਜਾਣ ਲਈ।

ਜਿੱਥੋਂ ਤੱਕ ਇਸ ਬਾਰੇ ਕਿ ਤਰੀਕਾ ਜੋ ਅਸੀਂ ਵਰਤ ਰਹੇ ਹਾਂ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਉਸ ਢੰਗ ਦਾ ਅਭਿਆਸ ਕੀਤਾ ਹੈ ਜੋ ਸਾਰੇ ਬੁੱਧਾਂ, ਸੰਤਾਂ ਅਤੇ ਰਿਸ਼ੀਆਂ ਨੇ ਸਾਡੇ ਗਿਆਨ ਅਤੇ ਅਧਿਆਤਮਿਕ ਪ੍ਰਾਪਤੀ ਨੂੰ ਵਿਕਸਤ ਕਰਨ ਲਈ ਆਦਿ ਕਾਲ ਤੋਂ ਕੀਤਾ ਹੈ। ਇਹ ਅੰਦਰੂਨੀ ਸਵਰਗੀ ਰੌਸ਼ਨੀ ਅਤੇ ਅੰਦਰੂਨੀ ਸਵਰਗੀ ਆਵਾਜ਼ ਦਾ ਅਭਿਆਸ ਹੈ। ਅੰਦਰੂਨੀ ਕਿਉਂ? ਕਿਉਂਕਿ ਇਕ ਵਿਅਕਤੀ ਜੋ ਇਸ ਬ੍ਰਹਮ ਵਿਧੀ ਦਾ ਅਭਿਆਸ ਕਰਦਾ ਹੈ, ਉਹ ਆਪਣਾ ਧਿਆਨ, ਸ਼ਰਧਾ, ਅੰਦਰ ਵੱਲ ਮੋੜ ਕੇ, ਬ੍ਰਹਮ ਸ਼ਕਤੀ ਨਾਲ, ਸਰਬਸ਼ਕਤੀਮਾਨ ਪ੍ਰਮਾਤਮਾ ਦੀ ਸ਼ਕਤੀ ਨਾਲ ਜੁੜ ਕੇ, ਪ੍ਰਮਾਤਮਾ ਤੋਂ ਗਿਆਨ ਅਤੇ ਹਰ ਤਰ੍ਹਾਂ ਦੇ ਆਸ਼ੀਰਵਾਦ ਅਤੇ ਸਾਰੇ ਸੰਤਾਂ ਅਤੇ ਰਿਸ਼ੀਆਂ ਤੋਂ ਕਿਰਪਾ ਪ੍ਰਾਪਤ ਕਰ ਸਕਦਾ ਹੈ ਜੋ ਸ੍ਰਿਸ਼ਟੀ ਦੀ ਸਥਾਪਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੌਜੂਦ ਹੈ। ਕੁਝ ਵੀ ਇਸਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਸ ਸ਼ਕਤੀ ਨੂੰ ਸਵਰਗੀ ਰੌਸ਼ਨੀ ਅਤੇ ਆਵਾਜ਼ ਅਭਿਆਸੀ ਤੋਂ ਕੁਝ ਵੀ ਨਹੀਂ ਖੋਹ ਸਕਦਾ। ਇਸਨੂੰ 'ਅੰਦਰੂਨੀ' ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਇਸਨੂੰ ਅੰਦਰੋਂ ਮਹਿਸੂਸ ਕਰਦੇ ਹੋ, ਜਦੋਂ ਕਿ ਇਹ ਬਾਹਰੀ ਸੰਸਾਰ ਵਿੱਚ ਵੀ ਫੈਲਦਾ ਹੈ।

ਪਰ ਅੰਦਰਲੀ ਰੌਸ਼ਨੀ ਅਤੇ ਆਵਾਜ਼ ਕਿਸੇ ਯੰਤਰ ਦੁਆਰਾ ਨਹੀਂ ਬਣਾਈ ਗਈ। ਇਹ ਉਹੀ ਹੈ ਜੋ ਅੰਦਰ ਹੈ। ਤੁਹਾਨੂੰ ਪ੍ਰਮਾਤਮਾ ਦੀ ਸ੍ਰਿਸ਼ਟੀ ਦੇ ਇੱਕ ਹਿੱਸੇ ਅਤੇ ਪ੍ਰਮਾਤਮਾ ਦੇ ਆਪਣੇ ਇੱਕ ਹਿੱਸੇ ਦੇ ਆਪਣੇ ਅਸਲੀ ਸੁਭਾਅ ਨੂੰ ਸੁਣਨ, ਵੇਖਣ ਲਈ ਅੰਦਰ ਵੱਲ ਮੁੜਨਾ ਪਵੇਗਾ। ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਬਣਾਇਆ ਹੈ ਅਤੇ ਉਹਨਾਂ ਨੂੰ ਆਪਣੇ ਆਪ ਤੋਂ ਇਸ ਚੰਗਿਆੜੀ ਨਾਲ ਨਿਵਾਜਿਆ ਹੈ। ਇਸ ਲਈ ਕੁਝ ਵੀ ਇਸਨੂੰ ਤਬਾਹ ਨਹੀਂ ਕਰ ਸਕਦਾ। ਪਰ ਜੇਕਰ ਆਤਮਾ ਅਜੇ ਵੀ ਵਿਕਾਸ ਦੇ ਹੇਠਲੇ ਪੱਧਰ 'ਤੇ ਰਹਿੰਦੀ ਹੈ, ਤਾਂ ਇਹ ਹੋ ਸਕਦਾ ਹੈ, ਕਿਉਂਕਿ ਇਹ ਅਜੇ ਵੀ ਕਿਸੇ ਕਿਸਮ ਦੇ ਭੌਤਿਕ ਲਪੇਟੇ ਵਿੱਚ ਫਸੀ ਹੋਈ ਹੈ। ਇਸ ਤਰ੍ਹਾਂ, ਉਸ ਸਰੀਰਕ ਲਪੇਟੇ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਸਜ਼ਾ ਦਿੱਤੀ ਜਾ ਸਕਦੀ ਹੈ, ਬਹੁਤ ਜ਼ਿਆਦਾ ਦੁੱਖ ਵੀ ਦਿੱਤਾ ਜਾ ਸਕਦਾ ਹੈ।

"ਉੱਚੇਰੇ ਸੰਸਾਰ ਵਿੱਚ, ਜਿਵੇਂ ਕਿ ਸਾਡੀ ਦੁਨੀਆਂ ਵਾਂਗ, ਸਾਡੇ ਕੋਲ ਕੋਈ ਤਸੀਹੇ ਨਹੀਂ ਹਨ, ਸਾਡੇ ਕੋਲ ਕੋਈ ਦੁੱਖ ਨਹੀਂ ਹੈ, ਸਾਡੇ ਕੋਲ ਇਸ ਤਰ੍ਹਾਂ ਦੀ ਸ਼ਬਦਾਵਲੀ ਵੀ ਨਹੀਂ ਹੈ। ਸਾਡੇ ਕੋਲ ਇਸ ਬਾਰੇ ਇਥੋਂ ਤਕ ਕੋਈ ਕਲਪਨਾ ਵੀ ਨਹੀਂ ਹੈ। ਪਰ ਕੁਝ ਨੀਵੇਂ ਸੰਸਾਰਾਂ ਵਿੱਚ, ਮਾਫ਼ ਕਰਨਾ, ਜਿਵੇਂ ਕਿ ਇਸ ਸੰਸਾਰ ਵਿੱਚ, ਲੋਕ ਅਜੇ ਵੀ ਹਰ ਤਰ੍ਹਾਂ ਦੇ ਦਰਦ ਅਤੇ ਨਿਰਣੇ ਦਾ ਅਨੁਭਵ ਕਰਦੇ ਹਨ। ਕਿਉਂਕਿ ਇਹ ਇਕ ਦੋਹਰੀ ਦੁਨੀਆਂ ਹੈ - ਇੱਥੇ ਸਾਡੇ ਕੋਲ ਖੁਸ਼ੀ ਅਤੇ ਦੁੱਖ ਹੈ। ਸਾਡੇ ਕੋਲ ਤੰਦਰੁਸਤੀ ਵੀ ਹੈ ਅਤੇ ਦੁੱਖ ਵੀ। ਸਾਡੇ ਫਲੋ ਸੰਸਾਰ ਵਿੱਚ, ਸਾਡੇ ਕੋਲ ਇਹ ਬਿਲਕੁਲ ਵੀ ਨਹੀਂ ਹੈ। ਹਰ ਦਿਨ ਇੱਕ ਖੁਸ਼ੀ-ਭਰਿਆ ਦਿਨ ਹੁੰਦਾ ਹੈ। ਹਰ ਦਿਨ ਅੱਜ ਹੈ। ਜੇ ਅਸੀਂ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਮਨੋਰੰਜਨ ਲਈ ਹਰ ਕਿਸਮ ਦੀ ਸਿਰਜਣਾਤਮਕਤਾ ਵਿਕਸਤ ਕਰ ਸਕਦੇ ਹਾਂ। ਨਹੀਂ ਤਾਂ, ਸਾਡੀ ਧਰਤੀ ਦੇ ਲੋਕ, ਸਾਡੀ ਬੁੱਧ ਧਰਤੀ ਦੇ ਲੋਕ, ਹਮੇਸ਼ਾ ਖੁਸ਼, ਸੰਤੁਸ਼ਟ ਰਹਿਣਗੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੋਵੇਗੀ।"

ਵਾਹ, ਮਹਾਰਾਜ, ਫਲੋ ਦੇ ਰਾਜਾ, ਮੈਂ ਦਿਲੋਂ, ਸੱਚਮੁੱਚ ਚਾਹੁੰਦੀ ਹਾਂ ਕਿ ਇਸ ਧਰਤੀ ਦੇ ਲੋਕ ਤੁਹਾਡੇ ਲੋਕਾਂ ਦੁਆਰਾ ਹਰ ਰੋਜ਼ ਕੀਤੇ-ਜਾਣ ਵਾਲੇ ਅਨੁਭਵ ਦਾ ਅੱਧਾ ਵੀ ਅਨੁਭਵ ਕਰ ਸਕਣ, ਫਿਰ ਉਹ ਪਹਿਲਾਂ ਹੀ ਪੂਰੀ ਤਰ੍ਹਾਂ ਖੁਸ਼ ਹੋਣਗੇ। ਰਾਜਾ ਕਲੇ ਅੱਗੇ ਕਹਿੰਦਾ ਹੈ, "ਖੈਰ, ਅਸੀਂ ਇਸਨੂੰ ਅੰਦਰੂਨੀ ਅਧਿਆਤਮਿਕ ਤਰੀਕਾ ਕਹਿੰਦੇ ਹਾਂ ਕਿਉਂਕਿ ਸਿਰਫ਼ ਕੋਈ ਵੀ ਜੀਵ ਜੋ ਗਿਆਨ ਅਤੇ ਉੱਨਤੀ ਦੇ ਇਸ ਤਰੀਕੇ ਦਾ ਅਭਿਆਸ ਕਰਦਾ ਹੈ, ਇਸਦਾ ਅਨੁਭਵ ਕਰ ਸਕਦਾ ਹੈ। ਉਨ੍ਹਾਂ ਦੇ ਨੇੜੇ ਲੋਕ ਜਾਂ ਉਨ੍ਹਾਂ ਦੇ ਕੋਲ ਬੈਠੇ ਵੀ ਅੰਦਰੂਨੀ (ਸਵਰਗੀ) ਸੰਗੀਤ ਬਾਰੇ ਕੁਝ ਨਹੀਂ ਸੁਣ ਸਕਦੇ ਸਨ ਜੋ ਸਵਰਗੀ ਆਵਾਜ਼ ਅਤੇ ਰੌਸ਼ਨੀ ਦੇ ਅਭਿਆਸੀ ਸੁਣਦੇ। ਉਹ ਕੋਈ ਚਮਕਦਾਰ ਰੌਸ਼ਨੀ, ਆਪਣਾ ਅਸਲੀ ਸੁਭਾਅ, ਵੀ ਨਹੀਂ ਦੇਖ ਸਕਦੇ। ਜਦੋਂ ਕਿ ਇਸ ਵਿਧੀ ਦਾ ਅਭਿਆਸੀ ਇਸਨੂੰ ਦੇਖ ਸਕਦਾ ਹੈ, ਇਸਨੂੰ ਅਨੁਭਵ ਕਰ ਸਕਦਾ ਹੈ; ਉਹ ਜਿਹੜੇ ਉਨਾਂ ਦੇ ਨੇੜੇ ਹਨ ਇਸ ਯਤਨ ਦੀ ਖੁਸ਼ੀ, ਇਸ ਆਸ਼ੀਰਵਾਦ ਨੂੰ, ਮਹਿਸੂਸ ਨਹੀਂ ਕਰਨਗੇ। ਇਥੋਂ ਤਕ ਇੱਕੋ ਬਿਸਤਰੇ 'ਤੇ ਸੌਂਦੇ ਹੋਏ, ਇੱਕੋ ਮੇਜ਼ 'ਤੇ ਬੈਠੇ ਹੋਏ, ਕੂਹਣੀ ਤੋਂ ਕੂਹਣੀ ਤੱਕ, ਉਹ ਕੁਝ ਵੀ ਨਹੀਂ ਸੁਣਦੇ, ਕੁਝ ਵੀ ਨਹੀਂ ਦੇਖਦੇ ਜੋ ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼ ਅਭਿਆਸੀ ਅਨੁਭਵ ਕਰ ਰਿਹਾ ਹੈ। ਇਸੇ ਲਈ ਅਸੀਂ ਇਸਨੂੰ 'ਅੰਦਰੂਨੀ' ਕਹਿੰਦੇ ਹਾਂ - ਕਿਉਂਕਿ ਇਸਦਾ ਬਾਹਰੀ ਦੁਨੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਨਾ ਹੀ ਭੌਤਿਕ ਖੇਤਰ ਵਿੱਚ ਤੁਸੀਂ ਜੋ ਦੇਖਦੇ ਹੋ ਉਸ ਨਾਲ ਕੋਈ ਲੈਣਾ-ਦੇਣਾ ਹੈ।"

ਓਹ ਹਾਂਜੀ, ਸ਼੍ਰੀਮਾਨ ਜੀ, ਹਾਂਜੀ, ਸ਼੍ਰੀਮਾਨ ਜੀ, ਮਹਾਰਾਜ, ਫਲੋ ਦੇ ਰਾਜਾ, ਅਸੀਂ ਇਹ ਜਾਣਦੇ ਹਾਂ। ਸਾਡੇ ਲੋਕ, ਮੇਰੇ ਪ੍ਰਮਾਤਮਾ ਦੇ ਪੈਰੋਕਾਰ, ਉਹ ਇਹ ਸਭ ਜਾਣਦੇ ਹਨ, ਉਹ ਇਹ ਸਭ ਅਨੁਭਵ ਕਰਦੇ ਹਨ, ਜਦੋਂ ਕਿ ਉਹ ਸੱਚਮੁੱਚ ਇਹ ਸਾਰਾ ਅਨੁਭਵ ਆਪਣੇ ਅਜ਼ੀਜ਼ਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਨ, ਪਰ ਉਹ ਨਹੀਂ ਕਰ ਸਕਦੇ। ਅਤੇ ਅਜ਼ੀਜ਼ਾਂ ਨੂੰ ਕੁਝ ਹੱਦ ਤੱਕ ਹੀ ਲਾਭ ਹੋ ਸਕਦਾ ਹੈ, ਪਰ ਉਹ ਅੰਦਰੂਨੀ ਅਨੁਭਵ, ਅੰਦਰੂਨੀ ਅਨੰਦ, ਅੰਦਰੂਨੀ ਖੁਸ਼ੀ, ਅੰਦਰੂਨੀ, ਓਹ, ਅਸਾਧਾਰਨ ਆਜ਼ਾਦੀ ਨਹੀਂ ਮਿਲ ਸਕਦੀ ਜੋ ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼ ਦਾ ਅਭਿਆਸੀ ਅਨੁਭਵ ਕਰ ਸਕਦਾ ਹੈ।

"ਅਤੇ ਇਸ ਦੁਨੀਆਂ ਦੇ ਲੋਕ, ਇਕ ਬਹੁਤ ਘੱਟ ਗਿਣਤੀ ਵਿੱਚ, ਇੰਨੇ ਖੁਸ਼ਕਿਸਮਤ ਹਨ ਕਿ ਇਸ ਅੰਦਰੂਨੀ ਸਵਰਗੀ ਰੌਸ਼ਨੀ, ਅੰਦਰੂਨੀ ਸਵਰਗੀ ਆਵਾਜ਼ ਵਿਧੀ ਦਾ ਅਨੁਭਵ ਕਰਨ, ਅਭਿਆਸ ਕਰਨ ਲਈ ਤੁਹਾਡੇ ਦੁਆਰਾ ਸਿਖਾਇਆ ਗਿਆ ਹੈ। ਕਿਉਂਕਿ ਸਿਰਫ਼ ਇਹੀ ਅਭਿਆਸ ਤੁਹਾਨੂੰ ਬ੍ਰਹਿਮੰਡ ਦੀ ਮੂਲ ਸ਼ਕਤੀ, ਪ੍ਰਮਾਤਮਾ ਦੀ ਮੂਲ ਸ਼ਕਤੀ ਅਤੇ ਊਰਜਾ ਨਾਲ ਜੋੜ ਸਕਦਾ ਹੈ, ਅਤੇ ਤੁਹਾਨੂੰ ਸੁਰੱਖਿਅਤ ਘਰ ਲਿਆ ਸਕਦਾ ਹੈ - ਤੁਹਾਨੂੰ ਇਸ ਜੀਵਨ ਵਿੱਚ ਵੀ ਖੁਸ਼ ਅਤੇ ਅਨੰਦਮਈ ਬਣਾ ਸਕਦਾ ਹੈ।"

“ਭਾਵੇਂ ਬੁੱਧ, ਸੰਤ ਅਤੇ ਰਿਸ਼ੀ ਅਧਿਆਤਮਿਕ ਹੋਂਦ ਦੇ ਉੱਚ ਪੱਧਰ ਤੋਂ ਆਏ ਹੋਣ, ਜੇਕਰ ਉਹ ਕਿਸੇ ਵੀ ਕਾਰਨ ਕਰਕੇ ਇਸ ਸੰਸਾਰ ਵਿੱਚ ਆਉਂਦੇ ਹਨ - ਜ਼ਿਆਦਾਤਰ ਸਿਰਫ਼ ਇਸ ਲਈ ਕਿਉਂਕਿ ਉਹ ਉਨ੍ਹਾਂ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਦੁੱਖ ਅਤੇ ਪੀੜਾ ਤੋਂ ਮੁਕਤੀ ਲਈ ਬੁਲਾਉਂਦੇ ਹਨ - ਇੱਥੋਂ ਤੱਕ ਕਿ ਉਹ, ਉੱਚ ਪ੍ਰਾਪਤੀ ਪ੍ਰਾਪਤ ਬੁੱਧ, ਸੰਤ ਅਤੇ ਰਿਸ਼ੀ, ਅਜੇ ਵੀ ਇਸ ਸੰਸਾਰ ਤੋਂ, ਜੇਕਰ ਉਹ ਆਪਣੇ ਮੂਲ ਨਿਵਾਸ ਸਥਾਨ ਤੇ ਵਾਪਸ ਜਾਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਕਿਸਮ ਦੇ ਅਭਿਆਸ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਜੇਕਰ ਉਹ ਵਿਸ਼ਵ ਸ਼ਕਤੀ ਨਾਲ, ਆਪਣੇ ਮੂਲ ਸਵੈ ਨਾਲ ਜੁੜੇ ਨਹੀਂ ਹਨ, ਤਾਂ ਉਹ ਭੌਤਿਕ ਗ੍ਰਹਿ ਦੇ ਇਸ ਸੰਘਣੇ ਅਤੇ ਜਕੜੇ ਹੋਏ ਸੰਸਾਰ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦੇ। ਉਹ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ, ਉਹ ਕਦੇ ਵੀ ਉੱਥੇ ਵਾਪਸ ਨਹੀਂ ਜਾ ਸਕਦੇ ਜਿੱਥੋਂ ਉਹ ਆਏ ਸਨ, ਜੇਕਰ ਉਹ ਸਵਰਗੀ ਰੌਸ਼ਨੀ ਅਤੇ ਸਵਰਗੀ ਆਵਾਜ਼ ਨਾਲ ਜੁੜਨ ਦੇ ਅਭਿਆਸ 'ਤੇ ਭਰੋਸਾ ਨਹੀਂ ਕਰਦੇ। ਅਤੇ ਭਾਵੇਂ ਉਹ ਆਪਣੀ ਰੂਹਾਨੀ ਸ਼ਕਤੀ ਨਾਲ ਜੁੜਨਾ ਚਾਹੁੰਦੇ ਹਨ, ਫਿਰ ਵੀ ਉਹਨਾਂ ਨੂੰ ਅਜਿਹਾ ਕਰਨ ਵਿੱਚ ਮਦਦ ਕਰਨ ਲਈ ਇੱਕ ਜੀਵਤ ਗੁਰੂ ਸ਼ਕਤੀ ਦੀ ਲੋੜ ਹੁੰਦੀ ਹੈ। ਅਤੇ ਤੁਸੀਂ (ਪਰਮ ਸਤਿਗੁਰੂ ਚਿੰਗ ਹਾਈ ਜੀ) ਇਸ ਸਮੇਂ ਲਈ, ਸਭ ਤੋਂ ਉੱਚੇ ਸੰਭਵ ਗੁਰੂ ਹੋ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਸਵੈ ਨਾਲ ਦੁਬਾਰਾ ਜੁੜਨ ਵਿੱਚ ਮਦਦ ਕਰ ਸਕਦੇ ਹੋ।"

ਓਹ, ਮਹਾਰਾਜ, ਫਲੋ ਦੇ ਰਾਜਾ, ਇਹ ਸਭ ਪ੍ਰਮਾਤਮਾ ਦੀ ਸ਼ਕਤੀ ਅਤੇ ਪ੍ਰਮਾਤਮਾ ਦੀ ਕਿਰਪਾ ਹੈ। ਮੈਂ ਪ੍ਰਮਾਤਮਾ ਦੀ ਸਰਬਸ਼ਕਤੀਮਾਨ ਕਿਰਪਾ, ਅਸ਼ੀਰਵਾਦ, ਸੁਰੱਖਿਆ, ਅਤੇ ਪਿਆਰ ਦੇ ਸਾਰੇ ਪਹਿਲੂਆਂ, ਉਨ੍ਹਾਂ ਦੇ ਪਿਆਰ ਤੋਂ ਮਦਦ ਦੇ ਸਾਰੇ ਪਹਿਲੂਆਂ ਲਈ ਬਹੁਤ ਧੰਨਵਾਦੀ ਹਾਂ, ਨਿਮਰਤਾ ਨਾਲ ਧੰਨਵਾਦੀ ਹਾਂ। ਕਿਸੇ ਕੋਲ ਵੀ ਇਸ ਤਰ੍ਹਾਂ ਦੀ ਸ਼ਕਤੀ ਹੋ ਸਕਦੀ ਹੈ, ਕਾਸ਼ ਉਹ ਇੱਕ ਅਸਲੀ ਗੁਰੂ ਕੋਲ ਆ ਜਾਂਦਾ ਹੈ। ਜਿੰਨਾ ਜ਼ਿਆਦਾ ਸ਼ਕਤੀਸ਼ਾਲੀ ਗੁਰੂ, ਓਨਾ ਹੀ ਵਧੀਆ, ਬੇਸ਼ੱਕ। ਹਰੇਕ ਗੁਰੂ ਅਧਿਆਤਮਿਕ ਪ੍ਰਾਪਤੀ ਦੇ ਇੱਕ ਖਾਸ ਪੱਧਰ 'ਤੇ ਵੀ ਪਹੁੰਚਦਾ ਹੈ, ਅਤੇ ਇਹ ਉਨ੍ਹਾਂ ਦੇ ਪ੍ਰਣ 'ਤੇ ਵੀ ਨਿਰਭਰ ਕਰਦਾ ਹੈ। ਉਹ ਚੇਲਿਆਂ (ਪੈਰੋਕਾਰਾਂ) ਨੂੰ ਇੱਕ ਵੱਖਰੀ ਕਿਸਮ ਦਾ ਆਸ਼ੀਰਵਾਦ ਅਤੇ ਉੱਨਤੀ ਦੇ ਸਕਦੇ ਹਨ। ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਦੁਨੀਆਂ ਦੇ ਮਨੁੱਖ ਇੰਨੇ ਰੁੱਝੇ ਹੋਏ ਹਨ ਕਿ ਉਹ ਅਜਿਹੇ ਇੱਕ ਗੁਰੂ ਨੂੰ ਲੱਭਣ ਬਾਰੇ ਸੋਚ ਵੀ ਨਹੀਂ ਸਕਦੇ। ਪਰ ਮਹਾਰਾਜ, ਤੁਹਾਡਾ ਧੰਨਵਾਦ, ਉਨ੍ਹਾਂ ਨੂੰ ਇਸ ਕੋਮਲ ਅਤੇ ਦਿਆਲੂ ਤਰੀਕੇ ਨਾਲ ਯਾਦ ਦਿਵਾਉਣ ਲਈ। ਤੁਹਾਡਾ ਭਲਾ ਹੋਵੇ, ਸ਼੍ਰੀਮਾਨ ਜੀ।

ਤੁਹਾਡੀ ਪਵਿੱਤਰ ਬਾਣੀ ਇਸ ਧਰਤੀ ਦੇ ਵੱਧ ਤੋਂ ਵੱਧ ਮਨੁੱਖਾਂ ਨੂੰ ਜਗਾਵੇ, ਤਾਂ ਜੋ ਉਹ ਇੱਕ ਅਸਲੀ ਸਚਮੁਚ ਗਿਆਨਵਾਨ ਗੁਰੂ ਦੇ ਮਾਰਗਦਰਸ਼ਨ ਤੱਕ ਪਹੁੰਚਣ, ਜਾਣਨ ਦਾ ਰਸਤਾ ਲਭ ਸਕਣ, ਉਨਾਂ ਦੀ ਮਦਦ ਕਰਨ ਲਈ, ਉਨਾਂ ਨੂੰ ਘਰ ਜਾਣ ਦਾ ਰਸਤਾ ਦਿਖਾਉਣ ਲਈ। ਕਿਸੇ ਵੀ ਬੁੱਧ, ਕਿਸੇ ਵੀ ਸੰਤ ਅਤੇ ਰਿਸ਼ੀ ਦੀ ਕੋਈ ਵੀ ਮਦਦ ਸੱਚਮੁੱਚ, ਸੱਚਮੁੱਚ ਪ੍ਰਸ਼ੰਸਾਯੋਗ ਹੈ। ਅਤੇ ਅਸੀਂ ਤੁਹਾਡੀ ਕਦਰ ਕਰਦੇ ਹਾਂ ਕਿ ਤੁਸੀਂ ਸਾਨੂੰ ਕੁਝ ਕੀਮਤੀ ਸਲਾਹ ਦੇਣ ਲਈ ਇਸ ਤਰ੍ਹਾਂ ਆਏ ਹੋ। ਮੈਨੂੰ ਯਕੀਨ ਹੈ ਕਿ ਕੁਝ ਮਨੁੱਖ, ਜੇ ਉਹ ਤੁਹਾਡੀ ਸਿੱਖਿਆ ਸੁਣਦੇ ਹਨ, ਤੁਹਾਡੀ ਸਲਾਹ ਨੂੰ ਇਸ ਤਰ੍ਹਾਂ, ਤਾਂ ਉਹ ਕਿਸੇ ਤਰ੍ਹਾਂ ਜਾਗ ਜਾਣਗੇ, ਅਤੇ ਫਿਰ ਇਸ ਸੰਸਾਰ ਦੇ ਛਿਣਭੰਗਰ, ਅਸਥਾਈ ਸੁਭਾਅ ਬਾਰੇ ਸੋਚਣਗੇ, ਅਤੇ ਜਲਦੀ, ਜਲਦੀ ਨਾਲ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਇੱਕ ਮਾਰਗਦਰਸ਼ਕ ਲੱਭ ਲੈਣਗੇ। ਤੁਹਾਡਾ ਬਹੁਤ ਧੰਨਵਾਦ, ਸ਼੍ਰੀਮਾਨ ਜੀ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਤੁਹਾਡੀ ਗੱਲ ਧਿਆਨ ਨਾਲ, ਸਤਿਕਾਰ ਨਾਲ, ਦ੍ਰਿੜਤਾ ਨਾਲ ਸੁਣਨਗੇ, ਤਾਂ ਜੋ ਉਹ ਕਿਸੇ ਵੀ ਪਰੇਸ਼ਾਨੀ, ਦੁੱਖ ਅਤੇ ਦਰਦ ਤੋਂ ਦੂਰ, ਘਰ ਪਹੁੰਚਣ ਲਈ ਅੰਦਰੂਨੀ ਸਵਰਗੀ ਸੰਗੀਤ ਅਤੇ ਰੌਸ਼ਨੀ ਨੂੰ ਜਲਦੀ ਲੱਭ ਸਕਣ। ਅਤੇ ਸਾਡੇ ਕੋਲ ਸ਼ਾਂਤੀ ਹੋਵੇਗੀ, ਘੱਟੋ ਘੱਟ ਇਸ ਦੁਨੀਆਂ ਵਿੱਚ।

ਮੈਂ ਸ਼ਾਂਤੀ ਲਿਆਉਣ ਦੇ ਕਈ ਤਰੀਕੇ ਅਜ਼ਮਾਏ ਹਨ, ਪਰ ਇਹ ਬਹੁਤ ਹੌਲੀ ਹੈ, ਲਗਭਗ ਇੱਕ ਵਾਰ ਵਿੱਚ ਇੱਕ ਇੰਚ ਵਾਂਗ। ਅਤੇ ਗੱਲ ਇਹ ਹੈ ਕਿ, ਦੋ ਦੇਸ਼ ਸ਼ਾਂਤੀ ਪ੍ਰਾਪਤ ਕਰਦੇ ਹਨ, ਅਤੇ ਹੋਰ ਥਾਵਾਂ 'ਤੇ, ਦੂਜੇ ਦੇਸ਼ ਦੁਬਾਰਾ ਇੱਕ ਹੋਰ ਯੁੱਧ ਸ਼ੁਰੂ ਕਰਦੇ ਹਨ। ਇਹ ਸਿਰਫ਼ ਇਸ ਲਈ ਹੈ ਕਿਉਂਕਿ, ਜਿਵੇਂ ਕਿ ਦ ਟ੍ਰਿਨਿਟੀ ਦੁਆਰਾ ਦੱਸਿਆ ਗਿਆ ਹੈ, ਕਿ ਸ਼ਾਂਤੀ ਬਣਾਉਣ ਦੇ ਪੁਰਾਣੇ ਤਰੀਕੇ ਨੇ ਆਪਣੀ ਕੁਸ਼ਲਤਾ ਦਾ ਲਗਭਗ 17%, ਇੱਕ-ਸੱਤ ਪ੍ਰਤੀਸ਼ਤ, ਗੁਆ ਦਿੱਤਾ ਸੀ। ਇਸ ਲਈ ਮੈਂ ਇੱਕ ਹੋਰ ਤਰੀਕਾ ਵੀ ਅਜ਼ਮਾਇਆ ਹੈ, ਪਰ ਨਤੀਜਾ ਮੇਰੇ ਸਬਰ ਲਈ ਬਹੁਤ ਹੌਲੀ ਹੈ। ਜਾਂ ਸਾਰੇ ਬੁੱਧ ਸਾਡੇ ਸੰਸਾਰ ਵਿੱਚ ਆਉਣ ਦੇ ਨਾਲ - ਹੁਣ ਤੱਕ, ਅਤੇ ਭਵਿੱਖ ਵਿੱਚ ਹੋਰ ਵੀ - ਉਨ੍ਹਾਂ ਦਾ ਆਸ਼ੀਰਵਾਦ ਸਾਨੂੰ ਸ਼ਾਂਤੀ ਪ੍ਰਾਪਤ ਕਰਨ ਵਿੱਚ ਤੇਜ਼ੀ ਨਾਲ ਮਦਦ ਕਰੇਗਾ, ਕਿਉਂਕਿ ਯੁੱਧ ਇਸ ਗ੍ਰਹਿ 'ਤੇ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ, ਕਿਉਂਕਿ ਜਾਨਵਰ-ਲੋਕਾਂ ਦੇ ਕਤਲ ਦੇ ਕਰਮ ਇਸ ਗ੍ਰਹਿ 'ਤੇ ਯੁੱਧ ਨੂੰ ਜਨਮ ਦਿੰਦੇ ਹਨ। ਅਤੇ ਫਿਰ ਅਣਜੰਮੇ ਅਤੇ ਜੰਮੇ-ਹੋਏ ਦਾ ਕਤਲ ਅਤੇ ਇੱਕ ਦੂਜੇ ਦਾ ਕਤਲ - ਹਰ ਤਰ੍ਹਾਂ ਦੀ ਕਾਤਲ ਊਰਜਾ ਜੋ ਉਹ ਇਸ ਸੰਸਾਰ ਵਿੱਚ ਪਾ ਰਹੇ ਹਨ, ਇਸ ਗ੍ਰਹਿ ਨੂੰ ਅੱਧਾ ਨਰਕ ਬਣਾ ਦਿੰਦੀ ਹੈ, ਸ਼੍ਰੀਮਾਨ ਜੀ।

ਮੈਨੂੰ ਬੱਸ ਇਹੀ ਉਮੀਦ ਹੈ ਕਿ ਅਸੀਂ ਇਸ ਗ੍ਰਹਿ ਤੋਂ ਸਾਰੀ ਖੂਨੀ ਗੰਦਗੀ ਨੂੰ ਮਿਟਾਉਣ ਲਈ ਜੋ ਸੰਭਵ ਹੋ ਸਕੇ ਕਰ ਸਕਦੇ ਹਾਂ, ਜੀਵਾਂ ਨੂੰ ਜਾਗਣ ਅਤੇ ਇੱਕ ਦੂਜੇ ਨੂੰ ਦੁੱਖ ਦੇਣਾ ਬੰਦ ਕਰਨ ਵਿੱਚ ਮਦਦ ਕਰਨ ਲਈ। ਫਿਰ ਸ਼ਾਂਤੀ ਤੁਰੰਤ ਆ ਜਾਵੇਗੀ, ਅਤੇ ਇਹ ਸੰਸਾਰ ਆਪਣੀ ਤਾਕਤ ਮੁੜ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਪਾਣੀ ਫਿਰ ਤੋਂ ਭਰਪੂਰ ਵਹਿ ਜਾਵੇਗਾ। ਜੰਗਲ ਅਤੇ ਖੇਤ ਫਿਰ ਤੋਂ ਹਰੇ-ਭਰੇ ਹੋ ਜਾਣਗੇ, ਸਾਰੇ ਜੀਵਾਂ ਲਈ ਜ਼ਰੂਰੀ ਸਾਰੇ ਪੋਸ਼ਣ ਦੇ ਨਾਲ। ਇਸ ਵੇਲੇ, ਇਸ ਤਰਸਯੋਗ ਦੁਨੀਆਂ ਵਿੱਚ, ਇਸ ਤਰਸਯੋਗ ਗ੍ਰਹਿ ਉੱਤੇ ਅਸੀਂ ਇਸਦੇ ਉਲਟ ਦੇਖ ਸਕਦੇ ਹਾਂ। ਮੈਨੂੰ ਅਫ਼ਸੋਸ ਹੈ ਕਿ ਤੁਸੀਂ ਬਹੁਤ ਦੂਰੋਂ ਇੱਥੇ ਆਏ ਹੋ, ਪਰ ਅਸੀਂ ਤੁਹਾਡਾ ਸਵਾਗਤ ਕਰਨ ਲਈ ਇੱਕ ਸੁੰਦਰ, ਸੁਹਾਵਣਾ, ਸ਼ਾਂਤਮਈ ਮਾਹੌਲ ਨਹੀਂ ਦੇ ਸਕਦੇ। ਮੈਂ ਸੱਚਮੁੱਚ, ਨਿਮਰਤਾ ਨਾਲ, ਅਤੇ ਦਰਦ ਨਾਲ ਤੁਹਾਡੇ ਤੋਂ ਮੁਆਫ਼ੀ ਮੰਗਦੀ ਹਾਂ।

"ਓਹ, ਨਹੀਂ, ਨਹੀਂ, ਨਹੀਂ। ਕਿਰਪਾ ਕਰਕੇ, ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਸ਼ਹਿਨਸ਼ਾਹ, ਸਾਡੇ ਬਾਰੇ ਚਿੰਤਾ ਨਾ ਕਰੋ। ਸਾਨੂੰ ਤੁਹਾਡੇ ਗ੍ਰਹਿ ਲਈ ਵੀ ਤਰਸ ਆ ਰਿਹਾ ਹੈ, ਉਸ ਗ੍ਰਹਿ ਲਈ ਜਿਸਦੀ ਮੁਰੰਮਤ ਅਤੇ ਬਚਾਅ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ। ਇਹ ਤੁਸੀਂ ਨਹੀਂ ਹੋਂ ਜਿਸਨੂੰ ਮੁਆਫ਼ੀ ਮੰਗਣੀ ਪਵੇਗੀ। ਅਸੀਂ ਤੁਹਾਡੇ ਲਈ ਆਏ ਹਾਂ, ਤੁਹਾਡੇ ਕਰਕੇ, ਅਤੇ ਕਿਸੇ ਵੀ ਅਦਿੱਖ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜੋ ਅਸੀਂ ਕਰ ਸਕਦੇ ਹਾਂ - ਤੁਹਾਨੂੰ ਦੋਸ਼ ਦੇਣ ਲਈ ਨਹੀਂ। ਅਸੀਂ ਜਾਣਦੇ ਹਾਂ ਕਿ ਗ੍ਰਹਿ ਮੁਸੀਬਤ ਵਿੱਚ ਹੈ। ਅਸੀਂ ਮਨੁੱਖਾਂ ਅਤੇ ਇਸ ਗ੍ਰਹਿ ਦੇ ਸਾਰੇ ਜੀਵਾਂ ਦੇ ਦੁਸ਼ਟ ਨਿਯੰਤ੍ਰਣਕਰਤਾ ਨੂੰ ਜਾਣਦੇ ਹਾਂ। ਇਹ ਤੁਹਾਡੀ ਗਲਤੀ ਨਹੀਂ ਹੈ। ਇਹ ਤੁਹਾਡੇ ਲੋਕਾਂ ਦਾ ਵੀ ਕਸੂਰ ਨਹੀਂ ਹੈ। ਸਾਨੂੰ ਅਫ਼ਸੋਸ ਹੈ, ਅਤੇ ਅਸੀਂ ਜੋ ਕਰ ਸਕਦੇ ਹਾਂ ਉਸ ਨਾਲ ਮਦਦ ਕਰਦੇ ਹਾਂ।" ਹਾਂਜੀ, ਤੁਹਾਡਾ ਧੰਨਵਾਦ, ਸ਼੍ਰੀਮਾਨ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ।

Photo Caption: “ਆਓ ਪਿਆਰ ਕਰੋ, ਚਮਕਣ ਲਈ ਜੁੜੋ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-07
5758 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-08
4997 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-09-09
4954 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-07
495 ਦੇਖੇ ਗਏ
ਧਿਆਨਯੋਗ ਖਬਰਾਂ
2026-11-07
3465 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-11-07
298 ਦੇਖੇ ਗਏ
34:50
ਧਿਆਨਯੋਗ ਖਬਰਾਂ
2026-11-05
432 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ